Share on Facebook

Main News Page

ਸ਼ਰਮ ਵੀ ਸ਼ਰਮਿੰਦਾ ਹੋ ਰਹੀ ਚਿੱਚੜਾਂ ਦੀ ਬਕਵਾਸ ਤੋਂ
-: ਬਲਰਾਜ ਸਿੰਘ ਸਪੋਕਨ
19 Aug 2018

ਸਿਆਣੇ ਕਹਿੰਦੇ ਗੰਦ ਵਿੱਚ ਰੋੜਾ ਮਾਰਨ ਨਾਲ ਛਿੱਟੇ ਆਪਣੇ 'ਤੇ ਹੀ ਪੈਂਦੇ ਹਨ । ਇਸੇ ਕਰਕੇ ਨਿਊਜ਼ੀਲੈਂਡ ਵਾਲੇ ਰੇਡੀਓ ਵਿਰਸਾ ਰੂਪੀ ਗੰਦ ਬਾਰੇ ਲਿਖਣਾ ਬੰਦ ਕੀਤਾ ਹੋਇਆ ਸੀ। ਪਰ ਅੱਜ ਇਕ ਵੀਰ ਨੇ ਉਨ੍ਹਾਂ ਦੀ ਵਟਸਐਪ 'ਤੇ ਇਕ ਆਡੀਓ ਭੇਜੀ, ਜਿਸ ਨੂੰ ਸੁਣ ਕੇ ਕੁਝ ਲਿਖਣ ਨੂੰ ਮਜਬੂਰ ਹੋਣਾ ਪਿਆ । ਤੁਸੀਂ ਵੀ ਉਸ ਨੂੰ ਸੁਣ ਸਕਦੇ ਹੋ ।

ਇਹ ਲੋਕ ਅਕਸਰ ਹੀ ਰੇਡੀਓ ਦੇ ਮਾਈਕ ਉੱਪਰ ਬੈਠ ਕੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਉਛਾਲ ਦੇ ਸੁਣੇ ਗਏ ਹਨ । ਕਿਸੇ ਦੀ ਧੀ ਭੈਣ ਨੂੰ "ਸਾਂਝੀ ਭਾਬੀ" ਬਣਾ ਕੇ ਉਸ ਦੀ ਖਿੱਲੀ ਉਡਾਉਣੀ ਅਤੇ ਹਿੜ ਹਿੜ ਕਰਕੇ ਹੱਸਣਾ ਇਨ੍ਹਾਂ ਦਾ ਨਿੱਤ ਦਾ ਧੰਦਾ ਬਣ ਚੁੱਕਿਆ ਹੈ । ਇਹ ਸ਼ਾਇਦ ਭੁੱਲ ਗਏ ਬਈ ਜਿਹੜੀ ਅੱਗ ਨਾਲ ਤੁਸੀਂ ਖੇਡ ਰਹੇ ਹੋ, ਹੋ ਸਕਦਾ ਇਹ ਅੱਗ ਤੁਹਾਡੇ ਘਰ ਦੀਆਂ ਬਰੂਹਾਂ 'ਤੇ ਵੀ ਪਹੁੰਚ ਜਾਵੇ ।

ਹੁਣ ਜਦੋਂ ਇਨ੍ਹਾਂ ਦੇ ਆਪਣੇ ਪਰਿਵਾਰ 'ਤੇ ਕਿਸੇ ਨੇ ਟਿੱਪਣੀ ਕੀਤੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਸੀ ਤਾਂ ਇਹ ਤੜਪ ਉੱਠੇ ਹਨ । ਹੁਣ ਜਿਵੇਂ ਤੁਹਾਨੂੰ ਸੇਕ ਲੱਗਾ ! ਇਸੇ ਤਰ੍ਹਾਂ ਬਾਕੀਆਂ ਦੇ ਹਿਰਦੇ ਵੀ ਇਸੇ ਤਰ੍ਹਾਂ ਬਲੁੰਦਰੇ ਜਾਂਦੇ ਹਨ ਜਦੋਂ ਤੁਸੀਂ ਕਿਸੇ ਦਾ ਚਰਿੱਤਰਘਾਤ ਕਰਦੇ ਹੋ ।

ਜਦੋਂ ਕੋਈ ਗੁਰਸਿੱਖ ਗੁਰਮਤਿ ਨੂੰ ਸਮਰਪਿਤ ਵਿਦਵਾਨ ਇਨ੍ਹਾਂ ਨਾਲ ਗੱਲਬਾਤ ਕਰੇ ਅਤੇ ਗੁਰਬਾਣੀ ਦੀ ਕੋਈ ਉਦਾਹਰਨ ਦੇ ਦੇਵੇ ਤਾਂ ਇਨ੍ਹਾਂ ਦੇ ਸੱਤੀਂ ਕੱਪੜੀ ਅੱਗ ਲੱਗ ਜਾਂਦੀ ਹੈ। ਇਨ੍ਹਾਂ ਦੀਆਂ ਇਸ ਤਰਾਂ ਦੀਆਂ ਸਟੇਟਮੈਂਟਾਂ ਵੀ ਆ ਚੁੱਕੀਆਂ ਹਨ ਕੇ ਸਾਡਾ ਵਸ ਚੱਲੇ ਤਾਂ ਅਸੀਂ ਗੁਰਬਾਣੀ ਨੂੰ ਕੋਟ ਕਰਨ ਵਾਲੇ ਸਿਸਟਮ 'ਤੇ ਪਾਬੰਦੀ ਲਗਾ ਦੇਈਏ । ਹੈਰਾਨੀ ਦੀ ਗੱਲ ਹੈ ! ਜਦੋਂ ਹੁਣ ਆਪਣੇ ਪਰਿਵਾਰ ਉੱਤੇ ਗੱਲ ਆਈ ਹੈ ਤਾਂ ਵੇਖੋ ਹੁਣ ਕਿਵੇਂ ਗੁਰੂ ਸਾਹਿਬ ਦਾ ਨਾਮ ਵਰਤ ਕੇ ਆਪਣਾ ਸਪੱਸ਼ਟੀਕਰਨ ਦੇ ਰਹੇ ਹਨ । ਹੁਣ ਆਪਣੀ ਸਫਾਈ ਦੇਣ ਲਈ ਗੁਰੂ ਘਰ ਦੀਆਂ ਔਰਤਾਂ ਦੇ ਕਰਦਾਰ ਉਪਰ ਹਮਲੇ ਕਰ ਰਹੇ ਹਨ ।

ਉਹ ਕੁਝ ਤਾਂ ਸ਼ਰਮ ਕਰੋ ! ਆਪਣੇ ਘਰ ਦੀ ਇੱਜ਼ਤ ਢੱਕਣ ਲਈ ਗੁਰੂ ਘਰ ਦੀ ਇੱਜ਼ਤ ਗਲੀਆਂ ਬਾਜ਼ਾਰਾਂ 'ਚ ਕਿਉਂ ਰੋਲਣ ਲੱਗ ਪਏ ਹੋ ?

ਇੱਕ ਬੇਨਤੀ ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲਿਆਂ ਨੂੰ ਵੀ ਕਰਨੀ ਚਾਹਾਂਗਾ, ਕਿਉਂਕਿ ਉਨ੍ਹਾਂ ਨੇ ਇੱਕ ਵੀਡੀਓ ਵਿੱਚ ਇਹ ਸਟੇਟਮੈਂਟ ਦਿੱਤੀ ਸੀ ਕਿ ਮੈਂ ਹਰਨੇਕ ਸਿੰਘ ਨੂੰ ਅੱਜ ਤੱਕ ਮਿਲਿਆ ਤਾਂ ਨਹੀਂ ਪਰ ਜਦੋਂ ਮੈਂ ਨਿਊਜ਼ੀਲੈਂਡ ਗਿਆ ਤਾਂ ਏਅਰਪੋਰਟ 'ਤੇ ਖੜ੍ਹ ਕੇ ਉਨ੍ਹਾਂ ਨਾਲ ਫੋਟੋ ਖਿਚਾ ਕੇ ਪਾਵਾਂਗਾ ਤੇ ਨਾਲੇ ਉਨ੍ਹਾਂ ਨਾਲ ਸਵਾਲ ਜਵਾਬ ਵੀ ਕਰਾਂਗਾ। ਭਾਈ ਸਾਹਿਬ ਜੀ ! ਹੁਣ ਤਾਂ ਤੁਸੀਂ ਨਿਊਜ਼ੀਲੈਂਡ ਦੇ ਲਾਗੇ ਆਸਟਰੇਲੀਆ ਵਿੱਚ ਗਏ ਹੋਏ ਹੋ । ਕਿਰਪਾ ਕਰੋ ਤੇ ਨਿਊਜ਼ੀਲੈਂਡ ਜਾ ਕੇ ਆਪਣੇ ਭਾਈ ਨਾਲ ਫੋਟੋ ਖਿਚਵਾ ਕੇ ਪਾਓ ਅਤੇ ਉਨ੍ਹਾਂ ਨਾਲ ਸਵਾਲ ਜਵਾਬ ਵੀ ਕਰੋ । ਹੁਣ ਤਾਂ ਅਗਲਾ ਗੁਰੂ ਪਾਤਸ਼ਾਹ ਦੇ ਘਰ ਦੀਆਂ ਔਰਤਾਂ ਨੂੰ ਵੀ ਨੰਗਿਆ ਕਰਨ ਲੱਗ ਪਿਆ ਹੈ, ਹੁਣ ਤਾਂ ਜ਼ਮੀਰ ਜਗਾ ਲਓ । ਹੁਣ ਤਾਂ ਸ਼ਰਮ ਨੂੰ ਸ਼ਰਮਿੰਦਾ ਨਾ ਕਰੋ ।

ਇਹ ਲੋਕ ਇੰਨੇ ਜਿਆਦਾ ਗਰਕ ਗਏ ਹਨ ਸ਼ਇਦ ਇਨ੍ਹਾਂ ਨੂੰ ਜਨਮ ਦੇਣ ਵਾਲੀਆ ਮਾਵਾਂ ਵੀ ਹੁਣ ਆਪਣੀ ਕੁੱਖ 'ਚ ਘਸੁੰਨ ਮਾਰਦੀਆਂ ਹੋਣਗੀਆਂ। ਸੋਚਦੀਆਂ ਹੋਣਗੀਆਂ, ਕੀ ਗੱਡਾ ਖੜਾ ਸੀ ਇਸ ਨਿਕੰਮੀ ਉਲਾਦ ਖੁਣੋ ।

ਜੇਕਰ ਕਿਸੇ ਦੀ ਔਰਤ ਦੀ ਗਲਤੀ ਕਾਰਣ ਉਸਦੇ ਪਤੀ ਦੇ ਮਿਸ਼ਨ ਨੂੰ ਕੋਈ ਖਤਰਾ ਨਹੀਂ ਹੁੰਦਾ, ਫਿਰ ਤੁਸੀ ਕਿਉਂ ਤੜਫ ਰਹੇ ਹੋ ?? ਕੀ ਤੁਸੀਂ ਇਸੇ ਲਈ ਦੂਸਰਿਆ ਦੀਆਂ ਧੀਆਂ ਭੈਣਾ ਨੂੰ ਛੱਜ ਪਾ ਛਟਦੇ ਹੋ ?? ਕੀ ਇਸ ਨਾਲ ਕੋਈ ਫਰਕ ਨਹੀਂ ਪੈਂਦਾ ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top