ਮਜਬੂਰ ਹੋਕੇ ਮੈਨੂੰ ਕੁੱਛ ਲਖਿਣਾ ਪੈ ਰਿਹਾ ਹੈ ਵਰਨਾ ਮੈਂ ਚਾਹੁੰਦਾ
ਨਹੀਂ ਸਾਂ ਇਨਾਂ ਮੁਫ਼ਾਦਾਂ ਵਿੱਚ ਪਵਾਂ ।
ਭਾਈ ਰਣਜੀਤ ਸਿੰਘ ਢੰਡਰੀਆਵਾਲੇ ਵੀਰ ਦੀ
ਸਭਤੋਂ ਵੱਡੀ ਸਮਸਿਆ ਇਹ ਹੈ ਕਿ ਜਿਹੜੀ ਵੀ ਵਿਚਾਰ/ਸਿਧਾਂਤ/ ਅਸੂਲ ਜਾਂ ਕੋਈ
ਗਲ਼ਬਾਤ ਉਨਾਂ ਨੂੰ ਅੱਜ ਕਿਸੇ ਨੇ ਦੱਸੀ ਜਾਂ ਕਿਤੋਂ ਪੜ੍ਹ ਲਈ ਫਿਰ ਉਨਾਂ ਨੂੰ ਐਂ ਲਗਦੈ
ਕਿ ਖੁਦਾਈ ਆਵਾਜ਼ ਸਭ ਤੋਂ ਪਹਿਲਾਂ ਮੈਨੂੰ ਸੁਣਾਈ ਦਿੱਤੀ ਹੈ
ਭਾਵ ਇਹ ਫੂਕ ਰੱਬ ਨੇ ਮੇਰੇ ਕੰਨ ਵਿੱਚ ਹੀ ਮਾਰੀ ਹੈ
ਬਾਕੀ ਕੁਲ ਮਨੁੱਖਤਾ ਸਦੀਆਂ ਤੋਂ ਬੋਲੀ ਹੀ ਘੁੰਮ ਰਹੀ ਹੈ ਰੱਬ ਨੂੰ ਕੋਈ ਬੰਦਾ
ਲੱਭਿਆ ਹੀ ਨਹੀਂ । ਇਹ ਭਰਮ ਰਾਧਾਸੁਆਮੀ ਡੇਰੇ ਨਾਲ ਮੇਲ ਖਾਂਦਾ ਹੈ ।
ਇਹ ਚੰਗੀ ਗੱਲ ਹੈ
ਕਿ ਤੁਸੀਂ ਨਵੀਂ ਵਿਚਾਰ ਸਿੱਖਣ ਜਾਂ ਸਮਝਣ ਦੀ ਆਦਤ ਪਾਈ ਹੈ, ਪਰ ਐਸਾ ਨਹੀਂ ਕਿ ਤੁਹਾਡੇ
ਤੋਂ ਪਹਿਲਾਂ ਉਹ ਵਿਚਾਰ ਕਿਸੇ ਨੇ ਸਾਂਝੀ ਨਹੀਂ ਕਿਤੀ। ਹੋ ਸਕਦਾ ਜਿੰਨਾਂ ਨੂੰ ਤੁਸੀਂ
ਜਾਗਰੂਕ ਮਿਸ਼ਨਰੀ ਕਹਿ ਕੇ ਇਹ ਬੇ-ਬੁਨਿਆਦੀ ਲਾਂਛਣ ਲਾ ਰਹੇ ਹੋ ਉਨਾਂ ਨੇ ਬਹੁਤ ਘੱਟ
ਖ਼ਰਚੇ/ਸਾਧਨਾਂ ਵਿੱਚ ਰਹਿਕੇ ਵੀ ਇਹ ਵਿਚਾਰਾਂ ਅੱਜ ਤੋਂ 25-30 ਸਾਲਾਂ ਤੋਂ ਗਰਾਉਂਡ
ਲੈਵਲ 'ਤੇ ਸਾਂਝੀਆਂ ਕੀਤੀਆਂ ਹੋਣ, ਉਨ੍ਹਾਂ ਕੋਲ ਤੁਹਾਡੇ ਵਾਂਗ ਲੱਖਾਂ ਦੇ ਕੈਮਰੇ ਜਾਂ
ਸ਼ੋਸ਼ਲ ਮੀਡੀਏ 'ਤੇ ਬੈਠਾਈ ਟੀਮ ਦੇ ਖ਼ਰਚੇ ਨਾਂ ਪੂਰੇ ਹੋਂਦੇ ਹੋਣ, ਤੇ ਇਸ ਸਭ ਦਾ ਮਤਲਬ
ਇਹ ਨਹੀਂ ਕਿ ਉਨਾਂ ਨੂੰ ਗੁਰਬਾਣੀ ਵਿੱਚੋਂ ਅਸਲ ਸਿਧਾਂਤ/ ਵਿਚਾਰਾਂ ਸਮਝ ਨਾਂ ਆਈਆਂ ਹੋਣ
ਤੇ ਉਨਾਂ ਨੇ ਸਿੱਖ ਸੰਗਤਾਂ ਨਾਲ ਸਾਂਝੀਆਂ ਨਾਂ ਕੀਤੀਆਂ ਹੋਣ ।
ਤੁਸੀਂ ਲੇਟ ਆਏ (ਜੀ ਆਇਆਂ ਨੂੰ) ਪਰ ਤੁਹਾਡੇ ਤੋਂ ਪਹਿਲਾਂ ਜੋ
ਗੁਰਬਾਣੀ ਰਾਹੀਂ ਵਿਚਾਰਾਂ ਚੱਲ ਰਹੀਆਂ ਨੇ ਉਸਦੇ ਨਤੀਜੇ ਵੱਜੋਂ ਹੀ ਤੁਸੀਂ ਅਤੇ ਤੁਹਾਡੀਆਂ
ਪਿਆਰ ਵਾਲ਼ੀਆਂ ਸੰਗਤਾਂ ਵਿੱਚ ਫਰਕ ਪਿਆ ਸੀ, ਨਹੀਂ ਤੇ ਤੁਹਾਡਾ
ਬਦਲ ਜਾਣ ਵਿੱਚ ਕੋਈ ਜਾਦੂਈ ਛੜੀ ਦਾ ਰੋਲ ਨਹੀਂ ਹੈ ।
ਇਹ ਮੇਰਾ ਭਰਮ ਹੈ ਜਾਂ ਸੱਚ, ਮੈਨੂੰ ਲਗਦਾ ਤੁਸੀਂ
ਬਦਲੇ ਦੀ ਭਾਵਨਾ ਵਿੱਚ ਪੈ ਗਏ ਹੋ । ਜੱਦੋਂ
ਤੁਸੀਂ ਡੇਰੇਦਾਰ ਹੋਕੇ ਗੁਰੂ ਨਾਲ ਪਿਆਰ ਕਰਣ ਵਾਲੀ ਸੰਗਤ ਨੂੰ ਆਪਣੇ ਚਰਣੀ ਜੋੜ ਰਹੇ ਸੋ
ਉਸ ਵਖ਼ਤ ਇਨਾਂ ਜਾਗਰੁਕ ਮਿਸ਼ਨਰੀਆਂ ਨੇ ਹੀ ਤੁਹਾਡਾ ਪਾਖੰਡ ਜੱਗ ਜ਼ਾਹਰ ਕੀਤਾ ਸੀ, ਜੋ
ਉਸ ਵਖ਼ਤ ਤੁਹਾਨੂੰ ਚੰਗਾਂ ਨਹੀਂ ਸੀ ਲਗਦਾ, ਪਰ ਅੱਜ ਤੁਸੀਂ ਇਨ੍ਹਾਂ ਨੂੰ ਬੇ-ਬੁਨਿਆਦੀ
ਅਤੇ ਫ਼ਜ਼ੂਲ ਦਾ ਭੰਡ ਕੇ ਆਪਣੀ ਕਿੜ ਕੱਡਦੇ ਹੀ ਨਜ਼ਰ ਆ ਰਹੇ ਹੋ ।
ਮੁੱਕਦੀ ਗੱਲ, ਚੰਗਾ ਹੋਂਦਾ
ਵੀਰ ਰਣਜੀਤ ਸਿੰਘ ਜੀ ਤੁਸੀਂ ਆਪ ਜਾਂ ਆਪਣੀ ਟੀਮ ਦੇ ਕਿਸੇ ਭਰਾ ਨੂੰ ਜਾਗਰੁਕਾਂ/
ਮਿਸ਼ਨਰੀਆਂ ਦੀਆਂ ਯੂ ਟਿਊਬ 'ਤੇ ਪਈਆਂ ਵੀਡੀਓ ਜਾ ਕਿਤਾਬਾਂ ਵਿੱਚ (ਰੱਬ ਜੀ ਦੇ ਸੰਕਲਪ
ਜਾਂ ਉਸਦੇ ਅੱਟਲ ਹੁਕਮ) ਬਾਰੇ ਕੁੱਛ ਛਾਣਬੀਣ ਕਰ ਲੈਂਦੇ, ਤਾਂ ਤੁਹਾਨੂੰ ਇਹ ਭਰਮ ਨਹੀਂ
ਸੀ ਪੈਣਾ, ਜੋ ਅੱਜ ਪਾਈ ਬੈਠੇ ਹੋ ।
ਬਹੁਤਿਆਂ ਨੇ ਮੈਨੂੰ ਚੁੱਪ ਰਹਿਣ ਦੀ
ਸਲਾਹ ਦਿੰਦਿਆਂ ਇਹ ਵੀ ਕਿਹਾ ਕਿ ਤੁਹਾਨੂੰ ਭਾਈ
ਰਣਜੀਤ ਸਿੰਘ ਦੇ ਨਿਊਜ਼ੀਲੈਂਡ ਵਾਲੇ ਵਕੀਲ ਦਾ ਪਤਾ ਹੀ ਹੈ,
ਉਹ ਤੁਹਾਡੀ ਵਿਚਾਰ ਨੂੰ ਢੱਡਰੀਆਂਵਾਲੇ ਦੇ ਖਿਲਾਫ ਦਖਾਕੇ 2-3 ਵਕਾਲਤੀ ਪ੍ਰੋਗਰਾਮਾਂ
ਵਿੱਚ ਗਾਲ਼ਾਂ ਕੱਡਕੇ ਊਲ ਫ਼ਜ਼ੂਲ ਬੋਲੇਗਾ, ਪਰ ਮੈਂ ਭਾਈ ਰਣਜੀਤ ਸਿੰਘ ਜੀ ਨੂੰ
ਇੱਕ ਪ੍ਰਚਾਰਕ ਭਰਾ ਜਾਣਕੇ ਇਹ ਧਿਆਨ ਦਿਵਾਉਣਾ ਚਾਹੁੰਦਾ ਹਾਂ, ਕਿਸੇ ਗ਼ਲਤ-ਫਹਿਮੀ ਜਾਂ
ਕਾਹਲ਼ੀ ਵਿੱਚ ਕਹੀ ਹੋਈ ਗੱਲ ਭਵਿੱਖਤ ਰਾਹ ਰੁਕਾਵਟ ਬਣਦੀ ਹੈ ।
ਵੀਰ ਰਣਜੀਤ ਸਿੰਘ ਢੱਡਆਂਰੀਵਾਲੇ ਬਾਰੇ
ਮੇਰੇ ਵਿਚਾਰਾਂ ਨੂੰ ਕੋਈ ਇਂਝ ਨਾਂ ਸਮਝੇ ਕਿ ਅਸੀਂ ਪ੍ਰਚਾਰਕ ਆਪਸ ਵਿੱਚ ਝਗੜ ਜਾਂ ਉਲਝ
ਰਹੇ ਹਾਂ, ਇਹ ਗਲਤ ਕਿਆਫ਼ਾ ਸਮਝਿਆ ਜਾਵੇਗਾ ।
ਜਿਸ ਨੇ ਵੀ ਅਜੇ ਰਣਜੀਤ ਸਿੰਘ ਢੱਡਆਂਰੀਵਾਲੇ ਦੇ ਰੱਬ ਜਾਂ ਨਿਯਮ ਬਾਰੇ ਵਿਚਾਰ ਨਹੀਂ ਸੁਣੇ,
ਖ਼ਾਸ ਕਰਕੇ ਉਨਾਂ ਨੂੰ ਮੇਰੀ ਲਿਖਤ ਵਿੱਚੋਂ ਇਹੀ ਜਾਪੇਗਾ।
ਇਸ ਕਰਕੇ ਉਨਾਂ ਵੀਰਾਂ/ਭੈਣਾਂ ਨੂੰ ਮੇਰੀ ਪੁਰ-ਜ਼ੋਰ ਬੇਨਤੀ ਹੈ ਕਿ
ਉਹ ਪਹਿਲਾਂ ਭਾਈ ਢੱਡਰੀਆਂ ਵਾਲ਼ਿਆਂ ਦੀ ਵੀਡੀਓ ਸੁਣ ਲੈਣ (ਲਿੰਕ ਹੇਠਾਂ ਦਿੱਤਾ ਜਾ ਰਿਹਾ
ਹੈ) ਫਿਰ ਆਪਣੇ ਸਭਿਅਕ ਸ਼ਬਦਾਵਲੀ ਵਿੱਚ ਵਿਚਾਰ ਦੇਣ ਕਿ ਇਸ ਤਰਾਂ ਦੀ
ਕਿਸੇ ਸੰਸਥਾ ਜਾਂ ਉਸ ਸੰਸਥਾ ਦੇ ਪ੍ਰਚਾਰਕਾਂ ਨੂੰ ਬੇ-ਲੋੜਾ
ਭੰਡੀ ਜਾਣਾ, ਕੀ ਇਹ ਸਿਆਣਪ ਹੈ ?
ਮਿਸ਼ਨਰੀ ਪ੍ਰਚਾਰਕਾਂ ਨੂੰ ਤਿਆਰ ਕਰਣ ਵਾਲੇ
ਪ੍ਰਿੰ. ਜਗਜੀਤ ਸਿੰਘ ਸਿੱਦਕੀ ਜੀ, ਪ੍ਰਿੰ.
ਕੰਵਰਮਹਿੰਦਰ ਪ੍ਰਤਾਪ ਸਿੰਘ ਜੀ, ਸ. ਮਹਿੰਦਰ ਸਿੰਘ ਜੋਸ਼, ਪ੍ਰਿੰ. ਹਰਭਜਨ ਸਿੰਘ ਜੀ ਜਾਂ
ਹੋਰ ਵੀ ਬੇਅੰਤ ਗੁਰਮਤਿ ਨੂੰ ਪ੍ਰਣਾਏ ਮਿਸ਼ਨਰੀ ਬਜ਼ੁਰਗਾਂ/ਵੀਰਾਂ ਨੇ ਜੋ ਮਿਸ਼ਨਰੀ
ਪ੍ਰਚਾਰਕ ਤਿਆਰ ਕੀਤੇ ਉਹ ਅੱਜ ਸਭ ਪ੍ਰਚਾਰਕ ਅਕਾਲ ਪੁਰਖ ਜਾਂ ਉਸਦੇ ਬਣਾਏ ਅੱਟਲ
ਨਿਯਮਾਂ ਤੋਂ ਹੀ ਅਣਜਾਣ ਰਹੇ ਹਨ, ਇਸ ਤਰ੍ਹਾਂ ਦਾ ਸੋਚਣਾ ਜਾਂ ਫਜੂਲ ਭੰਡਣਾ ਉਨਾਂ ਵੱਲੋਂ
ਹੀ ਮੰਨਿਆ ਜਾ ਸਕਦਾ ਹੈ, ਜਿੰਨ੍ਹਾਂ ਨੇ ਅੱਜੇ ਗੁਰਮਤਿ ਮਿਸ਼ਨਰੀ ਲਿਟ੍ਰੇਚਰ ਪੜ੍ਹਿਆ ਹੀ
ਨਹੀਂ ।
ਕਿਰਪਾ ਕਰਕੇ ਇਸ ਵੀਡੀਓ ਨੂੰ ਸੁਣਨ ਤੋਂ ਬਾਅਦ ਇਹ ਦੱਸੋ ਕਿ
ਕਿਸ ਮਿਸ਼ਨਰੀ ਪ੍ਰਚਾਰਕ ਨੇ ਬ੍ਰਾਹਮਣੀ ਰੱਬ ਦਾ ਪ੍ਰਚਾਰ ਕੀਤਾ ਹੈ, ਉਹ ਵੀ ਕਿਸੇ ਪਰੂਫ
ਸਹਿਤ।
Link to the Ranjit Singh Dhadrianwala's latest video about Jagrook
Parcharaks :
https://www.youtube.com/watch?v=rfIFghycd1I&feature=youtu.be