Share on Facebook

Main News Page

ਪਹਿਲੇ ਸਤਿਗੁਰਾਂ ਦਾ 550ਵਾਂ ਪ੍ਰਕਾਸ ਦਿਹਾੜੇ ਬਾਰੇ ਪ੍ਰਾਜੈਕਟ
-: ਵਰਪਾਲ ਸਿੰਘ,
ਚੇਅਰਮੈਨ, ਸਿੱਖ ਸੈਂਟਰ ਨਿਊਜੀਲੈਂਡ

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਵੈਸਾਖੀ 2019 ਨੂੰ ਪਹਿਲੇ ਪਾਤਿਸਾਹ ਗੁਰੂ ਨਾਨਕ ਸਾਹਿਬ ਦੇ ਆਗਮਨ ਪੁਰਬ ਨੂੰ 550 ਸਾਲ ਪੂਰਣ ਹੋ ਜਾਣੇ ਨੇ। ਇਹ ਇਤਿਹਾਸਕ ਦਿਹਾੜੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਚਾਨਣ ਮੁਨਾਰਿਆਂ ਦਾ ਕੰਮ ਕਰਦੇ ਨੇ ਜੇਕਰ ਇਹਨਾਂ ਨੂੰ ਹਾਂ-ਪੱਖੀ ਰੂਪ ਵਿਚ ਮਨਾਇਆ ਜਾਵੇ।

ਇਸੇ ਟੀਚੇ ਨੂੰ ਮੁੱਖ ਰੱਖ ਕੇ ਸਿਖ ਸੈਂਟਰ ਆਫ ਨਿਉਜੀਲੈਂਡ ਵਲੋਂ ਵੈਸਾਖੀ 2019 ਨੂੰ ਗੁਰੂ ਨਾਨਕ ਪਾਤਿਸਾਹ ਦੇ ਆਗਮਨ ਦੇ 550 ਸਾਲ ਪੂਰੇ ਹੋਣ ਨੂੰ ਸਮਰਪਿਤ ਇੱਕ ਕਿਤਾਬ ਛਾਪੇ ਜਾਣ ਦਾ ਪ੍ਰਾਜੈਕਟ ਅਰੰਭਿਆ ਗਿਆ ਹੈ। ਇਸ ਪ੍ਰਾਜੈਕਟ ਦਾ ਨਾਮ "ਮਿਟੀ ਧੁੰਦ" ਰਖਿਆ ਗਿਆ ਹੈ। ਇਹੀ ਨਾਮ ਕਿਤਾਬ ਦਾ Working Title ਵੀ ਹੈ।

ਸਾਰੇ ਸੁਹਿਰਦ ਸਿਖ ਵੀਰਾਂ ਅਤੇ ਭੈਣਾਂ ਨੂੰ ਸਨਿਮਰ ਬੇਨਤੀ ਹੈ ਕਿ ਪੰਜਾਬੀ ਭਾਖਾ ਵਿਚ ਗੁਰੂ ਨਾਨਕ ਪਾਤਿਸਾਹ ਦੇ ਅਸਮਾਨੋਂ ਉਚੇ ਅਤੇ ਸਮੁੰਦਰੋਂ ਡੂੰਘੇ ਫਲਸਫੇ ਦਾ ਕੇਵਲ ਇਕ ਨੁਕਤਾ ਲੈ ਕੇ ਉਸ ਉਪਰ 1500 ਤੋਂ 3000+ ਸਬਦਾਂ ਦਾ ਲੇਖ ਲਿਖ ਕੇ ਸਾਨੂੰ ਭੇਜੋ ਜਿਹੜਾ ਹੇਠਲੀਆਂ ਸਰਤਾਂ ਪੂਰੀਆਂ ਕਰਦਾ ਹੋਵੇ:

  1. ਸਿੱਖਾਂ ਅਤੇ ਗੈਰ-ਸਿੱਖਾਂ ਨੂੰ ਇਹ ਜਾਣਕਾਰੀ ਦੇਵੇ ਕਿ ਗੁਰੂ ਪਾਤਿਸਾਹ ਨੇ ਸੱਚੇ ਰੱਬ ਦੀ ਸਚਾਈ ਨੂੰ ਕਿਵੇਂ ਲੋਕਾਂ ਤੀਕ ਪਹੁੰਚਾਇਆ...

  2. ਜਿਹੜਾ ਨੁਕਤਾ ਤੁਸੀਂ ਲਿਆ ਹੈ ਉਹ ਕਿਵੇਂ ਸਿਖ ਦੀ ਇਸ ਕਾਇਨਾਤ ਨੂੰ ਵੇਖਣ ਦੀ ਅੱਖ ਘੜਦਾ ਹੈ। (ਮਿਸਾਲ ਵਜੋਂ, "ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥" ਦੀ ਵਿਚਾਰ ਪੜ੍ਹ ਕੇ ਪੜ੍ਹਨ ਵਾਲੇ ਨੂੰ ਇਹ ਸਮਝ ਆ ਜਾਵੇ ਕਿ ਗੁਰੂ ਪਾਤਿਸਾਹ ਦੇ ਅਜਿਹਾ ਲਿਖਣ ਦਾ ਕੀ ਅਰਥ ਹੈ ਅਤੇ ਇਹ ਕਿਵੇਂ ਸੰਭਵ ਹੈ ਕਿ "ਰੱਬ ਦੀਆਂ ਲੱਖਾਂ ਕਰੋੜਾਂ ਅੱਖਾਂ ਹਨ ਪਰ ਰੱਬ ਦੀ ਇਕ ਵੀ ਅੱਖ ਨਹੀਂ"?)

  3. ਇਹ ਦੱਸੇ ਕਿ ਜਿਹੜੀ ਗੁਰਮਤਿ ਦੇ ਨੁਕਤੇ ਦੀ ਸੋਝੀ ਤੁਸੀਂ ਸਾਂਝੀ ਕੀਤੀ ਹੈ ਉਹ ਤੁਹਾਡੇ ਆਪਣੇ ਨਿਜੀ ਅਨਭਵ ਵਿਚੋਂ ਨਿਕਲੀ ਹੈ ਜਾਂ ਤੁਹਾਡੇ ਤੋਂ ਪਹਿਲਾਂ ਹੋ ਚੁੱਕੇ ਵਿਦਵਾਨਾਂ ਦੀਆਂ ਲਿਖਤਾਂ ਨੇ ਘੜੀ ਹੈ ("ਇਸ ਵਿਚ ਕੋਈ ਗਲਤ-ਠੀਕ ਦਾ ਸਵਾਲ ਨਹੀਂ ਸਿਰਫ ਸਰੋਤ ਦੱਸਣ ਦੀ ਗੱਲ ਹੈ।")। ਸਰੋਤ ਤੁਸੀਂ ਇਉਂ ਵੀ ਸਾਂਝਾ ਕਰ ਸਕਦੇ ਹੋ ਕਿ "ਆਪਣੇ ਮਾਤਾ ਜੀ ਨਾਲ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਇਹ ਨੁਕਤਾ ਸਮਝ ਪਿਆ।"

ਲੇਖ ਸਾਡੇ ਤੀਕ ਸਤੰਬਰ 30, 2018 ਤੱਕ ਅੱਪੜ ਜਾਣੇ ਚਾਹੀਦੇ ਨੇ। ਕਿਤਾਬ ਤਿਆਰ ਕਰਕੇ ਛਪਵਾਉਣ ਲਈ ਲੋੜੀਂਦੇ ਸਮੇਂ ਨੂੰ ਮੁੱਖ ਰੱਖ ਕੇ ਸਤੰਬਰ 30, 2018 ਤੋਂ ਬਾਅਦ ਪਹੁੰਚਣ ਵਾਲੇ ਲੇਖ ਕਿਤਾਬ ਵਿਚ ਨਹੀਂ ਸਾਮਲ ਕੀਤੇ ਜਾ ਸਕਣਗੇ।

ਤੁਸੀਂ ਆਪਣਾ ਲੇਖ ਹੇਠਲੇ ਪਤਿਆਂ 'ਤੇ ਭੇਜ ਸਕਦੇ ਹੋ:

- ਈਮੇਲ ਰਾਹੀਂ - verpal.singh@sikhcentre.co.nz
- ਡਾਕ ਰਾਹੀਂ -
Sikh Centre New Zealand, PO Box 76730, Manukau CBD, Auckland (New Zealand)

ਧੰਨਵਾਦ ਸਹਿਤ
ਵਰਪਾਲ ਸਿੰਘ
ਚੇਅਰਮੈਨ, ਸਿੱਖ ਸੈਂਟਰ ਨਿਊਜੀਲੈਂਡ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top