ਸਾਵਣ ਦੇ ਅੰਨ੍ਹੇ ਨੂੰ ਹਰ ਥਾਂ ਹਰਿਆ
ਨਜ਼ਰ ਆਉਂਦਾ ਹੈ, ਉਸੇ ਤਰ੍ਹਾਂ ਡੇਰਾਵਾਦੀਆਂ (ਭਾਂਵੇਂ ਅਪਗਰੇਡ ਹੀ ਹੋਣ) ਦੇ ਚਿਚੜਾਂ ਨੂੰ
ਹਰ ਥਾਂ ਬਾਬਾ ਹੀ ਨਜ਼ਰੀਂ ਪੈਂਦਾ ਹੈ, ਭਾਂਵੇਂ ਕਿ ਉਹ ਰੱਬ ਦੀ ਹੋਂਦ ਤੋਂ ਮੁਨਕਰ
ਹੋ ਕੇ ਨਾਸਤਿਕਤਾ ਵਾਲੀ ਗੱਲ ਹੀ ਕਿਉਂ ਨਾ ਕਰੀ ਜਾਵੇ.... ਪਰ ਸਾਡਾ ...ਬਾਬਾ... ਸਾਡਾ
ਬਾਬਾ.... ਇਸ ਤੋਂ ਅੱਗੇ ਦੁਨੀਆ ਦੀ ਹਰ ਵੀਚਾਰ ਖ਼ਖਤਮ !
ਪੰਜਾਬੀ ਦੀ ਇਕ ਅਖਾਣ ਹੈ ਕਿ "ਰੰਡੀ ਤਾਂ ਰੰਡੇਪਾ ਕੱਟ ਲਏਗੀ
ਪਰ... ਮੁਸ਼ਟੰਡੇ ਨਹੀਂ ਕੱਟਣ ਦੇਂਦੇ...."
ਡੇਰੇਦਾਰ ਤਾਂ ਘਰੋਂ ਨਿਕਲ ਹੀ ਪਿਆ ਸੀ, ਚੇਲੇ ਚਾਟਕੇ ਛੱਡ ਕੇ,
ਪੁਰਾਤਨਵਾਦੀ ਬਿਪਰ ਵੀਚਾਰ ਦਾ ਭੋਗ ਪਾ ਕੇ, ਗੁਰੂ ਡੰਮ੍ਹ ਦੀ ਵੀਚਾਰ ਤਿਆਗ ਕੇ ਇਕ ਗੁਰੂ
ਦੀ ਗੱਲ ਕਰਨ, ਪਰ ਮੱਥਾ ਟੇਕਣ ਵਾਲੇ ਚੇਲੇ ਨਵੇਂ ਰੂਪ ਵਿਚ ਆ ਕੇ ਬਾਬੇ ਨੂੰ ਚਿੰਮੜ ਗਏ
ਤੇ ਇਕ ਨਵੇਂ ਭੇਸ ਵਿਚ ਪੇਸ਼ ਕਰਨ ਵੱਲ ਤੁਰ ਪਏ ... ਗੁਰੂ ਬਖਸਿਸ਼ ਕਰੇ ....
ਭਾਈ ਸਾਹਿਬ ਭਾਂਵੇਂ ਇਮਾਨਦਾਰੀ ਨਾਲ ਪ੍ਰਚਾਰ ਕਰਨ ਘਰੋਂ ਨਿਕਲੇ ਹੋਣ,
ਪਰ ਚਿਚੜਾਂ ਨੇ ਉਹਨਾਂ ਨੂੰ ਜ਼ੀਰੋ ਕਰਨ ਦਾ ਜਿਵੇਂ ਠੇਕਾ ਹੀ
ਲੈ ਲਿਆ ਹੈ ਕਿ ਉਹਨਾਂ ਨੂੰ ਡੇਰੇਵਾਦ ਤੋਂ ਨਹੀਂ ਨਿਕਣ ਦੇਣਾ ।
ਕਦੇ ਉਹਨਾਂ ਦੇ ਫੋਟੋ ਸ਼ੂਟ ਕਰਵਾ ਕੇ..... ਕਦੇ ਉਹਨਾਂ ਦੇ ਕਲਿਪ
ਬਣਵਾ ਕੇ.... ਕਦੀਂ ਪ੍ਰੋਮੋ ਤੇ ਕਦੀ ਗੀਤ ਆਦਿ ਗਵਾ ਕੇ...
ਕੇਵਲ ਆਪਣੇ ਨਾਮ ਤੋਂ ਸੰਤ/ਬਾਬਾ ਜਾਂ ਸ਼੍ਰੀ ਮਾਨ ਲਫ਼ਜ਼ ਲਾਹ ਕੇ
ਡੇਰਾਵਾਦੀ ਸੋਚ ਨਹੀਂ ਛੱਡੀ ਜਾਂਦੀ, ਬਲਕਿ ਚੰਗੀ ਨੀਅਤ ਨਾਲ ਮਨ ਕਰਕੇ ਆਪੂ ਬਣੇ
ਚੇਲੇ ਚਾਟਕਿਆਂ ਨੂੰ ਨੱਥ ਪਾ ਕੇ ਸੂਝ ਬੂਝ ਦਾ ਪ੍ਰਮਾਣ ਦੇਣਾ ਚਾਹੀਦਾ ਹੈ ... ਵਰਨਾ ਭੈੜੀ
ਬੋਲ-ਬਾਣੀ ਨਾਲ ਦੂਜੇ ਨੂੰ ਨੀਵਾਂ ਕਰਨ ਦੀ ਥਾਏਂ ਆਪਣੀ ਮੰਦ ਬੁੱਧੀ ਦਾ ਹੀ ਪ੍ਰਗਟਾਵਾ
ਹੋਣਾ ਸੁਭਾਵਕ ਹੈ ।