Share on Facebook

Main News Page

ਲੈ: ਕਰਨਲ ਨਿਸ਼ਾਨ ਜੀ, ਆਓ ਸੰਬਾਦ ਰਚਾਈਏ ਜਾਂ ਆਪਣੇ ਲਿਖਤੀ ਵਾਇਦੇ 'ਤੇ ਅਮਲ ਕਰਦੇ ਹੋਏ ਇਕ ਲੱਖ ਪੁੱਜਦਾ ਕਰਨ ਦੀ ਖੇਚਲ ਕਰੋ ਜੀ
-: ਸਰਵਜੀਤ ਸਿੰਘ ਸੈਕਰਾਮੈਂਟੋ

ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ,
ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥
ਮਿਤੀ:- ੧੧ ਪੋਹ, ਸੰਮਤ ੫੪੯ ਨਾਨਕਸ਼ਾਹੀ

ਸ. ਸੁਰਜੀਤ ਸਿੰਘ ਨਿਸ਼ਾਨ ਜੀ, ਜਿਵੇ ਕਿ ਆਪ ਜੀ ਜਾਣਦੇ ਹੀ ਹੋ, ਕਿ ਤੁਹਾਡੇ ਵੱਲੋਂ ਦਿੱਤੀ ਗਈ ਇਕ ਲੱਖ ਦੀ ਚੁਣੌਤੀ ਨੂੰ ਪ੍ਰਵਾਨ ਕਰਦੇ ਹੋਏ, ਮੈਂ 2 ਦਸੰਬਰ 2017 ਈ: ਨੂੰ ਈ ਮੇਲ ਰਾਹੀ ਪੱਤਰ ਭੇਜਿਆ ਸੀ। ਉਹ ਪੱਤਰ http://www.sikhmarg.com/your-view/your-view138.html  'ਤੇ ਵੀ ਛੱਪ ਚੁੱਕਾ ਹੈ। ਮੈਂ ਤੁਹਾਡੀ ਚੁਣੌਤੀ ਨੂੰ ਪ੍ਰਵਾਨ ਕਰਨ ਦੇ ਨਾਲ-ਨਾਲ, ਤੂਹਾਨੂੰ ਸੁਰੱਖਿਅਤ ਲਾਂਘਾ ਵੀ ਦਿੱਤਾ ਸੀ, “ਜੇ ਕਰ ਆਪ ਜੀ ਇਸ ਚੁਣੌਤੀ ਨੂੰ ਵਾਪਸ ਲੈਣਾ ਚਾਹੋ ਤਾਂ, 9 ਦਸੰਬਰ 2017 ਈ: ਦਿਨ ਸ਼ਨਿਚਰਵਾਰ ਤੋਂ ਪਹਿਲਾਂ-ਪਹਿਲਾਂ ਵਾਪਸ ਲੈਣ ਦਾ ਐਲਾਨ ਵੀ ਕਰ ਸਕਦੇ ਹੋ”। ਦਿੱਤੇ ਗਏ ਸਮੇਂ ਵਿਚ ਤੁਸੀਂ ਆਪਣੀ ਚੁਣੌਤੀ ਨੂੰ ਵਾਪਸ ਨਹੀਂ ਲਿਆ।

ਤੁਹਾਡੇ ਵੱਲੋਂ ਦਿੱਤੀ ਗਈ ਚੁਣੌਤੀ ਮੁਤਾਬਕ, 10 ਦਸੰਬਰ ਨੂੰ ਆਪਣੇ ਪੱਤਰ ਰਾਹੀ ਨਾਨਕਸ਼ਾਹੀ ਕੈਲੰਡਰ ਦੀ ਇਕ ਸੂਰਜੀ ਤਾਰੀਖ (23 ਪੋਹ), ਤੁਹਾਡੀ ਕਿਤਾਬ “ਗੁਰਪੁਰਬ ਦਰਪਣ” ਦੇ ਹਵਾਲੇ ਨਾਲ ਹੀ ਸਹੀ ਸਾਬਿਤ ਕਰਕੇ, ਤੁਹਾਡੇ ਵੱਲੋਂ ਰੱਖੇ ਗਏ ਇਕ ਲੱਖ ਦੇ ਇਨਾਮ 'ਤੇ ਆਪਣਾ ਦਾਵਾ ਜਤਾਇਆ ਸੀ। ਪਰ ਤੁਸੀਂ ਕੋਈ ਹੁੰਗਾਰਾ ਨਹੀਂ ਭਰਿਆ। ਆਪਣੇ ਤੀਜੇ ਪੱਤਰ (12/17/2017 ਈ:) ਰਾਹੀ ਮੈਂ ਫੇਰ ਆਪ ਨੂੰ ਯਾਦ ਕਰਵਾਇਆ ਸੀ ਅਤੇ ਸ਼ਰਤ ਵਾਲੀ ਰਾਸ਼ੀ ਪੁੱਜਦੀ ਕਰਨ ਦੀ ਬੇਨਤੀ ਕੀਤੀ ਸੀ। ਆਪ ਨੇ ਹੁਣ ਵੀ ਕੋਈ ਜਵਾਬ ਨਹੀਂ ਦਿੱਤਾ।

ਨਿਸ਼ਾਨ ਜੀ, ਤੂਹਾਨੂੰ ਯਾਦ ਹੋਵੇਗਾ ਕਿ ਪਿਛਲੇ ਸਾਲ ਜੂਨ ਵਿਚ ਆਪਣੀ ਟੈਲੀਫ਼ੋਨ 'ਤੇ ਹੋਈ ਗੱਲਬਾਤ ਵਿਚ ਤੁਸੀਂ ਮੰਨਿਆ ਸੀ ਕਿ ਮੈਂ ਵਿਚਾਰ-ਚਰਚਾ ਕਰਨ ਨੂੰ ਤਿਆਰ ਹਾਂ। ਇਸੇ ਸਬੰਧ ਵਿੱਚ ਇਕ ਈ ਮੇਲ (13 ਜੂਨ 2016 ਈ:) ਆਪ ਸਮੇਤ ਡਾ ਪ੍ਰਿਤਪਾਲ ਸਿੰਘ ਅਤੇ ਜਸਵੰਤ ਸਿੰਘ ਹੋਠੀ ਨੂੰ ਭੇਜ ਕੇ ਸੰਬਾਦ ਆਰੰਭ ਕਰਨ ਦੀ ਬੇਨਤੀ ਕੀਤੀ ਸੀ। ਜਦੋਂ ਆਪ ਵੱਲੋਂ ਕੋਈ ਜਵਾਬ ਨਾ ਆਇਆ ਤਾਂ 28 ਜੂਨ 2016 ਈ: ਨੂੰ, ਈ ਮੇਲ ਰਾਹੀ ਯਾਦ ਵੀ ਕਰਵਾਇਆ ਸੀ। ਪਰ ਤੁਸੀਂ ਫੇਰ ਵੀ ਕੋਈ ਜਵਾਬ ਨਹੀਂ ਸੀ ਦਿੱਤਾ।

ਪਿਛਲੇ 7 ਸਾਲਾਂ ਤੋਂ (ਮਾਰਚ 2010 ਈ:) ਅਖ਼ਬਾਰਾਂ ਵਿਚ ਛਪੇ ਤੁਹਾਡੇ ਹਰ ਸਵਾਲ ਦਾ ਜਵਾਬ ਮੇਰੇ ਵੱਲੋਂ ਦਿੱਤਾ ਗਿਆ ਹੈ। ਪਰ ਆਪ ਨੇ ਕਦੇ ਵੀ ਮੇਰੇ ਸਵਾਲਾਂ ਦਾ ਜਵਾਬ ਨਹੀਂ ਦਿੱਤਾ। ਤੁਹਾਡੀ ਕਿਤਾਬ “ਗੁਰਪੁਰਬ ਦਰਪਣ” ਦੀ ਪਰਖ-ਪੜਚੋਲ 15 ਜੁਲਾਈ 2017 ਈ: ਦਿਨ ਸ਼ਨਿਚਰਵਾਰ ਨੂੰ, ਸਿਆਟਲ ਵਿਖੇ ਅੰਤਰਾਸ਼ਟਰੀ ਸੈਮੀਨਾਰ ਵਿੱਚ ਕੀਤੀ ਸੀ। ਆਪ ਨੇ ਚੁੱਪ ਰਹਿਣ `ਚ ਹੀ ਭਲਾਈ ਸਮਝੀ।

ਤੁਹਾਨੂੰ ਪ੍ਰਬੰਧਕਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ ਆ ਮਿਲ ਬੈਠ ਕਿ ਵਿਚਾਰ ਕਰੀਏ। ਪਰ ਤੁਸੀਂ 100 ਮੀਲ ਦਾ ਸਫ਼ਰ ਤਹਿ ਕਰਕੇ, ਉਥੇ ਪੁੱਜਣ ਦੀ ਖੇਚਲ ਹੀ ਨਹੀਂ ਕੀਤੀ। ਪ੍ਰਬੰਧਕਾਂ ਨੇ 5 ਲੱਖ ਦਾ ਇਨਾਮ ਵੀ ਰੱਖਿਆ ਸੀ, ਤੁਸੀਂ ਫੇਰ ਵੀ ਨਹੀਂ ਕੁਸਕੇ। ਹੈਰਾਨੀ ਤਾਂ ਉਦੋਂ ਹੋਈ ਜਦੋਂ ਤੁਸੀਂ ਹਰਦੇਵ ਸਿੰਘ ਜੰਮੂ ਰਾਹੀ ਗੁਮਰਾਹ ਕੁਨ ਪ੍ਰਚਾਰ ਆਰੰਭ ਦਿੱਤਾ। ਉਸ ਸਬੰਧ ਵਿੱਚ ਵੀ ਹਰਦੇਵ ਸਿੰਘ ਅਤੇ ਤੂਹਾਨੂੰ ਕਈ ਵਾਰ ਲਿਖਤੀ ਬੇਨਤੀ ਕੀਤੀ ਗਈ ਕਿ ਤੁਸੀਂ ਇਹ ਸਾਬਿਤ ਕਰੋ ਕਿ 23 ਪੋਹ, ਪਿਛਲ ਖੁਰੀ ਗਿਣਤੀ ਕਰਦਿਆਂ 19 ਪੋਹ ਜਾਂ 27 ਪੋਹ ਬਣਦੀ ਹੈ। ਤੁਸੀਂ ਫੇਰ ਵੀ ਚੁੱਪ ਰਹੇ।

ਪਿਛਲੇ ਦਿਨੀਂ ਹਰਦੇਵ ਸਿੰਘ ਨਾਲ ਤੁਹਾਡੀਆਂ ਨਵੀਆਂ ਵੀ ਡੀ ਓ ਵੀ ਵੇਖਣ ਨੂੰ ਮਿਲੀਆਂ। ਜਿਨ੍ਹਾਂ ਵਿਚ ਤੁਸੀਂ ਉਹੀ ਸਵਾਲ ਦੁਹਰਾਏ ਹਨ ਜਿਨ੍ਹਾਂ ਦੇ ਜਵਾਬ, ਮੈਂ ਪਿਛਲੇ ਸਮੇਂ ਵਿਚ ਦੇ ਚੁੱਕਾ ਹਾਂ। ਤੁਸੀਂ ਵਾਰ-ਵਾਰ ਇਹ ਵੀ ਕਿਹਾ ਹੈ ਕਿ ਮੈਂ ਗੱਲਬਾਤ ਲਈ ਤਿਆਰ ਹਾਂ। ਨਿਸ਼ਾਨ ਜੀ ਮਾਫ਼ ਕਰਨਾ, ਮੈਨੂੰ ਮਜ਼ਬੂਰੀ ਵੱਸ ਲਿਖਣਾ ਪੈ ਰਿਹਾ ਹੈ, ਕੀ ਤੂਹਾਨੂੰ ਸ਼ਰੇਆਮ ਝੂਠ ਬੋਲਣ ਦੀ ਇਜਾਜ਼ਤ, ਤੁਹਾਡੀ ਜ਼ਮੀਰ ਕਿਵੇਂ ਦੇ ਦਿੰਦੀ ਹੈ? ਉਹ ਵੀ ਉਦੋਂ ਜਦੋਂ ਤੁਹਾਡੇ ਝੂਠ ਨਾਲ ਦੀ ਨਾਲ ਹੀ ਨੰਗੇ ਕੀਤੇ ਜਾ ਰਹੇ ਹੋਣ।

ਲੈ: ਕਰਨਲ ਨਿਸ਼ਾਨ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਆਓ ਸੰਬਾਦ ਰਚਾਈਏ, ਅਤੇ ਕਿਸੇ ਸੁਖਾਵੇਂ ਨਤੀਜੇ ਤੇ ਪਹੁੰਚਣ ਦਾ ਯਤਨ ਕਰੀਏ। ਜੇ ਵਿਚਾਰ ਚਰਚਾ ਕਰਨ ਦੀ ਸਮਰੱਥਾ ਨਹੀਂ ਹੈ ਤਾਂ ਆਪਣੇ ਲਿਖਤੀ ਵਾਇਦੇ ਤੇ ਅਮਲ ਕਰਦੇ ਹੋਏ ਇਕ ਲੱਖ ਪੁੱਜਦਾ ਕਰਨ ਦੀ ਖੇਚਲ ਕਰੋ ਜੀ।

ਧੰਨਵਾਦ
ਮਿਤੀ :- 12/24/2017


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top