ਗੁਰੂ
ਨਾਨਕ ਜੀ ਨੇ ਬਾਣੀ ਅੰਦਰ ਕਰਤਾਰ ਦੇ ਮੁਮਕਿਨ ਪਰਿਚੈ ਬਾਅਦ ਉਸ ਵਲੋਂ ਸਾਜੀ ਕੁਦਰਤ ਦੀ ਗਲ
ਉਚਾਰੀ, ਪਰ ਕਿਸੇ ਭਾਈ ਜੀ ਵਲੋਂ ਸੂਚਨਾ ਆਈ ਹੈ ਕਿ ਕਾਦਰ ਅਤੇ
ਕੁਦਰਤ ਦੀ ਗਲ ਗਲਤ ਅਤੇ ਕੌਮ ਦਾ ਸਭਾ ਤੋਂ ਵੱਡਾ ਦੁਖਾਂਤ ਹੈ। ਯਾਨੀ ਰੱਬ ਤਾਂ
ਕੁਦਰਤ ਆਪ ਹੈ, ਪਰ ਜਾਗਰੂਕ ਅਤੇ ਪ੍ਰਚਾਰਕ ਰੱਬ ਨੂੰ ਗਲਤ ਪਰਿਭਾਸ਼ਤ ਕਰਦੇ ਆਏ ਹਨ। ਰੱਬ
ਹੈ ਕੁੱਝ ਹੋਰ (ਕੁਦਰਤ) ਪਰ ਦੱਸਿਆ ਗਿਆ ਕੁੱਝ ਹੋਰ! ਕਮਾਲ ਹੈ ਭਈ!!
ਗੁਰੂ ਨਾਨਕ ਜੀ ਨੇ ਸਪਸ਼ਟ ਕੀਤਾ ਸੀ ਕਿ ਕਾਦਰ ਦੇ ਆਰੰਭ ਅਤੇ
ਅੰਤ ਦਾ ਲੇਖਾ (ਹਿਸਾਬ) ਨਹੀਂ ਕੀਤਾ ਜਾ ਸਕਦਾ, ਕਿਉਂਕਿ ਜੇ ਕਰ ਅਜਿਹਾ ਲੇਖਾ ਹੋ ਜਾਏ
ਤਾਂ ਕਾਦਰ ਲੇਖੇ ਦੀ ਹਦ ਵਿਚ ਆ ਕੇ ਮੁੱਕ ਜਾਏਗਾ। ਉਹ ਤਾਂ ਅਜੂਨੀ ਹੈ ਆਰੰਭ ਅਤੇ ਅੰਤ
ਤੋਂ ਪਰੇ!
ਖ਼ੈਰ, ਭਾਈ ਜੀ ਕਹਿੰਦੇ ਕਿ ਜਿੰਮੇਵਾਰੀਆਂ ਚੁੱਕਣਿਆਂ ਚਾਹੀਦੀਆਂ
ਹਨ, ਪਰ ਸ਼ੁਕਰ ਹੈ ਭਾਈ ਜੀ ਨੇ ਆਪਣੇ ਵੱਲੋਂ ਐਲਾਨੇ ਕਾਦਰ ਅਤੇ ਕੁਦਰਤ ਵਾਲੇ ਟੱਪਲੇ ਅਤੇ
ਦੁਖਾਂਤ ਦੀ ਜਿੰਮੇਵਾਰੀ ਗੁਰੂ ਨਾਨਕ ਤੇ ਨਹੀਂ ਪਾਈ। ਗ਼ਨੀਮਤ ਹੈ ਕਿ ਇਹ ਨਹੀਂ
ਕਹਿਆ ਕਿ "ਭਾਈ ਇਹ ਤਾਂ ਗਲਤ ਹੋ ਗਿਆ" ! ਕਾਸ਼ ਭਾਈ ਜੀ ਨੇ ਕੁੱਝ ਸਟਡੀ ਕਰ ਲਈ ਹੁੰਦੀ ਕਿ
ਇਸ ਵਿਸ਼ੇ ਬਾਰੇ ਹੁਣ ਤਕ ਕੀ ਕੁੱਝ ਲਿਖਿਆ ਵਿਚਾਰਿਆ ਜਾ ਚੁੱਕਾ ਹੈ ?
ਪਰ ਹੁਣ ਤਾਂ ਉੱਤਸਵ ਮਨਾਉਣ ਦਾ ਵੇਲਾ ਆ ਗਿਆ ਹੈ
ਕਿਉਂਕਿ ਭਾਈ ਜੀ ਨੇ ਜਿਸ ਕੁਦਰਤ ਨੂੰ ਅਸਲ ਰੱਬ ਐਲਾਨਿਆ ਹੈ ਉਸ "ਰੱਬ ਜੀ" ਦੇ ਜਨਮਕਾਲ
ਦਾ ਪਤਾ ਚਲ ਗਿਆ ਹੈ। ਦਿਨ ਤਾਂ ਹੁਣ ਰੱਲ ਮਿਲ ਕੇ ਫ਼ਿਕਸ ਕਰ ਹੀ ਸਕਦੇ ਹਨ। ਕਿ ਨਹੀਂ?
ਵੱਡਾ ਪੁਰਬ ਹੋਵੇਗਾ ਕਿ ਭਾਈ ਜੀ ਦੇ "ਰੱਬ ਜੀ" ਦਾ ਜਨਮ ਦਿਹਾੜਾ ਮਨਾਇਆ ਜਾਏ। ਆਉ ਇਸ
ਨੂੰ ਥੋੜਾ ਜਿਹਾ ਵਿਚਾਰ ਲਈਏ।
ਐਲਾਨ ਮੁਤਾਬਕ ਧਰਤੀ ਅਤੇ ਉਸਦੇ ਦੁਆਲੇ ਦੇ ਵਾਤਾਵਰਣ, ਨੇਮਾਵਲੀ ਜਾਂ ਫਿਰ ਪੁਰਾ
ਬ੍ਰਹਮਾਂਡ ਭਾਈ ਜੀ ਦਾ ਅਸਲ ਰੱਬ ਹੈ ਤਾਂ ਵਿਗਿਆਨਿਆਂ ਨੇ ਦੋਹਾਂ ਦਾ ਜਨਮ ਕਾਲ ਲੱਭ ਲਿਆ
ਹੋਇਆ ਹੈ। ਯਾਨੀ ਭਾਈ ਜੀ ਦੇ “ਰੱਬ ਜੀ” ਦਾ ਜਨਮ ਲੱਗਭਗ ੪.੫੪੩ ਕੁ ਬਿਲਿਅਨ ਸਾਲ ਪਹਿਲਾਂ
ਹੋਇਆ ਅਤੇ ਬ੍ਰਹਮਾਂਡ ਦਾ ਜਨਮ ੧੩.੭੭੨ ਬਿਲਿਅਨ ਕੁ ਸਾਲ ਪਹਿਲਾਂ।ਹੁਣ ਭਾਈ ਜੀ ਜਿੰਮੇਵਾਰੀ
ਚੱਕ ਸਕਦੇ ਹਨ ਕਿ ਆਪਣੇ "ਰੱਬ ਜੀ” ਦਾ ਜਨਮ ਕਿਸ ਦਿਨ ਮਨਾਉਣਾ ਹੈ ?
ਕੈਲੇਂਡਰ ਦੇ "ਜਾਗਰੂਕ ਮਾਹਰ" ਇਤਨੀ ਗਿਣਤੀ ਤਾਂ ਕਰ ਹੀ ਸਕਦੇ ਹਨ ਕਿ ਭਾਈ ਜੀ ਦੇ "ਰੱਬ
ਜੀ" ਦਾ ਜਨਮ ਉਤਸਵ ਹਰ ਸਾਲ ਲਈ ਫ਼ਿਕਸ ਕਰ ਲਿਆ ਜਾਏ। ਬਾਕੀ ਉਸਦੇ ਅਕਾਲ ਚਲਾਣੇ ਦਾ ਸਮਾਂ
ਵੀ ਵਿਗਿਆਨੀ ਤੈਅ ਕਰ ਹੀ ਰਹੇ ਹਨ ਜਿਸਨੂੰ ਮਨਾਉਣ ਲਈ ਕਿਸੇ ਨੇ ਵੀ ਬੱਚਣਾ ਨਹੀਂ।
ਇਹ ਹੈ ਭਾਈ ਸਾਹਿਬ ਦੇ "ਰੱਬ ਜੀ" ਦੇ ਆਰੰਭ ਅਤੇ ਉਸਦੇ ਅੰਤ
ਬਾਰੇ ਹੁਣ ਤਕ ਦਾ ਅਪਗ੍ਰੇਡਡ ਵਿਗਿਆਨਕ ਲੇਖਾ-ਜੋਖਾ!
ਬੇਨਤੀ ਹੈ ਕਿ ਉਹ ਸੱਜਣ ਵੀ ਵਿਚਾਰ ਕਰਨ ਜਿਹੜੇ ਕਿ ਭਾਈ ਜੀ ਦੇ "ਰੱਬੀ
ਬਿਆਨ" ਤੇ ਪ੍ਰਤਿਕ੍ਰਿਆ ਵਜੋਂ ਅਜੇ ਤਕ ਕੇਵਲ ਇਤਨਾ ਹੀ ਲਿਖ-ਬੋਲ ਸਕੇ ਹਨ ਕਿ "ਇਹ ਗਲਾਂ
ਤਾਂ ਅਸੀਂ/ਜਾਗਰੂਕਾਂ/ਮਿਸ਼ਨਰੀਆਂ ਪਹਿਲਾਂ ਹੀ ਕੀਤੀਆਂ ਹੋਇਆਂ ਹਨ"! ਗੁਰੂ ਕਿਰਪਾ ਕਰੇ
ਪ੍ਰਚਾਰਕਾਂ ਦੀ ਅਜਹਿਆਂ ਅਸਥਿਰ, ਕੱਚਿਆਂ ਅਤੇ ਡੱਗਮਗਾਉਂਦੀਆਂ ਪਹਿਲ ਕਦਮੀਆਂ 'ਤੇ!
ਬਾਕੀ ਦੀ ਕੁੱਝ ਵਿਸਤਾਰ ਵਿਚਾਰ ਫਿਰ ਕਦੇ ਸਹੀ!