Share on Facebook

Main News Page

ਪੰਜਾਬੀਓ ! ਵਾਜਪਾਈ ਨੂੰ ਰੋਣ ਤੋਂ ਪਹਿਲਾਂ ਚੱਲ ਆਹ ਮੋਟਾ ਮੋਟਾ ਜਿਹਾ ਹੀ ਪੜ ਲਵੋ !
-: ਹਰਚਰਨ ਸਿੰਘ ਸਰਨਾ
18 Aug 2018
95551-73737, 96548-99073

ਅਕਾਲ ਤਖਤ 'ਤੇ ਹਮਲਾ ਕਰਨ ਵਾਸਤੇ ਇੰਦਰਾ ਤੇ ਦੋ ਬੰਦਿਆਂ ਨੇ ਸਭ ਤੋਂ ਜਿਆਦਾ ਦਬਾਅ ਬਣਾਇਆ ਸੀ, ਇੱਕ ਅਟਲ ਬਿਹਾਰੀ ਵਾਜਪਾਈ ਤੇ ਦੂਸਰਾ ਲਾਲ ਕਿਸ਼ਨ ਅਡਵਾਨੀ ਵਾਜਪਾਈ ਅਤੇ ਲਕਸ਼ਮੀ ਕਾਂਤਾ ਚਾਵਲਾ ਨੇ ਇੰਦਰਾ ਨੂੰ ਇਸ ਹਮਲੇ ਬਦਲੇ ਦੁਰਗਾ ਦਾ ਖ਼ਿਤਾਬ ਦਿੱਤਾ ਸੀ ।

ਅਫਸੋਸ ! ਸਾਡੇ ਸਿੱਖ ਹੀ ਵਾਜਪਾਈ ਦੇ ਮੌਤ 'ਤੇ ਇਸ ਤਰ੍ਹਾਂ ਦੇ ਸਟੇਟਸ ਪਾ ਰਹੇ ਨੇ ਜਿਵੇਂ ਉਨ੍ਹਾਂ ਦੇ ਕਿਸੇ ਪਰਿਵਾਰ ਦੇ ਮੈਂਬਰ ਦੀ ਮੌਤ ਹੋ ਗਈ ਹੋਵੇ ।

ਕਿਸੇ ਦੀ ਮੌਤ ਤੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਇਹ ਗੱਲ ਸਹੀ ਹੈ, ਪਰ ਜਿਸ ਨੇ 1984 ਵਿਚ ਸਿੱਖਾਂ 'ਤੇ ਹਮਲੇ ਦੀ ਵਧਾਈ ਦਿੱਤੀ ਹੋਵੇ ਉਸ ਦੀ ਮੌਤ ਤੇ ਮੈਨੂੰ ਕੋਈ ਅਫਸੋਸ ਨਹੀਂ....

ਸਿੱਖਾਂ ਤੇ ਮੁਸਲਮਾਨਾਂ ਨਾਲ ਨਫਰਤ ਦੀ ਰਾਜਨੀਤੀ ਕਰਨ ਵਾਲਾ ਦਸ ਸਾਲ ਮੰਜੇ 'ਤੇ ਅੱਡੀਆਂ ਰਗੜ ਰਗੜ ਆਖਰ ਮਰ ਗਿਆ। ਸਿੱਖ ਗੁਰਧਾਮਾਂ ਨੂੰ ਢਹਾਉਣ ਵਾਸਤੇ ਪੰਜਾਬ ‘ਚ ਫੌਜ ਭੇਜਣ ਲਈ ਅਡਵਾਨੀ ਨਾਲ ਰਲ਼ ਕੇ ਮਾਰਚ ਕੱਢਣ ਵਾਲਾ, ਇੰਦਰਾ ਗਾਂਧੀ ਦੇ ਹਾੜੇ ਕੱਢਣ ਵਾਲਾ ਭਾਜਪਾ ਆਗੂ ਅਟੱਲ ਬਿਹਾਰੀ ਵਾਜਪਾਈ ਨਹੀਂ ਰਿਹਾ।

ਇਸਦੇ ਰਾਜ ‘ਚ ਇੱਕ ਸਾਜਿਸ਼ ਤਹਿਤ ਛੱਤੀ ਸਿੰਘਪੁਰਾ (ਕਸ਼ਮੀਰ) ਵਿਖੇ ਨਿਰਦੋਸ਼ ਸਿੱਖ ਕਤਲ ਕੀਤੇ ਗਏ ਤਾਂ ਕਿ ਅਮਰੀਕਨ ਰਾਸ਼ਟਰਪਤੀ ਬਿਲ ਕਲਿੰਟਨ ਦੀ ਫੇਰੀ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਉਸ ਕਤਲੇਆਮ ‘ਤੇ ਪਰਦਾ ਪਾਉਣ ਲਈ ਪਥਰੀਬਲ ਦੇ ਪਿੰਡਾਂ ‘ਚੋਂ ਚੁੱਕ ਕੇ ਕੁਝ ਕਸ਼ਮੀਰੀ ਮਾਰ ਦਿੱਤੇ ਕਿ ਇਨ੍ਹਾਂ ਨੇ ਸਿੱਖ ਮਾਰੇ ਸਨ, ਪਰ ਬਾਅਦ ‘ਚ ਨਿਆਇਕ ਜਾਂਚ ਦੌਰਾਨ ਪਤਾ ਲੱਗਾ ਕਿ ਉਹ ਵੀ ਨਿਰਦੋਸ਼ ਕਸ਼ਮੀਰੀ ਨੌਜਵਾਨ ਸਨ, ਉਨ੍ਹਾਂ ਦੇ ਸਿਰ ਇਹ ਕਤਲੇਆਮ ਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ।

ਬਾਬਰੀ ਮਸਜਿਦ ਢਹਾਉਣ ਵੇਲੇ ਇਹ ਮੂਹਰੇ ਸੀ ਤੇ ਨਾਅਰੇ ਲਾ ਰਿਹਾ ਸੀ- ਏਕ ਧੱਕਾ ਔਰ ਦੋ।

"ਦੁਸ਼ਮਣ ਮਰੇ ਦੀ ਖ਼ੁਸ਼ੀ ਨਾ ਕਰੀਏ, ਸੱਜਣਾਂ ਵੀ ਮਰ ਜਾਣਾ।"

.................ਸੱਜਣ ਤਾਂ ਬਹੁਤ ਮਾਰੇ ਇਨ੍ਹਾਂ ਨੇ, ਹੁਣ ਦੁਸ਼ਮਣ ਕੂਚ ਕਰ ਰਹੇ ਨੇ। ਖ਼ੁਸ਼ੀ ਕੋਈ ਨੀ, ਬੱਸ ਧਰਤੀ ਤੋਂ ਗੰਦ ਚੁੱਕਿਆ ਗਿਆ, ਇਸ ਲਈ ਅਫਸੋਸ ਵੀ ਕੋਈ ਨੀ।

ਪੰਜਾਬੀਓ !ਚਵਾਜਪਾਈ ਨੂੰ ਰੋਣ ਤੋਂ ਪਹਿਲਾਂ ਚੱਲ ਆਹ ਮੋਟਾ ਮੋਟਾ ਜਿਹਾ ਹੀ ਪੜ ਲਵੋ ..

ਭਲਾਂ ਵਾਜਪਾਈ ਕਦੇ ਸਿੱਖ ਹਿਤੈਸ਼ੀ ਜਾਂ ਹਮਦਰਦ ਰਹੇ ਹਨ? ਅੰਕੜੇ ਕੁੱਝ ਇਸ ਤਰਾਂ ਬੋਲ ਰਹੇ ਹਨ…

  1. ਕਲਿੰਟਨ ਦੀ ਭਾਰਤ ਫੇਰੀ ਸਮੇਂ ਛੱਤੀ ਸਿੰਘਪੁਰਾ 'ਚ ਮਾਰੇ ਗਏ ਨਿਰਦੋਸ਼ੇ ਸਿੱਖਾਂ ਵਾਲ਼ੀ ਵਿਓਂਤਬੰਦੀ ਵਾਜਪਾਈ ਸਰਕਾਰ ਨੇ ਹੀ ਘੜੀ ਸੀ ।

  2. ਵਾਜਪਾਈ ਨੇ ਪੰਜਾਬੀ ਸੂਬੇ ਦੇ ਹੱਕ ’ਚ ਰਿਪੋਰਟ ਦੇਣ ਵਾਲੀ ਕਮੇਟੀ ਦਾ ਮੈਂਬਰ ਹੁੰਦਿਆਂ ਪੰਜਾਬੀ ਸੂਬੇ ਦੇ ਵਿਰੋਧ ’ਚ ਆਪਣਾ ਵੱਖਰੇਵਾ ਨੋਟ ਦਰਜ ਕਰਵਾਇਆ ਸੀ ਅਤੇ ਵਾਜਪਾਈ ਹੀ ਉਸ ਕਮੇਟੀ ’ਚ ਇੱਕੋ ਇੱਕ ਮੈਂਬਰ ਸੀ ਜਿਸਨੇ ਪੰਜਾਬੀ ਸੂਬੇ ਦੇ ਵਿਰੁੱਧ ਜ਼ਹਿਰੀਲੀ ਭਾਸ਼ਾ ’ਚ ਆਪਣਾ ਭੜਾਸ ਕੱਢੀ ਸੀ।

  3. ਵਾਜਪਾਈ ਨੇ ਧਰਮਯੁੱਧ ਮੋਰਚੇ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਵਾਲਿਆਂ ਦੇ ਸੰਘਰਸ਼ ਨੂੰ ਕੁਚੱਲਣ ਲਈ ਇੰਦਰਾ ਗਾਂਧੀ ਨੂੰ ਫੌਜੀ ਹਮਲੇ ਲਈ ਲਗਾਤਾਰ ਉਕਸਾਇਆ ਅਤੇ ਚੌਧਰੀ ਚਰਨ ਸਿੰਘ ਨਾਲ ਮਿਲਕੇ ਫੌਜੀ ਹਮਲਾ ਕਰਵਾਉਣ ਦੇ ਹੱਕ ’ਚ ਹਿੰਦੂਆਂ ਲਾਮਬੰਦ ਕਰਨ ਲਈ ਐਲ.ਕੇ ਅਡਵਾਨੀ ਨਾਲ ਮਿਲ ਕੇ ਦੇਸ਼ ’ਚ ਮੁਜ਼ਾਹਰੇ ਕਰਵਾਏ।

  4. 9 ਅਗਸਤ 1984 ਨੂੰ ਵਾਜਪਾਈ ਅਤੇ ਅਡਵਾਨੀ ਨੇ ਅੰਮ੍ਰਿਤਸਰ ਪਹੁੰਚ ਕੇ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਅਤੇ ਆਖਿਆ ਦਰਬਾਰ ਸਾਹਿਬ ’ਤੇ ਫੌਜੀ ਕਾਰਵਾਈ ਨੂੰ ਟਾਲਿਆ ਨਹੀਂ ਸੀ ਜਾ ਸਕਦਾ ਸਗੋਂ ਇਹ ਛੇ ਮਹੀਨੇ ਦੇਰ ਨਾਲ ਹੋਈ।

  5. ਕਾਂਗਰਸ ਦੇ ਇੱਕ ਐਮ.ਪੀ ਵੱਲੋਂ ਪਾਰਲੀਮੈਂਟ ’ਚ ਪ੍ਰਾਈਵੇਟ ਬਿੱਲ ਪੇਸ਼ ਕੀਤਾ ਹੋਇਆ ਸੀ, ਜਿਸ ਵਿੱਚ ਅਕਾਲੀ ਦਲ ਨੂੰ ਫਿਰਕੂ ਪਾਰਟੀਆਂ ’ਚ ਸ਼ਾਮਲ ਕਰਕੇ ਚੋਣ ਲੜਨ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੋਈ ਸੀ। ਇਸ ਬਿੱਲ ਬਾਰੇ ਅਡਵਾਨੀ ਅਤੇ ਵਾਜਪਾਈ ਦਾ ਜਵਾਬ ਸੀ, "ਸਾਡੀ ਪਾਰਟੀ ਇਸ ਬਿੱਲ ਦੀ ਹਮਾਇਤ ਕਰੇਗੀ।"

  6. ਦਰਬਾਰ ਸਾਹਿਬ ’ਤੇ ਫੌਜੀ ਹਮਲੇ ਤੋਂ ਬਾਅਦ ਸਿੱਖਾਂ ਨੇ ਮੰਗ ਕੀਤੀ ਕਿ ਦਰਬਾਰ ਸਾਹਿਬ ਅੰਦਰੋਂ ਫੌਜ ਨੂੰ ਫੌਰੀ ਬਾਹਰ ਕੱਢ ਕੇ ਇਸਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਹਵਾਲੇ ਕੀਤਾ ਜਾਵੇ ਤਾਂ ਵਾਜਪਾਈ ਨੇ ਇਸਦਾ ਜ਼ੋਰਦਾਰ ਵਿਰੋਧ ਕਰਦਿਆਂ ਸ਼੍ਰੋਮਣੀ ਕਮੇਟੀ ਨੂੰ ਭੰਗ ਕਰਨ ਦੀ ਮੰਗ ਕਰਕੇ ਦਰਬਾਰ ਸਾਹਿਬ ਦਾ ਪ੍ਰਬੰਧ ਸਰਕਾਰਪ੍ਰਸਤ ਸਿੱਖਾਂ ਹਵਾਲੇ ਕਰਨ ਦੀ ਸਿਫ਼ਾਰਿਸ਼ ਕੀਤੀ। ਇਹ ਖ਼ਬਰ 2 ਅਗਸਤ 1984 ਦੇ ਟਾਈਮਜ਼ ਆਫ਼ ਇੰਡੀਆ, ਅਖ਼ਬਾਰ ’ਚ ਪ੍ਰਮੁੱਖਤਾ ਨਾਲ ਛਪੀ ਸੀ ।

  7. ਵਾਜਪਾਈ ਦੇ ਰਾਜਕਾਲ ਸਮੇਂ ਦਰਬਾਰ ’ਤੇ ਫੌਜੀ ਹਮਲੇ ਦੀ ਨਿਖੇਧੀ ਕਰਨ ਦਾ ਮਤਾ ਪਾਰਲੀਮੈਂਟ ਤੋਂ ਪਾਸ ਕਰਵਾਉਣ ਦੀ ਮੰਗ ਨੂੰ ਵਾਜਪਾਈ ਸਰਕਾਰ ਨੇ ਕੌਰਾ ਜਵਾਬ ਦੇ ਦਿੱਤਾ ਸੀ। ਵਾਜਪਾਈ ਦੇ ਛੇ ਸਾਲ ਦੇ ਰਾਜਕਾਲ ਵਿੱਚ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਵਿਰੋਧ ਕੋਈ ਕਾਰਵਾਈ ਨਹੀਂ ਹੋਈ ਸਿਰਫ਼ ਨਾਨਵਤੀ ਕਮਿਸ਼ਨ ਬਣਾ ਕੇ ਕੰਮ ਚਲਾ ਦਿੱਤਾ ਗਿਆ ਸੀ।

  8. ਵਾਜਪਾਈ ਸਰਕਾਰ ਸਮੇਂ ਸਿੱਖਾਂ ਦੀ ਅਜ਼ਾਦ ਹਸਤੀ ਦੀ ਹੋਂਦ ਪ੍ਰਗਟਾਉਣ ਲਈ ਸੰਵਿਧਾਨ ਦੀ ਧਾਰਾ 25ਬੀ ’ਚ ਸੋਧ ਕਰਨ ਦਾ ਮਾਮਲਾ ਉੱਠਿਆ ਤਾਂ ਵਾਜਪਾਈ ਸਰਕਾਰ ਨੇ ਇਸ ਸੋਧ ਦਾ ਜਾਇਜ਼ਾ ਲੈਣ ਲਈ ਬਣਾਏ ਗਏ ਕਮਿਸ਼ਨ ਦੀ ਉਸ ਸਿਫ਼ਾਰਿਸ਼ ਨੂੰ ਜਿਸ ’ਚ ਉਸਨੇ ਸਿਫ਼ਾਰਿਸ਼ ਕੀਤੀ ਸੀ ਕਿ ਸਿੱਖ ਧਰਮ ਨੂੰ ਹਿੰਦੂ ਧਰਮ ਜਾ ਕਿਸੇ ਵੀ ਹੋਰ ਧਰਮ ਨਾਲ ਰਲਗਢ ਕਰਨ ਵਾਲੇ ਸ਼ਬਦ ਸੰਵਿਧਾਨ ’ਚੋਂ ਕੱਢ ਦਿੱਤੇ ਜਾਣੇ ਚਾਹੀਦੇ ਹਨ ਤਾਂ ਵਾਜਪਾਈ ਸਰਕਾਰ ਨੇ ਇਸ ਸਿਫ਼ਾਰਿਸ਼ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ।

  9. ਵਾਜਪਾਈ ਸਰਕਾਰ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਦੀ ਥਾਂ ਪੰਜਾਬ ਤੋਂ ਉਸਦੇ ਦਰਿਆ ਖੋਹਣ ਲਈ ਦੇਸ਼ ਭਰ ਦੇ ਦਰਿਆਵਾਂ ਨੂੰ ਜੋੜਨ ਦਾ ਮਨਸੂਬਾ ਤਿਆਰ ਕੀਤਾ ਸੀ। ਜਿਸ ਨਾਲ ਰਾਜਾਂ ਦਾ ਦਰਿਆਵਾਂ ਦੇ ਪਾਣੀਆਂ ’ਤੇ ਉਹਨਾਂ ਦੀ ਮਾਲਕੀ ਖ਼ਤਮ ਹੋ ਜਾਵੇਗੀ।

  10. ਵਾਜਪਾਈ ਸਰਕਾਰ ਵੱਲੋਂ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਖ਼ਤਰਨਾਕ ਕਾਨੂੰਨ ਪੋਟਾ ਜਿਹੜਾ ਮਨੁੱਖੀ ਅਧਿਕਾਰਾਂ ਦਾ ਨੰਗਾ ਚਿੱਟਾ ਕਤਲ ਕਰਦਾ ਹੈ ਉਸਨੂੰ ਲਾਗੂ ਕੀਤਾ ਗਿਆ।


ਟਿੱਪਣੀ: ਐਨਾ ਕੁੱਝ ਪੜ੍ਹਨ ਤੋਂ ਬਾਅਦ ਵੀ ਜੇ ਕਿਸੇ ਸਿੱਖ ਅਖਵਾਉਣ ਵਾਲੇ ਵਾਜਪਾਈ ਦੀ ਮੌਤ 'ਤੇ ਬਹੁਤਾ ਰੋਣਾ ਆ ਰਿਹਾ ਹੈ, ਤਾਂ ਆਪਣੇ ਹੰਝੂਆਂ ਨੂੰ ਚੁੱਲੂ ਵਿੱਚ ਭਰੇ ਤੇ ...

Source: https://sarnasolitaires.wordpress.com/


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top