Share on Facebook

Main News Page

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਕੌਤਕ.....ਭਾਗ ੩
ਭਾਈ ਰਣਜੀਤ ਸਿੰਘ ਜੀ ਤੁਸੀਂ ਹਰਨਾਮ ਸਿੰਘ ਧੁੰਮੇ ਨਾਲ ਫੋਨ ਕਰਕੇ ਮਸਲਾ ਹਲ ਕਿਉਂ ਨਹੀਂ ਕੀਤਾ ?
ਜਿਹੜੀਆਂ ਅਖੌਤੀ ਸਲਾਹਾਂ ਤੁਸੀਂ ਦੂਸਰਿਆਂ ਨੂੰ ਦਿੰਦੇ ਹੋ, ਪਹਿਲਾਂ ਆਪਣੇ ਤੇ ਅਜ਼ਮਾ ਕੇ ਵੇਖ ਲਿਆ ਕਰੋ !

-: ਬਲਰਾਜ ਸਿੰਘ ਸਪੋਕਨ

ਪਿਛਲੀਆਂ ਦੋ ਲਿਖਤਾਂ ਵਿੱਚ ਕੁੱਝ ਸਵਾਲ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਅੱਗੇ ਰੱਖੇ ਸਨ । ਭਾਈ ਰਣਜੀਤ ਸਿੰਘ ਜੀ ਨੇ ਉਨ੍ਹਾਂ ਸਵਾਲਾ ਦੇ ਜਵਾਬ ਹਿੱਤ ਇੱਕ ਵੀਡਿਉ ਬਣਾ ਕੇ ਸ਼ੋਸਲ ਮੀਡੀਏ ਉਪਰ ਪਾਈ ਹੈ । ਸਵਾਲਾਂ ਦੇ ਜਵਾਬ ਸੰਖੇਪ ਅਤੇ ਸਪਸ਼ਟ ਰੂਪ ਵਿਚ ਦੇਣ ਦੀ ਬਜਾਇ, ਇਕ ਸੁਰਖਿਅਤ ਰਸਤਾ ਅਪਣਾਇਆ ਗਿਆ ਤਾਂ ਜੋ ਸਚ ਤੋਂ ਕਿਨਾਰਾ ਕੀਤਾ ਜਾ ਸਕੇ ।

ਸੰਗਤਾਂ ਨੂੰ ਰੱਬੀ ਗੁਣਾਂ ਦਾ ਪਾਠ ਪੜਾਉਣ ਵਾਲੇ ਆਪ ਕਦੋਂ ਸ਼ੈਤਾਨੀਅਤ ਗੁਣਾਂ ਵਿਚ ਚਲੇ ਗਏ ਪਤਾ ਹੀ ਨਹੀਂ ਚਲਿਆ । ਦਾਸ ਦੇ ਸਵਾਲਾਂ ਦਾ ਸਹਿਜ ਵਿਚ ਰਹਿ ਕੇ ਜਵਾਬ ਦੇਣ ਦੀ ਬਜਾਇ ਦਾਸ ਨੂੰ "ਭੌਂਕੜ" ਸ਼ਬਦ ਨਾਲ ਸੰਬੋਧਨ ਕਰ ਦਿਤਾ । ਸ਼ਾਇਦ ਭਾਈ ਸਾਹਿਬ ਨੂੰ ਇਹ ਨਹੀਂ ਪਤਾ ਕੇ "ਭੌਂਕੜ" ਉਸ ਬੰਦੇ ਲਈ ਵਰਤਿਆ ਜਾਂਦਾ ਹੈ, ਜੋ ਬਿਨਾ ਵਜ੍ਹਾ ਊਲ ਜਲੂਲ ਬੋਲੀ ਜਾਇ ਜਿਵੇਂ ਇਹ ਆਪ ਇੱਕ ਘੰਟਾ ਤੀਹ ਮਿੰਟ ਬੋਲੇ ਹਨ ਅਤੇ ਇਨ੍ਹਾਂ ਦਾ ਰੇਡੀਓ ਵਾਲਾ ਸਾਥੀ ਰੇਡੀਓ ਉਪਰ ਬੋਲਦਾ ਹੈ। ਜਿਹੜਾਂ ਬੰਦਾ ਲਿਖਤੀ ਰੂਪ ਵਿੱਚ ਸਵਾਲ ਜਵਾਬ ਕਰੇ ਉਸ ਨੂੰ "ਭੌਂਕੜ" ਨਹੀਂ ਆਖਿਆ ਜਾਂਦਾ ।

ਭਾਈ ਰਣਜੀਤ ਸਿੰਘ ਜੀ ਆਪ ਜੀ ਨੇ ਸਾਰੀ ਵੀਡਿਉ ਵਿਚ ਇਕ ਗਲ 'ਤੇ ਬਹੁਤ ਜੋਰ ਦਿਤਾ ਕਿ ਮੈਂ ਭਾਈ ਪੰਥਪ੍ਰੀਤ ਸਿੰਘ ਜੀ ਨੂੰ ਅਤੇ ਬਾਕੀ ਪ੍ਰਚਾਰਕਾਂ ਨੂੰ ਕਿਹਾ ਸੀ ਕਿ ਤੁਸੀਂ ਭਾਈ ਹਰਨੇਕ ਸਿੰਘ ਨੂੰ ਫੂਨ ਕਰਕੇ ਉਸਦੇ ਸਵਾਲਾਂ ਦੇ ਜਵਾਬ ਦੇ ਦਿਉ ਜਾਂ ਆਉ ਆਪਾਂ ਇਕੱਠੇ ਬੈਠ ਕੇ ਇਕ ਵੀਡਿਉ ਬਣਾ ਕੇ ਹਰਨੇਕ ਸਿੰਘ ਦੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਉਸਦਾ ਮੂਹ ਬੰਦ ਕਰ ਦਈਏ। ਭਾਈ ਰਣਜੀਤ ਸਿੰਘ ਜੀ ਹੁਣ ਇਥੇ ਇੱਕ ਸਵਾਲ ਹੋਰ ਪੈਦਾ ਹੋ ਗਿਆ । ਤੁਸੀਂ ਇੱਕ ਵੀਡੀਉ ਬਣਾ ਕੇ ਸਾਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ ਕੀਤੀ ਹੈ । ਕੀ ਆਪ ਜੀ ਨੂੰ ਇਹ ਲਗਦਾ ਹੈ ਕਿ ਤੁਸੀਂ ਇਸ ਵੀਡਿਓ ਨਾਲ ਸਾਡਾ ਮੂਹ ਬੰਦ ਕਰਵਾ ਦਿਉਗੇ ? ਨਹੀਂ, ਬਿਲਕੁਲ ਨਹੀਂ । ਤੁਹਾਨੂੰ ਸਾਡੇ ਹਰ ਸਵਾਲ ਦਾ ਜਵਾਬ ਹੁਣ ਵੀਡਿਓ ਬਣਾ ਕੇ ਹੀ ਦੇਣਾ ਪਿਆ ਕਰੂ । ਇਸ ਲਈ ਕਿਸੇ ਵੀ ਪ੍ਰਚਾਰਕ ਨੇ ਤੁਹਾਡੇ ਇਸ ਵਿਚਾਰ ਨਾਲ ਸਹਿਮਤੀ ਨਹੀਂ ਪ੍ਰਗਟਾਈ ਸੀ । ਜਦੋਂ ਇਹੀ ਪ੍ਰਚਾਰਕਾਂ ਉਸ ਦੇ ਆਪਣੇ ਗੁਰਦੁਆਰੇ ਸਮਾਗਮ ਕਰਣ ਜਾਂਦੇ ਸਨ ਉਦੋਂ ਇਹ ਮੰਗ ਖਾਣੇ, ਮਿਰਾਸੀ, ਭਾਟੜੇ, ਹਰਾਮਜਾਦੇ ਕਿਉਂ ਨਹੀਂ ਸਨ ?

ਤਕਰੀਬਨ ਪਿਛਲੇ ਦੋ ਕੋ ਸਾਲ ਤੋ ਇਨ੍ਹਾਂ ਨੇ ਪ੍ਰੋ.ਦਰਸ਼ਨ ਸਿੰਘ ਜੀ ਖਾਲਸਾ, ਮਿਸ਼ਨਰੀ ਪ੍ਰਚਾਰਕਾਂ ਅਤੇ ਗੁਰਮਤਿ ਸੇਵਾ ਲਹਿਰ ਦੇ ਹਰ ਪ੍ਰਚਾਰਕ ਖਿਲਾਫ ਅਪਮਾਨ ਜਨਕ ਸ਼ਬਦ ਬੋਲ ਕੇ ਉਨ੍ਹਾਂ ਨੂੰ ਜਲੀਲ ਕੀਤਾ, ਪਰ ਧੰਨ ਨੇ ਉਹ ਸਾਰੇ ਪ੍ਰਚਾਰਕ ਜਿਨ੍ਹਾਂ ਇਸਨੂੰ ਟਿੱਚ ਨਹੀਂ ਜਾਣਿਆ । ਕਿਉਂਕਿ ਉਹ ਸਾਰੇ ਪ੍ਰਚਾਰਕ ਗੁਰਮਤਿ ਦੇ ਰਸੀਏ ਹਨ । ਉਨ੍ਹਾਂ ਦੇ ਰੋਮ ਰੋਮ ਵਿਚ ਗੁਰਬਾਣੀ ਦਾ ਗਿਆਨ ਹੈ । ਜੇਕਰ ਉਹ ਗੁਰਬਾਣੀ ਨੂੰ ਪ੍ਰਚਾਰਦੇ ਹਨ ਤਾਂ ਉਨ੍ਹਾਂ ਗੁਰਬਾਣੀ ਨੂੰ ਅਮਲ ਵਿਚ ਵੀ ਲਿਆ ਕੇ ਦਿਖਾ ਦਿਤਾ ।

ਦੂਸਰੇ ਪਾਸੇ ਆਪ ਜੀ ਹੋ, ਜੋ ਸਿਰਫ ਦੋ ਹਫਤਿਆਂ ਵਿੱਚ ਹੀ ਤਿਲਮਿਲਾ ਉਠੇ । ਸਾਡੇ ਪੰਜ ਸੱਤ ਸਵਾਲ ਸੁਣ ਕੇ ਆਪ ਜੀ ਦੇ ਸੱਤੀ ਕੱਪੜੀਂ ਅਗ ਲਗ ਗਈ । ਭਾਈ ਸਾਹਿਬ ਜੀ ਹਾਲੇ ਤਾਂ ਅਸੀਂ ਪੂਰੀ ਕੋਸ਼ਿਸ ਕੀਤੀ ਹੈ ਕਿ ਆਪ ਜੀ ਨਾਲ ਸਵਾਲ ਜਵਾਬ ਉਸਾਰੂ ਸੋਚ ਅਤੇ ਸਭਿਅਕ ਭਾਸ਼ਾ ਵਿਚ ਕੀਤੇ ਜਾਣ । ਜਿਸ ਦਿਨ ਅਸੀ ਵੀ ਅਪਗ੍ਰੇਡਾਂ ਵਾਲੀ ਭਾਸ਼ਾ 'ਤੇ ਉਤਰ ਆਏ ਤਾਂ ਫਿਰ ਦੇਖਿਉ ਪ੍ਰਮੇਸ਼ਰਦੁਆਰ ਭਾਂਬੜ ਕਿਵੇਂ ਮਚਦੇ ?

ਭਾਈ ਰਣਜੀਤ ਸਿੰਘ ਜੀ ਤੁਸੀਂ ਆਖਿਆ ਅਗਰ ਕੋਈ ਜਿੰਮੇਵਾਰ ਪ੍ਰਚਾਰਕ ਜਾਂ ਜਿੰਮੇਵਾਰ ਪੰਥਿਕ ਸ਼ਖਸ਼ੀਅਤ ਇਹ ਕਹਿ ਦੇਵੇ ਕੇ ਭਾਈ ਰਣਜੀਤ ਸਿੰਘ ਗਲਤ ਪ੍ਰਚਾਰ ਕਰਦਾ ਹੈ, ਤਾਂ ਮੈਂ ਆਪਣਾ ਪ੍ਰਚਾਰ ਬੰਦ ਕਰ ਦਿਆਂਗਾ । ਭਾਈ ਸਾਬ ਜੀ ਅਸੀਂ ਵੀ ਅੱਜ ਐਲਾਨ ਕਰਦੇ ਹਾਂ ਤੁਸੀਂ ਕਿਸੇ ਜਿੰਮੇਵਾਰ ਪ੍ਰਚਾਰਕ ਜਾਂ ਪੰਥਿਕ ਸ਼ਖਸ਼ੀਅਤ ਤੋਂ ਇਹ ਅਖਵਾ ਦਿਉ ਕਿ ਹਰਨੇਕ ਸਿੰਘ ਜੋ ਕਰਦਾ ਸਹੀ ਕਰਦਾ ਹੈ...... ਅਸੀਂ ਵੀ ਲਿਖਣਾ ਬੰਦ ਕਰ ਦਿਆਂਗੇ ।

ਤੁਸੀਂ ਗਲ ਕੀਤੀ ਗੁਰਬਖਸ਼ ਸਿੰਘ ਵਾਲੀ ਭੁੱਖ ਹੜਤਾਲ ਦੀ। ਭਾਈ ਰਣਜੀਤ ਸਿੰਘ ਜੀ ਤੁਸੀਂ ਵੀ ਅਤੇ ਤੁਹਾਡਾ ਰੇਡੀਓ ਹਾਲੇ ਤੱਕ ਗੁਰਬਖਸ਼ ਸਿੰਘ ਅਤੇ ਬਠਿੰਡੇ ਵਾਲੀ ਮੀਟਿੰਗ 'ਚੋਂ ਬਾਹਰ ਨਹੀਂ ਨਿਕਲੇ, ਜਿਵੇਂ ਕਈ ਪੁਰਾਣੇ ਮਿਸ਼ਨਰੀ ਹਾਲੇ ਤਕ ਆਵਾਗਵਣ 'ਚੋਂ ਨਹੀਂ ਨਿਕਲੇ । ਭਾਈ ਸਾਬ ਜੀ ਸਭ ਤੋਂ ਪਹਿਲਾ ਤੁਹਾਡੇ ਰੇਡੀਓ ਵਾਲਿਆਂ ਹੀ ਆਪਣੀ ਅਖਬਾਰ ਵਿੱਚ ਉਸ ਦੀ ਸਪੋਟ ਕੀਤੀ ਸੀ ਅਤੇ ਆਪਣੇ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖੜੇ ਹੋ ਕੇ ਗੁਰਬਖਸ਼ ਸਿੰਘ ਦੀ ਚੜਦੀਕਲਾ ਦੀ ਅਰਦਾਸ ਵੀ ਕੀਤੀ ਸੀ । ਉਨ੍ਹਾਂ ਕਦੋਂ ਅਤੇ ਕਿਥੇ ਇਸ ਬੱਜਰ ਗਲਤੀ ਲਈ ਕੌਮ ਕੋਲੋਂ ਮਾਫੀ ਮੰਗੀ ? ਸਾਰੀ ਸਿੱਖ ਕੌਮ ਨੇ ਗੁਰਬਖਸ਼ ਸਿੰਘ ਦੀ ਸਪੋਟ ਕੀਤੀ ਸੀ । ਪ੍ਰਚਾਰਕਾਂ ਨੇ ਵੀ ਕੌਮ ਦਾ ਹਿੱਸਾ ਹੁੰਦਿਆਂ ਆਪਣਾ ਫਰਜ ਸਮਝਿਆ ਅਤੇ ਉਸ ਦੀ ਸਪੋਟ ਕੀਤੀ । ਤੁਸੀਂ ਕਹਿ ਰਹੇ ਹੋ ਪ੍ਰਚਾਰਕਾਂ ਨੇ ਮਾਫੀ ਨਹੀਂ ਮੰਗੀ । ਮੈਂ ਪੁਛਦਾ ਕਿ ਸਾਰੀ ਸਿਖ ਕੌਮ ਨੇ ਮਾਫੀ ਮੰਗ ਲਈ ? ਇਹ ਵੀ ਦਸ ਦਿਉ ਸਾਰੀ ਸਿਖ ਕੌਮ ਮਾਫੀ ਕਿਸ ਕੋਲੋ ਮੰਗੇ ? ਤੁਹਾਡੇ ਤੋਂ ਜਾਂ ਤੁਹਾਡੇ ਮਿਤਰ ਤੋਂ ? ਤੁਹਾਡੇ ਤਾਂ ਸੁਰਤ ਵਿੱਚ ਮਾਫੀ ਸ਼ਬਦ ਦਾ ਵਾਸਾ ਹੋ ਚੁਕਿਆ ਹੈ । ਇਸ ਲਈ ਹਰ ਦੂਜੇ ਤੀਜੇ ਦਿਨ ਮਾਫੀਆਂ ਮੰਗਣ ਲਗ ਜਾਂਦੇ ਹੋ । ਬਾਕੀ ਪ੍ਰਚਾਰਕ ਤੁਹਾਡੇ ਪਿਛਲਗ ਕਿਉਂ ਬਣਨ ? ਗਲਤੀ ਗੁਰਬਖਸ਼ ਸਿੰਘ ਦੀ ਸੀ, ਮਾਫੀ ਵੀ ਉਸ ਨੂੰ ਹੀ ਕੌਮ ਕੋਲੋਂ ਮੰਗਣੀ ਚਾਹੀਦੀ ਸੀ । ਜਿਹੜਾ ਅਖੌਤੀ ਨਜ਼ਰੀਆ ਤੁਸੀਂ ਅੱਜ ਦੇ ਰਹੇ ਹੋ ! ਕੀ ਗਰੰਟੀ ਤੁਸੀਂ ਕਲ ਨੂੰ ਇਸ ਬਾਰੇ ਮਾਫੀ ਨਹੀਂ ਮੰਗੋਗੇ ।

ਦਮਦਮੀ ਟਕਸਾਲ ਇਕ ਸੰਸਥਾ, ਪ੍ਰਮੇਸ਼ਰਦੁਆਰ ਦੂਸਰੀ ਸੰਸਥਾ। ਦੋ ਸੰਸਥਾਵਾਂ ਦਾ ਆਪਸੀ ਵਿਰੋਧ ਸੀ । ਭਾਈ ਰਣਜੀਤ ਸਿੰਘ ਜੀ ਤੁਸੀਂ ਹਰਨਾਮ ਸਿੰਘ ਧੁੰਮੇ ਨਾਲ ਫੋਨ ਕਰਕੇ ਮਸਲਾ ਹਲ ਕਿਉਂ ਨਹੀਂ ਕੀਤਾ ? ਤੁਸੀਂ ਕਿਉਂ ਆਪਣੀ ਹਿੰਡ ਖਾਤਰ ਇੱਕ ਪਿਉ, ਇੱਕ ਪਤੀ, ਕਿਸੇ ਦਾ ਪੁੱਤਰ ਮਰਵਾ ਦਿਤਾ ? ਜਿਹੜੀਆਂ ਅਖੌਤੀ ਸਲਾਹਾਂ ਤੁਸੀਂ ਦੂਸਰਿਆਂ ਨੂੰ ਦਿੰਦੇ ਹੋ, ਪਹਿਲਾਂ ਆਪਣੇ ਤੇ ਅਜ਼ਮਾ  ਕੇ ਵੇਖ ਲਿਆ ਕਰੋ ।

ਨੋਟ : ਇਸ ਲਿਖਤ ਵਿਚ ਸਿਰਫ ਕੁਝ ਬੇਸਿਕ ਵਿਚਾਰਾਂ ਹੀ ਕਰਣ ਦੀ ਕੋਸ਼ਿਸ ਕੀਤੀ ਗਈ ਹੈ । ਸਿਧਾਂਤਕ ਅਤੇ ਆਪ ਜੀ ਦੀ ਵੀਡਿਉ ਬਾਬਤ ਵਿਚਾਰਾਂ ਰੂਪੀ ਸਵਾਲ ਅਗਲੀਆਂ ਕਿਸ਼ਤਾਂ ਵਿੱਚ ਕਰਾਂਗੇ ।

ਚਲਦਾ .....


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸ'ਚ ਬੋਲਣ ਅਤੇ ਸ'ਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top