Share on Facebook

Main News Page

...ਤੇ ਧਰਮ ਉਦੋਂ ਬੇਬੱਸ ਹੋ ਗਿਆ
-: ਸਿਮਰਨਜੀਤ ਕੌਰ

...ਤੇ ਧਰਮ ਉਦੋਂ ਬੇਬੱਸ ਹੋ ਗਿਆ ਜਦੋਂ ਉਹ ਸੋਚਾਂ ਹੱਥ ਆ ਗਇਆ, ਤੇ ਧਰਮ ਸਿਰਫ ਇਹਨੀ ਕੁ ਗੱਲ 'ਤੇ ਭੜਕ ਗਿਆ ਕਿ ਓਹਨੇ "ਮੈਰੀ ਕ੍ਰਿਸਮਸ" ਕਿਹਾ ਸੀ, ਗੁਰਪੁਰਬ ਦੀ ਵਧਾਈ ਨਾ ਦਿੱਤੀ,

ਉਹ ਤਾਂ ਵੀ ਭੜਕ ਗਿਆ, ਜਦੋਂ ਬੰਦੀ ਛੋੜ-ਦਿਵਸ ਦੀ ਵਧਾਈ ਦੀ ਜਗ੍ਹਾ, ਉਸ ਨੇ ਹੈਪੀ ਦੀਵਾਲੀ ਕਿਹਾ...

ਧਰਮ ਉਦੋਂ ਵੀ ਭੜਕ ਗਿਆ ਜਦੋਂ ਉਸ ਨੇ ਸ਼ਹਾਦਤ ਵਾਲੇ ਦਿਨ ਮੁਸ੍ਕੁਰਾਉਂਦਿਆ ਹੋਇਆਂ ਤਸਵੀਰਾਂ ਖਿੱਚੀਆਂ...

ਉਹ ਉਦੋਂ ਵੀ ਭੜਕਿਆ ਜਦੋਂ ਉਸਨੇ ਪੈਸੇ ਦੇ ਲਾਲਚ ਦੇ ਕੇ ਲੋਕ ਆਪਣੇ ਧਰਮ ਵੱਲ ਮੋੜੇ...

ਉਹ ਤਾਂ ਵੀ ਭੜਕਿਆ ਜਦੋਂ ਔਰਤਾਂ ਨੇ ਦਰਗਾਹਾਂ 'ਚ ਇਜ਼ਾਜ਼ਤ ਮੰਗੀ...

ਉਹ ਉਦੋਂ ਵੀ ਭੜਕਿਆ ਜਦੋਂ ਦੂਜਿਆਂ ਨੇ ਗਊ ਰੱਖਿਆ ਨੂੰ ਧਰਮ ਨਾ ਮੰਨਿਆ...

ਬਹੁਤ ਭੜਕਦਾ ਹੈ ਧਰਮ, ਉਹਦੇ 'ਚ ਸ਼ਾਇਦ ਸਬਰ ਮੁੱਕ ਗਿਆ।

ਧਰਮ ਹਰ ਵਾਰ ਭੜਕਿਆ, ਸਾਂਝੀਵਾਲਤਾ ਦਾ ਸਪੀਕਰ ਹਰ ਵਾਰ ਭੜਕਿਆ... ਉਨ੍ਹਾਂ ਗੱਲਾਂ 'ਤੇ ਜੋ ਉਹ ਪ੍ਰਚਾਰ ਕਰਦਾ ਰਿਹਾ.. "ਸਾਂਝੀਵਾਲਤਾ, ਇੱਕ ਸੋਚ, ਆਜ਼ਾਦ ਖਿਆਲ", ਇਹ ਸਭ ਪ੍ਰਚਾਰ ਰਿਹਾ ਸੀ ਨਾ ਧਰਮ ? ਪਰ ਫੇਰ ਵੀ ਭੜਕ ਗਿਆ ਉਹ, ਸ਼ਾਇਦ ਉਹ ਖਿੱਝ ਗਿਆ ਹੋਣਾ, ਜਾਂ ਫੇਰ ਓਹਨੂੰ ਵੀ ਕੈਦ ਕਰਲਿਆ ਹੋਣਾ ਕਿਸੇ ਨੇ ਆਪਣੇ ਬੰਦ ਦਿਮਾਗ ਵਿੱਚ। ਕਿਉਂਕਿ ਕੁਦਰਤ ਵਿੱਚ ਵਿਚਰਦਾ ਧਰਮ ਕਦੇ ਇਹੋ ਜੇਹਾ ਨਹੀਂ ਸੀ।

ਚਲੋ ਕੋਈ ਗੱਲ ਨਹੀਂ, ਅੱਗੇ ਤੋਂ ਧਿਆਨ ਰੱਖਾਂਗੇ ਹਰ ਫਿਰਕੇ ਦਾ, ਹਰ ਦਿਨ ਦਿਹਾੜਾ ਅਲੱਗ ਅਲੱਗ ਦਿਨ 'ਤੇ ਪਵੇ ।

ਸ਼ਾਇਦ ਤਾਂ ਧਰਮ ਭੜਕੇ ਨਾ... ਖੁਸ਼ੀਆਂ ਖੇੜੇ ਵੰਡਦਾ ਰਹੇ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top