 ਮੈਂ 
		ਸੀਰੀਆ ਬੋਲ ਰਿਹਾ ਹਾਂ, ਏਸ਼ੀਆ ਮਹਾਂਦੀਪ ਦੇ ਇੱਕ ਕੋਨੇ ਚੋਂ । ਇਰਾਕ ਗੁਆਂਢੀ ਆ ਮੇਰਾ! 
		ਹੱਦ ਨਾਲ ਹੱਦ ਸਾਂਝੀ! ਦੱਖ ਦਰਦ ਵੀ ਸਾਂਝੇ । ਮਾਰੇ ਹੋਏ ਚਾਨਣ ਬਰਦਾਰਾਂ ਦੇ।
ਮੈਂ 
		ਸੀਰੀਆ ਬੋਲ ਰਿਹਾ ਹਾਂ, ਏਸ਼ੀਆ ਮਹਾਂਦੀਪ ਦੇ ਇੱਕ ਕੋਨੇ ਚੋਂ । ਇਰਾਕ ਗੁਆਂਢੀ ਆ ਮੇਰਾ! 
		ਹੱਦ ਨਾਲ ਹੱਦ ਸਾਂਝੀ! ਦੱਖ ਦਰਦ ਵੀ ਸਾਂਝੇ । ਮਾਰੇ ਹੋਏ ਚਾਨਣ ਬਰਦਾਰਾਂ ਦੇ। 
		ਸਾਡੇ ਕੁਦਰਤੀ ਖਜਾਨੇ ਹੀ ਸਾਡੀ ਮੌਤ ਦਾ ਕਾਰਨ ਬਣ ਗਏ । ਤਾਂਹੀ ਮਾਰੇ ਜਾ ਰਹੇ ਨੇ ਮੇਰੇ 
		ਜਾਏ , ਫਦਾਇਨ ਕਹਿ ਕੇ!!
		ਦੂਰੋਂ ਆਉਂਦੇ ਨੇ ਜਹਾਜ ਕਇ ਸਮੁੰਦਰ ਲੰਘ ਕੇ...., ਬੰਬ, 
		ਗੋਲਿਆਂ ਨਾਲ ਲੈਸ ਹੋ ਕੇ..!! ਤਬਾਹੀ ਮਚਾ ਜਾਂਦੇ ਨੇ ....! ਸਭ ਕੁਝ ਢਹਿ ਢੇਰੀ ਕਰ 
		ਜਾਂਦੇ ਆ। 
		
ਕਇ ਸਮੁੰਦਰੋਂ ਪਾਰ ਆ ਕੇ ਫੌਜੀ ਹਿੱਕ ਰੌੰਦਦੇ ਆ ਮੇਰੀ!!!! ਛੱਲਣੀ 
		ਕਰ ਦਿੰਦੇ ਨੇ ਛਾਤੀਆਂ ਮੇਰੇ ਪੁੱਤਰਾਂ ਦੀਆਂ । ਗੋਲੀਆ ਵੀ ਆਮ ਨੀ ਯੂਰੇਨੀਅਮ ਵਰਤਦੇ ਆ 
		ਵਿੱਚ ਡੁਪਲਿਟਿਡ ਯੂਰੇਨੀਅਮ । 
		
ਡੀ ਯੂ ਕਹਿੰਦੇ ਆ ਜਿਹਨੂੰ .... ਇਹ ਗੋਲੀ ਜਿਹਨੂੰ ਲੱਗਦੀ ਆ ਉਹਨੇ 
		ਤਾਂ ਮਰਨਾਂ ਹੀ ਆ । ਬਾਕੀਆਂ ਦੀ ਜਿੰਦਗੀ ਨਰਕ ਬਣ ਜਾਂਦੀ ਆ ਇਹਦੀ ਰੇਡਿਓ ਐਕਟੀਵਿਟੀ ਨਾਲ 
		.....
ਇਹਨਾਂ ਦੇ ਦੇਸਾਂ ਦੇ 
		ਬੱਚੇ ਬੜੇ 
		
		IRON MAN, SPIDER MAN ਤੇ SUPER MAN 
		ਦੇਖ ਕੇ ਖੁਸ਼ ਹੁਦੇ ਨੇ । ਸਾਡੇ 
		ਤਾਂ ਦੇਖਦੇ ਨੇ ਸਿਰਫ Army Man!! ਉਹ ਵੀ ਕਿਸੇ ਬੇਗਾਨੇ ਦੇਸ ਦਾ । ਜਿਹੜਾ ਉਹਨਾਂ ਨੂੰ 
		ਦਹਿਸ਼ਤਗਰਦ ਸਮਝਦਾ ਹੋਇਆ ਗੋਲੀ ਮਾਰ ਦਿੰਦਾ ਬਿਨਾ ਕੁਝ ਦੇਖੇ ਸਮਝੇ ਪਰਖੇ।
		ਮੇਰੀ ਇੱਜ਼ਤ ਜਾਨ ਮਾਲ ਸਭ ਲੁੱਟਿਆ ਜਾ ਰਿਹਾ ਜਿਵੇ ਪਹਿਲਾਂ ਮੇਰੇ 
		ਗੁਆਢੀਆਂ ਦਾ ਲੁੱਟਿਆ ਗਿਆ । ਪਰ ਉਦੋਂ ਵੀ ਕੋਇ ਨਹੀਂ ਬੋਲਿਆ, ਅੱਜ ਵੀ ਚੁੱਪ ਨੇ ਸਾਰੇ।
		
		
ਤਕੜੇ ਮੂਹਰੇ ਕੌਣ ਬੋਲੇ, ਆਖਰ ਤਕੜੇ ਦਾ ਸੱਤੀ ਵੀਹੀ ਸੌ ਹੁੰਦਾ।
		ਅੱਗੇ ਰੂਸ ਬੋਲਦਾ ਸੀ ਨਿਮਾਣਿਆਂ ਲਇ । ਪਰ ਅੱਜ ਲੱਗਦਾ ਹੰਭ ਗਿਆ ਉਹ ਵੀ। 
		ਚਲ ਮਨਾਂ ਕੀ ਕਰ ਸਕਦੇ ਆਂ ਹੁਣ ਅੱਲਾ ਬਾਲੀ ਤੇਰਾ!!!
		ਦੇਖੋ ਚਾਨਣ ਬਰਦਾਰ ਹੁਣ ਹੋਰ ਕੀਹਨੂੰ ਨਿਸ਼ਾਨਾ ਬਣਾਉਂਦੇ ਆ ਸਾਡੇ ਤੋਂ ਬਾਅਦ।