Source:
https://www.facebook.com/JBHstarz/posts/1854642224578256
ਮੇਰੀ
ਕਾਬਲੀਅਤ ਨਹੀਂ ਕਿ ਮੈਂ ਤੁਹਾਡੇ ਨਾਲ ਕੋਈ ਗੱਲ ਕਰ ਸਕਾਂ, ਪਰ ਫਿਰ ਵੀ ਖਿਮਾਂ ਦਾ ਪਾਤਰ
ਬਣ ਕਿ ਕੁੱਝ ਵਿਚਾਰਾਂ ਦੀ ਸਾਂਝ ਪਾਉਣੀ ਜਰੂਰੀ ਸਮਝੀ ।
ਮੈਂ ਭਾਈ ਸਰਬਜੀਤ ਸਿੰਘ ਧੂੰਦਾ, ਭਾਈ ਪੰਥਪਰੀਤ ਸਿੰਘ ਜੀ ਖਾਲਸਾ, ਭਾਈ ਰਣਜੀਤ ਸਿੰਘ ਜੀ
ਖਾਲਸਾ ਢੱਡਰੀਆਂ ਵਾਲਿਆਂ ਦਾ ਦਿਲੋਂ ਸਤਿਕਾਰ ਕਰਦਾ ਹਾਂ। ਸਭ ਤੋਂ ਵੱਧ ਗੁਰਬਾਣੀ ਦੀਆਂ
ਵਿਚਾਰਾਂ ਭਾਈ ਰਣਜੀਤ ਸਿੰਘ ਜੀ ਦੇ ਦੀਵਾਨਾਂ ਵਿੱਚੋਂ ਹੀ ਸੁਣਦਾ ਹਾਂ ,, ,,, ਪਰ ਜਦੋਂ
ਕਦੇ ਇਹਨਾਂ ਵੀਰਾਂ ਦੀ ਕਹੀ ਕੋਈ ਗੱਲ ਗਲਤ ਲਗਦੀ ਹੈ ਤਾਂ ਉਸ ਤੇ ਟਿੱਪਣੀ ਕਰਨੀ ਵੀ
ਵਾਜਿਬ ਸਮਝਦਾ ਹਾਂ।
ਇਸ ਲੜੀ ਵਿੱਚ ਹੀ ਮੈਂ ਭਾਈ ਰਣਜੀਤ
ਸਿੰਘ ਜੀ ਖਾਲਸਾ ਢੱਡਰੀਆਂ ਵਾਲਿਆਂ ਦੀ ਜਾਗਰੂਕਾਂ ਬਾਰੇ ਕੱਢੀ ਡੇਢ ਘੰਟੇ ਦੀ ਵੀਡੀਓ ਨੂੰ
ਸ਼ਾਮਿਲ ਕਰਦਾ ਹਾਂ। ਇਸ ਵਿੱਚ ਕੋਈ ਅੱਤਕਥਨੀ ਨਹੀਂ ਕਿ ਪ੍ਰਚਾਰਕਾਂ ਨੇ ਕੋਈ ਗਲਤੀ
ਨਹੀਂ ਕੀਤੀ ? ਜ਼ਰੂਰ ਕੀਤੀਆਂ ਹੋਣਗੀਆਂ ਪਰ ਇਸ ਗੱਲ ਦਾ ਕਿਸੇ ਨੂੰ (ਰੇਡੀਓ ਵਿਰਸੇ ਵਾਲਿਆਂ)
ਨੂੰ ਕੀ ਅਧਿਕਾਰ ਕਿ ਉਹ ਤੁਹਾਡੇ ਹੱਕ ਵਿੱਚ ਭੁਗਤਣ ਤੇ ਭਾਈ
ਪੰਥਪਰੀਤ ਸਿੰਘ ਤੇ ਭਾਈ ਧੂੰਦਾ ਜੀ ਦੇ ਸਹਿਯੋਗੀ ਪਰਚਾਰਕਾਂ ਨੂੰ ਹਰਾਮਜਾਦੇ, ਮੰਗਖਾਣੇ,
ਕਮੀਨੇ ਆਦਿ ਸ਼ਬਦਾਂ ਨਾਲ ਸੰਬੋਧਨ ਕਰਨ !!!
ਤੁਸੀਂ (ਭਾਈ ਰਣਜੀਤ ਸਿੰਘ ਜੀ ਖਾਲਸਾ ਢੱਡਰੀਆਂ ਵਾਲੇ) ਇਸ ਬਾਬਤ ਕਹਿੰਦੇ ਹੋ ਕਿ ਸਾਨੂੰ
ਤਿੰਨਾਂ ਨੂੰ ਇਕੱਠੇ ਬੈਠ ਕਿ ਹਰਨੇਕ ਸਿੰਘ ਨੂੰ ਚੁੱਪ ਕਰਵਾਉਣਾ ਚਾਹੀਦਾ ਹੈ ਨਾਲ ਹੀ ਤੁਸੀਂ
ਇਹ ਵੀ ਕਿਹਾ ਕਿ,,, ਮੈਂ ਇੱਕਲਾ ਇਹ ਗੱਲ ਨਹੀਂ ਕਰ ਸਕਦਾ ਕਿਉਂਕਿ ਉਹ ਮੇਰੇ ਹੱਕ ਵਿੱਚ
ਭੁਗਤਦਾ ਹੈ ।
ਹੁਣ ਇੱਥੇ ਇਹ ਗੱਲ ਸੋਚਣੀ ਬਣਦੀ ਹੈ ਕਿ ਕੀ ਭਾਈ
ਪੰਥਪਰੀਤ ਸਿੰਘ ਜੀ ਤੇ ਭਾਈ ਸਰਬਜੀਤ ਸਿੰਘ ਧੂੰਦਾ ਜੀ ਨੇ ਵੀ (ਜਦੋਂ ਤੁਹਾਡੇ ਤੇ ਹਮਲਾ
ਹੋਇਆ ਵੱਖ ਵੱਖ ਥਾਂਵਾਂ ਮੈਮੋਰੰਡਮ ਦੇਣ ਵੇਲੇ ਵੀ ) ਇਹ ਸੋਚਿਆ ਹੋਊ ਵੀ ਆ ਮੇਰੇ ਹੱਕ
ਵਿੱਚ ਭੁਗਤਦਾ, ਤੇ ਆ ਮੇਰੇ ਹੱਕ ਵਿੱਚ ਨਹੀਂ ਭੁਗਤਦਾ, ਇਹ ਕਦੇ ਵੀ ਨੀ ਹੋ ਸਕਦਾ ਕਿ ਇੰਨਾਂ
ਭਾਈਆਂ ਨੇ ਕਦੇ ਇੰਝ ਸੋਚਿਆ ਹੋਊ,,,,,ਸਗੋਂ ਆਪ ਜੀ ਦਾ ਬੇਖੌਫ ਹੋ ਕਿ ਸਾਥ ਦਿੱਤਾ ,,,
ਅਗਲੀ ਗੱਲ ਤੁਸੀਂ (ਭਾਈ ਰਣਜੀਤ
ਸਿੰਘ ਜੀ ਖਾਲਸਾ ਢੱਡਰੀਆਂ ਵਾਲੇ) ਆਪ ਹੀ ਇਹ ਗੱਲ ਕਹਿੰਦੇ ਹੋ ਕਿ ਅਸੀਂ ਸਾਰੇ ਭਾਈ ਭਾਈ
ਹਾਂ ਤਾਂ ,,,,, ਫਿਰ ਕੀ ਜੇ ਇੱਕ ਭਰਾ ਨੂੰ ਕੋਈ ਮਾੜਾ ਬੋਲੇ ਫੇਰ ਵੀ ਅਸੀਂ ਆਪਣੇ ਭਰਾ
ਨੂੰ ਇੰਝ ਹੀ ਕਹਾਂਗੇ ਕਿ ਭਰਾਵਾ ਮੈਂ ਤੇਰੀ ਲੜਾਈ ਨੀ ਮੁਕਾ ਸਕਦਾ ਤੈਨੂੰ ਮਾੜਾ ਬੋਲਣ
ਵਾਲਾ ਤਾਂ ਮੇਰੇ ਹੱਕ ਵਿਚ ਭੁਗਤਦਾ ,,,,,,,,,,
ਇਹ ਕਿਹੋ ਜਿਹੀਆ ਹਾਸੋਹੀਣੀਆਂ ਗੱਲਾਂ ਨੇ ,,, ਰਹੀ
ਗੱਲ ਅਪਗਰੇਡਾਂ ਤੇ ਆਪਣੇ ਆਪ ਨੂੰ ਜਾਗਰੂਕ ਸਮਝਕੇ ਗਰੁੱਪਬਾਜੀ ਬਣਾਉਣ ਨੂੰ, ਮੈਂ ਸਿੱਖ
ਤੋਂ ਮਨੂੰਬਾਦੀ ਬਣਨਾ ਸਮਝਦਾ ਹਾਂ। ਸ਼ਰਮ ਕਰੋ ਅਸੀਂ
ਤਾਂ ਪਹਿਲਾਂ ਹੀ ਮਿਸ਼ਨਰੀ, ਟਕਸਾਲੀ, ਨਾਨਕਸਰੀਏ, ਰੰਗਰੇਟੇ, ਅਖੰਡਕੀਰਤਨੀਏ ਆਦਿ ਹੋਰ ਪਤਾ
ਨੀ ਕਿੰਨੇ ਲੈਵਲਾਂ ਤੇ ਕਿੰਨੀਆਂ ਮਰਿਆਦਾਵਾਂ 'ਚ ਵੰਡੇ ਪਏ ਆ। ਜੇ ਸਿੱਖ ਬਣਨਾ ਚਾਹੁੰਦੇ
ਹੋ ਤਾਂ ਬਾਹਰ ਨਿਕਲੋ ਇੰਨਾਂ ਅਖੌਤੀ ਸਿੱਖ ਪਰਜਾਤੀਆਂ ਤੋਂ, ,,
ਭਾਈ ਰਣਜੀਤ ਸਿੰਘ ਜੀ ਖਾਲਸਾ ਜੀ ਜੋ ਤੁਸੀਂ ਗੁੱਸੇ ਵਿਚ ਇਸ
ਵੀਡੀਉ ਵਿੱਚ ਜੋ ਬੋਲੀ ਬੋਲੀ ਹੈ ਉਹ ਬਹੁਤ ਖਤਰਨਾਕ ਹੈ, ਗੁਰਮੁਖ ਦੀ ਜ਼ੁਬਾਨ
ਵਿੱਚ ਕਦੇ ਕੁੜੱਤਣ ਨਹੀਂ ਹੁੰਦੀ,, ਤੁਹਾਡੇ ਮੂੰਹੋ ਕਿਸੇ
ਸਿੱਖ ਲਈ ਵਰਤੇ ਫੁਕਰੇ, ਕਮੀਨੇ, ਚਾਪਲੂਸ ਵਰਗੇ ਸ਼ਬਦ ਸ਼ੋਭਾ ਨਹੀਂ ਦਿੰਦੇ,,
ਗੁਰਮੁਖ ਦੇ ਸੁਭਾਅ ਬਾਰੇ ਤੁਹਾਡੇ ਤੋਂ ਜਿਆਦਾ ਕੌਣ ਜਾਣਦਾ ਹੋਵੇਗਾ ਕਿ,,,, ਉਹ ਤਾਂ
ਵਿਗੜੇ ਤੋਂ ਵਿਗੜੇ ਬੰਦੇ ਨੂੰ ਵੀ ਗੁਰਬਾਣੀ ਦਾ ਹਥਿਆਰ ਵਰਤਕੇ ਨਾਚੀਜ ਤੋਂ ਚੀਜ ਬਣਾ
ਦਿੰਦਾ,,,, ਜੋ ਤੁਸੀਂ ਵੀਡੀਓ ਵਿਚ ਹਰਨੇਕ ਸਿੰਘ ਨਾਲ ਫੋਟੋ
ਪਾਉਣ ਦੀ ਗੱਲ ਕੀਤੀ ਉਸ ਨੇ ਤਾਂ ਆਪ ਜੀ ਦੀ ਕਾਬਲੀਅਤ 'ਤੇ ਵੀ ਸ਼ੱਕ ਖੜਾ ਕਰ ਦਿੱਤਾ !!!
ਕਿਉਂਕਿ ਹਰਨੇਕ ਸਿੰਘ ਦਾ ਗੁਰੱਪ ਗੁਰੂ 'ਤੇ ਵੀ ਸ਼ੰਕੇ ਖੜੇ ਕਰਦਾ ਹੈ...
- ਇਹ ਵੀ ਕਹਿੰਦਾ ਕਿ ਹਾਲੇ ਤੱਕ ਤਾਂ ਇਹ ਵੀ ਕਲੀਅਰ ਨਹੀਂ ਹੋਇਆ ਕਿ ਗੁਰੂ ਸਾਹਿਬਾਨਾਂ
ਦੇ ਨਾਮ ਕੀ ਨੇ ???
- ਗੁਰੂ ਸਾਹਿਬਾਨਾਂ ਨੇ ਵੀ ਗਲਤ ਫੈਸਲੇ ਲਏ,,,,???
- ਗੁਰੂ ਗਰੰਥ ਸਾਹਿਬ ਤਾਂ 14 -15 ਸੌ ਦਾ ਮਿਲ ਜਾਂਦਾ? ??
ਕੀ ਤੁਸੀਂ ਵੀ ਅਜਿਹੀ ਸੋਚ ਰੱਖਦੇ ਹੋ ਤਾਂ
ਜੀਅ ਸਦਕੇ ਹਰਨੇਕ ਸਿਉਂ ਦਾ ਪੱਖ ਪੂਰੋ ਜੇ ਨਹੀਂ ਤਾਂ ਅਜਿਹੇ ਗੁਰੂ ਨਿੰਦਕ ਦਾ ਬਾਈਕਾਟ
ਕਰੋ ,,
ਹਾਂ ਹਰਨੇਕ ਸਿੰਘ ਦੀਆਂ ਕਹੀਆਂ ਕੁਝ ਗੱਲਾਂ ਠੀਕ ਵੀ ਹੋ ਸਕਦੀਆਂ ਹਨ, ਪਰ ਉਸਨੂੰ ਇਹ
ਅਧਿਕਾਰ ਥੋੜਾ ਦਿੱਤਾ ਜਾ ਸਕਦਾ ਕਿ ਉਹ ਗੁਰੂ ਦੀ ਵੀ ਨਿੰਦਾ ਕਰੇ ਤੇ ਅਸੀਂ ਉਸਦਾ ਪੱਖ
ਪੂਰੀਏ ,,,,