Share on Facebook

Main News Page

ਗੁਰਮਤਿ ਸੇਵਾ ਲਹਿਰ ਵੱਲੋਂ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 550 ਕੀਤਾ ਰੀਲੀਜ਼

ਬਠਿੰਡਾ, 16 ਮਾਰਚ (ਕਿਰਪਾਲ ਸਿੰਘ): ਪਿਛਲੇ ਸਾਲਾਂ ਦੀ ਤਰ੍ਹਾਂ ਗੁਰਮਤਿ ਸੇਵਾ ਲਹਿਰ ਵੱਲੋਂ ਪ੍ਰਕਾਸ਼ਤ ਕਰਵਾਇਆ ਗਿਆ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 550 (2018-19) ਰਾਇ ਕੋਟ ਦੇ ਨਜ਼ਦੀਕ ਪਿੰਡ ਬੱਸੀਆਂ ਵਿਖੇ ਚੱਲ ਰਹੇ ਤਿੰਨ ਦਿਨਾਂ ਗੁਰਮਤਿ ਸਮਾਗਮ ਦੇ ਆਖਰੀ ਦੀਵਾਨ ਦੌਰਾਨ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ, ਜਸਪਾਲ ਸਿੰਘ ਹੇਰਾਂ ਮੁੱਖ ਸੰਪਾਦਕ ਪਹਿਰੇਦਾਰ ਅਤੇ ਗੁਰਮਤਿ ਸੇਵਾ ਲਹਿਰ ਦੀ ਸਮੁੱਚੀ ਟੀਮ ਵੱਲੋਂ ਅੱਜ ਰੀਲੀਜ਼ ਕੀਤਾ ਗਿਆ। ਇਸ ਸਮੇਂ ਉਨ੍ਹਾਂ ਨਾਲ ਗੁਰਮਤਿ ਸੇਵਾ ਲਹਿਰ ਨਾਲ ਸਬੰਧਤ ਪ੍ਰਚਾਰਕ ਟੀਮ ਦੇ ਮੈਂਬਰ ਭਾਈ ਸਤਿਨਾਮ ਸਿੰਘ ਚੰਦੜ, ਭਾਈ ਹਰਪ੍ਰੀਤ ਸਿੰਘ ਜਗਰਾਉਂ, ਭਾਈ ਕਿਰਪਾਲ ਸਿੰਘ ਬਠਿੰਡਾ, ਭਾਈ ਗੁਰਮੇਲ ਸਿੰਘ ਬੀਬੀਵਾਲਾ, ਭਾਈ ਕੁਲਵਿੰਦਰ ਸਿੰਘ ਬੀਬੀਵਾਲਾ, ਬੀਬੀ ਸੁਰਿੰਦਰ ਕੌਰ ਮਹਿਲ ਕਲਾਂ, ਭਾਈ ਬਹਾਦਰ ਸਿੰਘ ਢਿਪਾਲੀ, ਭਾਈ ਲਿਸ਼ਕਾਰ ਸਿੰਘ, ਭਾਈ ਰਘਵੀਰ ਸਿੰਘ ਖਿਆਲੀਵਾਲਾ, ਮਾਸਟਰ ਜਗਰੂਪ ਸਿੰਘ ਕਲਿਆਣ, ਭਾਈ ਕੁਲਵਿੰਦਰ ਸਿੰਘ ਗੋਨਿਆਣਾ, ਭਾਈ ਸੁਦਾਗਰ ਸਿੰਘ ਭਦੌੜ, ਭਾਈ ਅਮਰਜੀਤ ਸਿੰਘ ਮਾਂਗੇਵਾਲ, ਭਾਈ ਮੱਖਨ ਸਿੰਘ ਮੁਸਾਫਿਰ, ਭਾਈ ਜਸਵੀਰ ਸਿੰਘ ਚੀਮਾ ਅਤੇ ਭਾਈ ਗੁਰਪ੍ਰੀਤ ਸਿੰਘ ਕਾਲ਼ਾਬੂਲ਼ਾ ਆਦਿਕ ਹਾਜਰ ਸਨ।

ਇਸ ਮੌਕੇ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਸ਼੍ਰੋਮਣੀ ਕਮੇਟੀ ਵੱਲੋਂ? ਜਾਰੀ ਕੀਤੇ ਜਾ ਰਹੇ ਨਾਨਕਸ਼ਾਹੀ ਕੈਲੰਡਰ ਹਰ ਸਾਲ 1 ਚੇਤ/ 14 ਮਾਰਚ ਨੂੰ ਸ਼ੁਰੂ ਹੁੰਦੇ ਹਨ ਅਤੇ 30 ਫੱਗਣ/13 ਮਾਰਚ ਨੂੰ ਖਤਮ ਹੁੰਦੇ ਹਨ ਜਿਸ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੂਰਜੀ ਬਿਕ੍ਰਮੀ ਕੈਲੰਡਰ ਨੂੰ ਹੀ ਅਪਣਾਇਆ ਹੋਇਆ ਹੈ ਅਤੇ ਹਰ ਸਾਲ 365 ਦਿਨਾਂ ਦਾ ਹੀ ਹੈ। ਇਸ ਦਾ ਭਾਵ ਹੈ ਕਿ ਇਸ ਅਨੁਸਾਰ ਨਿਸਚਤ ਕੀਤੇ ਦਿਹਾੜੇ ਹਰ ਸਾਲ 365 ਦਿਨਾਂ ਬਾਅਦ ਨਿਸਚਤ ਤਰੀਖਾਂ ਨੂੰ ਹੀ ਆਉਣੇ ਚਾਹੀਦੇ ਸਨ ਪਰ ਹੈਰਾਨੀ ਹੈ ਕਿ ਸਿਰਫ ਚੇਤ ਤੇ ਵੈਸਾਖ ਦੋ ਮਹੀਨੇ ਦੇ ਦਿਹਾੜਿਆਂ ਦਾ ਮੇਲਾਨ ਕਰਨ ਨਾਲ ਪਤਾ ਲੱਗਾ ਕਿ ਇਸ ਸਾਲ ਸੰਮਤ 550 ਦੇ ਕੈਲੰਡਰ ਵਿੱਚ ਨਿਸਚਤ ਕੀਤੇ ਕੁਝ ਦਿਹਾੜੇ ਤਾਂ ਸੰਮਤ 549 ਵਾਲੇ ਕੈਲੰਡਰ ਅਨੁਸਾਰ ਹੀ ਹਨ ਜਿਵੇਂ ਕਿ ਸ: ਬਘੇਲ ਸਿੰਘ ਵੱਲੋਂ ਦਿੱਲੀ ਫਤਹਿ 2 ਚੇਤ, ਸ਼ਹੀਦੀ ਸ: ਭਗਤ ਸਿੰਘ 10 ਚੇਤ, ਸ਼ਹੀਦੀ ਭਾਈ ਸੁਬੇਗ ਸਿੰਘ ਭਾਈ ਸ਼ਾਹਬਾਜ਼ ਸਿੰਘ 12 ਚੇਤ, ਜਨਮ ਸਾਹਿਬਜ਼ਾਦਾ ਜੁਝਾਰ ਸਿੰਘ ਜੀ 27 ਚੇਤ, ਖ਼ਾਲਸਾ ਸਾਜਨਾ ਦਿਵਸ ਵੈਸਾਖੀ 1 ਵੈਸਾਖ, ਸ਼ਹੀਦੀ ਜੋੜਮੇਲਾ ਸ੍ਰੀ ਮੁਕਤਸਰ ਸਾਹਿਬ 21 ਵੈਸਾਖ ਪਰ ਸਿੱਖ ਦਸਤਾਰ ਦਿਵਸ ਪਿਛਲੇ ਸਾਲ 1 ਵੈਸਾਖ ਨੂੰ ਸੀ ਜਦੋਂ ਕਿ ਇਸ ਸਾਲ 31 ਚੇਤ ਹੋਣ ਕਰਕੇ ਇੱਕ ਦਿਨ ਦਾ ਫਰਕ ਹੈ ਅਤੇ ਸਰਹਿੰਦ ਫਤਹਿ ਦਿਵਸ ਪਿਛਲੇ 29 ਵੈਸਾਖ ਨੂੰ ਸੀ ਜਦੋਂ ਕਿ ਇਸ ਸਾਲ 31 ਵੈਸਾਖ ਨੂੰ ਹੋਣ ਕਰਕੇ ਦੋ ਦਿਨਾਂ ਦਾ ਫਰਕ ਹੈ।

ਕੁਝ ਦਿਹਾੜਿਆਂ ਵਿੱਚ 10 ਤੋਂ 19 ਦਿਨਾਂ ਦਾ ਫਰਕ ਹੈ ਜਿਵੇਂ ਕਿ ਗੁਰਗੱਦੀ ਗੁਰੂ ਹਰਿਰਾਇ ਜੀ ਪਿਛਲੇ ਸਾਲ 13 ਚੇਤ, ਇਸ ਸਾਲ 2 ਚੇਤ 11 ਦਿਨਾਂ ਦਾ ਫਰਕ। ਗੁਰਗੱਦੀ ਗੁਰੂ ਅਮਰਦਾਸ ਜੀ ਪਿਛਲੇ ਸਾਲ 15 ਚੇਤ ਸੀ; ਇਸ ਸਾਲ 5 ਚੇਤ ਹੋਣ ਕਰਕੇ 10 ਦਿਨਾਂ ਦਾ ਫਰਕ। ਜੋਤੀ ਜੋਤ ਗੁਰੂ ਅੰਗਦ ਦੇਵ ਜੀ ਪਿਛਲੇ ਸਾਲ 18 ਚੇਤ, ਇਸ ਸਾਲ 8 ਚੇਤ 10 ਦਿਨਾਂ ਦਾ ਫਰਕ। ਜੋਤੀ ਜੋਤ ਗੁਰੂ ਹਰਿਗੋਬਿੰਦ ਸਾਹਿਬ ਜੀ ਪਿਛਲੇ ਸਾਲ 19 ਚੇਤ, ਇਸ ਸਾਲ 9 ਚੇਤ 10 ਦਿਨਾਂ ਦਾ ਫਰਕ। ਜੋਤੀ ਜੋਤ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਅਤੇ ਗੁਰਗੱਦੀ ਗੁਰੂ ਤੇਗ ਬਹਾਦਰ ਜੀ ਪਿਛਲੇ ਸਾਲ 28 ਚੇਤ ਇਸ ਸਾਲ 16 ਚੇਤ, 12 ਦਿਨਾਂ ਦੇ ਫਰਕ ਨਾਲ ਦਰਜ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਪਿਛਲੇ ਸਾਲ 28 ਜੇਠ ਨੂੰ ਸੀ ਜਦੋਂ ਕਿ ਇਸ ਸਾਲ 15 ਹਾੜ ਹੋਣ ਕਰਕੇ 19 ਦਿਨਾਂ ਦਾ ਫਰਕ ਹੈ।

ਕਿੰਨੀ ਹੈਰਾਨੀ ਦੀ ਗੱਲ ਹੈ ਕਿ ਪਹਿਲੇ ਤਿੰਨ ਕੁ ਮਹੀਨੇ ਸਾਰੇ ਗੁਰ ਪੁਰਬ 10 ਤੋਂ 12 ਦਿਨਾਂ ਪਹਿਲਾਂ ਆਉਣਗੇ ਪਰ ਜੇਠ ਮਹੀਨੇ ਤੋਂ 18-19 ਦਿਨ ਪਿੱਛੋਂ ਆਉਣੇ ਸ਼ੁਰੂ ਹੋ ਗਏ ਹਨ ਜਿਵੇਂ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ 19 ਦਿਨ ਪਿੱਛੋਂ ਆਇਆ ਹੈ। ਹੋਰ ਧਿਆਨ ਨਾਲ ਵੇਖਿਆ ਗਿਆ ਤਾਂ ਪਤਾ ਲੱਗ ਕਿ ਭਾਵੇਂ ਵੈਸਾਖੀ ਅਤੇ ਸ਼ਹੀਦੀ ਜੋੜਮੇਲਾ ਸ੍ਰੀ ਮੁਕਤਸਰ ਸਾਹਿਬ ਦੀਆਂ ਤਰੀਖਾਂ ਤਾਂ ਪਿਛਲੇ ਸਾਲ ਵਾਲੀਆਂ ਹੀ ਕਰਮਵਾਰ 1 ਵੈਸਾਖ ਅਤੇ 21 ਵੈਸਾਖ ਹੀ ਹਨ ਪਰ ਅਸਲ ਵਿੱਚ ਇਹ ਵੀ 365 ਦਿਨਾਂ ਦੀ ਬਜਾਏ 366 ਦਿਨਾਂ ਪਿਛੋਂ ਆਏ ਹਨ ਕਿਉਂਕਿ ਪਿਛਲੇ ਸਾਲ ਇਹ ਕਰਮਵਾਰ 13 ਅਪ੍ਰੈਲ ਅਤੇ 3 ਮਈ ਨੂੰ ਸਨ ਜਦੋਂ ਕਿ ਇਸ ਸਾਲ 14 ਅਪ੍ਰੈਲ ਅਤੇ 4 ਮਈ ਨੂੰ ਵਿਖਾਏ ਗਏ ਹਨ। ਇਹ ਜਾਣਕਾਰੀ ਸਿਰਫ ?ਦੋ ਮਹੀਨਿਆਂ (ਚੇਤ ਅਤੇ ਵੈਸਾਖ) ਦੀ ਹੈ ਇਹੋ ਹਾਲ ਬਾਕੀ ਦੀਆਂ ਤਰੀਖਾਂ ਦੀ ਪੜਤਾਲ ਕੀਤੀ ਜਾ ਸਕਦੀ ਹੈ। ਹਰ ਸਾਲ ਨਾਨਕਸ਼ਾਹੀ ਕੈਲੰਡਰ ਵਿਗਾੜ ਕੇ ਜਾਰੀ ਕਰਨ ਵਾਲੀ ਸ਼੍ਰੋਮਣੀ ਕਮੇਟੀ ਅਤੇ ਇਸ ਦੇ ਸਮਰਥਕ ਦੱਸਣ ਕਿ ਜਦ ?ਸੰਮਤ 549 ਅਤੇ 550 ਦੇ ਸਾਲਾਂ ਦੀ ਲੰਬਾਈ ਬਰਾਬਰ ਹੈ ਤਾਂ ਹਰ ਸਾਲ ਇਹ ਝਮੇਲਾ ਕਿਉਂ ਪੈ ਜਾਂਦਾ ਹੈ ਕਿ ਕੁਝ ਦਿਹਾੜੇ ਉਨ੍ਹਾਂ ਹੀ ਤਰੀਖਾਂ ਨੂੰ ਕਈਆਂ ਵਿੱਚ ਇੱਕ ਜਾਂ ਦੋ ਦਿਨਾਂ ਦਾ ਫਰਕ ਅਤੇ ਕਈਆਂ ਵਿੱਚ 10, 11 ਜਾਂ? 18, 19 ਦਿਨਾਂ ਦਾ ਫਰਕ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top