06 ਜਨਵਰੀ 2018: ਸਾਹਿਬ-ਏ-
ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ
ਸਮਰਪਿਤ … ਖਾਲਸਾ ਹਾਲ, ਗੋਬਿੰਦ ਨਗਰ, ਕਾਨਪੁਰ ਵਿਖੇ ਦੂਜੇ ਅਤੇ ਤੀਜੇ ਦੀਵਾਨ ਦੀ
ਸੰਪੂਰਣਤਾ ਹੋਈ … ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ।
ਉਨ੍ਹਾਂ ਨੇ ਹੇਠ ਲਿਖਿਆ ਸ਼ਬਦ ਗਾਇਨ ਕੀਤਾ ਅਤੇ ਅਤੇ ਗੁਰਮਤਿ ਵਿਚਾਰਾਂ ਕੀਤੀਆਂ
ਸਾਰਗ ਮਹਲਾ ੫ ਘਰੁ ੩॥ ੴ ਸਤਿਗੁਰ ਪ੍ਰਸਾਦਿ ॥ ਮਨ ਕਹਾ
ਲੁਭਾਈਐ ਆਨ ਕਉ ॥ ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥੧॥ ਰਹਾਉ ॥
ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ ॥ ਅਕਾਲ ਮੂਰਤਿ ਹੈ ਸਾਧ
ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥੧॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ
ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥੨॥੧॥੨੦॥
ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੇ ਸ਼ਬਦ ਦੀ ਵਿਚਾਰ ਦੀ ਸਾਂਝ ਪਾਉਂਦਿਆਂ ਆਖਿਆ ਕਿ ਸਾਡੇ
ਜੀਵਨ ਦੀ ਪ੍ਰੇਰਣਾ, ਸਾਡੇ ਜੀਵਨ ਦਾ ਆਧਾਰ, ਸਾਡੇ ਜੀਵਨ ਦੀ ਮਰਿਆਦਾ 'ਗੁਰਬਾਣੀ' ਹੈ, ਪਰ
ਅੱਜ ਅਸੀਂ ਬੇਨਾਮ ਕਲਮਾਂ ਰਾਹੀਂ ਕਾਲ ਦਾ ਉਪਾਸਕ ਬਣੀ ਬੈਠੇ ਹੈ, ਜਿਥੇ ਅਕਾਲ ਦਾ ਨਾਂ ਹੀ
ਨਹੀਂ ਸਿਰਫ 'ਕਾਲ ਹੀ ਕਾਲ' ਹੈ … ਜਦੋਂ ਕੀ ਗੁਰੂ ਕਹਿ ਰਹਿਆ ਕਾਲ ਦੇ ਨੇੜੇ ਵੀ ਨਾ ਜਾਈ,
ਕਾਲ ਤੋਂ ਬੱਚ ਕੇ ਰਹੀ "ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ
ਨਾਮ ਸਿਮਰਿ ਤੂ ਜੀਵਹਿ ਫਿਰਿ ਨਾ ਖਾਈ ਮਹਾ ਕਾਲੁ" … ਭਲਿਆ 'ਕਾਲ' ਮਛਲੀ ਦੇ ਜਾਲ
ਵਾਂਗ ਹੈ ਜਿਸ ਵਿਚ ਮਛਲੀ ਫਸ ਕੇ ਮਰਦੀ ਹੀ ਹੈ, ਤੂੰ ਵੀ ਨਿਤ ਕਾਲ ਨੂੰ ਸਿਮਰ ਕੇ ਉਸ ਵਿਚ
ਗ੍ਰਸਦਾ ਜਾ ਰਿਹਾ ਹੈ … "ਮਛਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ" … "ਭਾਈ ਰੇ ਇਉ ਸਿਰਿ
ਜਾਣਹੁ ਕਾਲੁ ॥ ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ" … ਭਲਿਆ ਤੇਰਾ ਜੀਵਨ ਅਕਾਲ
ਹੈ, ਕਾਲ ਨਹੀਂ … ਕਾਲ ਹੀ ਜਾਲ ਹੈ … "ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ
ਥਾਟਿਓ" … ਪਰ ਜਿੰਨਾ ਨੇ ਸੱਚ ਦਾ ਰਸਤਾ ਫੜ ਲਿਆ, ਸੱਚ ਦਾ ਰਾਹ ਅਪਣਾ ਲਿਆ, ਕਾਲ ਉਨਾਂ
ਦਾ ਕੁਝ ਨਹੀਂ ਵਿਗਾੜ ਸਕਦਾ … ਸੋ ਭਲਿਓ ਅਕਾਲ ਨਾਲ ਜੁੜੋ, ਕਾਲ ਨਾਲ ਨਹੀਂ …।
...ਅਤੇ ਰਾਤ ਦੇ ਦਿਵਾਨ 'ਚ ਪ੍ਰੋ. ਦਰਸ਼ਨ ਸਿੰਘ ਜੀ ਖ਼ਾਲਸਾ ਨੇ
ਸ਼ਬਦ ਦਾ ਗਾਇਨ ਕੀਤਾ ਅਤੇ ਗੁਰਮਤਿ ਵੀਚਾਰਾਂ ਕੀਤੀਆਂ।
ਆਸਾ ਮਹਲਾ ੫ ॥ ਸੋਇ ਰਹੀ ਪ੍ਰਭ ਖਬਰਿ ਨ ਜਾਨੀ ॥ ਭੋਰੁ ਭਇਆ
ਬਹੁਰਿ ਪਛੁਤਾਨੀ ॥੧॥ ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥ ਪ੍ਰਭ ਮਿਲਬੇ ਕੀ ਲਾਲਸਾ
ਤਾ ਤੇ ਆਲਸੁ ਕਹਾ ਕਰਉ ਰੀ ॥੧॥ ਰਹਾਉ ॥ ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ ॥ ਖਿਸਰਿ ਗਇਓ
ਭੂਮ ਪਰਿ ਡਾਰਿਓ ॥੨॥ ਸਾਦਿ ਮੋਹਿ ਲਾਦੀ ਅਹੰਕਾਰੇ ॥ ਦੋਸੁ ਨਾਹੀ ਪ੍ਰਭ ਕਰਣੈਹਾਰੇ ॥੩॥
ਸਾਧਸੰਗਿ ਮਿਟੇ ਭਰਮ ਅੰਧਾਰੇ ॥ ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥
ਸਮਾਗਮ ਵਿੱਚ ਭਾਈ ਰਾਜਿੰਦਰ ਸਿੰਘ ਜੀ ਖਾਲਸਾ ਪੰਚਾਇਤ
ਚੰਡੀਗੜ੍ਹ ਅਤੇ ਭਾਈ ਦਲਬੀਰ ਸਿੰਘ ਜੀ ਫਰੀਦਾਬਾਦ ਨੇ ਵੀ ਹਾਜ਼ਰੀ ਭਰੀ ਅਤੇ ਗੁਰਮਤਿ
ਵਿਚਾਰਾਂ ਨਾਲ ਸੰਗਤਾਂ ਨੂੰ ਜਾਗਰਤ ਕੀਤਾ।