Share on Facebook

Main News Page

ਸਵਾਮੀ ਦਯਾਨੰਦ ਅਤੇ ਭਾਈ ਸਮਾਜ
-: ਹਰਦੇਵ ਸਿੰਘ ਜੰਮੂ
੦੮.੦੪.੨੦੧੮

ਦਯਾਨੰਦ ਸਵਾਮੀ ਜੀ ਨੇ ੧੫੦ ਕੁ ਸਾਲ ਪਹਿਲਾਂ ਕਿਹਾ ਸੀ ਕਿ ਸਿੱਖਾਂ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਮੱਥਾ ਟੇਕਣਾ ਮੂਰਤੀ ਪੂਜਾ ਹੈ। ਪਰ ਸਮਕਾਲੀ ਸਿਆਣੇ ਸਿੱਖ ਵਿਦਵਾਨਾਂ ਨੇ ਇਸ ਗਲ ਨੂੰ ਆਪਣੀ ਕਮਜ਼ੋਰੀ ਨਹੀਂ ਮੰਨਿਆ, ਕਿਉਂਕਿ ਉਨ੍ਹਾਂ ਪਾਸ ਸਵਾਮੀ ਜੀ ਦੇ ਅਜਿਹੇ ਕਥਨ ਦਾ ਮਾਕੂਲ ਜਵਾਬ ਸੀ।

ਨਾਲ ਹੀ ਸੁਆਮੀ ਜੀ ਨੇ ਜਿਸ ਵੇਲੇ ਗੁਰੂ ਨਾਨਕ ਜੀ ਦੀ ਗੁਰਤਾ 'ਤੇ ਕਿੰਤੂ ਕਰਦੇ ਹੋਏ ਗੁਰੂ ਨਾਨਕ ਵਲੋਂ ਗਲਤੀ ਖਾਣ ਦੀ ਗੱਲ ਉਛਾਲੀ ਤਾਂ ਵੀ ਜਵਾਬ ਢੁੱਕਵੇਂ ਰਹੇ। ਪਰ ਹੁਣ ?

ਹੁਣ ਕੁੱਝ ਭਾਈ ਸੱਜਣ ਇਹ ਸਵੀਕਾਰ ਕਰ ਚੁੱਕੇ ਹਨ, ਕਿ ਦਯਾਨੰਦ ਜੀ ਦੇ ਦੋਵੇਂ ਕਥਨ ਸਹੀ ਸਨ। ਹੁਣ ਉਹ ਕਹਿ ਰਹੇ ਹਨ ਕਿ 'ਸਾਰਾ ਢਾਂਚਾ ਹੀ ਗਲਤ ਹੈ' ਯਾਨੀ ਕਿ ਗੁਰੂ ਗ੍ਰੰਥ ਸਾਹਿਬ ਨਾਂ ਤਾਂ ਗੁਰੂ ਹੈ ਅਤੇ ਨਾ ਹੀ ਗੁਰੂ ਸਾਹਿਬਾਨ, ਬਾਤੌਰ ਗੁਰੂ, ਸਦਾ ਸਹੀ ਸਨ। ਉਨ੍ਹਾਂ ਦਾ ਕਹਿਣਾ ਹੈ ਕਿ 'ਇਹ ਤਾਂ ਸਾਡੇ 'ਤੇ ਥੋਪੇ ਗਏ ਹਨ'।

ਕਿਤਨੀ ਡੂੰਗੀ ਸਾਂਝ ਹੋ ਗਈ ਹੈ ਦੋ ਨੁੱਕਤਿਆਂ ਤੇ ਸਾਡੇ ਕੁੱਝ ਜਾਗਰੂਕਾਂ ਭਾਈਆਂ ਅਤੇ ਦਯਾਨੰਦ ਸਵਾਮੀ ਦੇ ਵਿਚਾਰਾਂ ਦੀ ? ਉਹ ਵੀ ਪੰਜਾਬ ਦੀ ਧਰਤੀ 'ਤੇ ਜਿਸ ਥਾਂ ਕਦੇ ਦਯਾਨੰਦ ਸਵਾਮੀ ਜੀ ਨੇ ਉਪਰੋਕਤ ਦੋ ਵਿਚਾਰਾਂ ਦਾ ਪ੍ਰਚਾਰ ਆਰੰਭਿਆ ਸੀ ?

ਜੇ ਕਰ ਇਹ ਸਾਂਝ ਨਹੀਂ ਤਾਂ ਕੀ ਸਵਾਮੀਨੁਮਾਂ ਤਰਕਾਂ ਨੇ ਅੱਜ ਦੇ ਜਾਗਰੂਕ ਭਾਈਆਂ ਨੂੰ ਇਤਨਾ ਡਰਾ ਦਿੱਤਾ ਹੈ ਕਿ ਉਹ, ਸਾਹਮਣਾ ਕਰਣ ਦੀ ਥਾਂ, ਅਜਿਹੇ ਤਰਕਾਂ ਤੋਂ ਬਚੱਣ ਲਈ ਗੁਰੂ ਗ੍ਰੰਥ ਅਤੇ ਗੁਰੂ ਸਾਹਿਬਾਨ ਦੀ ਸਥਿਤੀ ਨੂੰ ਬਦਲਣ ਲੱਗ ਪਏ ਹਨ ? ਦੋਹਾਂ ਸੂਰਤਾਂ ਵਿਚ ਗੁਰੂ ਵਲੋਂ ਫਿਟਕਾਰ ਹੀ ਪੱਲੇ ਪੈਂਦੀ ਲੱਭਦੀ ਹੈ। ਜਿਹੜਾ ਬੰਦਾ ਆਪਣੇ ਪਿਉ ਤੇ ਕੋਈ ਤਰਕ ਉੱਠ ਜਾਣ ਨਾਲ, ਆਪਣੇ ਪਿਉ ਨੂੰ ਬਦਲ ਲਵੇ ਤਾਂ ਉਸਦੇ ਪੱਲੇ ਹੋਰ ਕੀ ਪਾਇਆ ਜਾ ਸਕਦਾ ਹੈ ? ਇਹ ਹੈ ਸਾਡੇ ਵਿਕਾਸੀ ਭਾਈਆਂ ਦਾ ਹਾਲ! ਖ਼ੈਰ ਵਿਕਾਸ ਦੀ ਗਲ ਬਾਰੇ, ਕੁੱਝ ਹੋਰ ਅੱਗੇ, ਤੀਜੀ ਸਾਂਝ ਵੱਲ ਤੁਰਦੇ ਹਾਂ!

ਕੁਦਰਤ ਬਾਰੇ ਸਵਾਮੀ ਜੀ ਦਾ ਮਤ ਇਹ ਸੀ ਕਿ ਕੁਦਰਤ ਆਪਣੇ 'ਕਾਰਣ ਸਵਰੂਪ' ਵਿਚ 'ਆਪਣੇ ਆਪ ਤੋਂ ਆਪ' ਹੈ ਅਤੇ ਪਰਮਾਤਮਾ ਉਸਦਾ ਰਚਣਹਾਰ ਨਹੀਂ। ਬੱਸ ਇਸ ਤੀਜੇ ਨੁੱਕਤੇ ਬਾਰੇ ਵੀ ਹੁਣ ਸਾਡੇ ਕੁੱਝ "ਜਾਗਰੂਕ" ਭਾਈਆਂ ਨੇ ਇਕ ਵਾਰ ਫਿਰ ਸਵਾਮੀ ਜੀ ਦਾ ਪੱਲਾ ਘੁੱਟ ਕੇ ਫੜ ਲਿਆ ਹੈ।

ਵਿਕਾਸ ਦੇ ਨਾਮ 'ਤੇ ਸੁਆਮੀ ਜੀ ਦੀ ਨਕਲ ਉਹ ਵੀ ੧੫੦ ਕੁ ਸਾਲ ਪੁਰਾਣੇ ਵਿਚਾਰਾਂ ਦੀ ? ਜਿਸਦੀ ਪੇਸ਼ਕਾਰੀ ਵੀ 'ਸਰਜੀਕਲ ਸਟ੍ਰਾਇਕ' ਦੀ ਤਰਜ਼ 'ਤੇ ਆਏ ਦਿਨ ਹੁੰਦੀ ਹੈ ! ੪-੫ ਸਟਿੱਲ ਕੈਮਰੇ ਅਤੇ ਵਾਧੂ ਭੀੜ ਵਖਾਉਣ ਲਈ ਸਿਰਾਂ ਦੇ ਉਪਰੋਂ ਦੀ ਲੰਗਦੇ ਡ੍ਰੋਨ ਕੈਮਰੇ, ਈਕੋ ਸਾਉਂਡ ਅਤੇ ਸੋਸ਼ਲ ਮੀਡੀਆ ਆਦਿ ਦੇ ਨਵੇਂ ਟੋਟਕੇ ! ਧਰਮ ਦੇ ਨਾਮ 'ਤੇ ਆਧੂਨਿਕ ਰਾਜਨੀਤੀ ਕਰਨੀ ਭਾਈਆਂ ਨੂੰ ਵੀ ਆ ਗਈ ਹੈ!

ਖ਼ੈਰ, ਚੌਥੀ ਸਾਂਝ ਵਿਚ ਆਰਿਆ ਸਮਾਜ ਦੀ ਤਰਜ਼ 'ਤੇ ਸਿੱਖਾਂ ਅੰਦਰ ਇਕ ਵੱਖਰਾ ਭਾਈ ਸਮਾਜ ਖੜਾ ਕਰਨ ਦੀ ਤਿਆਰੀ ਹੈ । ਮਾਸੂਮ ਸਿੱਖਾਂ ਨੂੰ ਅੱਜੇ ਅਜਿਹੇ ਵਿਕਾਸ ਦਾ ਪਤਾ ਵੀ ਨਹੀਂ। ਧਿਆਨ ਰਹੇ ਕਿ ਬਾਬਾ ਹੋਣਾ ਗਲਤ ਹੋਣ ਦਾ ਪੈਮਾਨਾ ਅਤੇ ਭਾਈ ਜਾਂ ਜਾਗਰੂਕ ਹੋ ਜਾਣਾ ਸਹੀ ਹੋ ਜਾਣ ਦਾ ਲਾਈਸੇਂਸ ਨਹੀਂ ਹੋ ਸਕਦਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਸਿਦਾ ਨਿਸ਼ਚਾ ਸਰਿਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਰਿਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top