Share on Facebook

Main News Page

ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚੱਢਾ ਨੇ ਲੰਗਾਹ ਵਰਗਾ ਚੰਦ ਚਾੜਿਆ ; ਅਸ਼ਲੀਲ ਹਰਕਤਾਂ ਕਰਦੇ ਦੀ ਵੀਡੀਓ ਹੋਈ ਵਾਇਰਲ

- ਚੱਢੇ ਨੇ ਇਸ ਨੂੰ ਬਦਨਾਮ ਕਰਨ ਦੀ ਸਾਜਿਸ਼ ਦੱਸਿਆ
- ਲੰਗਾਹ ਵਾਲੀਆ ਧਾਰਾਵਾਂ ਤਹਿਤ ਹੀ ਮੁਕੱਦਮਾ ਦਰਜ ਕੀਤਾ ਜਾਵੇ - ਪ੍ਰੋ ਹਰੀ ਸਿੰਘ

ਅੰਮ੍ਰਿਤਸਰ 26 ਦਸੰਬਰ 2017 (ਜਸਬੀਰ ਸਿੰਘ ਪੱਟੀ): ਸ਼ੋਸ਼ਲ ਮੀਡੀਏ 'ਤੇ ਸਿੱਖ ਪੰਥ ਦੀ ਧਾਰਮਿਕ ਤੇ ਵਿਦਿਅਕ ਯੂਨੀਵਰਸਿਟੀ ਵਜੋ ਜਾਣੇ ਜਾਂਦੇ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਤੇ ਸਿੱਖਾਂ ਦੀ ਵਿਦਿਅਕ ਯੂਨੀਵਰਸਿਟੀ ਮੰਨੇ ਜਾਂਦੇ ਖਾਲਸਾ ਕਾਲਜ ਦੇ ਅੰਮ੍ਰਿਤਧਾਰੀ ਮੀਤ ਪ੍ਰਧਾਨ ਸ੍ਰ ਚਰਨਜੀਤ ਸਿੰਘ ਚੱਢਾ ਨੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੀ ਤਰਜ 'ਤੇ ਹੀ ਇੱਕ ਮਹਿਲਾਂ ਨਾਲ ਰੰਗਰਲੀਆਂ ਮਨਾ ਕੇ ਕੌਮ ਤੇ ਸੰਸਥਾ ਦੇ ਕਿਰਦਾਰ ਨੂੰ ਉਸੇ ਵੇਲੇ ਭਾਰੀ ਸੱਟ ਮਾਰੀ ਹੈ, ਜਦ ਕਿ ਸ੍ਰੀ ਚੱਢਾ ਦਾ ਕਹਿਣਾ ਹੈ ਕਿ ਉਹ ਵੀਡੀਉ ਉਸ ਦੀ ਨਹੀਂ ਸਗੋ ਐਡਿਟ ਕੀਤੀ ਗਈ ਤੇ ਉਹ ਨੈਤਿਕਤਾ ਦੇ ਆਧਾਰ ਤੇ ਆਪਣੇ ਆਹੁਦੇ ਤੋਂ ਅਸਤੀਫਾ ਨਹੀਂ ਦੇਣਗੇ।

ਅੱਜ ਸ਼ੋਸ਼ਲ ਮੀਡੀਏ 'ਤੇ ਵਾਇਰਲ ਹੋਈ ਹੋਈ ਵੀਡੀਉ ਵਿੱਚ ਚਰਨਜੀਤ ਸਿੰਘ ਚੱਢਾ ਆਪਣੀ ਉਮਰ ਤੋਂ ਅੱਧੀ ਉਮਰ ਦੀ ਮਹਿਲਾ ਨਾਲ ਅਸ਼ਲੀਲ ਹਰਕਤਾਂ ਕਰਦਾ ਉਸ ਵੇਲੇ ਵੀਡੀਉ ਵਿੱਚ ਕੈਦ ਹੋ ਗਿਆ ਜਦੋ ਉਸ ਦੀ ਮਲਕੀਅਤ ਵਾਲੇ ਹੋਟਲ ਐਚ ਕੇ ਕਲਾਰਕ ਦੇ ਸੀ ਐਮ ਡੀ ਰੂਮ (ਜਿਸ ਦੇ ਚੱਢਾ ਖੁਦ ਸੀ ਐਮ ਡੀ) ਰੂਮ ਵਿੱਚ ਚਰਚਾ ਅਨੁਸਾਰ ਇੱਕ ਸਕੂਲ ਦੀ ਪ੍ਰਿੰਸੀਪਲ ਨਾਲ ਅਸ਼ਲੀਲ ਹਰਕਤਾਂ ਕਰ ਰਹੇ ਦਿਖਾਈ ਦੇ ਰਹੇ ਹਨ ਤੇ ਉਹ ਬੀਬੀ ਕਦੇ ਕਦੇ ਆਪਣੇ ਆਪਣੇ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰਦੀ ਹੈ। ਅਸ਼ਲੀਲ ਹਰਕਤਾਂ ਕਰਨ ਤੋਂ ਬਾਅਦ ਚੱਢਾ ਉਸ ਬੀਬੀ ਨਾਲ ਸੈਲਫੀਆ ਵੀ ਲੈ ਰਿਹਾ ਹੈ ਤੇ ਉਸ ਨਾਲ ਫਿਰ ਛੇੜਛਾੜ ਕਰਦਾ ਦਿਖਾਈ ਦੇ ਰਿਹਾ ਹੈ। 84 ਸਾਲਾ ਸ੍ਰ ਚਰਨਜੀਤ ਸਿੰਘ ਚੱਢਾ ਦੀਆ ਪਹਿਲਾਂ ਵੀ ਬਹੁਤ ਸਾਰੀਆ ਸ਼ਕਾਇਤਾਂ ਹਨ ਕਿ ਉਸ ਨੇ ਸੰਵਿਧਾਨ ਦੀ ਉਲੰਘਣਾ ਕਰਕੇ ਪ੍ਰਧਾਨਗੀ ਪਦ 'ਤੇ ਪਕੜ ਬਣਾਈ ਰੱਖਣ ਲਈ ਆਪਣੇ ਕਰੀਬ 300 ਪਰਿਵਾਰਕ ਮੈਬਰਾਂ ਨੂੰ ਦੀਵਾਨ ਦੀ ਕਮੇਟੀ ਵਿੱਚ ਸ਼ਾਮਲ ਕੀਤਾ ਹੋਇਆ ਹੈ। ਚੀਫ ਖਾਲਸਾ ਦੀਵਾਨ ਸਿੱਖ ਪੰਥ ਦੀ 115 ਸਾਲ ਪੁਰਾਣੀ ਸੰਸਥਾ ਹੈ ਅਤੇ ਇਸ ਸੰਸਥਾ ਦੇ ਚੱਢਾ ਪਹਿਲੇ ਪ੍ਰਧਾਨ ਜਿਹਨਾਂ ਵੱਲੋ ਮਨਮਾਨੀਆ ਕਰਨ ਨੂੰ ਲੈ ਕੇ ਹਮੇਸ਼ਾਂ ਹੀ ਚਰਚਾ ਦਾ ਬਜਾਰ ਗਰਮ ਰਹਿੰਦਾ ਹੈ ਅਤੇ ਇੱਕ ਮਹਿਲਾ ਨਾਲ ਅਜਿਹੀ ਕੋਈ ਹਰਕਤ ਕਰਨੀ ਦੀਵਾਨ ਦੇ ਵਕਾਰ ਨੂੰ ਵੱਡੀ ਢਾਹ ਲਗਾਉਦਾ ਹੈ ਜਿਸ ਲੈ ਕੇ ਸੰਸਥਾ ਦਾ ਭਾਰੀ ਨੁਕਸਾਨ ਹੋ ਸਕਦਾ ਹੈ।

ਚੀਫ ਖਾਲਸਾ ਦੀਵਾਨ ਦੇ ਲੰਮਾ ਸਮਾਂ ਆਨਰੇਰੀ ਸਕੱਤਰ ਰਹੇ ਤੇ ਦੀਵਾਨ ਦੇ ਮੁੱਖ ਦਫਤਰ ਨੂੰ ਲੱਗੀ ਹਰ ਇੱਟ ਦੀ ਜਾਣਕਾਰੀ ਰੱਖਣ ਵਾਲੇ ਸ੍ਰ ਭਾਗ ਸਿੰਘ ਅਣਖੀ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਚੱਢਾ ਬਿਨਾਂ ਕਿਸੇ ਦੇਰੀ ਤੋਂ ਆਪਣੇ ਪਦ ਤੋਂ ਅਸਤੀਫਾ ਦੇਵੇ ਤੇ ਕਮੇਟੀ ਦੀ ਤੁਰੰਤ ਮੀਟਿੰਗ ਬੁਲਾ ਕੇ ਪ੍ਰਧਾਨ ਦੀ ਚੋਣ ਕੀਤੀ ਜਾਵੇ। ਉਹਨਾਂ ਕਿਹਚੱਢੇ ਦੀ ਇਸ ਵੀਡੀਉ ਨੇ ਸਿਰਫ ਚੀਫ ਖਾਲਸਾ ਦੀਵਾਨ ਨੂੰ ਨਹੀਂ ਸਗੋ ਖਾਲਸਾ ਕਾਲਜ ਨੂੰ ਪ੍ਰਬੰਧ ਦੇ ਪ੍ਰਬੰਧ ਨੂੰ ਵੀ ਬਦਨਾਮ ਕੀਦੇਤਾ ਹੈ, ਜਿਸ ਦੇ ਚੱਢਾ ਵਾਈਸ ਪ੍ਰਧਾਨ ਹਨ। ਉਹਨਾਂ ਕਿਹਾ ਕਿ ਦੋਵਾਂ ਸੰਸਥਾਵਾਂ ਵਿੱਚ 40 ਫੀਸਦੀ ਲੜਕੇ ਤੇ 60 ਲੜਕੀਆਂ ਪੜਦੀਆਂ ਅਤੇ ਦੀਵਾਨ ਦਾ ਤਾਂ 95 ਫੀਸਦੀ ਸਟਾਫ ਹੀ ਮਹਿਲਾਵਾਂ ਦਾ ਹੈ। ਉਹਨਾਂ ਕਿਹਾ ਕਿ ਇਸ ਵੀਡੀਉ ਨਾਲ ਚੱਢੇ ਵਰਗੇ ਢੀਠ ਬੰਦੇ ਦਾ ਕੋਈ ਨੁਕਸਾਨ ਹੁੰਦਾ ਹੈ ਜਾਂ ਨਹੀਂ ਇਸ ਬਾਰੇ ਤਾਂ ਕੋਈ ਜਾਣਕਾਰੀ ਨਹੀਂ ਪਰ ਸੰਸਥਾ ਦਾ ਬਹੁਤ ਵੱਡਾ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਕਈ ਕਿਰਦਾਰ ਵਾਲੇ ਪਰਿਵਾਰ ਜਿਥੇ ਆਪਣੀਆ ਮਹਿਲਾ ਅਧਿਆਪਕਾਵਾਂ ਨੂੰ ਹੱਟਾ ਲੈਣਗੇ ਉਥੇ ਸਕੂਲ ਬੱਚੀਆਂ 'ਤੇ ਮਾੜਾ ਅਸਰ ਪਵੇਗਾ। ਉਹਨਾਂ ਕਿਹਾ ਕਿ ਚੱਢਾ ਆਪਣੇ ਆਹੁਦੇ ਤੇ ਤੁਰੰਤ ਅਸਤੀਫਾ ਦੇਵੇ ਤੇ ਕੌਮ ਤੋਂ ਮੁਆਫੀ ਮੰਗ ਕੇ ਆਪਣੀ ਬਾਕੀ ਦੀ ਜਿੰਦਗੀ ਆਪਣੀਆਂ ਕੀਤੀਆਂ ਗਲਤੀਆਂ ਦਾ ਪਛਸ਼ਾਤਾਵ ਕਰੇ।

ਇਸੇ ਤਰ੍ਹਾਂ ਦੀਵਾਨ ਦੇ ਮੈਬਰ ਪ੍ਰੋ ਹਰੀ ਸਿੰਘ ਨੇ ਕਿਹਾ ਕਿ ਚੱਢੇ ਲਈ ਇਹ ਡੁੱਬ ਕੇ ਮਰ ਜਾਣ ਵਾਲੀ ਹਰਕਤ ਹੈ ਅਤੇ ਚੱਢੇ ਦੇ ਖਿਲਾਫ ਤੁਰੰਤ ਉਹਨਾਂ ਧਾਰਾਵਾਂ ਤਹਿਤ ਹੀ ਮੁਕੱਦਮਾ ਦਰਜ ਕੀਤਾ ਜਾਵੇ ਜਿਹੜੀਆ ਸੁੱਚੇ ਲੰਗਾਹ ਦੇ ਖਿਲਾਫ ਦਰਜ ਕੀਤੀਆ ਸਨ। ਉਹਨਾਂ ਕਿਹਾ ਕਿ ਚੱਢਾ ਇਸ ਵੇਲੇ ਸਿੱਖ ਪੰਥ 'ਤੇ ਕਲੰਕ ਹੈ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪਣੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਉਹ ਹੁਣ ਕਿਥੇ ਖੜੇ ਹਨ । ਉਹਨਾਂ ਕਿਹਾ ਕਿ ਚੱਢੇ ਨੇ ਜੇਕਰ ਅਸਤੀਫਾ ਨਾ ਦਿੱਤਾ ਤਾਂ ਕੌਮ ਦੇ ਨੌਜਵਾਨ ਉਸ ਨੂੰ ਧੂਹ ਕੇ ਆਹੁਦੇ ਤੋਂ ਲਾਹ ਦੇਣਗੇ ਕਿਉਕਿ ਅਜਿਹੇ ਵਿਭਚਾਰੀਆ ਕੋਲ ਦੀਵਾਨ ਦੀ ਹੋਂਦ ਸੁਰੱਖਿਅਤ ਨਹੀਂ ਰਹਿ ਸਕਦੀ।

ਇਸੇ ਤਰ੍ਹਾਂ ਪ੍ਰੋ ਬਲਜਿੰਦਰ ਸਿੰਘ ਨੇ ਕਿਹਾ ਕਿ ਜਦੋਂ ਕਿਸੇ ਵਿਅਕਤੀ ਦੇ ਧਰਤੀ 'ਤੇ ਪਾਪ ਵੱਧ ਜਾਂਦੇ ਹਨ ਤਾਂ ਉਸ ਵੇਲੇ ਰੱਬ ਕੋਈ ਸੱਟ ਨਹੀਂ ਮਾਰਦਾ, ਸਗੋ ਮੱਤ ਮਾਰਦਾ ਹੈ। ਉਹਨਾਂ ਕਿਹਾ ਕਿ ਚੱਢੇ ਨੇ ਸਿਰਫ ਆਪਣਾ ਹੀ ਨੁਕਸਾਨ ਨਹੀਂ ਕੀਤਾ, ਸਗੋ ਸਿੱਖ ਪੰਥ ਦਾ ਵੀ ਬਹੁਤ ਜਿਆਦਾ ਨੁਕਸਾਨ ਕੀਤਾ ਹੈ। ਉਹਨਾਂ ਕਿਹਾ ਕਿ ਸ੍ਰ ਚੱਢਾ ਇੱਕ ਅੰਮ੍ਰਿਤਧਾਰੀ ਵਿਅਕਤੀ ਹਨ ਤੇ ਉਹਨਾਂ ਨੇ ਅਜਿਹੀ ਮਾੜੀ ਹਰਕਤ ਕਰਕੇ ਅੰਮ੍ਰਿਤ ਤੇ ਕਕਾਰਾਂ ਦੀ ਵੀ ਤੌਹੀਨ ਕੀਤੀ ਹੈ, ਜਿਸ ਲਈ ਉਹ ਧਾਰਮਿਕ ਤੇ ਕਨੂੰਨੀ ਤੌਰ ਤੇ ਵੀ ਸਜਾ ਦੇ ਹੱਕਦਾਰ ਹਨ। ਉਹਨਾਂ ਕਿਹਾ ਕਿ ਲੰਗਾਹ ਤੇ ਚੱਢੇ ਵਿੱਚ ਕੋਈ ਫਰਕ ਨਹੀਂ ਹੈ। ਉਹਨਾਂ ਕਿਹਾ ਕਿ ਸਿੱਖ ਪੰਥ ਨਾਲ ਜਿਥੇ ਚੱਢੇ ਨੇ ਵਿਸ਼ਵਾਸ਼ਘਾਤ ਕੀਤਾ ਹੈ ਉਥੇ ਸੰਸਥਾ ਦੇ ਕਿਰਦਾਰ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਉਹਨਾਂ ਕਿਹਾ ਕਿ ਚੱਢੇ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।

ਇਸ ਸਬੰਧੀ ਜਦੋ ਸ੍ਰ ਚੱਢਾ ਨੂੰ ਵਾਇਰਲ ਹੋਈ ਵੀਡੀਓ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਹ ਵੀਡੀਉ ਉਹਨਾਂ ਦੀ ਨਹੀਂ ਹੈ ਸਗੋ ਟੈਂਪਰ ਕਰਕੇ ਉਹਨਾਂ ਦਾ ਚਿਹਰਾ ਲਗਾਇਆ ਹੈ ਅਤੇ ਉਹਨਾਂ ਨੇ ਵੀਡੀਉ ਲੈਬ ਵਿੱਚ ਭੇਜ ਦਿੱਤੀ ਹੈ ਤੇ ਉਸ ਦੀ ਰਿਪੋਰਟ ਆਉਣ ਉਪਰੰਤ ਉਹ ਸੱਚਾਈ ਪੇਸ਼ ਕਰਨਗੇ। ਉਹਨਾਂ ਕਿਹਾ ਕਿ 20 ਸਤੰਬਰ 2017 ਨੂੰ ਕੁਝ ਸਾਜਿਸ਼ਕਾਰਾਂ ਨੇ ਧਮਕੀਆ ਦੇਣੀਆ ਸ਼ੁਰੂ ਦਿੱਤੀਆ ਸਨ ਕਿ ਉਸ ਦੀ ਵੀਡੀਉ ਰੀਲੀਜ਼ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਉਹਨਾਂ ਨੇ ਐਫ. ਆਈ. ਆਰ. ਵੀ ਦਰਜ ਕਰਵਾਈ ਸੀ ਤੇ ਪੁਲੀਸ ਨੇ ਚਾਰ ਦੋਸ਼ੀਆ ਨੂੰ ਗ੍ਰਿਫਤਾਰ ਵੀ ਕੀਤਾ ਸੀ ਤੇ ਅੱਜ ਜਦੋ ਇੱਕ ਮੁੱਖ ਸਾਜਿਸ਼ਕਾਰ ਗੁਰਸੇਵਕ ਸਿੰਘ ਨੂੰ ਜਲੰਧਰ ਤੋਂ ਪੁਲੀਸ ਨੇ ਚੁੱਕਿਆ ਤਾਂ ਕਿਸੇ ਨੇ ਇਹ ਜਾਅਲੀ ਵੀਡੀਉ ਰੀਲੀਜ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਇਹ ਪੂਰੀ ਤਰ੍ਹਾਂ ਜਾਅਲੀ ਹੈ ਤੇ ਸਿੱਖ ਸੰਗਤਾਂ ਇਸ ਤੋਂ ਸੁਚੇਤ ਰਹਿਣ। ਉਹਨਾਂ ਕਿਹਾ ਕਿ ਉਹਨਾਂ ਨੇ ਕੋਈ ਗੁਨਾਹ ਨਹੀਂ ਕੀਤਾ ਅਤੇ ਉਹ ਆਪਣੇ ਆਹੁਦੇ ਤੇ ਬਣੇ ਰਹਿਣਗੇ।

ਦੀਵਾਨ ਦੇ ਇੱਕ ਮੈਂਬਰ ਨੇ ਦੱਸਿਆ ਕਿ ਕੁਝ ਵਿਅਕਤੀਆ ਦੇ ਹੱਥ ਜਦੋ ਇਹ ਵੀਡੀਉ ਲੱਗ ਗਈ ਸੀ ਤਾਂ ਉਸ ਵੇਲੇ ਉਹਨਾਂ ਨੇ ਚੱਢੇ ਨੂੰ ਅਸਤੀਫਾ ਦੇ ਦੇਣ ਲਈ ਕਿਹਾ ਸੀ, ਪਰ ਚੱਢਾ ਆਪਣੇ ਪੈਸੇ ਤੇ ਉਚੇਰੀ ਪਹੁੰਚ ਲੈ ਕੇ ਆਕੜ ਗਿਆ, ਜਿਸ ਕਰਕੇ ਅੱਜ ਇਹ ਦਿਨ ਵੇਖਣੇ ਪਏ ਹਨ, ਜਦੋ ਕਿ ਵੀਡੀਉ ਪੂਰੀ ਤਰ੍ਹਾਂ ਦਰੁਸਤ ਹੈ।


Chief Khalsa Diwan head Charanjit Singh Chadha in ‘sleazy’ video, says it’s fake

Tribune News Service
Amritsar, December 26, 2017

A video clip purportedly showing Chief Khalsa Diwan (CKD) president Charanjit Singh Chadha in a compromising position with a school principal has gone viral on social media. The CKD runs several senior secondary schools in the state, especially in border areas.

Over three months ago, Chadha had lodged a complaint against unidentified persons, who were seeking ransom for not making the video public. A case was registered in Jalandhar on September 20. One of the accused, Gursewak Singh, was arrested today, while three others had been nabbed earlier.

Former Congress leader Mandeep Singh Manna requested Akal Takht Jathedar Giani Gurbachan Singh to summon Chadha as the latter had denigrated a respected Sikh educational institute. In a communiqué to Police Commissioner SS Srivastava, he requested him to take action against Chadha for sexually harassing an employee at the workplace and for hurting religious sentiments.

Chadha, who also has stakes in the liquor and hotel business, was earlier accused of violating construction bylaws.

The CKD president said: “A fake video was made in connivance with certain political opponents of mine with the intention of extorting money and tarnishing my image. I was threatened by conspirators in my office in Jalandhar on September 20 and I immediately got a case registered.” He said the video was circulated after he refused to pay ransom of Rs 1 crore.

Source: http://www.tribuneindia.com/news/punjab/chief-khalsa-diwan-head-in-sleazy-video-says-it-s-fake/519329.html


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top