Share on Facebook

Main News Page

ਲੱਖ ਲਾਹਨਤ ਅਜਿਹੀ ਸੋਚ ਦੇ ਜਿਹੜੀ ਗੁਰੂ ਨੂੰ ਆਮ ਜਾਂ ਖ਼ਾਸ ਦੀ ਤਕੜੀ 'ਚ ਤੋਲੇ
-: ਬਲਰਾਜ ਸਿੰਘ ਸਪੋਕਨ
07 Mar 2018

ਗਲ ਗੁਰੂ ਸਾਹਿਬ ਦੇ ਪਾਏ ਪੂਰਨਿਆਂ ਦੀ ਹੋਣੀ ਚਾਹੀਦੀ ਹੈ ; ਪ੍ਰਚਾਰ ਉਨ੍ਹਾਂ ਦੀ ਬਾਣੀ ਦਾ ਹੋਣਾ ਚਾਹੀਦਾ ਹੈ ਨਾ ਕਿ ਆਮ - ਖ਼ਾਸ ਦਾ। ਗੁਰੂ ਸਾਹਿਬ ਸਿੱਖਾਂ ਲਈ ਗੁਰੂ ਹੀ ਹਨ ਅਤੇ ਗੁਰੂ ਹੀ ਰਹਿਣਗੇ । ਆਮ - ਖ਼ਾਸ ਦੀ ਪਰਿਭਾਸ਼ਾ ਉਨ੍ਹਾਂ 'ਤੇ ਲਾਗੂ ਕਰਣ ਦੀ ਸਾਨੂੰ ਕੋਈ ਜ਼ਰੂਰਤ ਨਹੀਂ ਹੈ । ਅਸੀਂ ਕਿਉਂ ਆਮ - ਖ਼ਾਸ ਦੇ ਚੱਕਰ ਵਿੱਚ ਪੈ ਰਹੇ ਹਾਂ ?

ਸਾਡੇ ਲਈ ਗੁਰੂ ਸਾਹਿਬ ਜੀ, ਜੇ ਚੜਦੀ ਸਵੇਰ ਹਨ ਤਾਂ ਢਲਦੀਆ ਸ਼ਾਮਾਂ ਵੀ ਹਨ । ਗੁਰੂ ਸਾਹਿਬ ਜੀ ਦੀ ਉਚਾਰਨ ਕੀਤੀ ਬਾਣੀ ਸਾਡੇ ਲਈ ਜ਼ਿੰਦਗੀ ਵੀ ਹੈ ਅਤੇ ਉਸ ਤੋਂ ਮੁੱਖ ਮੋੜਨਾ ਮੌਤ ਵੀ ਹੈ । ਗੁਰਬਾਣੀ ਨਾਲੋਂ ਵਿਛੋੜਾ ਇੱਕ ਸਿੱਖ ਲਈ ਗਰੀਬੀ ਹੈ ਅਤੇ ਮਿਲਾਪ ਅਮੀਰੀ ਹੈ । ਸਾਨੂੰ ਸਾਡਾ ਅਕਾਲ ਪੁਰਖ ਅਪਣੇ ਗੁਰੂਆਂ ਰਾਂਹੀ ਦਿਸਦਾ ਹੈ । ਸਾਡਾ ਇਸ ਕੁਦਰਤ, ਕੁਦਰਤ ਵਿੱਚ ਵਸਦੀ ਕਾਇਨਾਤ ਨਾਲ ਪਿਆਰ ਵੀ ਗੁਰੂਆਂ ਅਤੇ ਉਨ੍ਹਾਂ ਵਲੋ ਰਚਿਤ ਗੁਰਬਾਣੀ ਨਾਲ ਹੀ ਕਾਇਮ ਹੈ । ਗੁਰੂਆਂ ਦੀ ਬਖਸ਼ਿਸ ਸਦਕਾ ਹੀ ਸਾਡੇ ਸਰੀਰ ਰੂਪੀ ਮਹਿਲ ਕਾਇਮ ਹਨ । ਮੇਰੀ ਹਰ ਸਵੇਰ ਗੁਰਬਾਣੀ ਨਾਲ ਸ਼ੁਰੂ ਹੋ ਕੇ ਗੁਰਬਾਣੀ ਨਾਲ ਹੀ ਸ਼ਾਮ ਨੂੰ ਸਮਾਪਤ ਹੁੰਦੀ ਹੈ ।

ਮੈਂ ਕਿਉਂ "ਆਮ - "ਖ਼ਾਸ" ਦੇ ਚੱਕਰ ਵਿੱਚ ਪਵਾਂ ???? ਅਸੀਂ ਕਿਉਂ ਗੁਰੂ ਸਾਹਿਬ ਜੀ ਨੂੰ "ਆਮ -"ਖ਼ਾਸ" ਦੀ ਤੱਕੜੀ ਵਿਚ ਰੱਖ ਕੇ ਤੋਲ ਰਹੇ ਹਾਂ ? ਤੋਲਨਾ ਗੁਰੂ ਨੇ ਸੀ ਸਾਨੂੰ ਆਪਣੀ ਤਕੜੀ ਨਾਲ ਕਿ ਅਸੀਂ ਆਮ ਹਾਂ ਜਾਂ ਖ਼ਾਸ, ਪਰ ਅਸੀਂ ਆਪਣੀ ਅਖੌਤੀ ਅਕਲ ਰੂਪੀ ਤਕੜੀ ਨਾਲ ਗੁਰੂ ਸਹਿਬਾਨ ਨੂੰ ਤੋਲਣ ਤੁਰ ਪਏ ...... ਲੱਖ ਲਾਹਨਤ ਅਜਿਹੀ ਸੋਚ ਦੇ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top