05 ਜਨਵਰੀ 2018: ਅਕਾਲੀ ਜੱਥਾ ਕਾਨਪੁਰ ਦਵਾਰਾ ਅਕਾਲਪੁਰਖ ਦੀ
ਅਪਾਰ ਬਖਸ਼ਿਸ਼ ਨਾਲ ਅੱਜ ਕਾਨਪੁਰ ਦੀ ਜਾਗਰੂਕ ਸੰਗਤ ਦੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ
ਸਾਹਿਬ ਦਾ 351 ਵਾਂ ਪ੍ਰਕਾਸ਼ ਪੁਰਬ ਬਹੁਤ ਉਤਸਾਹ ਨਾਲ ਆਰੰਭ ਹੋਇਆ।
ਸਾਹਿਬ-ਏ-ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼
ਪੁਰਬ ਨੂੰ ਸਮਰਪਿਤ … ਖਾਲਸਾ ਹਾਲ, ਗੋਬਿੰਦ ਨਗਰ, ਕਾਨਪੁਰ ਵਿਖੇ ਪਹਿਲੇ ਦੀਵਾਨ ਦੀ
ਸੰਪੂਰਣਤਾ ਹੋਈ। ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਵਲੋਂ ਕੀਰਤਨ ਦੀ ਹਾਜ਼ਰੀ ਭਰੀ ਗਈ।
ਉਨ੍ਹਾਂ ਨੇ ਹੇਠ ਲਿਖਿਆ ਸ਼ਬਦ ਗਾਇਨ ਕੀਤਾ ਅਤੇ ਅਤੇ ਗੁਰਮਤਿ ਵਿਚਾਰਾਂ ਕੀਤੀਆਂ
ਗੂਜਰੀ ਮਹਲਾ ੫ ਘਰੁ ੨ ॥ ਰਾਜਨ ਮਹਿ
ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥ ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ
॥੧॥ ਪਿਤਾ ਮੇਰੋ ਬਡੋ ਧਨੀ ਅਗਮਾ ॥ ਉਸਤਤਿ ਕਵਨ ਕਰੀਜੈ ਕਰਤੇ ਪੇਖਿ ਰਹੇ ਬਿਸਮਾ ॥੧॥
ਰਹਾਉ ॥ ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ ॥ ਤੇਜਨ ਮਹਿ ਤੇਜਵੰਸੀ
ਕਹੀਅਹਿ ਰਸੀਅਨ ਮਹਿ ਰਾਤਾ ॥੨॥ ਸੂਰਨ ਮਹਿ ਸੂਰਾ ਤੂੰ ਕਹੀਅਹਿ ਭੋਗਨ ਮਹਿ ਭੋਗੀ ॥
ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥੩॥ ਕਰਤਨ ਮਹਿ ਤੂੰ ਕਰਤਾ
ਕਹੀਅਹਿ ਆਚਾਰਨ ਮਹਿ ਆਚਾਰੀ ॥ ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ
॥੪॥ ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥ ਲਖਿਮੀ ਕੇਤਕ ਗਨੀ ਨ ਜਾਈਐ ਗਨਿ
ਨ ਸਕਉ ਸੀਕਾ ॥੫॥ ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ॥ ਜੁਗਤਨ ਮਹਿ
ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥੬॥ ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ
ਸਿਰਿ ਕਰਮਾ ॥ ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥੭॥ ਜਿਉ ਬੋਲਾਵਹਿ
ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ ॥ ਸਾਧਸੰਗਿ ਨਾਨਕ ਜਸੁ ਗਾਇਓ ਜੋ ਪ੍ਰਭ ਕੀ
ਅਤਿ ਪਿਆਰੀ ॥੮॥੧॥੮॥
ਪ੍ਰੋ. ਦਰਸ਼ਨ ਸਿੰਘ ਜੀ ਖਾਲਸਾ ਨੇ ਸ਼ਬਦ ਦੀ ਵਿਚਾਰ ਦੀ ਸਾਂਝ
ਪਾਉਂਦਿਆਂ ਆਖਿਆ ਕਿ ਅੱਜ ਦਾ ਮਨੁੱਖ ਦਿਨ ਮਨਾ ਰਿਹਾ ਹੈ, ਪੁਰਬ ਮਨਾ ਰਿਹਾ, ਗੱਲਾਂ ਵੀ
ਬਾਪੂ ਦੀ ਕਰ ਰਿਹਾ ਹੈ, ਪਰ ਹੈਰਾਨਗੀ ਹੁੰਦੀ ਹੈ … ਇਹ ਕਿਹੋ
ਜਿਹੀ ਗੱਲ ਹੈ ਗੱਲਾਂ ਬਾਪੂ ਦੀ ਕਰ ਰਿਹਾ ਹੈ, ਪਰ ਜਾਣਦਾ ਹੀ ਨਹੀਂ ਬਾਪੂ ਕੌਣ ਹੈ ਪਿਤਾ
ਕੌਣ ਹੈ …