ਹਥਲਾ ਲੇਖ ਲਿਖਣ ਦਾ ਕਾਰਨ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ
ਦੁਆਰਾ ਮਿਤੀ 19 ਜੁਲਾਈ 2018 ਨੂੰ
ਫੇਸਬੁੱਕ ’ਤੇ
ਪਾਈ ਗਈ ਇੱਕ ਵੀਡੀਓ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ
"ਕੁਦਰਤ
ਹੀ ਰੱਬ ਹੈ, ਕੁਦਰਤ
ਦੀ ਸ਼ਰਨ ਵਿੱਚ ਰਹਿਣਾ ਹੀ ਰੱਬੀ ਸ਼ਰਨ ’ਚ
ਰਹਿਣਾ ਹੈ,
‘ਜਪੁ’ ਦਾ
ਅਰਥ ਹੈ ‘ਕੁਦਰਤ
ਦੇ ਨਿਯਮਾਂ ਦੀ ਸਮਝ’,
(ਨਾ
ਕਿ ਕਿਸੇ ਅਦ੍ਰਿਸ਼ ਸ਼ਕਤੀ ਦੀ ਉਸਤਤ ਕਿਉਂਕਿ) ਆਪਣੀਆਂ ਲੋੜਾਂ ਲਈ 33 ਕਰੋੜ
ਦੇਵਤਿਆਂ ਅੱਗੇ ਅਰਦਾਸ ਕਰਨੀ ਜਾਂ ਕਿਸੇ ਇੱਕ ਅਦ੍ਰਿਸ਼ ਸ਼ਕਤੀ ਅੱਗੇ ਅਰਦਾਸ ਕਰਨੀ
ਬਰਾਬਰ ਕਰਮ-ਕਾਂਡ ਹੈ। ਅਜਿਹੇ ਰੱਬ ਪੁਜਾਰੀਵਾਦ ਦੀ ਕਾਢ ਹਨ। ਗੁਰਮਤਿ
ਦਾ ਰੱਬ; ਆਪਣਿਆਂ ’ਤੇ
ਕਿਰਪਾ ਕਰ ਕੇ ਬੇਗਾਨਿਆਂ ਨੂੰ ਦੰਡ ਨਹੀਂ ਦਿੰਦਾ। ਨਾ ਉਹ ਚਾਪਲੂਸੀਆਂ (ਆਪਣੀ ਉਸਤਤ)
ਕਰਵਾਉਂਦਾ ਜਾਂ ਸੁਣਦਾ ਹੈ। ਅਗਰ
ਪੁਜਾਰੀਵਾਦ ਵਾਲ਼ਾ ਰੱਬ ਕਿਤੇ ਹੈ ਤਾਂ ਉਹ ਸਮਾਜਕ ਝਗੜੇ ਕਿਉਂ ਪੈਦਾ ਹੋਣ ਦਿੰਦਾ ਹੈ ? ਮੈਨੂੰ
ਭਾਵੇਂ ਕੋਈ ਨਾਸਤਿਕ ਕਹੇ ਪਰ ਮੈਂ ਪੁਜਾਰੀ ਦੁਆਰਾ ਕੀਤੀ ਗਈ ਅਜਿਹੇ ਰੱਬ ਦੀ ਕਾਢ
ਨੂੰ ਨਹੀਂ ਮੰਨਦਾ। ਰੱਬ ਇੱਕ ਸੀ ਪਰ ਅਸੀਂ ਦੋ ਬਣਾ ਲਏ। ਅਸੀਂ
ਗੁਰਮਤਿ ਦੇ ਰੱਬ ਨੂੰ ਬਾਕੀ ਮਜ਼੍ਹਬਾਂ ਵਾਂਙ ਹੀ ਲਿਆ ਕੇ ਖੜ੍ਹਾ ਕਰ ਦਿੱਤਾ, ਜਿਸ
ਨਾਲ ਸਾਡਾ ਨਿਆਰਾਪਣ ਖ਼ਤਮ ਹੋ ਗਿਆ, ਆਦਿ।"
(ਭਾਈ ਰਣਜੀਤ ਸਿੰਘ)
ਵੈਸੇ ਕਿਸੇ ਇੱਕ ਵਿਅਕਤੀ-ਵਿਸ਼ੇਸ਼ ਦੀ ਸੋਚ ਨੂੰ ਆਧਾਰ ਬਣਾ ਕੇ ਸੰਪਾਦਕੀ
ਲਿਖਣਾ, ਬਹੁਤੀ
ਸਿਆਣਪ ਨਹੀਂ, ਪਰ
ਭਾਈ ਸਾਹਿਬ ਜੀ ਦੀ ਇਸ ਸੋਚ ਵਾਂਙ ਅੱਜ ਸਿੱਖੀ ਸਰੂਪ ’ਚ
ਕਈ ਹੋਰ ਵੀ ਸਿੱਖ ਪ੍ਰਚਾਰਕ ਵਿਚਰਦੇ ਵੇਖੇ ਗਏ ਹਨ। ਅਜਿਹੀ
ਸੋਚ ਉਤਪੰਨ ਹੋਣ ਦਾ ਮੂਲ ਕਾਰਨ ਅਜੋਕੇ ਵਿਗਿਆਨਕ ਯੁੱਗ ਦਾ ਇੱਕ ਤਰਫ਼ਾ ਪ੍ਰਭਾਵ ਹੈ
ਕਿਉਂਕਿ ਵਿਗਿਆਨ; ਧਾਰਮਿਕ
ਅਸੂਲਾਂ ਨੂੰ ਰੱਦ ਨਹੀਂ ਕਰਦੀ ਬਲਕਿ ਧਰਮ ਦੇ ਨਾਂ ’ਤੇ
ਫੈਲਾਏ ਜਾ ਰਹੇ ਅੰਧਵਿਸ਼ਵਾਸ ’ਤੇ
ਟਿੱਪਣੀ ਕਰਦੀ ਹੈ।
ਗੁਰਬਾਣੀ; ਜਿਸ
ਵਿੱਚ ਅੰਧਵਿਸ਼ਵਾਸ ਨੂੰ ਪਹਿਲਾਂ ਹੀ ਕੋਈ ਸਥਾਨ ਨਹੀਂ, ਵਾਲ਼ੀ
ਵਿਚਾਰਧਾਰਾ ਲਈ ਵਿਗਿਆਨ ਕਈ ਪੱਖਾਂ ਤੋਂ ਸਹਾਇਕ (ਸਹਿਯੋਗੀ) ਵੀ ਹੈ ਪਰ ਫਿਰ ਵੀ ਵਿਗਿਆਨ
ਦੇ ਅਧੀਨ ਗੁਰਮਤਿ ਨਹੀਂ ਬਲਕਿ ਗੁਰਮਤਿ ਦੇ ਅਧੀਨ ਵਿਗਿਆਨ ਹੈ ਭਾਵ ਗੁਰਮਤਿ ਦੁਆਰਾ ਉਲੀਕੀ
ਗਈ ਪੂਰਨ ਸਚਾਈ ਦਾ ਬਹੁਤ ਥੋੜ੍ਹਾ ਭਾਗ ਹੀ ਅਜੇ ਵਿਗਿਆਨਕ ਕਾਢ ਦੇ ਹਿੱਸੇ ਆਇਆ ਹੈ, ਪਰ
ਕੁਝ ਸਿੱਖ ਪ੍ਰਚਾਰਕ, ਜਿਨ੍ਹਾਂ
ਨੇ ਗੁਰਮਤਿ ਨੂੰ ਬਾਰੀਕੀ ਨਾਲ਼ ਨਹੀਂ ਸਮਝਿਆ ਉਨ੍ਹਾਂ ਨੇ ਗੁਰਮਤਿ ਅਤੇ ਵਿਗਿਆਨ ਨੂੰ
ਬਰਾਬਰ ਦ੍ਰਿਸ਼ਟੀ ਨਾਲ਼ ਵੇਖਣਾ ਸ਼ੁਰੂ ਕਰ ਦਿੱਤਾ ਹੈ ਭਾਵੇਂ ਕਿ ਇਨ੍ਹਾਂ ਨੂੰ ਵੀ ਵਾਹ !
ਵਾਹ ! ਕਰਨ ਵਾਲ਼ੇ ਸਿੱਖੀ ਸਰੂਪ ਬਥੇਰੇ ਮਿਲ ਜਾਂਦੇ ਹਨ।
ਉਕਤ ਵਿਸ਼ੇ ਦਾ ਸਬੰਧ ਜ਼ਿਆਦਾਤਰ ਕੁਦਰਤ (ਆਕਾਰ, ਦ੍ਰਿਸ਼ਟੀਗੋਚਰ
ਜਗਤ) ਨਾਲ਼ ਹੈ ਇਸ ਲਈ ਹੁਣ ਤੱਕ ਹੋਈ ਤਾਰਾ ਵਿਗਿਆਨ ਦੀ ਖੋਜ ਨੂੰ ਵਿਚਾਰਨਾ ਹਥਲੇ ਵਿਸ਼ੇ
ਨੂੰ ਸਮਝਣ ਲਈ ਮਦਦ ਕਰੇਗਾ। ਸੰਨ 1927 ਈਸਵੀ ’ਚ
ਪਹਿਲੀ ਵਾਰ ਇੱਕ ਬੈਲਜੀਅਮ ਤਾਰਾ ਵਿਗਿਆਨੀ ਜੌਰਜ ਹੈਨਰੀ ਜੋਸੇਫ ਈਡੋਵਾਡ ਲੇਮਾਈਤਰੇ (Georges
Lemaitre: 17 ਜੁਲਾਈ 1894
– 20 ਜੂਨ 1966), ਜੋ
ਕਿ ਖਗੋਲ (ਤਾਰਾ) ਵਿਗਿਆਨੀ ਤੇ ਭੌਤਿਕ ਵਿਗਿਆਨ ਦੇ ਪ੍ਰੋਫ਼ੈਸਰ ਅਤੇ ਕੈਥੋਲਿਕ
ਯੂਨੀਵਰਸਿਟੀ ਵਿੱਚ ਇੱਕ ਪਾਦਰੀ (ਪੁਜਾਰੀ) ਵੀ ਸਨ, ਨੇ
ਖੋਜ ਕੀਤੀ ਕਿ ਅੱਜ ਤੋਂ 13.8 ਅਰਬ
ਸਾਲ ਪੂਰਵ ਪੁਲਾੜ (ਅੰਤਰਿਕਸ਼) ’ਚ
ਬਹੁਤ ਵੱਡਾ ਧਮਾਕਾ ਹੋਇਆ, ਜਿਸ
ਨੂੰ ‘ਬਿਗ
ਬੈਂਗ’ ਨਾਂ
ਦਿੱਤਾ ਗਿਆ। ਧਮਾਕੇ
ਦੌਰਾਨ ਤਾਪਮਾਨ 141,
679, 000, 000, 000, 000, 000, 000, 000, 000, 000 ਡਿਗਰੀ
ਭਾਵ ਲਗਭਗ 14 ਨਾਲ਼ 31 ਜੀਰੋ
ਸੀ, ਜੋ
ਕਿ ਇੱਕ ਸੈਕਿੰਡ ਤੋਂ ਵੀ ਬਹੁਤ ਘੱਟ ਸਮੇਂ ’ਚ
ਮਾਤਰ 10 ਅਰਬ
ਡਿਗਰੀ ਰਹਿ ਗਿਆ। ਭਾਵੇਂ ਕਿ ਇੰਨਾ ਵੱਡਾ ਵਿਸਫੋਟ ਹੋਇਆ ਪਰ ਰੌਸ਼ਨੀ ਨਹੀਂ ਸੀ। ਇਹ
ਅੰਧਕਾਰ 3 ਲੱਖ 80 ਹਜ਼ਾਰ
ਸਾਲ ਤੱਕ ਰਿਹਾ। ਇਸ ਦੌਰਾਨ ਜਿੱਥੇ ਤਾਪਮਾਨ ਘਟਦਾ ਗਿਆ ਓਥੇ ਨਿਊਟਰੋਨ ਅਤੇ ਪਰੋਟੋਨ ਬਣਨ
ਲੱਗੇ, ਜਿਨ੍ਹਾਂ
ਦੇ ਸੁਮੇਲ ਨਾਲ਼ ਹਾਈਡਰੋਜਨ ਗੈਸ ਬਣੀ, ਜੋ
ਗੁਰੁਤਾਕਰਸ਼ਨ (Gravity
attraction) ਨਾਲ਼
ਹੀਲੀਅਸ ’ਚ
ਤਬਦੀਲ ਹੁੰਦੀ ਗਈ, ਜਿਸ
ਨੇ ਊਰਜਾ ਪੈਦਾ ਕਰ ਬ੍ਰਹਿਮੰਡ ’ਚ
ਅਨੇਕਾਂ ਤਾਰਿਆਂ (ਸੂਰਜਾਂ) ਨੂੰ ਜਨਮ ਦਿੱਤਾ ਤੇ ਬ੍ਰਹਿਮੰਡ ਰੌਸ਼ਨ ਹੁੰਦਾ ਗਿਆ।
13.8 ਅਰਬ
ਸਾਲ ਪਹਿਲਾਂ ਹੋਏ ਧਮਾਕੇ ਉਪਰੰਤ ਪਦਾਰਥਾਂ ਦੀ ਗਤੀ, ਜੋ
ਅੱਜ ਵੀ ਲਗਭਗ 3 ਲੱਖ
ਕਿਲੋਮੀਟਰ ਪ੍ਰਤੀ ਸੈਕਿੰਡ ਨਾਲ਼ ਫੈਲ ਰਹੀ ਹੈ, ਦੇ
ਪਿੱਛੇ ਕਾਰਜਸ਼ੀਲ ਸ਼ਕਤੀ ਦੀ ਖੋਜ ਵੀ ਸੰਨ 1990 ਤੱਕ
ਕਰ ਲਈ ਗਈ, ਜਿਸ
ਦਾ ਨਾਂ ‘ਡਾਰਕ
ਐਨਰਜੀ’ ਰੱਖਿਆ
ਗਿਆ, ਜੋ
ਮੌਜੂਦਾ ਬ੍ਰਹਿਮੰਡ’ਚ 68.3% ਹੈ। ਸ਼ੱਕ
ਪੈਦਾ ਹੁੰਦਾ ਹੈ ਕਿ ਅਗਰ ਹੁਣ ਵੀ ਆਕਾਸ਼ ਤੇਜ਼ੀ ਨਾਲ਼ ਫੈਲ ਰਿਹਾ ਹੈ ਤਾਂ ਧਰਤੀ ਨਾਲ਼ੋਂ
ਸੂਰਜ ਤੇ ਚੰਦਰਮਾ ਦੂਰ ਕਿਉਂ ਨਹੀਂ ਜਾ ਰਹੇ ? ਇਸ
ਦਾ ਕਾਰਨ ਹੈ ਕਿ ਆਕਾਸ ਵਿੱਚ 26.8% ਡਾਰਕ
ਮੈਟਰ ਵੀ ਮੌਜੂਦ ਹੈ ਜੋ ਗੁਰੁਤਾਕਰਸ਼ਨ ਨੂੰ ਪੈਦਾ ਕਰ ਇਨ੍ਹਾਂ ਦੀ ਦੂਰੀ ਨੂੰ ਸਥਿਰ ਰੱਖਦਾ
ਹੈ। ਡਾਰਕ ਐਨਰਜੀ ਅਤੇ ਡਾਰਕ ਮੈਟਰ (ਦੋਵੇਂ) ਦ੍ਰਿਸ਼ ਬ੍ਰਹਿਮੰਡ ’ਚ 95.1% ਹੋਣ
ਦੇ ਬਾਵਜੂਦ ਵੀ ਇਹ ਕਿਸੇ ਵਿਗਿਆਨਕ ਯੰਤਰ ਨਾਲ਼ ਵਿਖਾਈ ਨਹੀਂ ਦਿੰਦੇ, ਪਰ
ਹਨ ਜ਼ਰੂਰ। ਅੱਖਾਂ ਅਤੇ ਵਿਗਿਆਨਕ ਯੰਤਰਾਂ ਨਾਲ਼ ਵਿਖਾਈ ਦੇਣ ਵਾਲ਼ਾ ਬਾਕੀ ਦ੍ਰਿਸ਼ ਬ੍ਰਹਿਮੰਡ
ਮਾਤਰ 4.9% ਹੀ
ਹੈ, ਜਿਸ
ਵਿੱਚ 2 ਕਰੋੜ
ਤੋਂ ਵੱਧ ਗਲੈਕਸੀਆਂ (ਕਰੋੜਾਂ ਤਾਰਿਆਂ ਦੇ ਝੁੰਡ) ਹਨ। ਸਾਡੀ
ਗਲੈਕਸੀ ਦਾ ਨਾਂ ਮਿਲਕੀ ਵੇਅ ਹੈ, ਜਿਸ
ਵਿੱਚ ਸਾਡੇ ਸੂਰਜ ਨਾਲੋਂ ਕਰੋੜਾਂ ਗੁਣਾਂ ਵੱਡੇ ਅਤੇ ਕਈ ਗੁਣਾਂ ਵੱਧ ਚਮਕਣ ਵਾਲ਼ੇ ਅਨੇਕਾਂ
ਤਾਰੇ (ਸੂਰਜ) ਮੌਜੂਦ ਹਨ, ਜਿਨ੍ਹਾਂ
ਦੇ ਵਿਚਕਾਰ ਇੱਕ ਬਲੈਕ ਹੋਲ ਹੈ, ਜਿਸ
ਦੇ ਇਰਦ-ਗਿਰਦ ਗਲੈਕਸੀ ਘੁੰਮਦੀ ਹੈ। ਬਲੈਕ ਹੋਲ; ਇੱਕ
ਕਾਲ ਗਹਿਰਾ ਖੱਡਾ ਹੈ, ਜਿਸ
ਦਾ ਗੁਰੁਤਾਕਰਸ਼ਨ ਬਹੁਤ ਜ਼ਿਆਦਾ ਹੋਣ ਕਾਰਨ ਰੌਸ਼ਨ ਵੀ ਅਲੋਪ ਹੋ ਜਾਂਦੀ ਹੈ। ਉਸ
ਨੂੰ ਵੇਖਣਾ ਅਸੰਭਵ ਹੋਣ ਕਾਰਨ ‘ਬਲੈਕ
ਹੋਲ’ ਨਾਂ
ਦਿੱਤਾ ਗਿਆ।
ਤਾਰਾ ਵਿਗਿਆਨੀਆਂ ਮੁਤਾਬਕ ਬ੍ਰਹਿਮੰਡ ਦੋ ਪ੍ਰਕਾਰ ਦੇ ਹਨ : (1) ਅਦ੍ਰਿਸ਼
ਬ੍ਰਹਿਮੰਡ (2) ਦ੍ਰਿਸ਼
ਬ੍ਰਹਿਮੰਡ। ਉਲਕਾ-ਪਿੰਡ, ਗਲੈਕਸੀਆਂ, ਬਲੈਕ
ਹੋਲ, ਡਾਰਕ
ਮੈਟਰ, ਡਾਰਕ
ਐਨਰਜੀ, ਗਤੀ, ਰੌਸ਼ਨੀ, ਗੁਰੁਤਾਕਰਸ਼ਨ
ਆਦਿ ‘ਦ੍ਰਿਸ਼
ਬ੍ਰਹਿਮੰਡ’ ਹੈ
ਅਤੇ ਇਸ ਦੀਆਂ ਹੱਦਾਂ ਤੋਂ ਬਾਹਰ ‘ਅਦ੍ਰਿਸ਼
ਬ੍ਰਹਿਮੰਡ’ ਹੈ, ਜਿਸ
ਬਾਰੇ ਅਜੋਕੀ ਸਾਇੰਸ 0.0001% ਵੀ
ਨਹੀਂ ਜਾਣਦੀ, ਪਰ
ਹੈ ਜ਼ਰੂਰ। ਇਸ ‘ਦ੍ਰਿਸ਼
ਬ੍ਰਹਿਮੰਡ’ ਨੂੰ
ਮਾਪਣ ਲਈ ਰੌਸ਼ਨੀ ਦੀ ਰਫ਼ਤਾਰ ਨੂੰ ਪੈਮਾਨਾ ਮੰਨਿਆ ਗਿਆ, ਜਿਸ
ਦੀ ਸਪੀਡ 299.
792 ਕਿਲੋਮੀਟਰ
ਪ੍ਰਤੀ ਸੈਕਿੰਡ ਹੈ ਭਾਵ 9500 ਅਰਬ
(9,500,000,000,000) ਕਿਲੋਮੀਟਰ
ਪ੍ਰਤੀ ਸਾਲ (365 ਦਿਨ), ਜਿਸ
ਨੂੰ ਰੌਸ਼ਨੀ (ਪ੍ਰਕਾਸ਼) ਵਰ੍ਹਾ ਆਖਦੇ ਹਨ। ਪੂਰਾ
ਦ੍ਰਿਸ਼ ਬ੍ਰਹਿਮੰਡ ਕੇਵਲ 93 ਅਰਬ
ਪ੍ਰਕਾਸ਼ ਬਰਸ ’ਚ
ਫੈਲਿਆ ਹੋਇਆ ਹੈ, ਇਸ
ਤੋਂ ਬਾਹਰ ਵਾਲ਼ੀ ਕੁਦਰਤ (ਵਿਸਥਾਰ) ਨੂੰ ਅਜੋਕੇ ਵਿਗਿਆਨੀ ਕੇਵਲ ‘ਅਦ੍ਰਿਸ਼
ਬ੍ਰਹਿਮੰਡ’ ਕਹਿ
ਕੇ ਖ਼ਾਮੋਸ਼ ਹੋ ਜਾਂਦੇ ਹਨ।
ਭਾਵੇਂ ਕਿ ਸਾਡੀ ਛੋਟੀ ਉਮਰ ਹੋਣ ਕਾਰਨ ਚਿੰਤਾਵਾਂ ਵੱਧ ਪ੍ਰਭਾਵ
ਪਾਉਂਦੀਆਂ ਹਨ ਪਰ ਕੁਦਰਤ, ਆਪਣੀ
ਗਤੀ ’ਚ
ਮਸਤ ਹੈ ਭਾਵ ਉਸ ਲਈ ਕੋਈ ਜਲਦੀ ਨਹੀਂ। ਬਿਗ ਬੈਂਗ ਦੇ ਧਮਾਕੇ ਉਪਰੰਤ 9 ਅਰਬ
ਸਾਲ ਤੱਕ ਵਿਨਾਸ਼ ਤੇ ਨਿਰਮਾਣ ਦਾ ਸਿਲਸਿਲਾ ਜਾਰੀ ਰਿਹਾ।
4.5 ਅਰਬ
ਸਾਲ ਪਹਿਲਾਂ ਸਾਡਾ ਸੂਰਜ ਪਰਿਵਾਰ ਵਜੂਦ ’ਚ
ਆਇਆ, ਜਿਸ
ਦੇ ਘੁੰਮਣ ਦੀ ਰਫ਼ਤਾਰ ਹੁਣ ਨਾਲ਼ੋਂ ਕਾਫ਼ੀ ਤੇਜ਼ ਸੀ; ਜਿਵੇਂ
ਕਿ ਧਰਤੀ ਦਾ ਇੱਕ ਦਿਨ 9 ਘੰਟੇ
ਦਾ ਸੀ ਤੇ ਪ੍ਰਿਥਵੀ ਦਾ ਤਾਪਮਾਨ 1200% ਡਿਗਰੀ। ਧਰਤੀ ’ਚੋਂ
ਜੁਆਲਾਮੁਖੀ ਰਾਹੀਂ ਨਿਕਲਣ ਵਾਲ਼ਾ ਲਾਵਾ ਤੇ ਗੈਸ ਨੇ ਬੱਦਲਾਂ ਦਾ ਰੂਪ ਧਾਰਨ ਕਰ ਲਿਆ ਜੋ
ਠੰਡਾ ਹੋ ਕੇ ਹਜ਼ਾਰਾਂ ਸਾਲ ਵਰਖਾ ਕਰਦਾ ਰਿਹਾ, ਜਿਸ
ਨਾਲ਼ ਠੰਢੀ ਹੋਈ ਧਰਤੀ ਨੂੰ ਕੁਝ ਪਾਣੀ ਮਿਲ ਗਿਆ।
3.5 ਅਰਬ
ਸਾਲ ਪਹਿਲਾਂ ਪਾਣੀ ’ਚ
ਹਾਈਡਰੋਜਨ, ਆਕਸੀਜਨ
ਤੇ ਕਾਰਬਨ ਗੈਸਾਂ ਦੇ ਸੁਮੇਲ ਨਾਲ਼ ਜੀਵ ਰਚਨਾ ਆਰੰਭ ਹੋਈ, ਜਿਨ੍ਹਾਂ ’ਚੋਂ
ਪਹਿਲਾਂ ਪਾਣੀ ਵਾਲ਼ੇ, ਫਿਰ
ਧਰਤੀ ’ਤੇ
ਚੱਲਣ ਵਾਲ਼ੇ ਤੇ ਅੰਤ ਨੂੰ ਆਕਾਸ਼ ’ਚ
ਉੱਡਣ ਵਾਲ਼ੇ ਜੀਵ ਪੈਦਾ ਹੋਏ, ਜਿਨ੍ਹਾਂ
ਦਾ ਸੁਧਰਿਆ ਹੋਇਆ ਰੂਪ ‘ਮਨੁੱਖ’ ਹੈ, ਜੋ
ਹੁਣ ਵੀ ਆਕਾਸ਼ ਵੱਲ ਹੋਰ ਉੱਡਣ ਦੀ ਸਦਾ ਤਾਕ ’ਚ
ਰਹਿੰਦਾ ਹੈ।
ਕੁਦਰਤ ਪੰਜ ਤੱਤਾਂ (ਅੱਗ, ਪਾਣੀ, ਹਵਾ, ਧਰਤੀ
ਤੇ ਸ੍ਪੇਸ) ਤੋਂ ਬਣੀ ਹੈ, ਛੇਵਾਂ
ਤੱਤ ਨਹੀਂ ਮੰਨਿਆ ਗਿਆ; ਜਿਵੇਂ
ਕਿ ‘‘ਪੰਚ
ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ; ਕੋਈ
ਛੇਵਾ ਕਰਿਉ, ਜੇ
ਕਿਛੁ ਕੀਤਾ ਹੋਵੈ ॥’’
(ਮ:
੪/੭੩੬) ਪਰ ਕੁਦਰਤ ਨੂੰ ਬਣਾਉਣ ਵਾਲ਼ਾ ਰੱਬ, ਨਾ
ਤਾਂ ਇਨ੍ਹਾਂ ਪੰਜ ਤੱਤਾਂ ’ਚ
ਆਉਂਦਾ ਹੈ ਅਤੇ ਨਾ ਹੀ ਇਨ੍ਹਾਂ ਤੱਤਾਂ ਵਾਂਙ ਖ਼ਤਮ ਹੁੰਦਾ ਹੈ,
‘‘ਰੂਪੁ ਨ ਰੇਖ, ਨ
ਪੰਚ ਤਤ; ਠਾਕੁਰ ਅਬਿਨਾਸ ॥’’
(ਮ:
੫/੮੧੬) ਗੁਰਮਤਿ ਨੇ ਵਿਸ਼ਾਲ ਕੁਦਰਤ ਨੂੰ ਇੱਕ ਦਰਖ਼ਤ (ਬ੍ਰਿਛ) ਮੰਨਿਆ ਹੈ। ਦਰਖ਼ਤ ਦੇ ਉੱਪਰ
ਕਈ ਟਹਿਣੀਆਂ ਹੁੰਦੀਆਂ ਹਨ ਪਰ ਹੇਠਾਂ ਬੁਨਿਆਦ (ਜੜ੍ਹ) ਇੱਕ ਹੁੰਦੀ ਹੈ। ਇਸੇ
ਤਰ੍ਹਾਂ ਗੁਰਮਤਿ ਅਨੁਸਾਰ ਕੁਦਰਤ (ਭਾਵ ਦਰਖ਼ਤ) ਦੀ ਜੜ੍ਹ ਅਕਾਲ ਪੁਰਖ (ਅਦ੍ਰਿਸ਼ ਗ਼ੈਬੀ
ਸ਼ਕਤੀ) ਇੱਕ ਹੈ ਪਰ ਟਹਿਣੀਆਂ (ਭਾਵ ਕੁਦਰਤ) ਬਹੁ ਭਾਂਤੀ। ਪਾਵਨ ਵਚਨ ਹਨ,
‘‘ਤੂੰ ਪੇਡੁ; ਸਾਖ
ਤੇਰੀ ਫੂਲੀ ॥’’
(ਮ:
੫/੧੦੨)
ਜਿਵੇਂ ਮਨੁੱਖ ਦੇ ਕੱਪੜੇ ਸਰੀਰ ਦਾ ਭਾਗ ਹਨ, ਪਰ
ਕੱਪੜੇ ਸਰੀਰ ਨਹੀਂ ਬਣ ਸਕਦੇ; ਇਸੇ
ਤਰ੍ਹਾਂ ਕੱਪੜੇ ਕੁਦਰਤ ਹਨ ਤੇ ਸਰੀਰ ਰੱਬ ਭਾਵ ਰੱਬ ਦਾ ਹਿੱਸਾ ਕੁਦਰਤ ਹੈ ਪਰ ਕੁਦਰਤ, ਰੱਬ
ਨਹੀਂ। ਗੁਰਬਾਣੀ; ਕੁਦਰਤ
ਨੂੰ ਰੱਬ ਦਾ ਸਰਗੁਣ ਹਿੱਸਾ ਮੰਨਦੀ ਹੈ ਤੇ ਰੱਬ ਨੂੰ ਨਿਰਗੁਣ ਹਿੱਸਾ, ਜਿੱਥੇ
ਸਰਗੁਣ ਸਦੀਵੀ ਸਥਿਰ ਨਹੀਂ ਰਹਿੰਦਾ ਓਥੇ ਨਿਰਗੁਣ ਸਦਾ ਸਥਿਰ ਹੈ,
‘‘ਨਿਰਗੁਣੁ
ਸਰਗੁਣੁ ਹਰਿ ਹਰਿ ਮੇਰਾ..॥’’
(ਮ:
੫/੯੮) ਸਰਗੁਣ ਦਾ ਮਤਲਬ ਹੈ ਮਾਇਆ ਦੇ ਤਿੰਨ ਗੁਣ ‘ਰਜੋ, ਤਮੋ, ਸਤੋ’ ਅਤੇ
ਨਿਰਗੁਣ ਦਾ ਮਤਲਬ ਹੈ, ਜਿਸ
ਵਿੱਚ ਇਹ ਤਿੰਨੇ ਗੁਣ ਨਾ ਹੋਣ। ਅਗਰ ਕੁਦਰਤ ਜਾਂ ਕੁਦਰਤ ਦਾ ਨਿਯਮ ਹੀ ਰੱਬ ਹੁੰਦਾ ਤਾਂ
ਗੁਰੂ ਨਾਨਕ ਸਾਹਿਬ ਜੀ ਕੁਦਰਤ ਨੂੰ ‘ਦੁਯੀ
ਕੁਦਰਤਿ’ ਨਾ
ਆਖਦੇ ਭਾਵ ਕੋਈ ਇੱਕ ਹੋਏਗਾ ਤਾਂ ਹੀ ਕੁਦਰਤ ਨੂੰ ‘ਦੁਯੀ’ ਕਿਹਾ
ਗਿਆ,
‘‘ਦੁਯੀ ਕੁਦਰਤਿ
ਸਾਜੀਐ… ॥’’
(ਆਸਾ ਕੀ
ਵਾਰ /ਮ: ੧/੪੬੩) ਕੀ ਹੇਠਲੇ ਪਾਵਨ ਵਚਨਾਂ ’ਚ
ਕੁਦਰਤ ਅਤੇ ਸਚੇ ਪਾਤਿਸ਼ਾਹ ਨੂੰ ਇੱਕ ਮੰਨਿਆ ਜਾ ਸਕਦਾ ਹੈ,
‘‘ਸਚੀ ਤੇਰੀ
ਕੁਦਰਤਿ; ਸਚੇ ਪਾਤਿਸਾਹ !
॥ (ਆਸਾ ਕੀ ਵਾਰ /ਮ: ੧/੪੬੩), ਤੂ
ਅਚਰਜੁ; ਕੁਦਰਤਿ ਤੇਰੀ ਬਿਸਮਾ
॥ (ਮ: ੫/੫੬੩), ਕੁਦਰਤਿ
ਕਰਿ ਕੈ, ਵਸਿਆ ਸੋਇ
॥ (ਮ: ੧/੮੩), ਸਭ
ਕਿਛੁ ਤੂੰ ਹੈ, ਤੂੰ ਹੈ ਮੇਰੇ ਪਿਆਰੇ ! ਤੇਰੀ ਕੁਦਰਤਿ ਕਉ ਬਲਿ ਜਾਈ ਜੀਉ ॥’’
(ਮ:
੫/੯੮), ਆਦਿ
ਤੋਂ ਸਪਸ਼ਟ ਹੈ ਕਿ ਕਰਤਾਰ ਅਤੇ ਕੁਦਰਤਿ ਦੋ ਵੱਖ-ਵੱਖ ਸ਼ਕਤੀਆਂ ਹਨ, ਜਿਨ੍ਹਾਂ’ਚੋਂ
ਕਰਤਾਰ ਨੇ ਕੁਦਰਤਿ ਰਚੀ ਹੈ, ਨਾ
ਕਿ ਕੁਦਰਤ ਨੇ ਕਰਤਾਰ।
ਵਿਗਿਆਨ ਨੇ ਕੁਦਰਤ ਨੂੰ ਦ੍ਰਿਸ਼
ਬ੍ਰਹਿਮੰਡ ਇਸ ਲਈ ਨਾਂ ਦਿੱਤਾ
ਕਿਉਂਕਿ ਇਹ
ਵਿਗਿਆਨਕ ਯੰਤਰਾਂ ਨਾਲ਼ ਵਿਖਾਈ ਦਿੰਦਾ ਹੈ ਜਦਕਿ ਗੁਰਬਾਣੀ ਕਰਤਾਰ ਦੇ ਰੂਪ-ਰੰਗ ਨੂੰ ਵੇਖਣ
ਅਤੇ ਲਿਖਣ ਤੋਂ ਰਹਿਤ ਮੰਨਦੀ ਹੈ,
‘‘ਤੇਰਾ
ਵਰਨੁ ਨ ਜਾਪੈ; ਰੂਪੁ
ਨ ਲਖੀਐ; ਤੇਰੀ
ਕੁਦਰਤਿ (ਭਾਵ ਤਾਕਤ) ਕਉਨੁ ਬੀਚਾਰੇ ?॥’’
(ਮ:
੫/੬੭੦) ਗੁਰਮਤਿ ਅਨੁਸਾਰ ਕੁਦਰਤ ਕਈ ਵਾਰ ਬਣੀ ਤੇ ਨਾਸ ਹੋਈ ਪਰ ਇਸ ਨੂੰ ਬਣਾਉਣ ਵਾਲ਼ਾ
(ਕਰਤਾਰ) ਸਦਾ ਅਬਿਨਾਸੀ ਹੈ,
‘‘ਕਈ
ਬਾਰ ਪਸਰਿਓ ਪਾਸਾਰ ॥ ਸਦਾ
ਸਦਾ ਇਕੁ ਏਕੰਕਾਰ ॥’’
(ਸੁਖਮਨੀ/ਮ:
੫/੨੭੬) ਹੁਣ ਕੁਦਰਤੀ ਨਿਯਮਾਂ ਨੂੰ ਰੱਬ ਮੰਨਣ ਵਾਲ਼ਿਆਂ ਲਈ ਇਹ ਵੀ ਮੰਨਣਾ ਪਏਗਾ ਕਿ
ਕੁਦਰਤ ਦੇ ਨਾਸ ਹੋਣ ਨਾਲ਼ ਕੁਦਰਤੀ ਨਿਯਮ ਭਾਵ ਉਨ੍ਹਾਂ ਦੁਆਰਾ ਨਿਰਧਾਰਿਤ ਕੀਤਾ ਗਿਆ ਰੱਬ
ਵੀ ਨਾਸ ਹੋ ਜਾਏਗਾ, ਜੋ
ਕਿ ਗੁਰਮਤਿ ਅਨੁਕੂਲ ਨਹੀਂ।
ਗਿਆਨ ਇੰਦ੍ਰਿਆਂ (ਅੱਖ, ਕੰਨ, ਜੀਭ, ਨੱਕ
ਤੇ ਤ੍ਵਚਾ) ਨੂੰ ਕੈਮਰਾ ਬਣਾ ਕੇ ਮਨੁੱਖ ਸੰਸਾਰਕ ਜ਼ਿੰਦਗੀ ’ਚ
ਫੋਟੋਆਂ ਖਿੱਚ-ਖਿੱਚ ਕੇ ਆਪਣੇ ਦਿਮਾਗ਼ ਦਾ ਸਟੋਰ ਫੁਲ ਕਰੀ ਰੱਖਦਾ ਹੈ, ਪਰ
ਜਿਸ ਨੇ ਇਹ ਸੰਸਾਰ ਰੂਪ ਫੋਟੋ (ਚਿਤਰਕਾਰੀ) ਕੀਤੀ ਉਸ ਕਲਾਕਾਰ (ਰੱਬ) ਨੂੰ ਯਾਦ ਨਹੀਂ
ਕਰਦਾ,
‘‘ਚਚਾ; ਰਚਿਤ
ਚਿਤ੍ਰ ਹੈ ਭਾਰੀ ॥ ਤਜਿ ਚਿਤ੍ਰੈ; ਚੇਤਹੁ
ਚਿਤਕਾਰੀ ॥ ਚਿਤ੍ਰ
ਬਚਿਤ੍ਰ ਇਹੈ ਅਵਝੇਰਾ ॥ ਤਜਿ
ਚਿਤ੍ਰੈ; ਚਿਤੁ
ਰਾਖਿ ਚਿਤੇਰਾ (ਚਿਤਰਕਾਰ ਰੱਬ ਵੱਲ)॥
(ਗਉੜੀ ਬਾਵਨ ਅਖਰੀ/ਭਗਤ ਕਬੀਰ/੩੪੦)
ਗੁਰੂ ਨਾਨਕ ਸਾਹਿਬ ਜੀ ਸੋਹਿਲਾ ਸਾਹਿਬ (ਬਾਣੀ) ਰਾਹੀਂ ਸਮਝਾਉਂਦੇ ਹਨ
ਕਿ ਰੱਬ ਦੀਆਂ ਸਰਗੁਣ ਰੂਪ ’ਚ
ਹਜ਼ਾਰਾਂ ਅੱਖਾਂ, ਹਜ਼ਾਰਾਂ
ਹੱਥ, ਹਜ਼ਾਰਾਂ
ਨੱਕ, ਹਜ਼ਾਰਾਂ
ਪੈਰ, ਆਦਿਕ
ਹਨ ਪਰ ਨਿਰਗੁਣ ਰੂਪ ’ਚ
ਇਨ੍ਹਾਂ ’ਚੋਂ
ਕੋਈ ਵੀ ਅੰਗ ਨਹੀਂ,
‘‘ਸਹਸ
ਤਵ ਨੈਨ, ਨਨ
ਨੈਨ ਹਹਿ ਤੋਹਿ ਕਉ; ਸਹਸ
ਮੂਰਤਿ, ਨਨਾ
ਏਕ ਤੋਹੀ ॥ ਸਹਸ
ਪਦ ਬਿਮਲ, ਨਨ
ਏਕ ਪਦ; ਗੰਧ
ਬਿਨੁ, ਸਹਸ
ਤਵ ਗੰਧ; ਇਵ
ਚਲਤ ਮੋਹੀ ॥’’
(ਮ:
੧/੧੩) ਇਨ੍ਹਾਂ ਵਿਸਮਾਦਿਕ ਕੌਤਕਾਂ ਨੂੰ ਅਨੁਭਵ ਕਰ ਕੇ ਅਨੰਦਿਤ ਹੋਣ ਦੀ ਬਜਾਇ ਖ਼ੁਸ਼ਕ
ਦਿਮਾਗ਼ ਨਾਲ਼ ਸਮਾਜ ਸੁਧਾਰਕ ਬਣਨਾ ਨਾਸਤਿਕ ਬੰਦੇ ਦਾ ਕੰਮ ਹੈ, ਜੋ
ਦਾਹਵੇ ਨਾਲ਼ ਆਖਦਾ ਹੈ ਕਿ ਮੈਂ ਕਿਸੇ ਰੱਬ ਨੂੰ ਨਹੀਂ ਮੰਨਦਾ
ਭਾਵੇਂ ਉਹ ਦੈਵੀ ਸ਼ਕਤੀ ਹੋਵੇ ਜਾਂ ਕੁਦਰਤ ਦੇ ਨਿਯਮ, ਪਰ
ਸਿੱਖੀ ਸਰੂਪ ’ਚ
ਵਿਚਰਨ ਵਾਲ਼ੇ ਕੁਝ ਸਿੱਖ ਪ੍ਰਚਾਰਕ ਆਪਣੇ ਆਪ ਨੂੰ ਦਾਹਵੇ ਨਾਲ਼ ਨਾਸਤਿਕ ਵੀ ਨਹੀਂ ਅਖਵਾ
ਸਕਦੇ, ਕਿਉਂਕਿ ਇਨ੍ਹਾਂ ਦੀਆਂ ਸਮਾਜਕ ਲੋੜਾਂ ਧਾਰਮਿਕ ਆਦਾਰਿਆਂ (ਸੰਗਤਾਂ) ਰਾਹੀਂ ਪੂਰੀਆਂ
ਹੁੰਦੀਆਂ ਹਨ।
ਕੁਝ ਸਮੇਂ ਲਈ ਕੁਦਰਤ
ਦੇ ਨਿਯਮਾਂ ਨੂੰ ਹੀ ਰੱਬ ਮੰਨ ਲੈਂਦੇ ਹਾਂ। ਕੁਦਰਤ ਦਾ ਨਿਯਮ ਹੈ ‘ਵਿਨਾਸ਼
ਤੇ ਨਿਰਮਾਣ’ ਜਦਕਿ
ਕਰਤਾਰ ਦਾ ਨਿਯਮ ਹੈ
‘ਨਿਰਮਾਣ
ਤੇ ਵਿਨਾਸ਼’ ਭਾਵ
ਕੁਦਰਤ ਦੇ ਨਿਯਮ ਦੇ ਵਿਪਰੀਤ, ਕਿਉਂਕਿ
ਕੁਦਰਤ ਪਾਸ ਹਰ ਵਸਤੂ ਨਿਰਮਾਣ ਹੋ ਕੇ ਆਉਂਦੀ ਹੈ, ਜਿਸ
ਦਾ ਵਿਨਾਸ਼ ਕਰਨਾ ਹੀ ਬਾਕੀ ਹੁੰਦਾ ਹੈ ਜਦਕਿ ਕਰਤਾਰ ਨੇ ਤਾਂ ‘‘ਸਦਾ
ਸਦਾ ਇਕੁ ਏਕੰਕਾਰ ॥’’ ਭਾਵ
ਆਪਣੇ ਆਪ ’ਚੋਂ
ਕੁਦਰਤ ਦਾ ਨਿਰਮਾਣ ਕਰਨਾ ਹੁੰਦਾ ਹੈ, ਇਸ
ਲਈ ਕਰਤਾਰ ਦੇ ਨਿਯਮ ’ਚ ‘ਨਿਰਮਾਣ’ ਅਤੇ
ਕੁਦਰਤ ਦੇ ਨਿਯਮ ’ਚ ‘ਵਿਨਾਸ਼’ ਪਹਿਲਾਂ
ਹੈ। ਅਕਾਸ਼
ਗੰਗਾ ’ਚ
ਇੱਕ ਗ੍ਰਹਿ ਦੂਸਰੇ ਗ੍ਰਹਿ ਨਾਲ਼ ਟਕਰਾਅ ਕੇ, ਜਿੱਥੇ
ਇੱਕ ਮਿੰਟ ਬਾਅਦ ਅਜਿਹੀ ਘਟਨਾ ਵਾਪਰਦੀ ਹੈ, ਨਾਸ
ਹੋ ਜਾਂਦਾ ਹੈ, ਜਿਸ
ਉੱਤੇ ਪਲ਼ਦੇ ਸਭ ਜੀਵ ਵੀ ਖ਼ਤਮ ਹੋ ਜਾਂਦੇ ਹਨ।
6.5 ਕਰੋੜ
ਸਾਲ ਪਹਿਲਾਂ ਜਦ ਧਰਤੀ ਨਾਲ਼ 10 ਕਿਲੋਮੀਟਰ
ਲੰਬਾ ਪੱਥਰ ਟਕਰਾਇਆ ਤਾਂ 20 ਕਰੋੜ
ਸਾਲਾਂ ਤੋਂ ਧਰਤੀ ’ਤੇ
ਰਾਜ ਕਰ ਰਹੇ ਡਾਇਨਾਸੌਰਾਂ ਦਾ ਅੰਤ ਹੋ ਗਿਆ।
ਤਦ ਧਰਤੀ ’ਤੇ
ਰਹਿਣ ਵਾਲ਼ੇ 25 ਕਿਲੋਗ੍ਰਾਮ
ਤੋਂ ਭਾਰੇ ਸਾਰੇ ਜੀਵ ਮਾਰੇ ਗਏ ਕਿਉਂਕਿ ਧਰਤੀ ’ਤੇ
ਕਈ ਮਹੀਨੇ ਸੂਰਜ ਦੀਆਂ ਕਿਰਨਾਂ ਨਾ ਆਉਣ ਕਾਰਨ ਉਨ੍ਹਾਂ ਨੂੰ ਪ੍ਰਾਪਤ ਆਕਸੀਜਨ ਨਾ ਮਿਲੀ। ਮੀਂਹ, ਹਨ੍ਹੇਰੀ-ਤੁਫ਼ਾਨ, ਹੜ੍ਹ
(ਸੈਲਾਬ), ਔੜ
(ਸੋਕਾ) ਆਦਿ ਕੁਦਰਤੀ ਆਫ਼ਤਾਂ ਨੇ ਜੀਵ-ਜੰਤਾਂ ਦੇ ਪੂਰੇ ਦੇ ਪੂਰੇ ਪਰਿਵਾਰ ਨਸ਼ਟ ਕੀਤੇ ਹਨ।
ਚੋਗਾ ਲੈਣ ਗਏ ਪੰਛੀ ਵਾਪਸ ਨਾ ਮੁੜੇ ਤੇ ਪਿੱਛੇ ਰਹੇ ਬੱਚੇ ਦੁਬਾਰਾ ਮਾਤਾ-ਪਿਤਾ ਦਾ ਪਿਆਰ
ਨਾ ਮਾਣ ਸਕੇ। ਸ਼ੇਰ
ਨਵੇਂ ਝੁੰਡ ’ਚ
ਜਾਂਦਿਆਂ ਹੀ ਉਸ ਦੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਮਾਰਦਾ ਹੈ ਤਾਂ ਜੋ ਆਪਣੇ ਬੱਚੇ ਪੈਦਾ
ਕਰ ਸਕੇ। ਹਰ ਜੀਵ-ਜੰਤ ਕੁਦਰਤ ਹੈ, ਜੋ
ਇੱਕ ਨੂੰ ਖ਼ਤਮ ਕਰਦੀ ਹੈ ਤਾਂ ਜੋ ਦੂਸਰੇ ਦਾ ਨਿਰਮਾਣ ਹੋ ਸਕੇ ਭਾਵ ਕੁਦਰਤ ’ਚ
ਰਹਿਮਦਿਲੀ ਦਾ ਅੰਸ਼ ਮੌਜੂਦ ਨਹੀਂ।
ਹੁਣ
ਸਵਾਲ ਹੈ ਕਿ ਜਦ ਮਨੁੱਖਾ ਜੂਨੀ ’ਚ
ਕੁਦਰਤ ਦਾ ਨਿਯਮ (ਸੁਭਾਅ) ਇੱਕ ਨੂੰ ਮਾਰ ਕੇ ਦੂਸਰੇ ਨੂੰ ਲਾਭ ਪਹੁੰਚਾਦਾ ਹੈ ਤਾਂ ਅਸੀਂ
ਬਿਲਕਦੇ ਕਿਉਂ ਹਾਂ ਕਿ ਰੱਬ ਅਜਿਹਾ ਕਿਉਂ ਹੋਣ ਦਿੰਦਾ ਹੈ ? ਚਾਹੀਦਾ
ਤਾਂ ਇਹ ਸੀ ਕਿ
ਕੁਦਰਤ ਦੇ ਨਿਯਮਾਂ ਨੂੰ ਰੱਬ ਮੰਨਣ
ਵਾਲ਼ੇ ਬੁਰਾ ਨਾ ਮਨਾਉਂਦੇ।
‘ਧਰਮ’ ਹੀ
ਸਾਨੂੰ ਇਸ ਕੁਦਰਤੀ ਸੁਭਾਅ ਦਾ ਮੁਕਾਬਲਾ ਕਰਨ ਲਈ ਹਥਿਆਰ ਪਕੜਾਉਂਦਾ ਹੈ ਤਾਂ ਜੋ ਸਾਡਾ
ਸੁਭਾਅ ਕੁਦਰਤੀ ਸੁਭਾਅ (ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ)
ਦੀ ਬਜਾਇ ਰੱਬੀ ਸੁਭਾਅ (ਸਤ, ਸੰਤੋਖ, ਦਇਆ, ਧਰਮ, ਧੀਰਜ) ’ਚ
ਤਬਦੀਲ ਹੋ ਸਕੇ ।
ਧਰਮ ਕੀ ਹੈ ?-ਮਨੁੱਖੀ
ਹਿਰਦੇ ’ਚ
ਕੁਦਰਤ ਦੇ ਰਚੇਤਾ ਦੀ ਮੌਜੂਦਗੀ ਨੂੰ ਦ੍ਰਿੜ੍ਹ ਕਰਨਾ ਹੀ ਧਰਮ ਹੈ ਭਾਵ ਰੱਬ ’ਤੇ
ਯਕੀਨ ਬਣਾਉਣਾ ਹੀ ਧਰਮ ਹੈ। ਜਦ
ਮਨੁੱਖ ਹਰ ਕੰਮ ਦਾ ਮਹੱਤਵ ਕੁਦਰਤ ਦੇ ਕਰਤਾ-ਕਾਦਰ ਨੂੰ ਦੇਵੇਗਾ ਤਾਂ ਸੁੰਦਰਤਾ, ਸਮਰੱਥਾ, ਪਦਾਰਥਾਂ
ਆਦਿ ਰਾਹੀਂ ਅਹੰਕਾਰ ਪੈਦਾ ਨਹੀਂ ਹੋਏਗਾ ਕਿਉਂਕਿ ਸਮਝ ਆਏਗੀ ਕਿ ‘‘ਦਦਾ; ਦਾਤਾ
ਏਕੁ ਹੈ; ਸਭ
ਕਉ ਦੇਵਨਹਾਰ ॥’’
(ਮ:
੫/੨੫੭) ਅਤੇ ਗੁਰੂ ਅੱਗੇ ਫ਼ਰਿਆਦੀ ਬਣ
‘‘ਗੁਰਾ
! ਇਕ ਦੇਹਿ ਬੁਝਾਈ ॥ ਸਭਨਾ
ਜੀਆ ਕਾ ਇਕੁ ਦਾਤਾ; ਸੋ
ਮੈ ਵਿਸਰਿ ਨ ਜਾਈ ॥੫॥’’ ਬੋਲਣ
ਨਾਲ਼ ਆਪਣੀ ਨਿਰਬਲਤਾ ਵੇਖ ਕੇ ਨਿਮਰਤਾ ਆਏਗੀ ਪਰ ਅਗਰ ਕੁਦਰਤ ਦੇ ਨਿਯਮ ਨੂੰ ਰੱਬ ਮੰਨੀਏ
ਤਾਂ ਤਾਕਤ, ਪਦਾਰਥਾਂ
ਆਦਿ ਦੀ ਪ੍ਰਾਪਤੀ ਦਾ ਮਹੱਤਵ ਆਪਣੇ ਉੱਪਰ ਲੈ ਕੇ ਅਹੰਕਾਰ ਵਧੇਗਾ।
ਇਹੀ ਕਾਰਨ ਹੈ ਕਿ ਅਜਿਹੇ ਪ੍ਰਚਾਰਕਾਂ ’ਚ
ਕਠੋਰਤਾ ਵੇਖਣ ਨੂੰ ਮਿਲਦੀ ਹੈ, ਜੋ
ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ’ਚ
ਵਿਘਨ ਪਾਉਂਦੀ ਹੈ। ਗੁਰਬਾਣੀ ਦਾ ਫ਼ੁਰਮਾਨ ਵੀ ਹੈ,
‘‘ਕਿਸ
ਹੀ ਜੋਰੁ ਅਹੰਕਾਰ ਬੋਲਣ ਕਾ ॥ ਕਿਸ
ਹੀ ਜੋਰੁ ਦੀਬਾਨ ਮਾਇਆ ਕਾ ॥’’
(ਮ:
੪/੧੦੭੧)
ਸਿੱਖ, ਸਾਰੀ
ਉਮਰ ਇੱਕ ਵਿਦਿਆਰਥੀ ਰਹਿੰਦਾ ਹੈ, ਜੋ
ਆਪਣੇ ਅਨੁਭਵ ਦੀ ਮਿਸਾਲ ਨਾਲ਼ ਸੰਗਤਾਂ ’ਚ
ਕੋਈ ਵਿਚਾਰ ਸਾਂਝਾ ਨਹੀਂ ਕਰ ਸਕਦਾ ਕਿਉਂਕਿ ਸਿੱਖ ਦਾ ਅਨੁਭਵ ਵਿਕਾਸ ਸ਼ੀਲ ਹੈ ਅਤੇ ਗੁਰੂ
ਪਾਸ ਵਿਕਸਿਤ ਅਨੁਭਵ, ਇਸ
ਲਈ ਗੁਰੂ, ਆਪਣੇ
ਵਿਕਸਿਤ ਅਨੁਭਵ ’ਚੋਂ
ਜੋ ਵਚਨ ਕਰਦਾ ਹੈ ਉਹ ਅਟੁੱਟ (ਅਭੁੱਲ) ਹੁੰਦੇ ਹਨ, ਪਰ
ਸਾਡੇ ਨਾਸਮਝ ਪ੍ਰਚਾਰਕ ਵੀ ਇਹ ਕਹਿੰਦੇ ਸੁਣੇ ਗਏ ਕਿ ਮੈਂ ਇਹ ਗੱਲ ਆਪਣੇ ਅਨੁਭਵ ’ਚੋਂ
ਦਾਹਵੇ ਨਾਲ਼ ਆਖਦਾ ਹਾਂ ਜਦਕਿ ਇਹ ਦਾਹਵਾ ਇੱਕ ਸੰਸਥਾ ਤੋਂ ਦੂਜੀ ’ਚ
ਜਾਂਦਿਆਂ ਟੁੱਟਦਾ ਵੀ ਵੇਖਿਆ ਹੈ।
ਗੁਰਬਾਣੀ; ਅਨੁਭਵੀ
ਅੱਖਾਂ ਨਾਲ਼ ਕਰਤਾਰ ਦਾ ਦਰਸ਼ਨ ਕਰਵਾਉਂਦੀ ਹੈ, ਨਾ
ਕਿ ਦੁਨਿਆਵੀ ਅੱਖਾਂ ਨਾਲ਼,
‘‘ਸੇ
ਅਖੜੀਆਂ ਬਿਅੰਨਿ (ਹੋਰ); ਜਿਨੀ
ਡਿਸੰਦੋ ਮਾ ਪਿਰੀ ॥’’
(ਮ:
੫/੫੭੭) ਫਿਰ ਉਸ ਨੂੰ ਦੁਨਿਆਵੀ ਅੱਖਾਂ ਜਾਂ ਵਿਗਿਆਨਕ ਯੰਤਰ ਨਾਲ਼ ਕਿਵੇਂ ਵੇਖੀਏ ? ਬਾਬਾ
ਸੱਤਾ ਬਲਵੰਡ ਜੀ ਅਨੁਸਾਰ ਬੰਦੇ ਨੂੰ ਪ੍ਰਸਿੱਧ (ਉੱਚਾ) ਕੁਦਰਤ ਜਾਂ ਕੁਦਰਤ ਦੇ ਨਿਯਮ
ਨਹੀਂ ਕਰਦੇ ਬਲਕਿ ਕੁਦਰਤ ਨੂੰ ਬਣਾਉਣ ਵਾਲ਼ਾ ਕਾਦਰ-ਕਰੀਮ ਕਰਦਾ ਹੈ,
‘‘ਨਾਉ
ਕਰਤਾ ਕਾਦਰੁ ਕਰੇ; ਕਿਉ
ਬੋਲੁ ਹੋਵੈ ਜੋਖੀਵਦੈ ?॥’’
(ਬਲਵੰਡ
ਸਤਾ/੯੬੬) ਅਗਰ ਖੰਡ, ਮੰਡਲ, ਵਰਭੰਡ, ਅੱਗ, ਪਾਣੀ, ਹਵਾ
ਆਦਿ (ਕੁਦਰਤ) ਦੇ ਨਿਯਮ ਨੂੰ ਰੱਬ ਮੰਨੀਏ ਤਾਂ ਫਿਰ ਇਹ, ਗੁਣ
ਕਿਸ ਦੇ ਗਾ ਰਹੇ ਹਨ; ਜਿਵੇਂ
ਕਿ ‘‘ਗਾਵਹਿ
ਤੁਹਨੋ ਪਉਣੁ ਪਾਣੀ ਬੈਸੰਤਰੁ…॥, ਗਾਵਹਿ
ਖੰਡ ਮੰਡਲ ਵਰਭੰਡਾ….॥’’ ਅਗਰ
ਕੁਦਰਤ ਹੀ ਰੱਬ ਹੈ ਤਾਂ ਫਿਰ ਇਹ ਗੁਣ ਆਪਣੇ ਹੀ ਗਾ ਰਹੇ ਹੋਣਗੇ, ਮੰਨਣਾ
ਪਏਗਾ, ਪਰ
ਇਹ ਮਨਮਤ ਹੈ, ਗੁਰਮਤਿ
ਨਹੀਂ।
ਸੋ ਗੁਰਮਤਿ ਦਾ ਰੱਬ; ਕੁਦਰਤ
ਜਾਂ ਇਸ ਦੇ ਨਿਯਮ ਨਹੀਂ
ਬਲਕਿ ਕੁਦਰਤ ਅਤੇ
ਕੁਦਰਤ ਦੇ ਨਿਯਮਾਂ ਨੂੰ ਬਣਾਉਣ ਵਾਲ਼ਾ ਮਾਲਕ ਹੈ। ਉਹ ਜਿਸ ਤਰ੍ਹਾਂ ਸੂਰਜ ਨੂੰ ਜੀਵਤ ਰੱਖਣ
ਲਈ ਹਾਈਡਰੋਜਨ (ਖ਼ੁਰਾਕ) ਦਿੰਦਾ ਹੈ ਉਸੇ ਤਰ੍ਹਾਂ ਸਭ ਜੀਵਾਂ ਨੂੰ ਭੋਜਨ ਮੁਹੱਈਆ
ਕਰਵਾਉਂਦਾ ਹੈ। ਮਨੁੱਖ ਨੂੰ ਸਮਝਾਉਣ ਲਈ ਇਸ ਭੋਜਨ ਨੂੰ ਰੱਬੀ ਦਾਤ (ਭਾਵ ਬਖ਼ਸ਼ਸ਼) ਕਿਹਾ
ਗਿਆ। ਜਪੁ
ਜੀ ਦੀ 25ਵੀਂ
ਪਉੜੀ ’ਚ
ਜ਼ਿਕਰ ਹੈ ਕਿ ਰੱਬ; ਜੀਵਾਂ
ਉੱਤੇ ਅਥਾਹ ਬਖ਼ਸ਼ਸ਼ ਕਰਦਾ ਹੈ, ਜੋ
ਬਿਆਨ ਨਹੀਂ ਕੀਤੀ ਜਾ ਸਕਦੀ, ਨਾ
ਹੀ ਇਸ ਦਾਤ ਦੇਣ ਬਦਲੇ ਉਸ ਨੂੰ ਕੋਈ ਤਮੰਨਾ ਹੈ, ਅਣਗਿਣਤ
ਸੂਰਬੀਰ ਉਸ ਦੇ ਦਰ ਤੋਂ ਦਾਤਾਂ ਮੰਗਦੇ ਹਨ ਜਿਨ੍ਹਾਂ ਦੀ ਗਿਣਤੀ ਕਰਨੀ ਅਸੰਭਵ ਹੈ,
‘‘ਬਹੁਤਾ
ਕਰਮੁ (ਬਖ਼ਸ਼ਸ਼); ਲਿਖਿਆ
ਨਾ ਜਾਇ ॥ ਵਡਾ
ਦਾਤਾ; ਤਿਲੁ
ਨ ਤਮਾਇ ॥ ਕੇਤੇ
ਮੰਗਹਿ; ਜੋਧ
ਅਪਾਰ ॥ ਕੇਤਿਆ; ਗਣਤ
ਨਹੀ ਵੀਚਾਰੁ ॥’’ ਇਸੇ
ਪਉੜੀ ਦੀ ਸਮਾਪਤੀ ’ਚ
ਭਗਤ ਬਿਰਤੀ ਨੂੰ ਸੁਰਜੀਤ ਕਰਨ ਲਈ ਵੀ ਰੱਬੀ ਦਾਤ ’ਚ
ਲਿਆਂਦਾ ਗਿਆ ਹੈ। ਮਾਲਕ
ਤਰੁਠ ਕੇ ਆਪਣੇ ਸੇਵਕ ਨੂੰ ਇਹ ਦਾਤ ਬਖ਼ਸ਼ਦਾ ਹੈ ਤੇ ਉਹ ਦੁਨੀਆਵੀ ਬਾਦਸ਼ਾਹਾਂ ਦਾ ਬਾਦਸ਼ਾਹ
ਬਣ ਜਾਂਦਾ ਹੈ,
‘‘ਜਿਸ
ਨੋ ਬਖਸੇ; ਸਿਫਤਿ
ਸਾਲਾਹ ॥ ਨਾਨਕ
! ਪਾਤਿਸਾਹੀ ਪਾਤਿਸਾਹੁ ॥੨੫॥’’
‘ਜਪੁ’ ਬਾਣੀ
ਦੀ 21ਵੀਂ
ਪਉੜੀ ’ਚ
ਇਹ ਵਚਨ ਦਰਜ ਹਨ
ਕਿ ਹੇ ਮਾਲਕ ! ਮੇਰੇ
ਅੰਦਰ ਆਈ ਤਬਦੀਲੀ ਰਾਹੀਂ ਪੈਦਾ ਹੋਏ ਸਾਰੇ ਗੁਣ, ਤੇਰੀ
ਮਿਹਰ ਦਾ ਨਤੀਜਾ ਹਨ, ਅਗਰ
ਤੂੰ ਇਹ ਉਪਕਾਰ ਨਾ ਕਰਦਾ ਤਾਂ ਮੈਥੋਂ ਤੇਰੀ ਭਗਤੀ ਵੀ ਨਾ ਹੁੰਦੀ,
‘‘ਸਭਿ
ਗੁਣ ਤੇਰੇ; ਮੈ
ਨਾਹੀ ਕੋਇ ॥ ਵਿਣੁ
ਗੁਣ ਕੀਤੇ; ਭਗਤਿ
ਨ ਹੋਇ ॥’’ ਗੁਰੂ
ਗ੍ਰੰਥ ਸਾਹਿਬ ਜੀ ਦਾ ਅੰਤਮ ਸ਼ਬਦ, ਜੋ
ਪੰਜਵੇਂ ਪਾਤਿਸ਼ਾਹ ਜੀ ਦੁਆਰਾ ਅਕਾਲ ਪੁਰਖ ਦੇ ਧੰਨਵਾਦ ਵਜੋਂ ਉਚਾਰਿਆ ਗਿਆ, ਇਉਂ
ਹੈ,
‘‘ਤੇਰਾ
ਕੀਤਾ ਜਾਤੋ ਨਾਹੀ; ਮੈਨੋ
ਜੋਗੁ ਕੀਤੋਈ ॥ ਮੈ
ਨਿਰਗੁਣਿਆਰੇ, ਕੋ
ਗੁਣੁ ਨਾਹੀ; ਆਪੇ
ਤਰਸੁ ਪਇਓਈ ॥’’
(ਮ:
੫/੧੪੨੯) ਹੁਣ
ਅਗਰ ਕੋਈ ਸਿੱਖੀ ਸਰੂਪ ’ਚ
ਵਿਚਰਦਾ ਪ੍ਰਚਾਰਕ ਇਹ ਕਹੇ ਕਿ ਰੱਬ ਦੀ ਮਿਹਰ ਨਾਲ਼ ਬੰਦੇ ਅੰਦਰ ਗੁਣ ਪੈਦਾ ਨਹੀਂ ਹੋ ਸਕਦੇ
ਤਾਂ ਗੁਰੂ ਉਪਦੇਸ਼ (ਰੱਬੀ ਹੁਕਮ) ਤੋਂ ਅਜਿਹੇ ਇਨਕਾਰੀ ਨੂੰ ਫਲ਼ ‘‘ਓਹੁ
ਜਾਣੈ; ਜੇਤੀਆ
ਮੁਹਿ ਖਾਇ ॥’’ ਹੀ
ਮਿਲੇਗਾ।
ਗੁਰਬਾਣੀ ’ਚ ‘‘ਅੰਤਰਗਤਿ
ਤੀਰਥਿ, ਮਲਿ
ਨਾਉ ॥’’
(ਜਪੁ)
ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੈ, ਇਸ
ਲਈ ਜਿਨ੍ਹਾਂ ਨੇ ਅੰਦਰਲੇ ਤੀਰਥ ’ਤੇ
ਇਸ਼ਨਾਨ ਕੀਤਾ, ਉਨ੍ਹਾਂ
ਦੇ ਅੰਦਰੋਂ ਇਉਂ ਵਚਨ ਪ੍ਰਗਟ ਹੋਏ,
‘‘ਗੁਨਹੀ ਭਰਿਆ ਮੈ
ਫਿਰਾ; ਲੋਕੁ ਕਹੈ ਦਰਵੇਸੁ ॥
(ਬਾਬਾ ਫਰੀਦ/੧੩੮੧), ਨਾਨਕੁ
ਨੀਚੁ, ਕਹੈ ਵੀਚਾਰੁ ॥
(ਜਪੁ), ਹਮ
ਰੁਲਤੇ ਫਿਰਤੇ, ਕੋਈ ਬਾਤ ਨ ਪੂਛਤਾ; ਗੁਰ ਸਤਿਗੁਰ ਸੰਗਿ, ਕੀਰੇ ਹਮ ਥਾਪੇ ॥’’
(ਮ:
੪/੧੬੭), ਕਬੀਰ
! ਸਤਿਗੁਰ ਸੂਰਮੇ; ਬਾਹਿਆ ਬਾਨੁ ਜੁ ਏਕੁ ॥ ਲਾਗਤ ਹੀ ਭੁਇ ਗਿਰਿ ਪਰਿਆ; ਪਰਾ ਕਰੇਜੇ
ਛੇਕੁ ॥’’
(੧੩੭੪)
ਪਰ ਜਿਨ੍ਹਾਂ ਦੀ ਬੋਲੀ ਫਿਰ ਵੀ ਅੰਤਰ ਮੁਖੀ ਨਹੀਂ ਹੋਈ, ਉਨ੍ਹਾਂ
ਲਈ ਵੀ ਪਾਵਨ ਵਚਨ ਦਰਜ ਕੀਤੇ ਗਏ,
‘‘ਅੰਧੇ ਏਕ ਨ
ਲਾਗਈ; ਜਿਉ ਬਾਂਸੁ ਬਜਾਈਐ ਫੂਕ ॥’
(ਭਗਤ
ਕਬੀਰ ਜੀ/੧੩੭੨), ਰੱਬੀ
ਅਦ੍ਰਿਸ਼ ਸ਼ਕਤੀ ਤੋਂ ਇਨਕਾਰੀ ਅਜੋਕੇ ਕੁਝ ਸਿੱਖ ਪ੍ਰਚਾਰਕਾਂ ਦੀ ਮਨੋਦਸ਼ਾ ਵੀ ਇਉਂ ਹੈ,‘‘ਸਿਖ
ਸਾਖਾ ਬਹੁਤੇ ਕੀਏ; ਕੇਸੋ
(ਰੱਬ) ਕੀਓ ਨ ਮੀਤੁ ॥’’
(ਭਗਤ
ਕਬੀਰ/੧੩੬੯)
ਗਿਆਨੀ ਜਗਤਾਰ ਸਿੰਘ ਜੀ ਜਾਚਕ, ਜਿਨ੍ਹਾਂ
ਕੁਝ ਦਿਨ ਪਹਿਲਾਂ ਹੀ ਇਸ ਵਿਸ਼ੇ ’ਤੇ
ਆਪਣੇ ਵਿਚਾਰ ਲਿਖਤੀ ਰੂਪ ’ਚ
ਸਾਝੇ ਕੀਤੇ ਹਨ, ਦੇ
ਹਵਾਲੇ ਨਾਲ਼ ਭਾਈ ਰਣਜੀਤ ਸਿੰਘ ਜੀ ਨੇ ਕਿਹਾ ਕਿ ਇਹ (ਭਾਵ ਰੱਬ ਅਤੇ ਕੁਦਰਤ ਦੋ ਸ਼ਕਤੀਆਂ
ਹਨ) ਪੁਜਾਰੀ ਵਰਗ ਦੀ ਸੋਚ ਹੈ, ਸ਼ਾਇਦ
ਭਾਈ ਰਣਜੀਤ ਸਿੰਘ ਦੁਆਰਾ ਅਜਿਹਾ ਕਹਿਣ ਦਾ ਪਿਛੋਕੜ ਗਿਆਨੀ ਜਗਤਾਰ ਸਿੰਘ ਜੀ ਦਾ ਦਰਬਾਰ
ਸਾਹਿਬ (ਅੰਮ੍ਰਿਤਸਰ) ’ਚ
ਗ੍ਰੰਥੀ (ਪੁਜਾਰੀ) ਹੋਣਾ ਰਿਹਾ ਹੋਵੇਗਾ, ਪਰ
ਗਿਆਨੀ ਜੀ ਦੇ ਇਹ ਵਿਚਾਰ ਤਾਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਕੀਤੇ ਗਏ ਗੁਰਬਾਣੀ ਦੇ
ਟੀਕੇ ’ਤੇ
ਆਧਾਰਿਤ ਹਨ ਫਿਰ ਇਹ ਵੀ ਮੰਨਣਾ ਪਏਗਾ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਵੀ ਪੁਜਾਰੀ ਸਨ। ਅਨੇਕਾਂ
ਮਿਸ਼ਨਰੀ ਪ੍ਰਚਾਰਕ, ਜੋ
ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ’ਚ
ਸੀਮਤ ਸਾਧਨਾਂ ਰਾਹੀਂ ਆਪਣੀ ਬਣਦੀ ਭੂਮਿਕਾ ਨਿਭਾ ਰਹੇ ਹਨ, ਸਾਰੇ
ਹੀ ਪੁਜਾਰੀ ਹਨ। ਕੁਦਰਤ
ਦੇ ਨਿਯਮਾਂ ਨੂੰ ‘ਬਿਗ
ਬੈਂਗ ਥਿਊਰੀ’ ਰਾਹੀਂ
ਉਜਾਗਰ ਕਰਨ ਵਾਲ਼ਾ ਜੌਰਜ ਲੇਮਾਈਤਰੇ ਵੀ ਇੱਕ ਪੁਜਾਰੀ (ਪਾਦਰੀ) ਹੀ ਸੀ।
ਇਸ ਸਚਾਈ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਰਮ-ਕਾਂਡ ਦੀ
ਜਨਨੀ ਪੰਡਿਤ ਨੇ ਕੁਦਰਤ (ਅੱਗ, ਹਵਾ, ਸੂਰਜ, ਚੰਦ, ਦਰਖ਼ਤ, ਆਦਿ)
ਨੂੰ ਹੀ ਰੱਬ ਮੰਨਿਆ ਅਤੇ ਸਮਾਜ ਪਾਸੋਂ ਇਸ ਦੀ ਪੂਜਾ ਕਰਵਾਈ ਤੇ ਕਰਵਾ ਰਿਹਾ ਹੈ।
ਕੁਦਰਤ
ਦੇ ਨਿਯਮਾਂ ਨੂੰ ਰੱਬ ਮੰਨਣ ਵਾਲ਼ੇ ਸਿੱਖ ਪ੍ਰਚਾਰਕ ਵੀ ਪੰਡਿਤ ਦੀ ਇਸ ਸੋਚ ਦੇ ਆਸ-ਪਾਸ ਹੀ
ਹਨ ਭਾਵ ਕੁਦਰਤ ਦੀ ਪੂਜਾ ਕਰ ਕੇ ਇਸ ਨਾਲ਼ ਜੁੜਨਾ ਜਾਂ ਕੁਦਰਤ ਦੇ ਨਿਯਮਾਂ ਨੂੰ ਰੱਬ ਮੰਨ
ਕੇ ਇਸ ਨਾਲ਼ ਜੁੜਨਾ, ਦੋਵਾਂ ’ਚ
ਕੀ ਫ਼ਰਕ ਹੈ ? ਕੀ
ਇਸ ਤਰ੍ਹਾਂ ਦੇ ਪ੍ਰਚਾਰ ਨਾਲ਼ ਗੁਰਮਤਿ ਦੀ ਵਿਲੱਖਣਤਾ ਸਪਸ਼ਟ ਹੋ ਰਹੀ ਹੈ ? ਜਦ
ਕਿ ਗੁਰਬਾਣੀ ਵਾਰ-ਵਾਰ ਵਚਨ ਕਰਦੀ ਪਈ ਹੈ ਕਿ ‘‘ਕੀਤੇ
ਕਉ ਮੇਰੈ ਸੰਮਾਨੈ; ਕਰਣਹਾਰੁ
ਤ੍ਰਿਣੁ ਜਾਨੈ ॥’’
(ਮ:
੫/੬੧੩) ਭਾਵ ਕੁਦਰਤ ਨੂੰ ਵੱਡਾ ਸੁਮੇਰ ਪਰਬਤ ਬਣਾ ਕੇ ਅਸਲ ਕਰਤਾਰ ਨੂੰ ਘਾਹ-ਫੂਸ ਵਾਂਙ
ਛੋਟਾ ਨਾ ਸਮਝੋ।
ਗੁਰਬਾਣੀ ਬੜੇ ਸਪਸ਼ਟ ਸ਼ਬਦਾਂ ’ਚ
ਸਮਝਾਉਂਦੀ ਹੈ ਕਿ ਰੱਬ; ਆਪਣੇ
ਭਗਤਾਂ ਦੀ ਸਦਾ ਤੋਂ ਰੱਖਿਆ ਕਰਦਾ ਆਇਆ ਹੈ,
‘‘ਭਗਤਾ
ਦੀ ਸਦਾ ਤੂ ਰਖਦਾ ਹਰਿ ਜੀਉ ! ਧੁਰਿ
ਤੂ ਰਖਦਾ ਆਇਆ ॥ ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ! ਹਰਣਾਖਸੁ ਮਾਰਿ ਪਚਾਇਆ ॥’’
(ਮ:
੩/੬੩੭) ਰੱਬ ਦੇ ਇਸ ਪਹਿਰੇਦਾਰੀ ਫ਼ਰਜ਼ ਉਪਰੰਤ ਇਹ ਵੀ ਸਪਸ਼ਟ ਕੀਤਾ ਗਿਆ ਕਿ ਗੁਰਮੁਖ ਇਸ
ਸਿਧਾਂਤ ’ਤੇ
ਭਰੋਸਾ ਕਰ ਲੈਂਦੇ ਹਨ ਪਰ ਮਨਮੁਖ ਅਵਿਸ਼ਵਾਸ ਕਾਰਨ ਦੁੱਖੀ ਹੁੰਦੇ ਹਨ,
‘‘ਗੁਰਮੁਖਾ
ਨੋ ਪਰਤੀਤਿ ਹੈ ਹਰਿ ਜੀਉ ! ਮਨਮੁਖ
ਭਰਮਿ ਭੁਲਾਇਆ ॥੧॥’’
(ਮ:
੩/੬੩੭) ਫਿਰ ਇਹ ਕਹਿਣਾ ਕਿ ਰੱਬ ਆਪਣਿਆਂ ਦੀ ਰਾਖੀ ਕਰ ਕੇ ਬੇਗਾਨਿਆਂ ਨੂੰ ਦੰਡ ਨਹੀਂ
ਦਿੰਦਾ, ਕੀ
ਬੇਪ੍ਰਤੀਤੀ ਨਹੀਂ ?
ਗੁਰਬਾਣੀ ਵਿੱਚ ‘ਜਪੁ’
(ਰੱਬੀ
ਉਸਤਤ) ਅਤੇ ‘ਅਰਦਾਸ’ ਕਰਨ
ਨੂੰ ਸਰਬੋਤਮ ਕਾਰਜ ਮੰਨਿਆ ਗਿਆ ਹੈ, ਜਿਸ
ਬਾਬਤ ਵਾਰ-ਵਾਰ ਇਉਂ ਉਪਦੇਸ਼ ਕੀਤਾ ਗਿਆ,
‘‘ਬਿਖੁ
ਭਉਜਲ ਡੁਬਦੇ ਕਢਿ ਲੈ; ਜਨ
ਨਾਨਕ ਕੀ ਅਰਦਾਸਿ ॥
(ਮ: ੪/੪੦), ਤੂ
ਠਾਕੁਰੁ; ਤੁਮ
ਪਹਿ ਅਰਦਾਸਿ ॥ ਜੀਉ
ਪਿੰਡੁ ਸਭੁ; ਤੇਰੀ
ਰਾਸਿ ॥
(ਮ: ੫/੨੬੮), ਤੁਧੁ
ਆਗੈ ਅਰਦਾਸਿ ਹਮਾਰੀ; ਜੀਉ ਪਿੰਡੁ ਸਭੁ ਤੇਰਾ ॥ ਕਹੁ ਨਾਨਕ ਸਭ ਤੇਰੀ ਵਡਿਆਈ; ਕੋਈ ਨਾਉ
ਨ ਜਾਣੈ ਮੇਰਾ ॥
(ਮ: ੫/੩੮੩), ਸਾਹਿਬ
ਸੇਤੀ ਹੁਕਮੁ ਨ ਚਲੈ; ਕਹੀ ਬਣੈ ਅਰਦਾਸਿ ॥
(ਆਸਾ ਕੀ ਵਾਰ/ਮ: ੨/੪੭੪), ਜੀਅ
ਕੀ ਬਿਰਥਾ ਹੋਇ; ਸੁ ਗੁਰ ਪਹਿ ਅਰਦਾਸਿ ਕਰਿ ॥’’
(ਮ:
੫/੫੧੯) ਆਦਿ ਵਚਨਾਂ ਦੀ ਮੌਜੂਦਗੀ ਦੇ ਬਾਵਜੂਦ ਅਗਰ ਕੋਈ ਕਹੇ ਕਿ 33 ਕਰੋੜ
ਦੇਵਤਿਆਂ ਅੱਗੇ ਅਰਦਾਸ ਅਤੇ ਇੱਕ ਅੱਗੇ ਅਰਦਾਸ ਇੱਕ ਸਮਾਨ ਹੈ। ਕੀ
ਮਨਮਤ ਨਹੀਂ ?
ਧਿਆਨ ਦੇਣ ਯੋਗ ਹੈ ਕਿ
(1). ਮੀਂਹ
ਵਰਸਾਉਣ ਵਾਸਤੇ ਗੁਰੂ ਘਰਾਂ ’ਚ
ਕਿੰਨੀਆਂ ਕੁ ਅਰਦਾਸਾਂ ਕੀਤੀਆਂ ਜਾਂਦੀਆਂ ਹਨ ?
(2). ਸਿੱਖੀ
ਸਰੂਪ ਵਾਲ਼ੇ ਪੁਜਾਰੀ ਵਰਗ ਨੇ ਰੱਬ ਦੀ ਕੀ ਪਰਿਭਾਸ਼ਾ ਦਿੱਤੀ ਹੋਈ ਹੈ ?
ਇਹ ਦੋਵੇਂ ਵਿਸ਼ੇ ਮੰਦਿਰਾਂ ਦੀ ਸ਼ੋਭਾ ਤਾਂ ਵਧਾ ਰਹੇ ਹਨ,
ਪਰ ਗੁਰੂ ਘਰਾਂ ’ਚ
ਅਜਿਹੇ ਵਿਚਾਰ ਉਤਪੰਨ ਨਹੀਂ ਹੋ ਸਕਦੇ, ਫਿਰ
ਇਨ੍ਹਾਂ ਨਿਰਮੂਲ ਗੱਲਾਂ ਨੂੰ ਆਧਾਰ ਬਣਾ ਕੇ ਅਰਦਾਸ ਅਤੇ ਅਦ੍ਰਿਸ਼ ਰੱਬੀ ਸ਼ਕਤੀ ਤੋਂ
ਇਨਕਾਰੀ ਹੋਣਾ, ਨਾਸਤਿਕਤਾ
ਜ਼ਾਹਰ ਕਰਨਾ ਹੀ ਹੈ। ਅਗਰ ਗੁਰਬਾਣੀ,
‘‘ਅਲਹੁ
ਏਕੁ ਮਸੀਤਿ ਬਸਤੁ ਹੈ; ਅਵਰੁ
ਮੁਲਖੁ ਕਿਸੁ ਕੇਰਾ ॥’’
(ਭਗਤ
ਕਬੀਰ/੧੩੪੯) ਵਿਚਾਰ ਪ੍ਰਗਟਾਉਂਦੀ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਅੱਲ੍ਹਾ ਮਸੀਤ ’ਚ
ਨਹੀਂ ਵੱਸਦਾ ਬਲਕਿ ਇੱਥੇ ਉਸ ਤੰਗਦਿਲੀ ਨੂੰ ਤੋੜਿਆ ਗਿਆ ਹੈ, ਜੋ
ਮੰਨਦੀ ਹੈ ਕਿ ਅੱਲ੍ਹਾ ਕੇਵਲ ਮਸੀਤ ’ਚ
ਵੱਸਦਾ ਹੈ, ਨਾ
ਕਿ ਕਿਸੇ ਹੋਰ ਥਾਂ।
ਇਸ ਦੇ ਹਵਾਲੇ ਨਾਲ਼ ਇਹ ਕਹਿਣਾ ਕਿ ਅੱਜ ਮਸਜਿਦ ’ਤੇ
ਉਗਲ ਉੱਠੀ ਹੈ, ਕੱਲ੍ਹ
ਗੁਰਦੁਆਰਿਆਂ ’ਚ
ਰੱਬ ਦੀ ਮੌਜੂਦਗੀ ਮੰਨਣ ਵਾਲ਼ਿਆਂ ’ਤੇ
ਵੀ ਉਂਗਲ ਉੱਠੇਗੀ, ਅਢੁੱਕਵੀਂ
ਦਲੀਲ ਹੈ ਕਿਉਂਕਿ ਗੁਰਮਤਿ ਦਾ ਰੱਬ ਸਰਬ ਵਿਆਪਕ ਹੋਣ ਕਾਰਨ ਗੁਰਦੁਆਰਿਆਂ ’ਚ
ਵੀ ਮੌਜੂਦ ਹੈ ਤੇ ਮਸੀਤ ਵਿੱਚ ਵੀ, ਪਰ
ਇਸਲਾਮ ਦੀ ਤੰਗਦਿਲੀ ਅਜਿਹਾ ਨਹੀਂ ਮੰਨਦੀ, ਇਸ
ਲਈ ‘‘ਅਲਹੁ
ਏਕੁ ਮਸੀਤਿ ਬਸਤੁ ਹੈ; ਅਵਰੁ
ਮੁਲਖੁ ਕਿਸੁ ਕੇਰਾ ॥’’ ਕਹਿਣਾ
ਪਿਆ। ਗੁਰਬਾਣੀ
ਫ਼ੁਰਮਾਨ ਹੈ,
‘‘ਵਿਚਿ
ਸੰਗਤਿ ਹਰਿ ਪ੍ਰਭੁ ਵਰਤਦਾ; ਬੁਝਹੁ
ਸਬਦ ਵੀਚਾਰਿ (ਕੇ) ॥’’
(ਮ:
੪/੧੩੧੪)
ਸਮਾਜਕ ਸਚਾਈ ਹੈ ਕਿ ਬੰਦੇ ਅੰਦਰ ਸਭ ਤੋਂ ਵੱਧ ਨਫ਼ਰਤ ਉਸ ਦੇ ਕਿੱਤੇ
ਨਾਲ਼ ਸਬੰਧਤ ਭਾਈਚਾਰੇ ਨਾਲ਼ ਹੀ ਹੁੰਦੀ ਹੈ ਕਿਉਂਕਿ ਇੱਕੋ ਵਪਾਰਕ ਲਾਇਨ ’ਚ
ਇੱਕ ਨੂੰ ਨੁਕਸਾਨ ਪਹੁੰਚਾ ਕੇ ਹੀ ਦੂਸਰੇ ਨੂੰ ਲਾਭ ਮਿਲਣ ਦੀ ਉਮੀਦ ਬੱਝਦੀ ਹੈ।
ਅਜੋਕਾ ਸੁਆਰਥੀ ਸਮਾਂ ਬੜੇ ਸੰਘਰਸ਼ਮਈ ਦੌਰ ’ਚੋਂ
ਗੁਜਰ ਰਿਹਾ ਹੈ। ਪੰਥਕ
ਏਕਤਾ ਵਰਗੀ ਅਮੋਲਕ ਸਲਾਹ ਬਹੁਤ ਪਿੱਛੇ ਛੁੱਟ (ਰਹਿ) ਗਈ ਹੈ। ਗੁਰਬਾਣੀ ਦੇ ਲੜ ਲੱਗਣ ਤੋਂ
ਪਹਿਲਾਂ ਅਪਣਾਈ ਗਈ ਸੋਚ ਹੀ ਬਾਅਦ ’ਚ
ਗੁਰਮਤਿ ਨੂੰ ਮਨਮਤ ’ਚ
ਤਬਦੀਲ ਕਰਨ ’ਚ
ਸਹਾਇਕ ਬਣਦੀ ਹੈ।
ਬੰਦਾ; ਬਾਹਰੋਂ
ਸੰਤ ਤੋਂ ਭਾਈ ਬਣੇ ਜਾਂ ਭਾਈ ਤੋਂ ਸੰਤ, ਉਸ
ਦਾ ਅੰਦਰਲਾ ਤਬਦੀਲ ਨਹੀਂ ਹੁੰਦਾ। ਨਹੀਂ ਤਾਂ ਸੋਚੋ ਕਿ ਮੈਂ ਇਹ ਨਹੀਂ ਮੰਨਦਾ ਭਾਵੇਂ ਕੋਈ
ਮੈਨੂੰ ਨਾਸਤਿਕ ਕਹੇ, ਵਾਲ਼ੀ
ਕਠੋਰਤਾ ਗੁਰਮਤਿ
’ਚ
ਕਿੱਥੇ ਪ੍ਰਵਾਨ ਹੈ ? ਸਾਨੂੰ
ਇਹ ਨਹੀਂ ਭੁੱਲਣਾ ਚਾਹੀਦਾ ਕਿ ਵਿਗਿਆਨ ਨੇ ਕੁਦਰਤ ਨੂੰ ਤਬਾਹੀ ਵੱਲ ਵੀ ਧਕੇਲਿਆ ਹੈ। ਵਿਗਿਆਨ; ਮਨੁੱਖ
ਦੀ ਕਾਢ ਹੈ ਅਤੇ ਕੁਦਰਤ; ਕਰਤਾਰ
ਦੀ ਕਾਢ, ਫਿਰ
ਵੀ ਅਸੀਂ ਵਿਗਿਆਨ ਨੂੰ ਅਪਣਾਅ ਰਹੇ ਹਾਂ, ਜੋ
ਕਰਤਾਰ ਦੀ ਕਾਢ (ਕੁਦਰਤ) ਨੂੰ ਤਬਾਹੀ ਵੱਲ ਲੈ ਜਾ ਰਹੀ ਹੈ।
ਦਰਅਸਲ, ਅਜੋਕੇ
ਕੁਝ ਸਿੱਖ ਪ੍ਰਚਾਰਕ, ਜੋ
ਵਿਗਿਆਨ ਦੀ ਮਿਸਾਲ ਨਾਲ਼ ਗੁਰਮਤਿ ਦੇ ਬਹੁ ਪੱਖੀ ਵਿਸ਼ਿਆਂ ਨੂੰ ਸੰਗਤਾਂ ’ਚ
ਖੋਲ੍ਹਣ ਦਾ ਯਤਨ ਕਰਦੇ ਹਨ ਉਨ੍ਹਾਂ ਦਾ ਆਪਣਾ ਹੀ ਮਨੋਬਲ, ਗੁਰਮਤਿ
ਰਾਹੀਂ ਬਹੁਤਾ ਉੱਚਾ ਨਹੀਂ ਹੋਇਆ ਹੁੰਦਾ। ਚਾਹੀਦਾ ਤਾਂ ਇਹ ਸੀ ਕਿ ਨੌਜਵਾਨ
ਪੀੜ੍ਹੀ ਨੂੰ ਜਾਗਰੂਕ ਕਰ ਸੰਕਿਆਂ ਤੋਂ ਨਿਰੁਤਰ ਕੀਤਾ ਜਾਂਦਾ ਪਰ ਸੰਦੇਹ ਵਧਦਾ ਜਾ ਰਿਹਾ
ਹੈ। ਆਪਣੀ
ਅਯੋਗਤਾ ਨੂੰ ਛੁਪਾਉਣ ਲਈ ਵਿਸ਼ੇ ਦੀ ਭੂਮਿਕਾ ’ਚ
ਸਿੱਖ ਪੁਜਾਰੀਵਾਦ ਦੀਆਂ ਤਰੁਟੀਆਂ ਅਤੇ ਸਿੱਖ ਸਿਆਸੀ ਚਾਲਾਂ ਨੂੰ ਜ਼ਰੂਰਤ ਤੋਂ ਵੱਧ ਉਛਾਲ
ਕੇ ਨੌਜਵਾਨ ਪੀੜੀ ਤੋਂ ਵਾਹ ! ਵਾਹ ! ਨਿਧੜਕ
ਪ੍ਰਚਾਰਕ ਅਖਵਾਉਣਾ ਅਤੇ ਉਨ੍ਹਾਂ ਦਾ ਸਿਰ ਆਪਣੀ ਅਖੌਤੀ (ਤਥਾ-ਕਥਿਤ) ਵਿਦਵਤਾ ਅੱਗੇ
ਝੁਕਾਉਣ ਨੂੰ ਵਧੇਰੇ ਮਹੱਤਵ ਦਿੱਤਾ ਜਾ ਰਿਹਾ ਹੈ, ਜੋ
ਕਿ ਕੌਮੀ ਹਿੱਤ ਲਈ ਨੁਕਸਾਨਦੇਹ ਹੈ।