Share on Facebook

Main News Page

ਰਣਜੀਤ ਸਿੰਘ ਢੱਡਰੀਆਂ ਵਾਲਿਓ ! ਹੁਣ ਝੂਠ ਬੋਲ ਕੇ ਮਜ਼ਾਕ ਦੇ ਪਾਤਰ ਨਾ ਬਣੋ !
-: ਤੇਜਿੰਦਰ ਸਿੰਘ (ਕੈਨੇਡਾ)

* ਮੇਰੇ 'ਤੇ ਲਾਇਆ ਦੋਸ ਸਾਬਤ ਕਰੋ ਜਾਂ ਮੁਆਫੀ ਮੰਗ ਕੇ ਆਪਣੇ ਕਹੇ ਅਨੁਸਾਰ ਜ਼ਿਮੇਵਾਰ ਹੋਣ ਦਾ ਸਬੂਤ ਦੇਵੋ

ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਡੇੜ ਘੰਟੇ ਦੀ ਵੀਡੀਓ ਜਾਰੀ ਕੀਤੀ ਹੈ ਜਿਸ ਵਿੱਚ ਉਹਨਾਂ ਮੇਰੇ 'ਤੇ ਵੀ ਇੱਕ ਦੋਸ਼ ਲਾਇਆ ਹੈ, ਜਿਸ ਵਿੱਚ ਰਣਜੀਤ ਸਿੰਘ ਦਾ ਮੇਰੇ ਸੰਬੰਧੀ ਕਹਿਣਾ ਹੈ ਕਿ "ਤੂੰ ਕੈਨੇਡਾ ਆ ਕੇ ਵਿਖਾ ਤੇਰੇ ਨਾਲ ਅਸੀਂ ਗੱਲ ਕਰਾਂਗੇ?" ਦੱਸੋ ਰਣਜੀਤ ਸਿੰਘ ਜੀ ਮੈਂ ਇਹ ਕਿਥੇ ਬੋਲਿਆ ਜਾਂ ਲਿਖਿਆ ਹੈ?

ਪਹਿਲਾਂ ਤਾਂ ਮੈਂ ਇਸ ਗੱਲ ਨੂੰ ਅਣਗੌਲਿਆ ਹੀ ਕਰਦਾ ਰਿਹਾ, ਸੋਚਿਆ ਕੋਈ ਹੋਰ ਤੇਜਿੰਦਰ ਸਿੰਘ ਹੋਵੇਗਾ, ਪਰ ਮੈਨੂੰ ਮੇਰੇ ਦੋਸਤਾਂ ਦੇ ਪੰਜਾਬ ਤੋਂ ਅਤੇ ਇਥੋਂ ਕਨੇਡਾ ਤੋਂ ਵੀ ਕਾਫੀ ਫੋਨ ਆਏ। ਫੇਰ ਮੈਂ ਆਪਣੀ ਟੀਮ ਨਾਲ ਗੱਲ ਕੀਤੀ ਕਿਉਂ ਜਿਸ ਦਿਨ ਮੇਰੇ ਸਮੇਤ ਬਬਰ ਖਾਲਸਾ ਦਾ ਸਿੰਘ ਭਾਈ ਭੁਪਿੰਦਰ ਸਿੰਘ ਜੀ ਅਸੀਂ ਤੁਹਾਨੂੰ ਲਿੰਡਨ ਵਾਸ਼ਿੰਗਟਨ ਮਿਲੇ ਸੀ ਆਪਣੀ ਮੀਟਿੰਗ ਹੋਈ ਸੀ।

ਉਸ ਤੋਂ ਬਾਅਦ ਇੱਕ ਹੋਰ ਆਪਣੀ ਸਾਂਝੀ ਮੀਟਿੰਗ ਹੋਈ ਸੀ ਤੁਹਾਡੇ ਨਾਲ ਉਹਨਾਂ ਸਾਰਿਆਂ ਵਿੱਚ ਕੇਵਲ ਮੈਂ ਹੀ ਇੱਕ ਤੇਜਿੰਦਰ ਸਿੰਘ ਸੀ ਇਸ ਲਈ ਬਿਨਾ ਸ਼ੱਕ ਤੁਹਾਡਾ ਇਸ਼ਾਰਾ ਮੇਰੇ ਵੱਲ ਹੈ।

ਜੇਕਰ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਸਾਬਿਤ ਕਰੋ ਕਿ ਮੈਂ ਐਸਾ ਬਿਆਨ ਦਿੱਤਾ, ਨਹੀਂ ਤਾਂ ਫਿਰ ਤੁਸੀਂ ਝੂਠ ਕਿਉਂ ਬੋਲਿਆ? ਕਿਉਂ ਤੁਸੀਂ ਐਸੇ ਬੇਬੁਨਿਆਦ ਅਤੇ ਹਾਸੋਹੀਣੇ ਬਿਆਨ ਦੇ ਕੇ ਮਜ਼ਾਕ ਦੇ ਪਾਤਰ ਬਣ ਰਹੇ ਹੋ?

ਤੁਹਾਡੀ ਸਾਰੀ ਡੇਢ ਘੰਟੇ ਦੀ ਇੰਟਰਵਿਊ ਦਾ ਮਨੋਰਥ ਕੇਵਲ ਭਾਈ ਪ੍ਰਭਦੀਪ ਸਿੰਘ (ਸਿੰਘਨਾਦ ਰੇਡਿਉ) ਜਾਂ ਖਾਲਸਾ ਨਿਊਜ਼ 'ਤੇ ਭੜਾਸ ਕੱਢਣਾ ਸੀ, ਪਰ ਉਹਨਾਂ ਵੱਲੋਂ ਉਠਾਏ ਵਾਜ਼ਿਬ ਸਵਾਲ ਜੋ ਤੁਹਾਡੇ ਮਿੱਤਰ ਹਰਨੇਕ ਦੁਆਰਾ ਗੁਰੂ ਨਿੰਦਾ ਸੰਬੰਧੀ ਤੁਹਾਡੀ ਸ਼ਮੂਲੀਅਤ ਨੂੰ ਮੁੱਖ ਰੱਖ ਕੇ ਸਨ, ਉਹਨਾਂ ਸਵਾਲਾਂ ਦਾ ਤੁਸੀਂ ਇੱਕ ਵੀ ਜੁਆਬ ਨਹੀਂ ਦਿੱਤਾ। ਕਿੰਨਾ ਚੰਗਾ ਹੁੰਦਾ ਜਦੋਂ ਸਾਰੇ ਪ੍ਰਚਾਰਕਾਂ ਨੇ ਗੁਰੂ ਨਿੰਦਾ ਨੂੰ ਅਤਿ ਨਿੰਦਣਯੋਗ ਕਰਾਰ ਦਿੱਤਾ ਸੀ ਅਤੇ ਸਿੰਘਨਾਦ ਦੇ ਪਹਿਲੇ ਪ੍ਰੋਗਰਾਮ ਦੀ ਬੇਨਤੀ ਪ੍ਰਵਾਨ ਕਰਦੇ ਤੁਸੀਂ ਵੀ ਗੁਰੂ ਨਿੰਦਕ ਦਾ ਮੂੰਹ ਭੰਨ ਦਿੰਦੇ, ਪਰ ਅਫਸੋਸ ਜਿਵੇਂ ਕਿ ਪ੍ਰਭਦੀਪ ਸਿੰਘ ਚਾਰ ਮਹੀਨੇ ਪਹਿਲਾਂ ਹੀ ਕਿਆਸਤਾਈਆਂ ਲਾ ਰਿਹਾ ਸੀ, ਜਿਸ 'ਤੇ ਸਾਨੂੰ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਤੁਹਾਡੀ ਹਰਨੇਕ ਨਾਲ ਬੁਰਕੀ ਸਾਂਝੀ ਹੈ ਅਤੇ ਤੁਸੀਂ ਗੁਰੂ ਨਿੰਦਕ ਨੂੰ ਪਾਲ ਰਹੇ ਹੋ, ਉਹ ਗੱਲ ਤੁਸੀਂ ਹਰਨੇਕ ਨਾਲ ਫੋਟੋ ਲਵਾ ਕੇ ਪਾਉਣ ਦਾ ਚੈਲੰਜ ਦੇ ਕੇ ਆਪ ਹੀ ਸਪਸ਼ੱਟ ਕਰ ਦਿੱਤੀ।

ਅਖੀਰ ਵਿੱਚ ਫਿਰ ਬੇਨਤੀ ਕਰ ਰਿਹਾਂ ਹਾਂ ਕਿ ਜਾਂ ਤਾਂ ਤੱਥਾਂ ਸਾਹਿਤ ਸਪਸ਼ੱਟ ਕਰੋ ਕਿ ਤੁਹਾਡੇ ਦੁਆਰਾ ਮੇਰਾ ਨਾਮ ਲੈ ਕੇ ਮੇਰੇ 'ਤੇ ਇਲਜ਼ਾਮ ਲਾਉਣਾ ਵਾਜ਼ਿਬ ਹੈ, ਨਹੀਂ ਤਾਂ ਮੇਰੇ ਸੰਬੰਧੀ ਬੋਲੇ ਹੋਏ ਝੂਠ ਦੀ ਮਾਫੀ ਮੰਗੋ।

ਤੁਹਾਡੇ ਜਵਾਬ ਦੀ ਓਡੀਕ 'ਚ
ਤੇਜਿੰਦਰ ਸਿੰਘ (ਕੈਨੇਡਾ)


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top