ਜੀਵਾਤਮਾ
ਉੱਚੇ ਮੰਡਲਾਂ ਵਿੱਚ ਵੱਸਦੇ ਪਰਮਾਤਮਾ ਦੀ ਅੰਸ਼ ਹੈ। ਜਨਮ ਲੈ ਕੇ ਜੀਵ ਇਸ ਧਰਤੀ
ਉੱਤੇ ਆਉਂਦਾ ਹੈ, ਜੇ ਕਿਤੇ ਵਿਕਾਰੀਆਂ ਦੀ ਸੁਹਬਤਿ ਵਿਚ ਬੈਠ ਜਾਏ, ਤਾਂ ਆਪਣਾ ਆਪ ਭੀ ਗਵਾ
ਜਾਂਦਾ ਹੈ ਤੇ ਕਿਸੇ ਹੋਰ ਦੀ ਕੋਈ ਸੇਵਾ ਨਹੀਂ ਕਰ ਸਕਦਾ; ਪਰ ਪਰਮਾਤਮਾ ਦੀ ਮੇਹਰ ਹੋਵੇ,
ਇਸ ਨੂੰ ਗੁਰੂ ਮਿਲ ਪਏ, ਤਾਂ ਗੁਰੂ ਇਸ ਦੀ ਸਰੀਰ-ਧਰਤੀ ਨੂੰ ਅਜੇਹਾ ਸੰਵਾਰ ਦੇਂਦਾ ਹੈ,
ਇਸ ਦੇ ਗਿਆਨ-ਇੰਦ੍ਰੇ ਸਾਥੀਆਂ ਨੂੰ ਅਜੇਹਾ ਸੁਚੱਜਾ ਬਣਾ ਦੇਂਦਾ
ਹੈ ਕਿ ਇਹ ਆਪਣਾ ਜੀਵਨ ਭੀ ਸਫਲਾ ਕਰ ਲੈਂਦਾ ਹੈ, ਤੇ ਹੋਰਨਾਂ ਦੀ ਭੀ ਸੇਵਾ ਕਰਦਾ ਹੈ;
ਕੋਈ ਵਿਕਾਰ, ਕੋਈ ਕੁਸੰਗ ਇਸ ਨੂੰ ਇਸ ਸੋਹਣੇ ਰਸਤੇ ਤੋਂ ਉਖੇੜ ਨਹੀਂ ਸਕਦਾ।
ਜਿਸਦੀ ਮਿਸਾਲ ਪ੍ਰੋ. ਦਰਸ਼ਨ ਸਿੰਘ ਜੀ ਹਨ। ਜਿਹਨਾਂ
ਨੇ ਬਿਖੜੇ ਹੋਏ ਪੈਂਡਿਆਂ 'ਤੇ ਸਿੱਖ ਕੌਮ ਦੀ ਬਾਗਡੋਰ ਸੰਭਾਲੀ, ਜਿੱਥੇ ਸਿੱਖ ਕੌਮ ੧੯੮੪
ਦੇ ਸਾਕੇ ਤੋਂ ਨਿਰਾਸ਼ ਹੋਈ ਬੈਠੀ ਸੀ ਉਸ ਸਮੇਂ ਦੀ ਨਜ਼ਾਕਤ ਨੂੰ ਸਮਝਦਿਆਂ ਹੋਇਆਂ ਪ੍ਰੋ.
ਦਰਸ਼ਨ ਸਿੰਘ ਨੇ ਆਪਣੇਂ ਉੱਚੇ ਵੀਚਾਰਾਂ ਅਤੇ ਕੀਰਤਨ ਰਾਹੀਂ ਨਿਢਾਲ ਹੋਈ ਕੌਮ ਵਿੱਚ ਫਿਰ
ਤੋਂ ਜਾਨ ਭਰਕੇ ਮੁੜ੍ਹ ਸੁਰਜੀਤ ਕਰ ਦਿੱਤਾ। ਇਸ ਕਾਰਜ ਲਈ ਕੌਮ ਪ੍ਰੋ. ਦਰਸ਼ਨ
ਸਿੰਘ ਦੀ ਹਮੇਸ਼ਾਂ ਰਿਣੀ ਰਹੇਗੀ।
ਦੂਸਰੇ ਪਾਸੇ ਅਖੌਤੀ ਅਪਗ੍ਰੇਡ ਮਹਿਕਮੇ ਕੋਲ ਬੌਖਲਾਹਟ
ਬਿਨਾ ਸਿਰ ਪੈਰ ਤੋਂ ਕੁਬੋਲ ਅਤੇ ਬੇਸ਼ਰਮੀ ਲਾਹਨਤ ਭਰਿਆ ਜੀਵਨ ਹੈ, ਜਿਸਦੀ ਤਾਜ਼ਾ ਮਿਸਾਲ
ਉਨ੍ਹਾਂ ਨੇ ਦੇ ਦਿੱਤੀ ਹੈ। ਢੱਡਰੀਆਂ ਵਾਲਾ ਜਿਹਨਾਂ ਦਾ ਹੱਥ ਠੋਕਾ ਬਣਕੇ ਪ੍ਰੋ. ਦਰਸ਼ਨ
ਸਿੰਘ ਉੱਤੇ ਆਪਣੇਂ ਅੰਦਰ ਦੀ ਵਿਸ ਸੁੱਟ ਰਿਹਾ ਹੈ, ਉਹ ਹੁਣ ਕਿਸੇ ਕੋਲੋਂ ਲੁਕੀ ਨਹੀਂ ਰਹੀ....
ਉਘਰਿ ਗਇਆ ਜੈਸਾ ਖੋਟਾ ਢਬੂਆ ਨਦਰਿ ਸਰਾਫਾ ਆਇਆ ॥
ਅੰਤਰਜਾਮੀ ਸਭੁ ਕਿਛੁ ਜਾਨੈ ਉਸ ਤੇ ਕਹਾ ਛਪਾਇਆ ॥ {ਪੰਨਾ 381}
ਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਮਹਾਂਵਾਕ ਅਨੁਸਾਰ ਕੂੜ੍ਹ ਦੀ ਪਛਾਂਣ ਜਲਦ ਹੀ ਹੋ ਗਈ,
ਖੋਟਾ ਸਿੱਕਾ ਉੱਘੜ ਕੇ ਸਾਹਮਣੇਂ ਆ ਚੁੱਕਾ ਹੈ। ਖਰੇ ਸਿੱਕੇ ਖਜਾਨੇ ਵਿਚ ਰਲਾਏ ਜਾਦੇ ਹਨ
ਤੇ ਖੋਟੇ ਬਾਹਰ ਸੁੱਟੇ ਜਾਂਦੇ ਹਨ, ਉਹਨਾਂ ਨੂੰ ਸਚੁ ਦੀ ਦਰਹਾਹ ਵਿਚੋਂ ਵੀ ਧੱਕੇ ਹੀ
ਪੈਂਦੇ ਹਨ, ਜਦੋਂ ਤੱਕ ਉਨ੍ਹਾਂ ਨੂੰ ਮੁੜ੍ਹ ਟਕਸਾਲ 'ਚ ਢਾਲ ਕੇ ਸਵਾਰਿਆ ਨਹੀਂ ਜਾਂਦਾ
.....
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥
ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥
ਪਰ ਗੁਰੂ ਸਾਹਿਬੁ ਜੀ ਖੋਟੇ ਨੂੰ ਵੀ ਢਾਲ ਕੇ ਖਰਾ ਕਰ ਦਿੰਦੇ ਹਨ ਜੇ ਗੁਰੂ ਚਰਣਾਂ ਨਾਲ
ਸੱਚੇ ਦਿਲੋਂ ਜੁੜਿਆ ਜਾਵੇ
ਸਤਿਗੁਰ ਪਿਛੈ ਭਜਿ ਪਵਹਿ ਏਹਾ ਕਰਣੀ ਸਾਰੁ ॥
ਸਤਿਗੁਰੁ ਖੋਟਿਅਹੁ ਖਰੇ ਕਰੇ ਸਬਦਿ ਸਵਾਰਣਹਾਰੁ ॥
ਖੋਟੇ ਸਿੱਕਿਆਂ ਨੂੰ ਚਾਹੀਦਾ ਹੈ ਕਿ ਆਪ ਗੁਰੂ ਬਣਨ ਦੀ ਬਜਾਏ,
ਗੁਰੂ ਚਰਣਾਂ ਨਾਲ ਜੁੜਨ, ਸੱਚੇ ਗੁਰੂ ਸ਼ਬਦੁ ਰਾਹੀਂ ਆਪਣਾ ਜੀਵਣ ਵੀ ਖਰਾ ਬਣਾਉਣ
ਤਾਂ ਜੋ ਉਹ ਵੀ ਖਜਾਨੇ ਵਿੱਚ ਰਲ਼ਣ।