ਛੇਕਣਾ
ਛਕਾਣਾ ਇੱਕ ਪਾਸੇ ਦੀ ਗੱਲ ਹੈ ਇਹ ਸਭ ਨੂੰ ਭਲ਼ੀ ਭਾਂਤ ਪਤਾ ਹੈ ਕਿ ਸਰਕਾਰੀ ਜੱਥੇਦਾਰ
ਆਪਣੀ ਚਮੜੀ ਬਚਾਉਣ ਵਾਸਤੇ ਹਰ ਵਾਰ ਏਹੀ ਢਾਲ ਵਰਤਦੇ ਹਨ ਇਸ ਤੋਂ ਅਲਾਵਾ ਉਨਾਂ ਕੋਲ ਹੋਰ
ਕੁੱਛ ਹੈ ਵੀ ਨਹੀਂ ।
ਰਹੀ ਗੱਲ ਖ਼ੁਸ਼ ਹੋਣ ਦੀ ਜਾਂ ਜਿੱਤ ਸਮਝਣ ਦੀ
!
ਇੱਕ ਗੱਲ ਤਾਂ ਬਹੁਤ ਸ਼ਪਸ਼ਟ ਹੋ ਨਿੱਤਰੀ ਕਿ ਗੁਰਮਤਿ ਸਿਧਾਂਤ ਨੂੰ
ਵੰਗਾਰ ਪਾ ਰਹੀ ਦਰਪੇਸ਼ ਚੁਣੌਤੀ ਨੂੰ ਹਰ ਉਸ ਸਿੱਖ ਗੁਰਸਿੱਖ ਦੇ ਹਿਰਦੇ ਨੇ ਕਬੂਲ ਕੀਤਾ
ਜੋ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਸਿਧਾਂਤ ਦੀ ਪ੍ਰਭੂ ਸੱਤਾ ਨੂੰ ਆਪਣਾ ਸਭ
ਕੁੱਛ ਸਮਝਦੇ ਹਨ ।
ਹਰ-ਇੱਕ ਮਾਈ/ਭਾਈ ਨੇ ਇਸ ਵਾਰ ਧੜੇਆਂ ਤੋਂ ਉੱਪਰ ਉੱਠ ਕੇ, ਸੁਚੇਤਤਾ
ਦੀ ਅੱਖ ਨਾਲ ਸ਼ਾਜਿਸ਼ ਨੂੰ, ਇੱਕ ਸ਼ਾਜਿਸ਼ ਵੰਗ ਹੀ ਵੇਖਿਆ । ਸ਼ਾਜਿਸ਼ ਰੱਚਣ ਵਾਲਿਆਂ
ਤੋਂ ਲੈਕੇ ਉਸਦੇ ਹਿੱਸੇਦਾਰ ਅਤੇ ਸ਼ਾਜਿਸ਼ ਨੂੰ ਅਮਲੀ ਜਾਮਾ ਪਹਿਨਾਉਣ ਵਾਲੇ ਕੋਈ ਵੀ
ਲੁੱਕ ਕੇ ਭੱਜ ਨਾਂ ਸਕੇ ।
ਸ਼ਾਜਿਸ਼ ਰਚਣ ਵਾਲਾ ਜਿੰਨਾ ਮਰਜ਼ੀ ਬਲੀ ਤੇ
ਤਾਕਤਵਰ ਸੀ ਪਰ ਸਾਡੀ ਇਕਸਾਰਤਾ ਅਤੇ ਇਮਾਨਦਾਰ ਪਹਿਰੇਦਾਰੀ ਨੇ ਇੱਕ ਸ਼ਾਜਿਸ਼ਦਾਰ ਹਥਿਆਰ
ਨੂੰ ਖ਼ੁੰਡਿਆਂ ਕਰ ਸੁੱਟਿਆ ।
ਹੋਣ ਜ਼ਰਾ ਸੋਚੋ ! ਸਾਡੇ ਨਾਲ
ਕੁੱਛ ਸਂਮੇ ਤੋਂ ਵਾਪਰ ਰਹੀਆਂ ਸ਼ਾਜਿਸ਼ਾ ਕਿਉਂ ਸਫਲ ਹੋਦੀਆਂ ਆ ਰਹੀਆਂ ਹਨ, ਕਿਉਂਕਿ ਉਨਾਂ
ਸ਼ਾਜਿਸ਼ਾਂ ਨੂੰ ਅਸੀਂ ਆਪੋ ਆਪਣੇ ਧੜਿਆਂ ਨਾਲ ਜੋੜ ਕੇ ਵੇਖਣਾ ਸ਼ੁਰੂ ਕਰ ਦਿੱਤਾ । ਜਿਸ
ਵਿਸ਼ੇ-ਵਿਚਾਰ ਨਾਲ ਸਾਡੇ ਧੜੇ ਦੇ ਮਹਾਂਪੁਰਖ ਜਾਂ ਆਪਣੀ ਰਚੀ ਮਰਿਯਾਦਾ ਨੂੰ ਢਾਹ ਲਗਦੀ
ਨਜ਼ਰ ਆਈ, ਅਸੀਂ ਕੇਵਲ ਉਸਨੂੰ ਸ਼ਾਜਿਸ਼ ਕਹਿਕੇ ਰੌਲ਼ਾ ਪਾਇਆ ਜੋ ਸ਼ਾਜਿਸ਼ ਨਾਂ ਹੋਕੇ ਇੱਕ
ਸੱਚ ਵਿਚਾਰ ਸੀ, ਅਤੇ ਅਸਲ ਵਾਪਰ ਰਹੀ ਸ਼ਾਜਿਸ਼ ਨੂੰ ਸ਼ਾਜਿਸ਼ਕਾਰਾਂ ਵੱਲੋਂ ਹਮਦਰਦੀ ਜਾਂ
ਰਹਿਮ ਸਮਝ ਕੇ ਕਬੂਲ ਕਰਦੇ ਰਹੇ । ਉਹ
ਸ਼ਾਜਿਸ਼ ਭਾਵੇਂ ਅਨੰਦਪੁਰ ਵਿੱਚ ਬਣਾਏ ਖ਼ਾਲਸਾ ਵਿਰਾਸਤ ਦੇ ਰੂਪ ਵਿੱਚ ਹੋਵੇ
ਜਿੱਥੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਬਣਾਕੇ,ਗੱਲ ਵਿੱਚ ਰੁਦਰਾਕਸ਼ ਪਾਇਆ ਹੋਵੇ ਤੇ
ਭਾਵੇਂ ਨਾਂਦੇੜ, ਪਟਨਾ, ਸੀਸਗੰਜ ਤੇ ਹੋਰ ਸਥਾਨਾਂ ਤੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ
ਨੂੰ ਹੋਂਦੀ ਚੌਰ ਕਰਕੇ ਹੋਵੇ, ਕਿ ਮਜ਼ਾਲ ਅਸੀਂ ਗੁਰਮਤਿ ਸਿਧਾਂਤਾਂ ਦਾ ਹੋਂਦਾ ਕਤਲ ਵੇਖਕੇ
ਵੀ ਹਾਅ ਦਾ ਨਾਰਾ ਮਾਰ ਜਾਈਏ ।
ਸ਼ਾਜਿਸ਼ ਭਾਵੇਂ
ਕੈਲੰਡਰ ਨੂੰ ਬਦਲਣ ਦੀ ਹੋਵੇ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੰਘਾਸਣ ਦੇ ਨਾਲ
ਹੋਰ ਗ੍ਰੰਥਾਂ ਦੇ ਪ੍ਰਕਾਸ਼ ਕਰਣ ਦੀ ਹੋਵੇ, ਸ਼ਾਜਿਸ਼ ਨੂੰ ਸ਼ਾਜਿਸ਼ ਕਰਕੇ ਵੇਖੋਗੇ ਤਾਹੀਂ
ਕੌਮੀ ਇਕਸਾਰਤਾ ਅਤੇ ਇਮਾਨਦਾਰ ਪਹਿਰੇਦਾਰੀ ਨਾਲ ਸ਼ਾਜਿਸ਼ਕਾਰ ਫੜੇ ਜਾ ਸਕਦੇ ਨੇ ਵਰਣਾ
ਸ਼ਾਜਿਸ਼ਕਾਰਾਂ ਦੇ ਮਜ਼ਬੂਤ ਘੇਰੇ ਵਿੱਚੋਂ ਨਕਿਲਣਾ ਅਸੰਭਵ ਜਿਹਾ ਹੈ ।