ਗੁਰਦੁਆਰਾ ਗੋਬਿੰਦਸਰ ਲਾਵੀਨੀਉ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ ਦੇ ਵਿਸ਼ੇਸ਼ ਦੀਵਾਨ 14 ਜਨਵਰੀ 2018 ਨੂੰ
ਮਿਲਾਨ 01 ਜਨਵਰੀ 2018 (ਬਲਵਿੰਦਰ ਸਿੰਘ ਢਿੱਲੋਂ) :
ਸੈਂਟਰ ਇਟਲੀ
ਦੇ ਪ੍ਰਸਿੱਧ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ
ਇਲਾਕੇ ਦੀਆਂ ਸਮੂਹ ਸਿੱਖ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਖਿਦਰਾਣੇ ਦੀ ਢਾਬ ਵਿਖੇ ਜੰਗ
ਵਿੱਚ ਸ਼ਹੀਦ ਹੋਏ ਚਾਲੀ ਮੁਕਤਿਆਂ ਅਤੇ ਮੁਕਤਸਰ ਸਾਹਿਬ ਦੀ ਮਾਘੀ ਨੂੰ ਮੁੱਖ ਰੱਖਦਿਆਂ
ਮਹਾਨ ਸਮਾਗਮ 14 ਜਨਵਰੀ 2018 ਦਿਨ ਐਤਵਾਰ ਨੂੰ ਬੜੀ ਸ਼ਰਧਾ ਅਤੇ ਭਾਵਨਾ ਨਾਲ ਕਰਵਾਇਆ ਜਾ
ਰਿਹਾ ਹੈ। ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੌਮ ਦੇ ਮਹਾਨ ਪ੍ਰਚਾਰਕ
ਭਾਈ ਸਰਬਜੀਤ ਸਿੰਘ ਧੂੰਦਾ ਗੁਰਮਤਿ ਵੀਚਾਰਾਂ ਕਰਣਗੇ।
ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਦੀ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਸ੍ਰ:
ਸੁਖਜਿੰਦਰ ਸਿੰਘ ਕਾਲਰੂ, ਪ੍ਰਮਿੰਦਰ ਸਿੰਘ ਸੂਜਾਪੁਰ, ਜੋਪਿੰਦਰ ਸਿੰਘ ਜੋਗਾ, ਤੀਰਥ ਸਿੰਘ,
ਬਲਜਿੰਦਰ ਸਿੰਘ ਬੱਲ, ਭੁਪਿੰਦਰ ਸਿੰਘ ਭੰਡਾਲ, ਕਰਮਵੀਰ ਸਿੰਘ ਰੂਬੀ, ਬਲਵਿੰਦਰ ਸਿੰਘ,
ਦਵਿੰਦਰ ਸਿੰਘ ਵਲੋਂ ਇਟਲੀ ਦੀਆਂ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਕਿ ਚਾਲੀ
ਮੁਕਤਿਆਂ ਅਤੇ ਮੁਕਤਸਰ ਸਾਹਿਬ ਦੀ ਮਾਘੀ ਦੇ ਮਹਾਨ ਸਮਾਗਮ ਵਿੱਚ ਹੁਮ-ਹੁਮਾ ਕੇ 14 ਜਨਵਰੀ
2018 ਦਿਨ ਐਤਵਾਰ ਨੂੰ ਗੁਰਦੁਆਰਾ ਗੋਬਿੰਦਸਰ ਸਾਹਿਬ ਲਵੀਨੀਉ ਵਿਖੇ ਪਹੁੰਚਣ ਦੀ ਕਿਰਪਾਲਤਾ
ਕਰੋ।