Share on Facebook

Main News Page

ਆਸਾਰਾਮ ਨੂੰ ਜੇਲ੍ਹ ਪਹੁੰਚਾਉਣ ਵਾਲਾ ਸਰਦਾਰ
-: ਅਰਵਿੰਦ ਛਾਬੜਾ
27 Apr 2018

ਬੀਬੀਸੀ ਪੱਤਰਕਾਰ, ਚੰਡੀਗੜ੍ਹ
ਜੋਧਪੁਰ ਦੀ ਅਦਾਲਤ ਵੱਲੋਂ ਆਸਾਰਾਮ ਨੂੰ ਨਾਬਾਲਿਗ ਨਾਲ ਬਲਾਤਕਾਰ ਕਰਨ ਦੇ ਜਿਸ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਉਸ ਮਾਮਲੇ ਨੂੰ ਦਰਜ ਕਰਨ ਦੇ ਹੁਕਮ 2013 ਵਿੱਚ ਉਸ ਸਮੇਂ ਦੇ ਦਿੱਲੀ ਦੇ ਜੁਆਇੰਟ ਕਮਿਸ਼ਨਰ ਤੇਜਿੰਦਰ ਲੂਥਰਾ ਨੇ ਦਿੱਤੇ ਸਨ।

ਅਧਿਕਾਰ ਖ਼ੇਤਰ ਦਾ ਹਵਾਲਾ ਦੇ ਕੇ ਪੁਲਿਸ ਵੱਲੋਂ ਐਫਆਈਆਰ ਦਰਜ ਕਰਨ ਤੋਂ ਇਨਕਾਰ ਕਰਨ ਦੀਆਂ ਘਟਨਾਵਾਂ ਤਾਂ ਅਕਸਰ ਤੁਸੀਂ ਸੁਣੀਆਂ ਹੋਣਗੀਆਂ, ਪਰ ਉਮਰ ਕੈਦ ਦੀ ਸਜ਼ਾ ਪਾਉਣ ਵਾਲੇ ਆਸਾਰਾਮ ਦੇ ਕੇਸ ‘ਚ ਤੇਜਿੰਦਰ ਲੂਥਰਾ ਨੇ ਅਜਿਹਾ ਕੋਈ ਹਵਾਲਾ ਨਹੀਂ ਦਿੱਤਾ ਸੀ। ਇਸ ਮਾਮਲੇ ਵਿੱਚ ਐਫ.ਆਈ.ਆਰ ਦਿੱਲੀ ਵਿੱਚ ਦਰਜ ਹੋਈ ਸੀ ਜਦਕਿ ਘਟਨਾ ਜੋਧਪੁਰ ਦੀ ਸੀ।

16 ਸਾਲ ਦੀ ਲੜਕੀ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਆਸਾਰਾਮ ਨੇ ਜੋਧਪੁਰ ਨੇੜੇ ਉਸ ਨੂੰ ਆਪਣੇ ਆਸ਼ਰਮ ‘ਚ ਬੁਲਾਇਆ ਅਤੇ 15 ਅਗਸਤ, 2015 ਦੀ ਰਾਤ ਨੂੰ ਉਸ ਨਾਲ ਬਲਾਤਕਾਰ ਕੀਤਾ। ਐਫ.ਆਈ.ਆਰ ਕਿਸੇ ਵੀ ਵਿਅਕਤੀ ਦੇ ਖ਼ਿਲਾਫ਼ ਕਾਨੂੰਨੀ ਤੌਰ ਉੱਤੇ ਕੀਤੀ ਜਾਣ ਵਾਲੀ ਕਾਰਵਾਈ ਵਿੱਚ ਪਹਿਲਾ ਕਦਮ ਹੁੰਦਾ ਹੈ। ਇਸ ਮੁੱਦੇ ਉੱਤੇ ਬੀ.ਬੀ.ਸੀ. ਪੰਜਾਬੀ ਨੇ ਤੇਜਿੰਦਰ ਸਿੰਘ ਲੂਥਰਾ ਨਾਲ ਗੱਲਬਾਤ ਕੀਤੀ ਜੋ ਇਸ ਸਮੇਂ ਚੰਡੀਗੜ੍ਹ ਦੇ ਡਾਇਰੈਕਟਰ ਜਨਰਲ ਹਨ।

ਅਗਸਤ 2013 ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹੋਏ ਤਜਿੰਦਰ ਲੂਥਰਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, ”ਆਸਾਰਾਮ ਦਾ ਦਿੱਲੀ ਵਿੱਚ ਸਮਾਗਮ ਸੀ ਅਤੇ ਇਸ ਦੌਰਾਨ ਹੀ ਇੱਕ ਲੜਕੀ ਪੁਲਿਸ ਸਟੇਸ਼ਨ ਵਿੱਚ ਆਈ।”

‘ਲੜਕੀ ਨੇ ਜਦੋਂ ਆਪਣੇ ਨਾਲ ਹੋਏ ਬਲਾਤਕਾਰ ਸਬੰਧੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਉਸ ਨਾਲ ਆਏ ਉਸ ਦੇ ਪਿਤਾ ਇੱਕ ਵਾਰ ਤਾਂ ਹੈਰਾਨ ਹੋ ਗਏ”

”ਇਸ ਤੋਂ ਬਾਅਦ ਜਦੋਂ ਲੜਕੀ ਦੇ ਪਿਤਾ ਘਟਨਾ ਦੀ ਪੜਤਾਲ ਕਰਨ ਲਈ ਆਸਾਰਾਮ ਕੋਲ ਗਏ ਤਾਂ ਉਸ ਦੇ ਸ਼ਰਧਾਲੂਆਂ ਨੇ ਨਾ ਸਿਰਫ਼ ਉਸ ਨੂੰ ਕੁੱਟਿਆ ਬਲਕਿ ਉਸ ਨੂੰ ਧੱਕੇ ਮਾਰ ਕੇ ਪੰਡਾਲ ਵਿੱਚੋਂ ਬਾਹਰ ਸੁੱਟ ਦਿੱਤਾ।”

ਤਜਿੰਦਰ ਲੂਥਰਾ ਨੇ ਅੱਗੇ ਦੱਸਿਆ, ”ਜੋਧਪੁਰ ਆਸ਼ਰਮ ਵਿੱਚ ਹੋਈ ਘਟਨਾ ਦੇ ਇੱਕ ਹਫ਼ਤੇ ਬਾਅਦ ਲੜਕੀ ਆਪਣੇ ਪਰਿਵਾਰ ਨਾਲ ਦਿੱਲੀ ਪੁਲਿਸ ਕੋਲ ਆਈ ਸੀ।”

”ਲੜਕੀ ਨੇ ਸਾਨੂੰ ਕਈ ਮਹੱਤਵਪੂਰਨ ਗੱਲਾਂ ਦੱਸੀਆਂ ਜਿਸ ਨਾਲ ਸਾਨੂੰ ਵਿਸ਼ਵਾਸ ਹੋ ਗਿਆ ਕਿ ਉਹ ਸੱਚ ਬੋਲ ਰਹੀ ਹੈ।

ਤਜਿੰਦਰ ਲੂਥਰਾ ਮੁਤਾਬਕ, “ਉਸ ਸਮੇਂ ਆਸਾਰਾਮ ਇੱਕ ਵੱਡਾ ਨਾਮ ਸੀ ਅਤੇ ਮੈਨੂੰ ਵੀ ਲੱਗਿਆ ਕਿ ਉਹ ਮੈਨੂੰ ਨੁਕਸਾਨ ਪਹੁੰਚ ਸਕਦਾ ਹੈ ਪਰ ਬਾਵਜੂਦ ਇਸ ਦੇ ਅਸੀਂ ਸਾਰੇ ਕਾਨੂੰਨੀ ਕਦਮ ਚੁੱਕੇ।””ਪੁਲਿਸ ਨੂੰ ਅਧਿਕਾਰ ਖੇਤਰ ਦਾ ਸਾਹਮਣਾ ਕਰਨਾ ਪੈਣਾ ਸੀ ਪਰ ਇਹ ਕੇਸ ਬਹੁਤ ਸੰਵੇਦਨਸ਼ੀਲ ਸੀ।

ਉਹ ਅੱਗੇ ਕਹਿੰਦੇ ਹਨ, “ਕਾਨੂੰਨੀ ਤੌਰ ਉੱਤੇ ਅਸੀਂ ਜੋ ਕੀਤਾ ਉਹ ਸਹੀ ਸੀ।””ਕਾਨੂੰਨ ਅਨੁਸਾਰ, ਜੇਕਰ ਪੁਲਿਸ ਅਧਿਕਾਰੀ ਅੱਗੇ ਵੀ ਕਿਸੇ ਅਪਰਾਧ ਦਾ ਖ਼ੁਲਾਸਾ ਹੁੰਦਾ ਹੈ ਤਾਂ ਉਸ ਦੀ ਜ਼ੀਰੋ ਐਫਆਈਆਰ ਦਰਜ ਕਰਨੀ ਬਣਦੀ ਹੈ।””ਐਫ.ਆਈ.ਆਰ ਦਰਜ ਕਰ ਕੇ ਅਸੀਂ ਇਹ ਵੀ ਯਕੀਨੀ ਬਣਾਇਆ ਹੈ ਕਿ ਲੜਕੀ ਨੂੰ ਇਨਸਾਫ਼ ਲਈ ਇੱਧਰ-ਉੱਧਰ ਭਟਕਣਾ ਨਾ ਪਵੇ।”

”ਸੰਤੁਸ਼ਟ ਹਾਂ ਕਿ ਮੈਂ ਕੇਸ ਦੀ ਬੁਨਿਆਦ ਰੱਖੀ”

ਤੇਜਿੰਦਰ ਲੂਥਰਾ ਨੇ ਅੱਗੇ ਕਿਹਾ, ”ਸ਼ੁਰੂਆਤੀ ਜਾਂਚ ਕਰਨ ਤੋਂ ਬਾਅਦ ਬਕਾਇਦਾ ਦਸਤਾਵੇਜ਼ਾਂ ਵਾਲੀ ਫਾਈਲ ਤਿਆਰ ਕਰ ਕੇ ਅਸੀਂ ਮੁਲਜ਼ਮ ਨੂੰ ਭੇਜ ਕੇ ਇਸ ਨੂੰ ਜੋਧਪੁਰ ਪੁਲਿਸ ਦੇ ਹਵਾਲੇ ਕੀਤਾ ਅਤੇ ਉਨ੍ਹਾਂ ਨੇ ਉਸ ਨੂੰ ਉਸ ਦੇ ਅੰਜਾਮ ਤੱਕ ਪਹੁੰਚਿਆ।

ਤਜਿੰਦਰ ਲੂਥਰਾ ਨੇ ਅੱਗੇ ਕਿਹਾ, "ਮੈਂ ਸੰਤੁਸ਼ਟ ਹਾਂ ਕਿ ਜਿਸ ਕੇਸ ਵਿਚ ਆਸਾਰਾਮ ਨੂੰ ਉਮਰ ਕੈਦ ਹੋਈ ਹੈ ਉਸ ਦੀ ਬੁਨਿਆਦ ਮੇਰੇ ਵੱਲੋਂ ਰੱਖੀ ਗਈ ਸੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top