Share on Facebook

Main News Page

ਲਾਇਤਬਾਰੀਸ਼ਬਦ ਸਮੀਖਿਆ
-: ਦਲੇਰ ਸਿੰਘ ਜੋਸ਼ 
98881 51686
24 Apr 2018

ਸਿੱਖੀ ਨਾਲ ਪਿਆਰ ਕਰਨ ਵਾਲੇ ਆਪਣੇ ਗੁਰੂ ਦੀ ਬਾਣੀ ਦੇ ਪ੍ਰੇਮੀ ਹੁੰਦੇ ਹਨ। ਬਾਣੀ ਉਹਨਾਂ ਦਾ ਜੀਵਨ ਹੁੰਦੀ ਹੈ। ਉਹ ਉਠਦੇ ਬੈਠਦੇ ਨਾਮ ਜਪਦੇ, ਬਾਣੀ ਪੜਦੇ, ਮਨ ਵਿਚ ਗੁਰਬਾਣੀ ਦੀ ਵਿਚਾਰ ਕਰਦੇ ਰਹਿੰਦੇ ਹਨ। ਇਸ ਕਰਕੇ ਉਹ ਬਾਣੀ ਦੇ ਸਰੂਪ ਨੂੰ ਚੰਗੀ ਤਰਾਂ ਸਮਝਨ ਵਾਲੇ ਹੋ ਜਾਦੇਂ ਹਨ। ਜਿਨਾਂ ਮਨੁੱਖਾਂ ਦਾ ਬਾਣੀ ਰੁਜ਼ਗਾਰ ਹੈ, ਉਹਨਾਂ ਦਾ ਹੋਰ ਭੀ ਫਰਜ਼ ਬਣਦਾ ਹੈ ਕਿ ਬਾਣੀ ਨੂੰ ਠੀਕ ਤਰਾਂ ਸਮਝ ਕੇ ਪਾਠ, ਕੀਰਤਨ ਤੇ ਵੀਚਾਰ ਕਰੀਏ। ਬਾਣੀ ਨੂੰ ਸਮਝਣਾ ਹੀ, ਪ੍ਰਭੂ ਨੂੰ; ਸਮਝਣਾ ਹੈ। ਕਿਉਂਕਿ ਬਾਣੀ ਨਿਰੰਕਾਰ ਦਾ ਰੂਪ ਹੈ।

ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸ ਜੇਵਡ ਅਵਰ ਨ ਕੋਇ॥ ਨੂੰ ਸਮਝਣ ਦੀ ਜਰੂਰਤ ਹੈ।
ਧੁਰ ਕੀ ਬਾਣੀ ਆਈ ॥ ਤਿਨਿ ਸਗਲੀ ਚਿੰਤ ਮਿਟਾਈ ॥ (628)

ਦਾਸ ਕੋਈ ਬਹੁਤ ਸਿਆਣਾ, ਜਾਂ ਬਹੁਤ ਵਡਾ ਵਿਦਵਾਨ ਨਹੀਂ ਪਰ ਜਦੋਂ ਭੀ ਕਿਤੇ ਕਿਸੇ ਸ਼ਬਦ ਦੇ ਸਬੰਧ ਵਿਚ ਮਾਲਕ ਸੂਝ ਬੂਝ ਬਖਸਦਾ ਹੈ ਤਾਂ ਉਹ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਨ ਦਾ ਮਨ ਬਣ ਜਾਂਦਾ ਹੈ। ਚਾਰ ਅੱਖਰ ਲਿਖ ਦੇਦਾਂ ਹਾਂ। ਅੱਜ ਦੇ ਇਸ ਸਬਦ ਦੇ ਸਬੰਧ ਵਿਚ ਲਿਖਣ ਲਈ, ਤਾਂ ਮਨ ਬਣ ਗਿਆ, ਕਿ ਮਿਲੀ ਦਾਤ ਵੰਡ ਦੇਣੀ ਚਾਹੀਦੀ ਹੈ।

ਲਾਇਤਬਾਰੀ ਸ਼ਬਦ ਗੁਰੁ ਗ੍ਰੰਥ ਸਾਹਿਬ ਵਿਚ ਕਈ ਵਾਰ ਆਇਆ ਹੈ। ਕੁਝ ਕੁ ਵੀਰ ਭੈਣਾਂ ਇਸ ਸਬਦ ਦਾ ਉਚਾਰਨ ਸ਼ੁਧ ਕਰਦੇ ਹੋਣਗੇ, ਪਰ ਬਹੁਤੇ ਜਣੇ ਇਸ ਦਾ ਉਚਾਰਨ ਲਾਇ + ਤਬਾਰੀ ਹੀ ਕਰਨਗੇ। ਇਥੋਂ ਤੱਕ ਕਿ ਬਹੁਤ ਸਿਆਣੇ ਸਿਆਣੇ ਰਾਗੀ ਸੱਜਣ ਭੀ ਆਸਾ ਕੀ ਵਾਰ ਦੇ ਕੀਰਤਨ ਸਮੇਂ ਇਸਨੂੰ ਲਾਇ + ਤਬਾਰੀ ਹੀ ਪੜ੍ਹਨਗੇ । ਬੜਾ ਦੁਖ ਹੁੰਦਾ ਹੈ ਕਿ ਰਾਗ ਵਿਦਿਆ ਤਾਂ ਦੋ ਸਾਲ ਲਾਕੇ ਕਲਾਸੀਕਲ ਰਾਗਾ ਵਿੱਚ ਕੀਰਤਨ ਕਰਨਾ ਸਿਖ ਲਿਆ, ਪਰ ਜਿਸਦਾ ਕੀਰਤਨ ਕਰਨਾ ਸੀ ਉਸਦੇ ਉਚਾਰਨ ਦੀ ਸੂਝ ਬੂਝ ਨਾ ਪਰਾਪਤ ਕੀਤੀ। ਇਸਦਾ ਸਹੀ ਉਚਾਰਨ ਕੀ ਕਰਨਾ ਹੈ? ਉਸ ਨੂੰ ਸਮਝਨ ਲਈ ਜੇਕਰ ਇਸਦੇ ਅਰਥ ਸਾਨੂੰ ਆਉਦੇ ਹੋਣਗੇ ਤਾਂ ਉਚਾਰਨ ਭੀ ਠੀਕ ਹੋ ਜਾਵੇਗਾ।

ਇਸ ਸ਼ਬਦ ਦਾ ਅਰਥ ਕੀ ਹੈ? ਮਹਾਨ ਕੋਸ਼ ਦੇ ਅਧਾਰ ਤੇ ਇਸਦੇ ਅਰਥ ਹਨ ਬੇ ਵਿਸ਼ਵਾਸ, ਜਿਸਦਾ ਭਰੋਸਾ ਨਾ ਹੋਵੇ। ਇਸਦਾ ਅਪਣੀ ਉਰਦੂ ਭਾਸ਼ਾ ਜਾਂ ਬੋਲੀ ਵਿਚ "ਇਤਬਾਰ" ਸਰੂਪ ਹੈ। ਸਾਡੀ ਬੋਲੀ ਵਿਚ ਇਹ ਬਣ ਗਿਆ ਇਤਬਾਰ ਜਿਵੇਂ ਹਿੰਦੀ ਭਸ਼ਾ ਵਿਚ ਸ਼ਬਦ ਹੈ ਅਸਚਰਜ ਪਰ ਸਾਡੀ ਭਾਸ਼ਾ ਵਿੱਚ ਬਣ ਗਿਆ {ਅਚਰਜ} ਇਵੇਂ ਹੀ ਇਸ ਸਬਦ ਦਾ ਰੂਪ ਭੀ ਦੁਸਰੀ ਭਾਸ਼ਾ ਵਿਚ ਆਉਣ ਕਰਕੇ ਬਦਲ ਗਿਆ ।

ਹੁਣ "ਲਾਇਤਬਾਰੀ" ਦੇ ਅਰਥ ਨੂੰ ਸਮਝੀਏ ਜੀ। ਇਸ ਦੇ ਦੋ ਹਿਸੇ ਕਰ ਦਈਏ ਤਾਂ ਸ਼ਾਇਦ ਛੇਤੀ ਸਮਝ ਪੈ ਜਾਵੇਗੀ ਲਾ+ਇਤਬਾਰੀ । ਉਰਦੂ ਭਾਸ਼ਾ ਵਿਚ ਜਿਸ ਸਬਦ ਦੇ ਅਗੇ "ਲਾ" ਸਬਦ ਲਗ ਜਾਵੇ ਤਾਂ ਪਿਛਲੇ ਸ਼ਬਦ ਦਾ ਕੋਈ ਅਰਥ ਨਹੀਂ ਰਹਿ ਜਾਂਦਾ ।

ਜਿਵੇਂ ਸਬਦ ਹੈ "ਜਵਾਬ", ਜਿਸਦਾ ਅਰਥ ਹੈ ਉੱਤਰ ਪਰ ਜਦੋਂ ਅਗੇ "ਲਾ" ਲਗ ਗਿਆ, ਬਣ ਗਿਆ "ਲਾਜਵਾਬ", ਜਿਸਦਾ ਅਰਥ ਬਣ ਗਿਆ, ਜਿਸਦਾ ਕੋਈ ਜਵਾਬ ਨਹੀਂ।
ਉਸੇ ਤਰ੍ਹਾਂ ਹੀ ਜਿਵੇਂ ਸਬਦ ਹੈ "ਇਲਾਜ", ਕਿਸੇ ਬਿਮਾਰੀ ਦਾ ਸਮਾਧਾਨ, ਪਰ ਜਦੋਂ ਹੀ ਅਗੇ "ਲਾ" ਸਬਦ ਲਗ ਗਿਆ, ਤਾਂ ਬਣ ਗਿਆ "ਲਾਇਲਾਜ" ਭਾਵ ਜਿਸਦਾ ਕੋਈ ਇਲਾਜ਼ ਨਹੀਂ।
ਇਸੇ ਤਰ੍ਹਾਂ ਹੀ ਜਿਵੇਂ ਸਬਦ ਹੈ "ਸਾਨੀ", ਜਿਸਦੀ ਕੋਈ ਬਰਾਬਰੀ ਕਰਨ ਵਾਲਾ ਹੋਵੇ। ਪਰ ਅਗੇ ਸਬਦ "ਲਾ" ਲਗਣ ਨਾਲ ਬਣ ਗਿਆ "ਲਾਸਾਨੀ" ਜਿਸਦਾ ਅਰਥ ਬਣ ਗਿਆ ਜਿਸ ਦਾ "ਕੋਈ ਸਾਨੀ ਨਹੀਂ"। ਜਿਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਜਾਂ ਗੁਰੁ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਲਾਸਾਨੀ ਸ਼ਹਾਦਤ ਹੈ।

ਇਸੇ ਤਰ੍ਹਾਂ ਹੀ ਸ਼ਬਦ ਹੈ "ਇਤਬਾਰ" ਭਰੋਸਾ, ਪਰ ਅਗੇ ਸਬਦ ਆ ਗਿਆ "ਲਾ" ਬਣ ਗਿਆ "ਲਾਇਤਬਾਰ" ਹੁਣ ਅਰਥ ਹੋ ਗਿਆ "ਬੇ ਇਤਬਾਰਾ" ਜਿਸਦਾ ਕੋਈ ਇਤਬਾਰ ਨਹੀਂ। ਜਿਸਦਾ ਕੋਈ ਭਰੋਸਾ ਨਹੀਂ।

ਕੰਨੀ ਸੂਤਕੁ ਕੰਨ ਪੈ ਲਾਇਤਬਾਰੀ ਖਾਹਿ॥ ਨਾਨਕ ਹੰਸਾ ਆਦਮੀ ਬਧੇ ਜੰਮ ਪੁਰਿਜਾਹਿ॥
ਜਾਂ
ਨਕੀ ਵਢੀ ਲਾਇਤਬਾਰ॥ ਰਾਗ ਗਾਉੜੀ ਵਿਚ ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ

ਇਸੇ ਤਰ੍ਹਾਂ ਹੋਰ ਪ੍ਰਮਾਣ ਭੀ ਵੇਖੇ ਜਾ ਸਕਦੇ ਹਨ। ਦਾਸ ਅਲਪ ਬੁਧਿ ਅਨੁਸਾਰ ਕੁੱਝ ਲਿਖ ਸਕਿਆ ਹਾਂ। ਆਪ ਭੀ ਜਤਨ ਕਰਦੇ ਰਹੋਗੇ ਤਾਂ ਜ਼ਰੂਰੀ ਹੈ ਹੋਰ ਹੋਰ ਪਰਤਾਂ ਦੇ ਖੋਲਣ ਵਿੱਚ ਮਦਦ ਮਿਲਦੀ ਰਹੇਗੀ । ਜੇਕਰ ਆਪ ਜੀ ਪੜੋ ਤੇ ਕੋਈ ਖੁਨਾਮੀ ਹੋਵੇ, ਤਾਂ ਜ਼ਰੂਰ ਦਸਣ ਦੀ ਕਿਰਪਾ ਕਰਨੀ ਜੀ। ਪਾਠਕਾਂ ਦੇ ਦਿਤੇ ਹੌਂਸਲੇ ਦਾ ਸਦਕਾ ਹੀ ਕੋਈ ਕੁੱਝ ਲਿਖਣ ਦਾ ਲੱਕ ਬੰਨ ਲੈਂਦਾ ਹੈ। ਅਰਦਾਸ ਕਰਨੀ ਮਾਲਕ ਸੁਮੱਤ ਬਖਸ਼ਣ ਜੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top