Share on Facebook

Main News Page

ਧਰਮ ਦੇ ਨਾਮ 'ਤੇ "ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ" ਵੱਲੋਂ ਫੈਲਾਇਆ ਜਾ ਰਿਹਾ ਪਖੰਡ
-: ਸੰਪਾਦਕ ਖ਼ਾਲਸਾ ਨਿਊਜ਼

ਪਖੰਡੀ ਸਾਧਾਂ ਦੀ ਤਰਜ਼ 'ਤੇ "ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ" ਵਾਲੇ ਵੀ ਪਖੰਡ ਦਾ ਹੀ ਫੈਲਾਅ ਕਰ ਰਹੇ ਹਨ। ਗੁਰਬਾਣੀ ਕੋਈ ਮੰਤਰ ਨਹੀਂ ਕਿ ਐਨੇ ਪਾਠ ਜਾਂ ਫਲਾਣਾ ਪਾਠ ਕਰਣ ਨਾਲ ਤਨ ਦੇ ਰੋਗ ਮਿੱਟ ਜਾਣ। ਹਾਂ, ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਉਤਾਰ ਕੇ ਕਿੰਨਾਂ ਖਾਣਾ ਹੈ, ਕਿੰਨਾਂ ਸੌਣਾ ਹੈ, ਨਸ਼ਿਆਂ ਤੋਂ ਪਰਹੇਜ਼ ਕਰਨਾ ਆਦਿ ਨਾਲ ਬਹੁਤਾਤ ਸ਼ਰੀਰਕ ਰੋਗਾਂ ਤੋਂ ਬੱਚਿਆ ਜਾ ਸਕਦਾ ਹੈ, ਪਰ ਕਿਸੇ ਖਾਸ ਸ਼ਬਦ ਦਾ ਪਾਠ ਕਰਣ ਨਾਲ ਕਿਸੇ ਰੋਗ ਦਾ ਹੱਟਣਾ ਹਾਸੋਹੀਣਾ ਤੇ ਪਖੰਡ ਤੋਂ ਵੱਧ ਕੁੱਝ ਨਹੀਂ।

ਗੁਰੂ ਸਾਹਿਬ ਨੇ ਆਪ ਦਵਾਖਾਨੇ ਖੋਲੇ, ਕੀ ਉਨ੍ਹਾਂ ਨੂੰ ਆਪਣੀ ਫੁਰਮਾਈ ਬਾਣੀ 'ਤੇ ਵਿਸਵਾਸ ਨਹੀਂ ਸੀ? ਗੁਰਬਾਣੀ ਨੂੰ ਧੰਧਾ ਬਣਾਉਣ ਵਾਲੇ ਚੋਲ਼ੇ ਵਾਲੇ ਸਾਧਾਂ ਦੀ ਤਰਜ਼ 'ਤੇ ਪਰ ਪਹਿਰਾਵਾ ਪੈਂਟ ਸ਼ਰਟਾਂ ਵਾਲਾ ਪਾਕੇ ਫੈਲਾਇਆ ਭਰਮਜਾਲ ਹੀ ਹੈ, ਇਸ ਤੋਂ ਵੱਧ ਕੁੱਝ ਨਹੀਂ।

ਇਸ ਪੋਸਟਰ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਆਪਣਾ ਭਰਮਜਾਲ ਤਾਂ ਇਨ੍ਹਾਂ ਨੇ ਮੋਟਿਆਂ ਅੱਖਰਾਂ ਵਿੱਚ ਲਿਖਿਆ ਹੈ, ਪਰ ਬਰੀਕ ਅੱਖਰਾਂ ਵਿੱਚ ਲਿਖੇ ਵੱਲ ਬਹੁਤਿਆਂ ਦਾ ਧਿਆਨ ਨਹੀਂ ਜਾਂਦਾ, ਜਿਸ ਵਿੱਚ ਲਿਖਿਆ ਹੈ:

"ਮਿਸ਼ਨ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਦੁਆਈ ਸੰਬੰਧੀ ਕੋਈ ਵੀ ਫੈਸਲਾ ਵੀਰ ਭੈਣ ਕੇਵਲ ਆਪਣੇ ਡਾਕਟਰ ਦੀ ਸਲਾਹ ਨਾਲ ਹੀ ਕਰਨ ।"

ਕੈਨੇਡਾ ਦੇ ਸਭ ਤੋਂ ਵੱਡੇ ਗੁਰਦੁਆਰੇ ਡਿਕਸੀ ਗੁਰਦੁਆਰੇ ਵੱਲੋਂ ਇਨ੍ਹਾਂ ਠੱਗਾਂ ਨੂੰ ਸ਼ਹਿ ਦੇਣੀ ਸ਼ਰਮਨਾਕ ਹੈ।

ਫੇਸਬੁੱਕ 'ਤੇ ਇਕ ਰਾਕੇਸ਼ ਸਿੰਘ ਦਾ ਕੀਤਾ ਹੋਇਆ ਕੁਮੈਂਟ ਬਹੁਤ ਸਟੀਕ ਹੈ:

ਮਿਸ਼ਨ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਦੁਆਈ ਸੰਬੰਧੀ ਕੋਈ ਵੀ ਫੈਸਲਾ ਵੀਰ ਭੈਣ ਕੇਵਲ ਆਪਣੇ ਡਾਕਟਰ ਦੀ ਸਲਾਹ ਨਾਲ ਹੀ ਕਰਨ ।

..ਰੋਵੇਂ ਰੋਗ ਨਵ੍ਰਿਤੀ ਨੂੰ, ਇੱਕ ਡਾਕਟਰ ਵੀ ਨਵੇਂ ਸਿਰਿਓਂ ਆਪਣਾ Treatment ਸ਼ੁਰੂ ਕਰਨ ਲੱਗਾ ਪੁਰਾਣੇ ਡਾਕਟਰ ਵੱਲੋਂ ਦਿੱਤਾ ਜਾ ਰਿਹਾ Treatment ਮਰੀਜ਼ ਨੂੰ ਫਰਕ ਨਾ ਪੈਣ ਦੀ ਸੂਰਤ ਵਿੱਚ ਬਦਲੀ ਕਰ ਦਿੰਦਾ ਹੈ, ਜੇਕਰ ਡਾਕਟਰ ਇਮਾਨਦਾਰ ਹੋਵੇ ਤਦ ਵੀ ਇਹੀ ਮਸ਼ਵਰਾ ਦੇਵੇਗਾ ਕਿ ਉਸ ਡਾਕਟਰ ਦੀ ਦਵਾ ਵੀ ਸਹੀ ਹੈ ਬਦਲਣ ਦੀ ਬਜਾਇ ਇਹੀ ਖਾਈ ਜਾਓ ।

Medical Act ਦੇ ਕੇਸ ਚ ਫਸਣ ਤੋਂ ਬਚਣ ਵਾਸਤੇ ਨੋਟਿਸ ਛੋਟੇ ਬਾਰੀਕ ਅੱਖਰਾਂ 'ਚ ਲਿਖਿਆ ਤੇ ਸ਼ਬਦ ਜਾਪ ਕਰਕੇ ਰੋਗ ਦੂਰ ਕਰਨ ਵਾਲੀ ਆਵਦੀ ਖ਼ਾਸੀਅਤ ਮੋਟੇ ਅੱਖਰਾਂ 'ਚ ਬਿਆਨ ਕੀਤੀ ਹੈ, ਕਿ ਕੱਲ੍ਹ ਨੂੰ ਫਸ ਗਏ ਤੇ ਕਹਿ ਦੇਵਾਂਗੇ ਕਿ ਅਸੀਂ ਕਿਹੜਾ ਕਿਸੇ ਦਾ ਕਿਸੇ ਡਾਕਟਰ ਕੋਲੋਂ ਚੱਲ ਰਿਹਾ ਇਲਾਜ ਜਾਂ ਦਵਾਈ ਬੰਦ ਕਰੌਨੇ ਆਂ!! ਤੇ ਅਗਰ ਦਵਾਈ ਖਾ ਰਹੇ ਮਰੀਜ਼ ਨੂੰ ਭਾਵੇਂ ਡਾਕਟਰ ਵੱਲੋਂ ਖਵਾਈ ਜਾ ਰਹੀ ਦਵਾਈ ਨਾਲ ਫਰਕ ਪੈ ਗਿਆ, ਤਾਂ ਤਦ ਵੀ ਇਹ ਕਹਿ ਕੇ ਸੱਚੇ ਹੋ ਜਾਵਾਂਗੇ ਕਿ ਸੁਖਮਨੀ ਸਾਹਿਬ ਦੇ ਜਾਪ ਕਰਕੇ ਬੰਦਾ ਠੀਕ ਕੀਤਾ ਨਹੀਂ ਤੇ ਇਹਨੂੰ ਆਰਾਮ ਕਿੱਥੇ ਔਣਾ ਸੀ!

ਗੁਰਬਾਣੀ ਦੀ ਸੋਝੀ ਪ੍ਰਾਪਤ ਕਰੌਣ ਦੇ ਪਰਦੇ 'ਚ ਇਹ ਪਾਖੰਡੀ ਕਿਸ ੳਮਰੇ ਲੋਕਾਂ ਨੂੰ ਠੱਗਣ ਤੁਰਿਆ। ਕਿੰਨੇ ਗਰੀਬ ਲੋਕ ਇਲਾਜ ਦੁੱਖੋਂ ਮਰ ਰਹੇ ਆ । ਇਹ ਠੱਗ ਕੈਂਪ ਵੀ ਵੇਖੋ ਹਰੇਕ ਉਸ ਜਗ੍ਹਾ ਲਗਾ ਰਿਹਾ ਜਿੱਥੇ ਅਮੀਰ ਪੰਜਾਬੀ ਲੋਕ ਇਕੱਠੇ ਹੋਣਗੇ । ਵੱਡੀ ਉਮਰ ਤੇ ਲੰਮੀ ਚਿੱਟੀ ਦਾਹੜੀ ਨੂੰ ਧਰਮ ਦੇ ਨਾਮ 'ਤੇ ਪੈਸਾ ਠੱਗਣ ਦਾ ਵਸੀਲਾ ਬਣਾਇਆ ਇਹਨਾਂ ਕੰਮਬਖ਼ਤਾਂ ਨੇ । ਹਰੇਕ ਜਿੰਮੇਵਾਰ ਨਾਗਰਿਕ ਦਾ ਫਰਜ ਹੈ ਕਿ ਇਹੋ ਜਿਹੇ ਗੁਰਬਾਣੀ ਦੇ Salesman ਜਿੱਥੇ ਵੀ ਮਿਲਨ ਇਹਨਾਂ ਦੀ ਇਸ ਨੀਚ ਹਰਕਤ ਤੇ ਫਿਟਕਾਰ ਪਾਈ ਜਾਵੇ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top