Share on Facebook

Main News Page

ਚਰਨਜੀਤ ਚੱਢਾ ਦੀ ਵੀਡੀਓ ਵਾਇਰਲ ਕਰਨ ਵਾਲਾ ਦੋਸ਼ੀ ਗੁਰਸੇਵਕ ਸਿੰਘ ਕਾਬੂ
27 Dec 2017

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਚੱਢਾ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਨਾਂ 'ਤੇ ਉਸ ਵੀਡੀਓ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਬਲੈਕਮੇਲ ਕਰਨ ਵਾਲੇ ਚੌਥੇ ਦੋਸ਼ੀ ਗੁਰਸੇਵਕ ਸਿੰਘ ਨੂੰ ਥਾਣਾ ਨੰ. 6 ਦੀ ਪੁਲਿਸ ਨੇ ਅੱਜ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਜਿਸ ਵੀਡੀਓ ਦੇ ਆਧਾਰ 'ਤੇ ਚਰਨਜੀਤ ਚੱਢਾ ਨੂੰ ਬਲੈਕਮੇਲ ਕੀਤਾ ਜਾ ਰਿਹਾ ਸੀ।

ਉਹ ਵੀਡੀਓ ਅੱਜ ਫੜੇ ਗਏ ਗੁਰਸੇਵਕ ਸਿੰਘ ਨੇ ਬਣਾਈ ਸੀ। ਥਾਣਾ ਨੰ. 6 ਦੇ ਇੰਸਪੈਕਟਰ ਵਿਮਲਕਾਂਤ ਨੇ ਦੱਸਿਆ ਕਿ ਚਰਨਜੀਤ ਸਿੰਘ ਚੱਢਾ ਨੇ ਕੁਝ ਸਮਾਂ ਪਹਿਲਾਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਕੁਝ ਲੋਕ ਉਸ ਦੀ ਅਸ਼ਲੀਲ ਵੀਡੀਓ ਬਣੀ ਹੋਣ ਦੀ ਧਮਕੀ ਦੇ ਕੇ ਬਲੈਕਮੇਲ ਕਰ ਰਹੇ ਹਨ। ਜਿਨ੍ਹਾਂ ਨੇ ਬਦਲੇ ਵਿਚ ਉਸ ਇਕ ਕਰੋੜ ਰੁਪਏ ਦੀ ਮੰਗ ਕੀਤੀ।

ਪੁਲਿਸ ਨੇ ਜਾਂਚ ਤੋਂ ਬਾਅਦ 4 ਵਿਅਕਤੀਆਂ 'ਤੇ ਮਾਮਲਾ ਦਰਜ ਕਰ ਕੇ 3 ਨੂੰ ਗ੍ਰਿਫਤਾਰ ਕਰ ਲਿਆ। ਜਦੋਂ ਕਿ ਇਸ ਮਾਮਲੇ ਵਿਚ ਚੌਥਾ ਦੋਸ਼ੀ ਗੁਰਸੇਵਕ ਸਿੰਘ ਅਜੇ ਫਰਾਰ ਸੀ, ਜਿਸ ਨੂੰ ਅੱਜ ਥਾਣਾ ਨੰ. 6 ਦੀ ਪੁਲਿਸ ਨੇ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ। ਉਕਤ ਲੋਕ ਖੁਦ ਨੂੰ ਅਖਬਾਰ ਦੇ ਫੋਟੋਗ੍ਰਾਫਰ ਦੱਸ ਰਹੇ ਸਨ।

ਇੰਸਪੈਕਟਰ ਵਿਮਲਕਾਂਤ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੁਲਿਸ ਨੇ ਪਹਿਲਾਂ ਹੀ ਸੁਖਦੇਵ ਸਿੰਘ, ਦਵਿੰਦਰ ਸੂਦ, ਇੰਦਰਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ। ਪੁਲਿਸ ਨੇ ਅੱਜ ਗੁਰਸੇਵਕ ਨੂੰ ਗ੍ਰਿਫਤਾਰ ਕਰ ਲਿਆ।

ਗੁਰਸੇਵਕ ਨੇ ਚਰਨਜੀਤ ਦੇ ਹੋਟਲ ਵਿਚ ਬਣਾਈ ਸੀ ਉਸ ਦੀ ਵੀਡੀਓ

ਫੜੇ ਗਏ ਦੋਸ਼ੀ ਗੁਰਸੇਵਕ ਸਿੰਘ ਤੇ ਇਸ ਤੋਂ ਪਹਿਲਾਂ ਫੜੇ ਗਏ ਇੰਦਰਜੀਤ ਸਿੰਘ ਚਰਨਜੀਤ ਚੱਢਾ ਦੇ ਹੋਟਲ ਵਿਚ ਕੰਮ ਕਰਦੇ ਸਨ, ਜਿਨ੍ਹਾਂ ਨੇ ਹੋਟਲ ਵਿਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਚਰਨਜੀਤ ਦੀ ਵੀਡੀਓ ਕਲਿੱਪ ਵੇਖ ਉਸ ਨੂੰ ਆਪਣੇ ਮੋਬਾਇਲ 'ਤੇ ਸੇਵ ਕਰ ਲਿਆ ਤੇ ਬਾਅਦ ਵਿਚ ਸੁਖਦੇਵ ਸਿੰਘ ਤੇ ਇੰਦਰਜੀਤ ਸਿੰਘ ਰਾਹੀਂ ਚਰਨਜੀਤ ਨੂੰ ਬਲੈਕਮੇਲ ਕਰਨ ਲੱਗੇ।

ਫੜੇ ਗਏ ਦੋਸ਼ੀ ਸੁਖਦੇਵ ਸਿੰਘ ਤੇ ਦਵਿੰਦਰ ਸੂਦ ਨੇ ਪੁਲਿਸ ਨੂੰ ਦੱਸਿਆ ਕਿ ਵੀਡੀਓ ਸੀ. ਸੀ. ਟੀ. ਵੀ. ਕੈਮਰੇ ਤੋਂ ਗੁਰਸੇਵਕ ਤੇ ਇੰਦਰਜੀਤ ਨੇ ਬਣਾਈ ਸੀ। ਇੰਦਰਜੀਤ ਗੁਰਸੇਵਕ ਦਾ ਹੀ ਪੁੱਤਰ ਹੈ। ਦੋਵੇਂ ਚਰਨਜੀਤ ਦੇ ਹੋਟਲ ਵਿਚ ਨੌਕਰੀ ਕਰਦੇ ਸਨ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top