Share on Facebook

Main News Page

ਵਾੜ ਹੀ ਖੇਤ ਨੂੰ ਖਾ ਰਹੀ ਹੈ
-: ਭਾਈ ਸਰਬਜੀਤ ਸਿੰਘ ਧੂੰਦਾ

ਅੱਜ ਡੇਰੇਦਾਰ ਅਤੇ ਬਾਬੇ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਣ ਤੋਂ ਇਨਕਾਰੀ ਹੋਈ ਬੈਠੇ ਹਨ, ਇਹਨਾਂ ਲੋਕਾਂ ਨੇ ਆਪੋ ਆਪਣੀ ਰਹਿਤ ਮਰਯਾਦਾ ਤਿਆਰ ਕੀਤੀ ਹੋਈ ਹੈ, ਇਸ ਦੇ ਬਾਵਜੂਦ ਵੀ ਅੱਜ ਸ਼੍ਰੌਮਣੀ ਕਮੇਟੀ ਦੀਆਂ ਸਟੇਜਾਂ ਤੋਂ ਉਹਨਾਂ ਲੋਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਹੜੇ ਮਰਯਾਦਾ ਨੂੰ ਮੰਨਣ ਤੋਂ ਇਨਕਾਰੀ ਹਨ, ਅਤੇ ਸ਼੍ਰੀ ਅਕਾਲ ਤਖਤ ਉਪਰ ਬੈਠ ਕੇ ਉਹ ਲੋਕ ਫੈਸਲੇ ਲੈਂਦੇ ਹਨ ਜੋ ਸਾਡੇ ਇਤਿਹਾਸ ਨੂੰ ਵਿਗਾੜ ਕੇ ਸਾਹਿਬਜਾਦਿਆਂ ਨੂੰ ਦੇਵਤਿਆਂ ਦਾ ਅਵਤਾਰ ਦਸਦੇ ਹਨ।

ਹਾਲਤ ਇਹ ਬਣੀ ਪਈ ਹੈ ਕਿ ਵਾੜ ਹੀ ਖੇਤ ਨੂੰ ਖਾ ਰਹੀ ਹੈ, ਸਾਡੇ ਪੁਰਖਿਆਂ ਨੇ ਜੋ ਲਾਮਿਸਾਲ ਇਤਿਹਾਸ ਸਿਰਜਿਆ, ਮਹਾਨ ਕੁਰਬਾਨੀਆਂ ਦਿਤੀਆਂ, ਉਸ ਇਤਿਹਾਸ ਨੂੰ ਉਹਨਾਂ ਲੋਕਾਂ ਨੇ ਕਲਮਬੰਦ ਕੀਤਾ ਜਿਹਨਾਂ ਦੀ ਸੋਚ ਤੰਗਦਿਲੀ ਵਾਲੀ ਸੀ । ਅੱਜ ਤਕ ਸਾਡੀਆਂ ਸਟੇਜਾਂ ਤੋਂ ਕਰਾਮਾਤੀ ਕਹਾਣੀਆਂ ਸੁਣਾਂ ਕੇ ਭੋਲੀ ਭਾਲੀ ਜਨਤਾ ਨੂੰ ਸਾਧਾਂ ਦੇ ਲੋਟੂ ਟੋਲਿਆਂ ਨੇ ਖੂਬ ਲੁਟਿਆ । ਅਸੀਂ ਗੁਰਦੁਆਰੇ ਆਉਂਦੇ ਹਾਂ ਪ੍ਰਕਰਮਾਂ ਕੀਤੀਆਂ ਪ੍ਰਸ਼ਾਦ ਲਿਆ ਘਰ ਚਲਦੇ ਬਣਦੇ ਹਾਂ। ਗੁਰਬਾਣੀ ਨੂੰ ਨਾ ਮਨ ਲਗਾ ਕੇ ਸੁਣਿਆ ਅਤੇ ਨਾ ਹੀ ਸ਼ਬਦ ਦੀ ਵਿਚਾਰ ਨੂੰ ਜੀਵਨ ਵਿਚ ਢਾਲਿਆ। ਜਿਸ ਕਰਕੇ ਅਗਿਅਨਤਾ ਨੇ ਸਾਡੀ ਸੋਚ ਵਿਚ ਆਪਣਾ ਡੇਰਾ ਲਾਇਆ ਹੈ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕੌਮੀ ਵਿਦਵਾਨ ਅਤੇ ਕਥਾਕਾਰ ਭਾਈ ਸਰਬਜੀਤ ਸਿੰਘ ਜੀ ਧੂੰਦਾ ਨੇ ਗੁਰਦੁਆਰਾ ਸਿੰਘ ਸਭਾ ਫਲੇਰੋ, ਬਰੇਸ਼ੀਆ ਇਟਲੀ ਵਿਖੇ ਦੋ ਰੋਜਾ ਗੁਰਮਤਿ ਸਮਾਗਮ ਦੌਰਾਨ ਗੁਰੁ ਗ੍ਰੰਥ ਸਾਹਿਬ ਜੀ ਦੀ ਹਜ੍ਰੂਰੀ ਵਿਚ ਸੰਗਤਾਂ ਨਾਲ ਵੀਚਾਰਾਂ ਦੀ ਸਾਂਝ ਕਰਦਿਆਂ ਕੀਤਾ। ਇਹਨਾਂ ਦੀਵਾਨਾਂ ਵਿਚ ਦੂਰੋਂ ਦੂਰੋਂ ਯੂਰਪ ਤੋਂ ਸੰਗਤਾਂ ਨੇ ਹਾਜਰੀਆਂ ਭਰੀਆਂ ।

ਇਥੇ ਇਕ ਗਲ ਹੈਰਾਨ ਕਰਨ ਵਾਲੀ ਹੈ ਕਿ ਭਾਈ ਧੂੰਦਾ ਜੀ ਦੇ ਦੀਵਾਨਾਂ ਵਿਚ ਵਰਕਿੰਗ ਡੇ ਵਿਚ ਵੀ ਸੰਗਤਾਂ ਵੱਡੀ ਗਿਣਤੀ ਵਿਚ ਹਾਜਰੀਆਂ ਭਰ ਰਹੀਆਂ ਹਨ। ਜਿਹਨਾਂ ਵਿਚ ਨੌਜੁਆਨ ਵੀਰ ਬੱਚੇ ਬੱਚੀਆਂ ਭਾਰੀ ਗਿਣਤੀ ਵਿਚ ਪਹੁੰਚ ਰਹੇ ਹਨ। ਜਿਸ ਤੋਂ ਪਤਾ ਲਗਦਾ ਹੈ ਕਿ ਸੰਗਤਾਂ ਅੰਦਰ ਜਾਗਰੁਕਤਾ ਆ ਚੁੱਕੀ ਹੈ, ਅਤੇ ਉਹ ਕੱਚ ਘਰੜ ਕਥਾ ਕਹਾਣੀਆਂ ਦਾ ਤਿਆਗ ਕਰਕੇ ਸੱਚ ਦੀ ਵੀਚਾਰ ਹੀ ਸੁਣਨਾਂ ਚਾਹੁੰਦੀਆਂ ਹਨ। ਭਾਈ ਧੂੰਦਾ ਜੀ ਦਾ ਸ਼ਬਦ ਵੀਚਾਰ ਕਰਨ ਦਾ ਢੰਗ ਨਿਵੇਕਲਾ ਹੀ ਹੈ । ਉਹ ਗੁਰਮਤਿ ਵੀਚਾਰਾਂ ਦੁਨਿਆਵੀ ਉਦਾਹਰਨਾਂ ਦਿੰਦਿਆ ਹੋਇਆਂ ਅਜੋਕੇ ਸਮੇਂ ਅਨੁਸਾਰ ਸੰਗਤਾਂ ਨੂੰ ਗੁਰੁ ਸ਼ਬਦ ਦੀ ਰੋਸ਼ਨੀ ਵਿਚ ਸਮਝਾਉਂਦੇ ਹਨ। ਇਸ ਵਕਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਧੂੰਦਾ ਦਾ ਸਨਮਾਨ ਵੀ ਕੀਤਾ ਗਿਆ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top