Share on Facebook

Main News Page

ਅਫ਼ਗ਼ਾਨਿਸਤਾਨ ਦਾ ਅੱਜ ਦੇ ਪੰਜਾਬ ਨੂੰ ਸਵਾਲ
-: ਅਨਜਾਣ ਲੇਖਕ (ਜੇ ਕਿਸੇ ਨੂੰ ਲੇਖਕ ਦਾ ਨਾਮ ਪਤਾ ਹੋਵੇ ਤਾਂ ਜ਼ਰੂਰ ਦੱਸਣਾ ਜੀ।)

ਪੰਜਾਬ ਸਿਆਂ ਕੀ ਹਾਲ ਏ....ਸਿਰ ਜਿਹਾ ਕਿਉਂ ਸਿੱਟੀ ਬੈਠਾਂ?? ਪਛਾਣਿਆ ਮੈਂਨੂੰ ?

ਓ ਦੇਖ ਤਾਂ ਸਹੀ ਉਤਾਂਹ ਨੂੰ...!!
ਮੈਂ ਅਫਗਾਨ...

ਉਹੀ ਆਂ ਸ਼ਰੀਕ ਤੇਰਾ ਜੋ ਤੈਨੂੰ ਢਾਹੁਣ ਨੂੰ ਫਿਰਦਾ ਸੀ,
ਬੜੇ ਦਿਨ ਸੀ ਮੱਲਾ ਤੇਰੇ ਓਦੋਂ....
ਮੇਰੀ ਹਿੱਕ ਦਾ ਸਰਾਹਣਾ ਲਾ ਕੇ ਸੌਂਦਾ ਸੀ,

ਤਿੱਬਤ ਤੱਕ ਦੇ ਬਰਫੀਲੇ ਪਹਾੜ, ਰਾਜਸਥਾਨ ਦਾ ਮਾਰੂਥਲ ਤੇਰੀਆਂ ਬਾਹਾਂ ਦੀ ਬੁੱਕਲ 'ਚ ਹੁੰਦਾ ਸੀ.... ਦਿੱਲੀ ਤੇਰੇ ਪੈਰਾਂ ਵਿੱਚ ਕਿਵੇਂ ਗਰੀਬੜੀ ਵਾਂਗ ਪਈ ਹੁੰਦੀ ਸੀ....
ਬੜੇ ਸ਼ੇਰ ਪੁੱਤ ਜੰਮੇ ਸੀ ਤੂੰ....

ਮੇਰੇ ਪੁੱਤ ਬਾਬਰ ਨੂੰ ਜ਼ਾਬਰ ਕਹਿੰਦਾ ਥੱਕਦਾ ਨੀ ਸੀ ਮੂੰਹ 'ਤੇ,
ਫਿਰ ਮੈਂ ਅਬਦਾਲੀ ਨੂੰ ਘੱਲਿਆ ਸੀ ਤੈਨੂੰ ਢਾਹੁਣ ਲਈ, ਵਿਚਾਰਾ ਹਮਲੇ ਕਰਦਾ ਥੱਕ ਗਿਆ...!!

ਨਾਦਰ ਸ਼ਾਹ ਵਰਗਾ ਤੇਰੇ ਤੋਂ ਜਾਨ ਛੁਡਾ, ਸਿੱਧਾ ਲਾਹੌਰ ਜਾ ਜ਼ਕਰੀਏ ਨੂੰ ਪੁੱਛਦਾ ਸੀ ਆਹ ਕੌਣ ਨੇ ਸ਼ੇਰ ਦੀ ਦਾੜ੍ਹ ਚੋਂ ਮਾਸ ਖੋਹਣ ਵਾਲੇ..? ਇਹ ਕੌਣ ਬਲਾਵਾਂ ਨੇ ਜਿਹਨਾਂ ਮੇਰਾ ਖੂੰਖਾਰ ਭੁੱਖੇ ਸ਼ੇਰਾਂ ਵਾਂਗ ਪਿੱਛਾ ਕੀਤਾ ਏ....!!

ਹੋਰ ਵੀ ਕਈ ਗਜਨਵੀ ਵਰਗੇ ਮੇਰੇ ਯੋਧਿਆਂ ਦੇ ਮੂੰਹ ਭੰਨੇ ਸੀ ਤੂੰ....

ਤੇਰਾ ਤਾਂ ਹਰੀ ਸਿੰਘ ਨਲੂਆ ਨੀ ਸੀ ਮਾਨ ਭਰਾਵਾ..!!
ਅਜੇ ਵੀ ਮੇਰੇ ਪੋਤਰੇ-ਪੜਪੋਤਰੇ ਡਰਦੇ ਨੇ ਓਹਦੇ ਨਾਂਮ ਤੋਂ...!!

ਕੋਈ ਨੀ ਢਾਹ ਸਕਿਆ ਸੀ ਤੈਨੂੰ...

ਹੁਣ ਸੁਣਾ....!
ਹੁਣ ਕੀ ਹੋ ਗਿਆ....??
ਹੁਣ ਤਾਂ ਮੈਂ ਨੀ ਭੇਜਿਆ ਕਿਸੇ ਨੂੰ..!
ਹੁਣ ਤਾਂ ਮੈਂ ਫਸਲ ਵੇਚਦਾਂ ਤੇ ਤੇਰੇ ਪੁੱਤ ਖਰੀਦ ਦੇ ਆ....
ਕੀ ਕਹਿੰਦੇ ਆ ਉਹਨੂੰ ਥੋਡੇ ਏਥੇ ?

ਆਹੋ ਚਿੱਟਾ....
ਦੇਖ ਲੈ ਢਾਹ ਲਿਆ ਨਾ ਮੈਂ ਤੈਨੂੰ ਪੰਜਾਬ ਸਿਆਂ....
ਢਾਹ ਲਿਆ ਨਾ ਢਾਹ....


ਹਾ.ਹਾ..ਹਾ...ਹਾ....ਹਾ.....!!!!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top