Share on Facebook

Main News Page

ਸਰਕਾਰਾਂ ਤੋਂ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਲਿਓ !
ਸਿਰਫ ਆਪਣੇ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਵੋ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ

-: ਹਰਲਾਜ ਸਿੰਘ ਬਹਾਦਰਪੁਰ
11 Jul 2018

ਮੈਂ ਨਸ਼ੇ ਵਿਕਣ ਦੇ ਹੱਕ ਵਿੱਚ ਨਹੀਂ ਹਾਂ, ਜਦੋਂ ਕਿਸੇ ਦਾ ਪੁੱਤ ਮਰਦਾ ਹੈ ਉਸ ਦਾ ਦੁਖ ਵੀ ਹੁੰਦਾ ਹੈ, ਪਰ ਮਨ ਵਿੱਚ ਕੁੱਝ ਸਵਾਲ ਵੀ ਜ਼ਰੂਰ ਉੱਠਦੇ ਹਨ । ਠੀਕ ਹੈ ਸਰਕਾਰਾਂ ਚੰਗੀਆਂ ਨਹੀਂ ਹਨ, ਜੋ ਆਪਣੀ ਜਿੰਮੇਵਾਰੀ ਨਹੀਂ ਨਿਭਾਅ ਰਹੀਆਂ, ਪਰ ਕੀ ਅਸੀਂ ਆਪਣੀ ਜਿੰਮੇਵਾਰੀ ਸਹੀ ਨਿਭਾ ਰਹੇ ਹਾਂ ? ਲੋਕਾਂ ਦੇ ਪੁੱਤ ਨਸ਼ਾ ਖਾ ਕੇ ਮਰਗੇ,  ਅਸੀਂ ਸਰਕਾਰ ਦੇ ਮਗਰ ਪੈ ਗਏ, ਕਿ ਸਰਕਾਰ ਨਸ਼ਾ ਬੰਦ ਕਰਵਾਵੇ, ਕਿਉਂ ਸਰਕਾਰ ਨਸ਼ਾ ਮੁਫਤ ਵੰਡ ਰਹੀ ਹੈ ? ਸਾਨੂੰ ਨਸ਼ਾ ਕੋਈ ਧੱਕੇ ਨਾਲ ਖੁਆ ਰਿਹਾ ਹੈ ? ਸਾਡੇ ਬੱਚੇ ਜਾਂ ਅਸੀਂ ਨਸ਼ਾ ਕਿਉਂ ਕਰਦੇ ਹਾਂ ? ਇੰਨਾ ਮਹਿੰਗਾ ਨਸ਼ਾ ਜਦੋਂ ਬੱਚੇ ਖਰੀਦਦੇ ਹਨ ਉਹਨਾ ਕੋਲ ਪੈਸੇ ਕਿੱਥੋਂ ਆਉਂਦੇ ਹਨ ? ਮਾਂ ਬਾਪ ਆਪਣੇ ਬੱਚਿਆਂ ਨੂੰ ਨਸ਼ਾ ਕਰਨੋ ਕਿਉਂ ਨਹੀਂ ਹਟਾ ਸਕਦੇ ? ਕੀ ਅਸੀਂ ਆਪਣੀਆਂ ਕਮਜੋਰੀਆਂ ਦਾ ਦੋਸ਼ ਸਰਕਾਰਾਂ ਨੂੰ ਨਹੀਂ ਦੇ ਰਹੇ ? ਕੀ ਅਸੀਂ ਸਾਡੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ੇ ਵੇਚਣ ਵਾਲਿਆਂ ਨੂੰ ਨਹੀਂ ਜਾਣਦੇ ? ਜੇ ਜਾਣਦੇ ਹਾ ਤਾਂ ਪੁਲਿਸ ਕੋਲ ਉਨ੍ਹਾਂ ਦੀ ਸ਼ਿਕਾਇਤ ਕਿਉਂ ਨਹੀਂ ਕਰਦੇ ?

ਲੋਕੋ ਅਸੀਂ ਫੁਕਰੇ ਹੋ ਗਏ ਹਾਂ, ਅਸੀਂ ਵਿਹਲੜ ਹੋ ਗਏ ਹਾਂ, ਕਿਰਤ ਕਰਨ ਨੂੰ ਘੱਟੀਆ ਸਮਝਣ ਲੱਗ ਗਏ ਹਾਂ, ਚਾਦਰ ਵੇਖ ਕੇ ਪੈਰ ਪਸਾਰਨੋ ਹੱਟ ਗਏ ਹਾਂ, ਸਾਡੇ ਬੱਚੇ ਵਿਗੜ ਗਏ ਹਨ, ਅਸੀਂ ਆਪਣੇ ਪਰਿਵਾਰਾਂ ਨੂੰ ਸੰਭਾਲ ਨਹੀਂ ਸਕੇ, ਦੋਸ਼ ਸਰਕਾਰਾਂ ਨੂੰ ਦੇ ਰਹੇ ਹਾਂ, ਪਹਿਲਾਂ ਬਾਦਲ ਨੂੰ ਗਾਲ਼ਾਂ ਕੱਢਦੇ ਸੀ, ਹੁਣ ਕੈਪਟਨ ਨੂੰ ਕੱਢਣ ਲੱਗ ਗਏ ਹਾਂ, ਸਦਾ ਸਰਕਾਰ ਕੈਪਟਨ ਦੀ ਵੀ ਨਹੀਂ ਰਹਿਣੀ ਫਿਰ ਕਿਸੇ ਹੋਰ ਨੂੰ ਗਾਲ਼ਾਂ ਕੱਢਣ ਲੱਗ ਜਾਇਓ, ਪਰ ਆਪਣੇ ਘਰ ਦੀ ਰਾਖੀ ਆਪ ਨਾ ਕਰਿਓ । ਸਰਕਾਰਾਂ ਤੋਂ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਵਾਲਿਓ ਸਿਰਫ ਆਪਣੇ ਆਪਣੇ ਘਰ ਨੂੰ ਨਸ਼ਾ ਮੁਕਤ ਕਰ ਲਵੋ ਪੂਰਾ ਪੰਜਾਬ ਨਸ਼ਾ ਮੁਕਤ ਹੋ ਜਾਵੇਗਾ ।

 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top