Share on Facebook

Main News Page

ਬਠਿੰਡਾ ਸ਼ਹਿਰ ਦੇ ਗੁਰਦੁਆਰਿਆਂ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ ਨੂੰ ਹੀ ਮਨਾਇਆ ਜਾਵੇਗਾ

ਬਠਿੰਡਾ, 2 ਮਈ 2018: ਗੁਰਮਤਿ ਪ੍ਰਚਾਰ ਸਭਾ ਬਠਿੰਡਾ ਵੱਲੋਂ ਪਿਛਲੇ ਡੇੜ ਸਾਲ ਤੋਂ ਅਰੰਭੇ ਲੜੀਵਾਰ ਪ੍ਰਚਾਰ ਸਦਕਾ ਸ਼ਹਿਰ ਦੀਆਂ ਸੰਗਤਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਵਿੱਚ ਨਾਨਕਸ਼ਾਹੀ ਕੈਲੰਡਰ ਦੀ ਲੋੜ ਅਤੇ ਮਹੱਤਤਾ ਸਬੰਧੀ ਕਾਫੀ ਜਾਗਰੂਕਤਾ ਆ ਚੁੱਕੀ ਹੈ।

ਹੁਣ ਸੰਗਤਾਂ ਵੱਲੋਂ ਸਵਾਲ ਪੁੱਛੇ ਜਾ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਕੀਤੇ ਗਏ ਪਿਛਲੇ ਸਾਲ ਦੇ ਕੈਲੰਡਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ 6 ਜੇਠ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਵਸ 16 ਜੇਠ ਵਿਖਾਏ ਗਏ ਸਨ ਜਿਸ ਮੁਤਾਬਿਕ ਦੋਵੇਂ ਇਤਿਹਾਸਕ ਦਿਹਾੜਿਆਂ ਵਿਚਕਾਰ 10 ਦਿਨ ਦਾ ਫਰਕ ਸੀ ਜਦੋਂ ਕਿ ਇਸ ਸਾਲ ਦੇ ਕੈਲੰਡਰ ਵਿੱਚ ਇਹ ਦਿਹਾੜੇ ਕ੍ਰਮਵਾਰ 25 ਵੈਸਾਖ ਅਤੇ 3 ਹਾੜ ਵਿਖਾਏ ਜਾਣ ਕਰਕੇ ਦੋਵਾਂ ਦਿਹਾੜਿਆਂ ਵਿੱਚ ਫਰਕ 40 ਦਿਨਾਂ ਦਾ ਆ ਰਿਹਾ ਹੈ। ਕੈਲੰਡਰ ਛਾਪਣ ਵਾਲੀ ਧਰਮ ਪ੍ਰਚਾਰ ਕਮੇਟੀ, ਕੈਲੰਡਰ ਜਾਰੀ ਕਰਨ ਵਾਲੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵਿੱਚੋਂ ਕਿਸੇ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਹੈ ਕਿ ਜੇ ਕੈਲੰਡਰ ਇੱਕੋ ਹੈ ਤੇ ਦੋਵੇਂ ਇਤਿਹਾਸਕ ਦਿਹਾੜਿਆਂ ਦਾ ਸਮੇਂ ਮੁਤਾਬਿਕ ਵੀ ਆਪਸ ਵਿੱਚ ਗੂੜਾ ਸਬੰਧ ਹੈ ਤਾਂ ਇੱਕ ਸਾਲ ਪਿੱਛੋਂ ਹੀ ਇਹ ਸਮਾਂ 10 ਦਿਨਾਂ ਤੋਂ ਵਧ ਕੇ 40 ਦਿਨ ਕਿਵੇਂ ਹੋ ਗਿਆ?

ਗੁਰਮਤਿ ਪ੍ਰਚਾਰ ਸਭਾ ਦੇ ਬੁਲਾਰੇ ਭਾਈ ਕਿਰਪਾਲ ਸਿੰਘ ਨੇ ਕਿਹਾ ਕਿ ਜਿਥੇ ਕੇਂਦਰੀ ਤੇ ਪੰਜਾਬ ਸਰਕਾਰਾਂ ਸਿੱਖਿਆ  ਨੀਤੀ ਰਾਹੀਂ ਵਿਦਿਆਰਥੀਆਂ ਦੇ ਸਿਲੇਬਸ ਵਿੱਚੋਂ ਸਿੱਖ ਇਤਿਹਾਸ ਨੂੰ ਮਿਟਾ ਰਹੀਆਂ ਹਨ, ਉਥੇ ਸ਼੍ਰੋਮਣੀ ਕਮੇਟੀ ਕੈਲੰਡਰਾਂ ਰਾਹੀਂ ਗੁਰ  ਇਤਿਹਾਸ ਨੂੰ ਹਰ ਸਾਲ ਹੀ ਬਦਲਵੀਆਂ ਤਰੀਖਾਂ ਰਾਹੀਂ ਧੁੰਦਲਾ ਬਣਾ ਰਹੀ ਹੈ ਹੁਣ ਜੇ ਕਰ ਇਤਿਹਾਸ ਦੇ ਵਿਦਿਆਰਥੀਆਂ ਨੂੰ ਸਵਾਲ ਪੁੱਛਿਆ ਜਾਵੇ ਕਿ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਸੌਂਪੇ ਜਾਣ ਉਪ੍ਰੰਤ ਕਿਤਨੇ ਦਿਨ ਬਾਅਦ ਸ਼ਹੀਦੀ ਪ੍ਰਾਪਤ ਕੀਤੀ ਤਾਂ ਹਰ ਸਾਲ ਗੁਰਪੁਰਬ ਮਨਾਉਣ ਵਾਲੇ ਸਿੱਖਾਂ ਦੇ ਪੁੱਤਰ/ਪੁੱਤਰੀਆਂ ਕੀ ਜਵਾਬ ਦੇਣਗੇ? ਉਨ੍ਹਾਂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਚੇਤੇ ਕਰਵਾਇਆ ਕਿ  ਪੰਜਾਬ ਸਰਕਾਰ ਵਲੋਂ +2 ਦੇ ਇਤਿਹਾਸ ਵਿੱਚੋਂ ਸਿੱਖ  ਇਤਿਹਾਸ ਮਨਫੀ ਕੀਤੇ ਜਾਣ ਦਾ ਵਿਰੋਧ ਕੀਤੇ ਜਾਣਾ ਜਾਇਜ ਹੈ ਅਤੇ ਇਹ ਵਿਰੋਧ ਹੋਰ ਜੋਰ ਸ਼ੋਰ ਨਾਲ ਕਰਨਾ ਵੀ ਚਾਹੀਦਾ ਹੈ ਪਰ ਕੈਲੰਡਰ ਰਾਹੀਂ ਇਤਿਹਾਸਕ ਤਰੀਖਾਂ ਵਿੱਚ ਜੋ ਭੰਬਲਭੂਸਾ ਖ਼ੁਦ ਪਾ ਰਹੇ ਹਨ ਉਸ ਸਬੰਧੀ ਉਹ ਖ਼ੁਦ ਵੀ  ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ।

ਇਹੋ ਕਾਰਨ ਹੈ ਕਿ ਖ਼ਾਲਸਾ ਦੀਵਾਨ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਭਾਈ ਰਜਿੰਦਰ ਸਿੰਘ ਸਿੱਧੂ ; ਗੁਰਦੁਆਰਾ ਗੁਰੂ ਅਰਜਨ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਨਗਰ ਗਲੀ ਨੰ: 13 ਦੇ ਪ੍ਰਧਾਨ ਭਾਈ ਹਰਪਾਲ ਸਿੰਘ ਮਿੱਠੂ ; ਗੁਰਦੁਆਰਾ ਬਾਬਾ ਦੀਪ ਸਿੰਘ ਜੋਗੀ ਨਗਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਮਾਖਾ ; ਗੁਰਦੁਆਰਾ ਬਾਬਾ ਦੀਪ ਸਿੰਘ, ਨੈਸ਼ਨਲ ਕਲੋਨੀ ਦੇ ਪ੍ਰਧਾਨ ਭਾਈ ਸਰੂਪ ਸਿੰਘ ; ਗੁਰਦੁਆਰਾ ਐੱਨਐੱਫਐੱਲ ਕਲੋਨੀ ਦੇ ਪ੍ਰਧਾਨ ਭਾਈ ਜੈ ਸਿੰਘ ; ਗੁਰਦੁਆਰਾ ਥਰਮਲ ਕਲੋਨੀ ਦੇ ਪ੍ਰਧਾਨ ਭਾਈ ਹਰਦੀਪ ਸਿੰਘ ; ਗੁਰਦੁਆਰਾ ਕੋਠੇ ਅਮਰਪੁਰਾ ਦੇ ਪ੍ਰਧਾਨ ਭਾਈ ਸੁਖਪਾਲ ਸਿੰਘ; ਗੁਰਦੁਆਰਾ ਗੁਰੂ ਨਾਨਕ ਵਾੜੀ ਦੇ ਪ੍ਰਧਾਨ ਡਾ: ਬਿਕ੍ਰਮਜੀਤ ਸਿੰਘ ਰਾਣਾ ; ਗੁਰਦੁਆਰਾ ਗੁਰੂ ਗੋਬਿੰਦ ਸਿੰਘ, ਬਾਬਾ ਫ਼ਰੀਦ ਨਗਰ ਦੇ ਪ੍ਰਧਾਨ ਭਾਈ ਸੁਰਜੀਤ ਸਿੰਘ ; ਗੁਰਦੁਆਰਾ ਨਾਨਕਸਰ,  ਸਾਹਮਣੇ ਢਿੱਲੋਂ ਜਿੰਮ, ਬੀਬੀਵਾਲਾ ਰੋਡ ਦੇ ਪ੍ਰਧਾਨ ਭਾਈ ਨੈਬ ਸਿੰਘ ; ਗੁਰਦੁਆਰਾ ਭਾਈ ਮਤੀਦਾਸ ਨਗਰ ਦੇ ਪ੍ਰਧਾਨ ਕੈਪਟਨ ਮੱਲ ਸਿੰਘ ; ਗੁਰਦੁਆਰਾ ਗੁਰੂ ਨਾਨਕ ਦਰਬਾਰ, ਹਾਊਸਫੈੱਡ ਕਲੋਨੀ ਡਬਵਾਲੀ ਰੋਡ ਦੇ ਪ੍ਰਧਾਨ ਭਾਈ ਰਾਜਪਾਲ ਸਿੰਘ ; ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਕੈਂਟ ਰੋਡ ਧੋਬੀਆਨਾ ਨਗਰ ਦੇ ਪ੍ਰਧਾਨ ਡਾ: ਖ਼ੁਸ਼ਵਿੰਦਰ ਸਿੰਘ ਅਤੇ ਗੁਰਦੁਆਰਾ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਅਤੇ ਧੋਬੀਆਨਾ ਨਗਰ ਦੇ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬਾਨਾਂ ਨਾਲ ਸਬੰਧਤ (ਬੀਬੀਆਂ ਦੀਆਂ)  ਸ਼੍ਰੀ ਸੁਖਮਨੀ ਸਾਹਿਬ ਸੁਸਾਇਟੀਆਂ ਦੀ ਸਹਿਮਤੀ ਨਾਲ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਨਾਨਕਸ਼ਾਹੀ ਕੈਲੰਡਰ ਅਨੁਸਾਰ 2 ਹਾੜ/ 16 ਜੂਨ ਨੂੰ ਹੀ ਮਨਾਇਆ ਜਾਵੇਗਾ। ਨਾਨਕਸ਼ਾਹੀ ਕੈਲੰਡਰ ਦਾ ਗੁਣ ਦਸਦਿਆਂ ਉਨ੍ਹਾਂ ਕਿਹਾ ਕਿ ਇਸ ਮੁਤਾਬਿਕ ਹਰ ਸਾਲ ਹੀ ਗੁਰਗੱਦੀ ਗੁਰੂ ਹਰਿਗੋਬਿੰਦ ਸਾਹਿਬ ਜੀ 28 ਜੇਠ/ 11 ਜੂਨ ਅਤੇ ਸ਼ਹੀਦੀ ਗੁਰੂ ਅਰਜਨ ਸਾਹਿਬ ਜੀ 2 ਹਾੜ/ 16 ਜੂਨ ਨੂੰ ਆਉਂਦਾ ਹੈ ਜੋ ਇਤਿਹਾਸ ਮੁਤਾਬਿਕ ਬਿਲਕੁਲ ਸਹੀ ਹੈ ਜਦੋਂ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਿਕ੍ਰਮੀ ਕੈਲੰਡਰ ਦੇ ਆਧਾਰ ਤੇ ਜਾਰੀ ਕੀਤੇ ਜਾ ਰਹੇ ਕੈਲੰਡਰ ਮੁਤਾਬਿਕ  ਇਹ ਹਰ ਸਾਲ ਹੀ ਬਦਲਵਾਂ ਸਮਾ ਭਾਵ ਕਦੀ 10 ਦਿਨ, ਕਦੀ 11 ਦਿਨ, ਕਦੀ 12 ਦਿਨ ਅਤੇ ਕਦੀ 40 ਦਿਨਾਂ ਦਾ ਅੰਤਰ ਹੁੰਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top