ਤਿੰਨ-ਚਾਰ
ਮਹੀਨੇ ਪਹਿਲਾਂ ਸਿੰਘਨਾਦ ਰੇਡੀਓ 'ਤੇ ਪਹਾੜੀ ਦੇਸ਼ਾਂ ਦਾ ਕਾਂ, ਜੋ ਅੱਜ ਕੱਲ ਫੰਡਰ ਗਾਂ
ਕਰਕੇ ਭੀ ਜਾਣਿਆ ਜਾਂਦਾ ਹੈ, ਉਸ ਵੱਲੋਂ ਇੱਕ ਬੜੀ ਭੱਦੀ ਟਿੱਪਣੀ ਗੁਰੂ ਸਾਹਿਬਾਨ
ਦੇ ਜੀਵਨ ਸੰਬੰਧੀ ਕੀਤੀ ਗਈ ਅਤੇ ਗੁਰੂ ਨੂੰ ਅਸਪਸੱਟਤਾ ਦੇ ਅਧਾਰ 'ਤੇ ਫੈਸਲੇ ਲੈਣ ਵਾਲਾ
ਦੱਸਿਆ ਗਿਆ। ਇਸ ਸੰਬੰਧੀ ਕੌਣ ਗੁਰੂ ਦਾ ਸਿੱਖ ਹੈ ਜੋ ਚੁੱਪ ਬੈਠ ਸਕਦਾ ਹੈ?
ਇਸੇ ਲਈ ਮੇਰੇ ਵੱਲੋਂ ਤੁਰੰਤ ਇੱਕ ਵੀਡਿਉ ਯੂ-ਟਿਊਬ 'ਤੇ
ਅੱਪਲੋਡ ਕੀਤੀ ਗਈ ਅਤੇ ਇਸ ਦੁਆਰਾ ਮਾਰੀਆਂ ਜੱਬਲੀਆਂ ਨਾਲ ਸਿੱਖ ਸੰਗਤ ਵਿੱਚ ਪੈਦਾ ਹੋਈ
ਸ਼ੰਕਾ ਨੂੰ ਨਿਵਿਰਤ ਕਰਨ ਦੀ ਇੱਕ ਕੋਸਿਸ਼ ਕੀਤੀ ਗਈ। ਉਸਤੋਂ ਬਾਅਦ ਸਿੰਘਨਾਦ ਤੋਂ
ਇੱਕ ਬੇਨਤੀ ਆਮ ਪ੍ਰਚਾਰਕਾਂ ਨੂੰ ਭੀ ਕੀਤੀ ਗਈ ਕਿ ਸਾਨੂੰ ਸਾਰਿਆਂ ਨੂੰ ਇਸ ਪਹਾੜੀ ਕਾਂ
ਰਾਹੀਂ ਗੁਰੂ ਦੀ ਸਖਸ਼ੀਅਤ ਤੇ ਨੁਕਤਾਚੀਨੀ ਵਾਲੀ ਉੱਭਰ ਰਹੀ ਖੱਬੇ ਪੱਖੀ ਵਿਚਾਰਧਾਰਾ ਨੂੰ
ਬੰਨ ਮਾਰਨਾ ਚਾਹੀਦਾ ਹੈ। ਜਿਸ 'ਤੇ ਫਿਰਕਮੰਦ ਪ੍ਰਚਾਰਕਾਂ ਨੇ
ਆਪੋ ਆਪਣੇ ਤਰੀਕੇ ਨਾਲ ਇਸ ਖੱਬੇਪੱਖੀ ਉਭਰ ਰਹੀ ਵਿਚਾਰ 'ਤੇ ਆਪਣਾ ਨਜਰੀਆ ਪੇਸ਼ ਕੀਤਾ ਤੇ
ਇਸ ਨੂੰ ਮੂਲੋਂ ਰੱਦ ਕੀਤਾ। ਇਸੇ ਲੜੀ ਵਿੱਚ
ਸਾਬਕਾ ਅਤੇ ਮੌਜੂਦਾ ਅਖੌਤੀ ਸਾਧ
ਢੱਡਰੀਆਂ ਦੀ ਟਿੱਪਣੀ ਦਾ ਭੀ ਇੰਤਜ਼ਾਰ ਰਿਹਾ।
ਇਹ ਅਖੌਤੀ ਸਾਧ ਜੋ ਟਕਸਾਲੀਆਂ ਦੀ ਮੱਝ
ਦੇ ਕੱਟਾ ਪੈਦਾ ਹੋਣ 'ਤੇ ਤਾਂ ਨਜਰੀਆ ਪੇਸ਼ ਕਰਨ ਨੂੰ ਕਾਹਲਾ ਪੈ ਜਾਂਦਾ ਹੈ, ਪਰ
ਇਸ ਮਸਲੇ 'ਤੇ ਇਸਨੇ ਕੇਵਲ ਘੇਸਲ ਹੀ ਨਹੀਂ ਮਾਰੀ ਰੱਖੀ, ਸਗੋਂ ਲਿੰਡਨ (ਅਮਰੀਕਾ) ਦੇ
ਗੁਰਦਵਾਰੇ ਵਿੱਚ ਇਸ ਮਸਲੇ ਨੂੰ ਹੋਰ ਉਲਝਾਉਂਦਾ ਹੋਇਆ ਪਹਾੜੀ ਦੇਸ਼ਾਂ ਵਾਲੇ ਕਾਂ ਦੇ ਹੱਕ
ਵਿੱਚ ਹੀ ਭੁੱਗਤ ਗਿਆ। ਉਸ ਤੋਂ ਬਾਅਦ ਸਤੰਬਰ ਮਹੀਨੇ ਵਿੱਚ ਮੇਰੇ ਵੱਲੋਂ ਸਿੱਧੇ ਰੂਪ
ਵਿੱਚ ਸਾਬਕਾ ਅਤੇ ਮੌਜੂਦਾ ਅਖੌਤੀ ਸਾਧ ਨੂੰ ਬੜੀ ਨਿਮਰਤਾ
ਸਾਹਿਤ ਤਿੰਨ ਪ੍ਰੋਗਰਾਮਾਂ ਰਾਹੀਂ ਬੇਨਤੀ ਕੀਤੀ ਗਈ ਕਿ, ਕੀ ਕਾਰਣ ਹੈ ਆਪ ਵੱਲੋਂ ਅਜੇ
ਤੱਕ ਕੋਈ ਨਜਰੀਆ ਨਹੀਂ ਆਇਆ? ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ ਜਾਂ ਅਸਹਿਮਤ?
ਕਿਸੇ ਪ੍ਰਚਾਰਕ ਦਾ ਇਸ ਖੱਬੇ ਪੱਖੀ ਵਿਚਾਰ ਨਾਲ ਸਹਿਮਤ ਹੋਣਾ ਬੜਾ
ਖਤਰਨਾਕ ਰੁਝਾਨ ਸੀ, ਪਰ ਜੇ ਅਸਹਿਮਤ ਹੋ ਤਾਂ ਨਜਰੀਏ ਵਾਲਾ ਬਟਨ ਦਬਾ ਕੇ ਰੱਦ ਕਰ ਦਵੋ।
ਪਰ ਇਸ ਸੰਧਰਭ ਵਿੱਚ ਤਾਂ ਢੱਡਰੀਆਂ ਵਾਲੇ ਦੀ ਸਥਿਤੀ 'ਤੇ ਇੰਝ
ਮਹਿਸੂਸ ਹੋ ਰਿਹਾ ਸੀ ਕਿ ਨੁਕਤਾਚੀਨੀ ਤਾਂ ਗੁਰੂ 'ਤੇ ਹੋਈ ਹੈ, ਨਾ ਕਿ ਮੇਰੇ 'ਤੇ, ਮੈਂ
ਤਾਂ ਅਜੇ ਜਗਤਾਰ ਸਿੰਘ ਹੈਡ-ਗ੍ਰੰਥੀ ਦੇ ਆਪਣੇ 'ਤੇ ਕੀਤੇ ਹੋਏ ਕੁਮੈਂਟਾ ਦੇ ਜੁਆਬ ਦੇਣੇ
ਹਨ। ਇਸਤੋਂ ਬਾਅਦ ਮੇਰੇ ਵੱਲੋਂ ਸਿੱਧੇ ਰੂਪ ਵਿੱਚ ਇਸ ਸਾਬਕਾ ਅਤੇ ਮੌਜੂਦਾ ਅਖੌਤੀ
ਸਾਧ 'ਤੇ ਸਵਾਲੀਆ ਚਿੰਨ੍ਹ ਲਾ ਕੇ ਇਸਦੀ ਮਿਲੀਭੁਗਤ ਪਹਾੜੀ ਕਾਂ ਨਾਲ ਦਰਸਾਈ ਅਤੇ ਇਹ ਇਸ
ਮਿਲੀਭੁਗਤ ਤੋਂ ਹਮੇਸ਼ਾਂ ਪਾਸਾ ਵੱਟਦਾ ਰਿਹਾ ਅਤੇ ਕਹਿੰਦਾ ਰਿਹਾ ਕਿ ਮੇਰਾ ਤਾਂ ਉਸ ਨਾਲ
ਕੋਈ ਰਾਬਤਾ ਹੀ ਨਹੀਂ ਹੈ, ਜੋ ਇਸ ਨੇ ਸਿਆਟਲ ਵਿੱਚ ਭੀ ਦੱਸਿਆ।
ਮੈਨੂੰ ਆਪਣੇ ਸਾਹਮਣੇ ਤਸਵੀਰ ਸਪਸ਼ੱਟ
ਦਿਖ ਰਹੀ ਸੀ ਕਿ ਜੋ ਭੀ ਪਹਾੜੀ ਕਾਂ ਦੀ ਕਾਵਾਂ ਰੌਲ਼ੀ ਹੈ, ਉਹ ਪਵਾਈ ਹੀ ਇਸਦੇ ਰਾਹੀਂ ਜਾ
ਰਹੀ ਹੈ।
ਇਸੇ ਲਈ ਮੈਂ ਆਪਣੇ ਕੁੱਝ ਭਾਵੁਕ ਜਹੇ ਜਾਗਰੂਕ ਸੱਜਣਾਂ ਦੇ ਰੋਕਣ
'ਤੇ ਭੀ ਪ੍ਰੋਗਰਾਮ ਦੀ ਲੜੀ ਨੂੰ ਜਾਰੀ ਰੱਖਿਆ, ਜਿਸਦਾ ਕਾਰਣ ਇਸ ਸਾਬਕਾ ਅਤੇ ਮੌਜੂਦਾ
ਅਖੌਤੀ ਸਾਧ ਦੀ ਬੇਈਮਾਨੀ ਦੀ ਸਪਸ਼ੱਟਤਾ ਸੀ। ਪਰ ਅੱਜ ਇਸਦਾ ਪਰਤੱਖ ਪ੍ਰਮਾਣ ਭੀ ਤੁਹਾਡੇ
ਸਾਹਮਣੇ ਆ ਚੁੱਕਾ ਹੈ ਕਿ ਕਿਵੇ "ਅੱਖ ਮੇਰੇ ਦੀ ਦੁਖੇ, ਪਾਣੀ ਮੇਰੀਆਂ ਅੱਖਾਂ ਵਿੱਚੋਂ
ਵਹਿੰਦਾ" ਵਾਂਗ ਸਿੰਘਨਾਦ ਰੇਡੀਉ ਤੋਂ ਫੰਡਰ ਗਾਂ ਵਾਲੀ ਮਿਸਾਲ ਜੋ ਕਿ ਭਾਈ ਪੰਥਪ੍ਰੀਤ ਨੇ
ਪਹਾੜੀ ਦੇਸ਼ਾ ਦੇ ਕਾਂ ਸੰਬੰਧੀ ਦਿੱਤੀ ਸੀ, ਉਸੇ ਹੀ ਮਿਸਾਲ
ਨੂੰ ਆਪਣੇ 'ਤੇ ਢੁਕਾ ਕੇ ਇਸ ਅਖੌਤੀ ਸਾਧ ਢੱਡਰੀਆਂ ਨੇ ਕਥਾ ਕੱਢ ਮਾਰੀ ਜਿਸਤੋਂ ਇਸਦੀ
ਪਹਾੜੀ ਦੇਸ਼ ਵਾਲੇ ਕਾਂ ਨਾਲ ਮਿਲੀਭੁਗਤ ਸੰਬੰਧੀ ਜੋ ਅਜੇ ਪੂਰੀ ਤਰ੍ਹਾਂ ਸੋਮਣ ਭੀ ਨਹੀਂ
ਹੋਇਆ ਸੀ, ਉਸਨੂੰ ਭੀ ਸਪਸ਼ੱਟ ਹੋ ਗਿਆ ਕਿ ਕੁਵਿਰਸਾ ਰੇਡਿਉ ਤੋਂ ਜੋ ਭੀ ਕਾਵਾਂਰੌਲੀ ਪਾਈ
ਜਾਂਦੀ ਹੈ, ਉਹ ਢੱਡਰੀਆਂ ਵਾਲੇ ਦੀ ਸਹਿਮਤੀ ਨਾਲ ਹੁੰਦਾ ਹੈ, ਭਾਵੇਂ ਉਹ ਖੱਬੇ ਪੱਖੀ
ਵਿਚਾਰਾਂ ਦਾ ਰੁਝਾਨ ਹੋਵੇ ਜਾਂ ਸਾਰੇ ਪ੍ਰਚਾਰਕਾਂ ਨੂੰ ਗਾਲਾਂ ਕੱਢਣ ਜਾਂ ਬੁਰਾ ਭਲਾ
ਕਹਿਣ ਵਾਲਾ ਸਿਲਸਿਲਾ ਹੋਵੇ।
ਆਉ ਹੁਣ ਮੋਗੇ ਵਾਲਿਆਂ ਦੀ ਗੁਮਸ਼ੁਦਾ ਸੰਬੰਧੀ ਦਿੱਤੇ ਹੋਏ
ਟਾਇਟਲ 'ਤੇ ਵਿਚਾਰ ਕਰੀਏ।
ਜਦੋਂ ਮੇਰੇ ਵੱਲੋਂ ਲੜੀਵਾਰ ਢੱਡਰੀਆਂ ਵਾਲੇ 'ਤੇ ਪਹਾੜੀ ਕਾਂ
ਸੰਬੰਧੀ ਆਪਸੀ ਤਾਲਮੇਲ ਦੀ ਗੱਲਬਾਤ ਕੀਤੀ ਜਾ ਰਹੀ ਸੀ, ਉਸੇ ਦੌਰਾਨ ਮੋਗੇ ਦੇ ਕੁਝ ਸੱਜਣ
ਭਾਈ ਪੰਥਪ੍ਰੀਤ ਸਿੰਘ ਅਤੇ ਅਖੌਤੀ ਸਾਧ ਢੱਡਰੀਆਂ ਵਾਲੇ ਨੂੰ ਮਿਲ ਕੇ ਅਤੇ ਭਾਈ ਸਰਬਜੀਤ
ਸਿੰਘ ਧੂੰਦਾ ਨਾਲ ਇਹਨਾਂ ਨੇ ਅਮਰੀਕਾ ਵਿੱਚ ਫੋਨ ਰਾਹੀਂ ਰਾਬਤਾ ਬਣਾਇਆ। ਉਸਤੋਂ
ਬਾਅਦ ਇਹਨਾਂ ਦਾ ਮੇਰੇ ਕੋਲ ਫੋਨ ਆਇਆ ਤੇ ਕਹਿਣ ਲੱਗੇ ਅਸੀਂ ਇਹਨਾਂ ਤਿੰਨਾ ਪ੍ਰਚਾਰਕਾਂ
ਦੇ ਆਪਸੀ ਤਾਲਮੇਲ ਨੂੰ ਮੁੱਖ ਰੱਖ ਕੇ ਇਹਨਾਂ ਦੀ ਮੀਟਿੰਗ ਕਰਵਾ ਰਹੇ ਹਾਂ।
ਇਹਨਾਂ ਸੱਜਣਾਂ
ਨਾਲ ਉਸ ਵੇਲੇ ਗੱਲਬਾਤ ਕਰਨ ਤੋਂ ਬਾਅਦ ਇਹਨਾਂ ਦੀ ਸੁਹਿਰਦਤਾ 'ਤੇ ਤਾਂ ਭਾਵੇਂ ਮੈਨੂੰ
ਕੋਈ ਸ਼ੰਕਾ ਨਹੀਂ ਸੀ, ਪਰ ਇਹਨਾਂ ਦਾ ਇਹ ਮਿਸ਼ਨ ਮੈਨੂੰ ਨਾ-ਕਾਮਯਾਬ ਹੋਣ ਦਾ ਆਭਾਸ ਪਹਿਲਾਂ
ਤੋਂ ਹੀ ਸੀ, ਜਿਸ ਵਿੱਚ ਮੈਨੂੰ ਮੇਰੀ ਸਮਝ ਅਨੁਸਾਰ ਢੱਡਰੀਆਂ ਵਾਲੇ ਅਤੇ ਪਹਾੜੀ ਦੇਸ਼ਾਂ
ਵਾਲੇ ਕਾਂ ਦੀ ਆਪਸੀ ਸਾਂਝ ਦਾ ਹੋਣਾਂ ਹੀ ਮੁੱਖ ਰੁਕਾਵਟ ਸੀ। ਮੇਰੇ ਦੁਆਰਾ ਇਸ ਸਾਂਝ ਦਾ
ਜਿਕਰ ਕਰਨ 'ਤੇ ਮੋਗੇ ਵਾਲੇ ਕਹਿੰਦੇ ਕਿ ਵੀਰ ਜੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ,
ਕਿਉਂਕਿ ਉਹਨਾਂ ਦੇ ਕਹਿਣ ਅਨੁਸਾਰ ਢੱਡਰੀਆਂ ਵਾਲੇ ਨੇ ਇਸ ਤਾਲਮੇਲ ਨੂੰ ਨਕਾਰਿਆ ਹੈ।
ਉਹਨਾਂ
ਦੇ ਬਾਰ-ਬਾਰ ਕਹਿਣ 'ਤੇ ਅਤੇ ਇਹਨਾਂ ਸੱਜਣਾਂ ਦੀ ਸੁਹਿਰਦਤਾ ਨੂੰ ਵੇਖ ਕੇ ਮੈਂ ਇਹਨਾਂ
ਕੁਝ ਕਰ ਕੇ ਦਿਖਾਉਣ ਵਾਲੇ ਸੱਜਣਾਂ ਨਾਲ ਅੜੀ ਨਾ ਕਰਦਾ ਹੋਇਆ,
ਇਸ ਸ਼ਰਤ 'ਤੇ ਸਹਿਮਤ ਹੋ ਗਿਆ ਕਿ ਮੈਂ ਅੱਜ ਤੋਂ ਹੀ ਆਪਣੇ ਪ੍ਰੋਗਰਾਮਾਂ ਦੀ ਲੜੀ ਇੱਥੇ
Pause ਕਰਦਾ ਹਾਂ, ਪਰ ਇਹ ਧਿਆਨ ਰੱਖਣਾਂ ਕਿ Pause
ਤੋਂ ਭਾਵ STOP ਨਹੀਂ ਹੁੰਦਾ। ਜੇ ਆਉਣ ਵਾਲੇ ਸਮੇਂ ਦੌਰਾਨ ਕੋਈ ਭੀ ਨਤੀਜਾ ਬਾਹਰ
ਨਾ ਆਇਆ, ਤਾਂ ਮੈਨੂੰ ਦੁਬਾਰਾ ਆਪਣਾ ਫਰਜ਼ ਸਮਝਦੇ ਹੋਏ ਲੜੀ ਸ਼ੁਰੂ ਕਰਨੀ ਪਵੇਗੀ ਅਤੇ ਨਾਲ
ਹੀ ਮੈਂ ਇਹ ਭੀ ਬੇਨਤੀ ਕੀਤੀ ਕਿ ਜੇ ਇਹ ਕੰਮ ਸਿਰੇ ਨਾ ਚੜਿਆ, ਤਾਂ ਤੁਹਾਨੂੰ ਸਾਰੇ
ਹਾਲਾਤ ਕੌਮ ਸਾਹਮਣੇ ਰੱਖਣੇ ਪੈਣਗੇ ਕਿ ਕੌਣ ਹੈ ਜੋ ਇਸ ਮਿਸ਼ਨ ਤੋਂ ਭਗੋੜਾ ਹੋਇਆ।
ਮੈਨੂੰ ਮੋਗੇ ਵਾਲੇ ਇਹ ਕੁਝ ਕੁ ਸੱਜਣ ਹਰੀਕੇ ਇੱਕ ਅਨੰਦੁ
ਕਾਰਜ 'ਤੇ ਮਿਲੇ ਸਨ, ਜਿਥੇ ਭਾਵੇ ਇਸ ਸੰਬੰਧੀ ਬਹੁਤੀ ਗੱਲਬਾਤ ਤਾਂ ਨਹੀਂ ਹੋਈ, ਪਰ ਇਨੀ
ਕੁ ਗੱਲ ਜ਼ਰੂਰ ਕਹਿ ਕੇ ਗਏ ਸਨ ਕਿ ਗੱਲਬਾਤ ਬਹੁਤੀ ਦੂਰ ਨਹੀਂ, ਸਿਰਫ ਭਾਈ ਧੂੰਦਾ ਦਾ
ਅਮਰੀਕਾ ਤੋਂ ਵਾਪਿਸ ਮੁੜਣ ਦਾ ਇੰਤਜਾਰ ਹੈ। ਭਾਈ ਧੂੰਦਾ ਵਾਪਿਸ ਆ ਕੇ ਭੀ ਚਲਾ
ਗਿਆ ਅਤੇ ਭਾਈ ਪੰਥਪ੍ਰੀਤ ਸਿੰਘ ਪੰਜਾਬ ਵਿੱਚ ਹੀ ਹੈ, ਪਰ ਇਹਨਾਂ ਵੱਲੋਂ ਅਜੇ ਤੱਕ ਕੋਈ
ਅੱਪਡੇਟ ਨਹੀਂ ਮਿਲੀ।
ਕੱਲ ਇੱਕ ਲਿਖਤ ਜੋ ਸਿਆਟਲ ਤੋਂ ਗੁਲਜ਼ਾਰ
ਸਿੰਘ ਦੀ ਸੀ, ਉਹ ਭੀ ਫੇਸਬੁੱਕ ਅਤੇ ਵਟਸ-ਐਪ ਦੇ ਮਾਧਿਅਮ ਰਾਹੀਂ ਮੇਰੇ ਤੱਕ ਪਹੁੰਚੀ,
ਜਿਸ ਵਿੱਚ ਉਹ ਤਾਲਮੇਲ ਵਾਲੇ ਸੱਜਣਾਂ ਦੀ ਚੁੱਪੀ ਸੰਬੰਧੀ ਸਵਾਲ ਪੁੱਛ ਰਹੇ ਸਨ।
ਮੈਂ ਭੀ ਵਾਪਿਸ ਯੂਕੇ ਆਉਣ ਤੋਂ ਪਹਿਲਾਂ ਇਹਨਾਂ ਨਾਲ ਫੋਨ ਤੇ ਦੋ-ਤਿੰਨ ਬਾਰ ਰਾਬਤਾ
ਬਣਾਉਣ ਦੀ ਕੋਸਿਸ਼ ਕੀਤੀ, ਪਰ ਇਹਨਾਂ ਵਿੱਚੋਂ ਨਾ ਹੀ ਕਿਸੇ ਨੇ ਫੋਨ ਚੁੱਕਿਆ ਅਤੇ ਨਾ ਹੀ
ਵਾਪਿਸ ਫੋਨ ਆਇਆ। ਇਸ ਲਈ ਇਹਨਾਂ ਨੂੰ ਗੁਮਸ਼ੁਦਾ ਘੋਸ਼ਿਤ ਕੀਤਾ
ਗਿਆ ਹੈ। ਇਹ ਭਾਈ ਜੋ ਵਿੱਚ
ਵਿਚੋਲੇ ਸਨ, ਇਹ ਆਪਣੀ ਸਥਿਤੀ ਨੂੰ ਸਪਸ਼ੱਟ ਕਰਨ, ਨਹੀਂ ਮੈਂ ਆਪਣੇ ਅੰਦਾਜਿਆਂ ਤਹਿਤ ਜੋ
ਕਿ ਮੈਨੂੰ ਪਹਿਲਾਂ ਭੀ ਸਪਸ਼ੱਟ ਸਨ ਅਤੇ ਅੱਜ ਭੀ ਸਪਸ਼ੱਟ ਹਨ, ਨੂੰ ਆਧਾਰ ਬਣਾ ਕੇ ਇਸ
ਸ਼ੁੱਕਰਵਾਰ ਦੇ ਪ੍ਰੋਗਰਾਮ ਦੀ ਲੜੀ ਦੀ ਮੁੜ ਸ਼ੁਰੂਆਤ ਕਰਾਂਗਾ।
💢
ਭਾਈ
ਰਣਜੀਤ ਸਿੰਘ ਢੱਡਰੀਆਂ ਵਾਲੇ, ਰੇਡਿਓ ਵਿਸ਼ਟਾ ਦੇ ਹਰਨੇਕ ਅਤੇ ਉਸਦੇ ਸਾਥੀਆਂ ਵੱਲੋਂ
ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਹੂੜਮਤੀਆਂ ਦਾ ਪੂਰਾ ਲੇਖਾ ਜੋਖਾ ... ਇਸ ਲਿੰਕ
'ਤੇ ਕਲਿੱਕ ਕਰਕੇ ਪੜਿਆ ਜਾ ਸਕਦਾ ਹੈ।