Share on Facebook

Main News Page

ਆਖਿਰ ਮੂਲ ਨਾਨਕਸ਼ਾਹੀ ਕੈਲੇਂਡਰ ਹੀ ਕਿਉਂ ???
-: ਮਨਮੀਤ ਸਿੰਘ, ਕਾਨਪੁਰ

ਪਿਛਲੇ ਕੁਛ ਸਮੇਂ ਤੋਂ ਕੈਲੇਂਡਰ ਨੂੰ ਲੈ ਕੇ ਜੋ ਵਾਦ ਵਿਵਾਦ ਸੰਗਤਾਂ ਵਿਚ ਖੜਾ ਹੋ ਗਿਆ ਹੈ, ਇਹ ਸਿੱਖ ਲੀਡਰਸ਼ਿਪ ਦੀ ਨਾਕਾਮੀ ਦਾ ਸਿੱਟਾ ਹੀ ਹੈ। ਅੱਜ ਵਡੇ ਪੱਧਰ ਦੇ ਮੂਲ ਨਾਨਕਸ਼ਾਹੀ ਕੈਲੇਂਡਰ ਦੇ ਸਮਰਥਕ ਤੇ ਵਿਰੋਧੀ ਆਪਸ ਵਿਚ ਸਿੰਙ ਫਸਾਈ ਬੈਠੇ ਹਨ। ਇਕ ਤੋ ਇਕ ਬੰਪਰ ਵੀਡਿਓ ਤੇ ਆਡਿਓ ਦੋਨੋ ਧਿਰਾਂ ਤੋ ਵੇਖਣ ਸੁਣਨ ਨੂੰ ਮਿਲ ਰਹਿਆ ਹਨ ਤੇ ਸੋਸ਼ਲ ਮੀਡਿਆ ਵਿਚ ਵੀ ਗਾਲਾਂ ਦੀ ਭਰਾ ਮਾਰੂ ਜੰਗ ਨੇ ਸਿੱਖਾਂ ਦੀ ਇਜੱਤ ਤੇ ਆਪਣਾ ਅਸਰ ਪਿਛਲੇ ਝਗੜਿਆ ਮੁਤਾਬਿਕ ਹੀ ਛਡਿਆ ਹੈ। ਭਾਵ ਸਿੱਖੀ ਨੂੰ ਘਾਟਾ ਹੀ ਘਾਟਾ ਕਿਉਂਕਿ ਕੋਈ ਨਿਰਮਲ ਤੇ ਸਿਆਣਾ ਲੀਡਰ ਹੈ ਹੀ ਨਹੀਂ ਸਾਡੇ ਕੋਲ, ਜੋ ਝਗੜਾ ਮੁਕਾਏ।

ਕੈਲੇਂਡਰ ਦੀ ਵਿਚਾਰ ਕਰਣ ਦੇ ਸੰਦਰਭ ਵਿਚ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਦੇਸ਼ ਸਮਝਾਉਣ ਦੀ ਵਿਚਾਰਧਾਰਾ ਨੂੰ ਸਮਝਣਾ ਅਤਿ ਦਾ ਲੋੜਿਂਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿਚੋ ਇਹ ਪਾਵਨ ਤੁਕ ਦੇ ਭਾਵ ਨੂੰ ਸਮਝਣਾ ਲਾਹੇਵੰਦ ਹੋਵੇਗਾ-

ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ॥ (ਅੰਕ ੧੦੦੮)

ਅਸੀਂ ਸਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਕਿ ਪੰਚਾਲੀ ਮਹਾਭਾਰਤ ਦਾ ਕਿਰਦਾਰ ਹੈ ਤੇ ਮਹਾਭਾਰਤ ਦਾ ਮੁਖ ਇਸ਼ਟ ਕਿਰਦਾਰ ਸ਼੍ਰੀ ਕ੍ਰਿਸ਼ਨ ਜੀ ਹਨ ਤੇ ਸ਼੍ਰੀ ਰਾਮ ਜੀ ਰਮਾਇਣ ਦਾ ਮੁਖ ਇਸ਼ਟ ਹਨ ਜਦਕਿ ਇਥੇਂ ਗੁਰੂ ਸਾਹਿਬ ਦਾ ਰਾਮ ਸਬਦ ਲਈ ਭਾਵ ਪਰਮਤਾਮਾ ਹੈ । ਇਨ੍ਹਾਂ ਪਾਵਨ ਤੁਕਾਂ ਵਿਚ ਗੁਰੂ ਸਾਹਿਬ ਰਾਮਾਇਣ ਤੇ ਮਹਾਭਾਰਤ ਦੇ ਕਿਰਦਾਰਾਂ ਨੂੰ ਰਲਾ ਕੇ ਗਲ ਕਰ ਰਹੇ ਹਨ, ਕਿਉਂਕਿ ਰਮਾਇਣ ਤੇ ਮਹਾਬਾਰਤ ਦੇ ਕਿਰਦਾਰਾਂ ਦੇ ਬਾਰੇ ਉਸ ਵੇਲੇ ਦਾ ਕੀ ਅੱਜ ਵੀ ਸਮਾਜ ਦਾ ਹਰ ਇਕ ਵਰਗ ਚੰਗੀ ਤਰ੍ਹਾਂ ਨਾਲ ਜਾਣਦਾ ਹੈ। ਇਸ ਕਰਕੇ ਗੁਰੁ ਸਾਹਿਬ ਨੇ ਪਰਮਾਤਮਾ ਦੀ ਭਜਨ ਬੰਦਗੀ ਦੇ ਉਪਦੇਸ਼ ਨੂੰ ਦ੍ਰਿੜ ਕਰਵਾਉਣ ਲਈ ਦੋਨੋ ਹੀ ਗ੍ਰੰਥਾਂ ਦੇ ਕਿਰਦਾਰਾਂ ਨੂੰ ਪਾਵਨ ਸ਼ਬਦ ਵਿਚ ਵਰਤਿਆ ਹੈ। ਇਹ, ਪਾਵਨ ਗੁਰਬਾਣੀ ਵਿਚ ਆਮ ਲੋਕਾਈ ਦੇ ਮਨ ਨੂੰ ਛੁਹ ਕੇ ਉਪਦੇਸ਼ ਕਰਣ ਦਾ ਤਰੀਕਾ ਹੈ। ਜੋ ਤਰੀਕਾ ਤੇ ਭਾਸ਼ਾ ਆਮ ਲੋਕਾਈ ਨੂੰ ਸਮਝ ਆਉਂਦੀ ਸੀ ਗੁਰੂ ਸਾਹਿਬ ਨੇ ਉਹੀ ਵਰਤੀ।

ਇਸੇ ਤਰੀਕੇ ਨੂੰ ਵਰਤਦੇ ਹੋਏ ਗੁਰੂ ਸਾਹਿਬਾਨਾਂ ਤੇ ਭਗਤ ਸਾਹਿਬਾਨਾਂ ਨੇ ਵੀ ਸਮੇਂ ਦੀ ਵੰਡ ਨੁੰ ਲੈ ਕੇ ਜੁਗ, ਸਾਲ, ਮਹੀਨੇ, ਵਾਰ, ਥਿਤੀ ਤੇ ਪਹਰ ਆਦਿਕ ਸਮੇਂ ਦਿਆਂ ਵੰਡਾਂ ਰਾਹੀਂ ਮਨੁਖੀ ਮਨ ਨੁੰ ਸਮਝਾਉਣ ਲਈ ਬਾਣੀ ਰਚੀ ਹੈ। ਜਿਵੇਂ ਗੁਰੂ ਸਾਹਿਬ ਨੇ ਰਮਾਇਣ ਤੇ ਮਹਾਭਾਰਤ ਦੇ ਕਿਰਦਾਰਾਂ ਨੁੰ ਮਿਲਾਕੇ ਮਨ ਨੂੰ ਸਮਝਾਇਆ ਹੈ, ਠੀਕ ਉਸੀ ਤਰੀਕੇ ਰਾਹੀਂ ਗੁਰੂ ਸਾਹਿਬ ਨੇ ਜੁਗ, ਸਾਲ, ਮਹੀਨੇ ਤੇ ਥਿਤਿਆਂ ਆਦਿਕ ਰਾਹੀਂ ਮਨੁਖੀ ਮਨ ਨੂੰ ਸਮਝਾਇਆ ਹੈ। ਇਸ ਵਿਚ ਗੁਰੂ ਸਾਹਿਬ ਨੇ ਕੈਲੇਂਡਰ ਦੇ ਸਿਧਾਂਤਾਂ ਦੀ ਨਾ ਤੇ ਕੋਈ ਨਵੀਂ ਵਿਆਖਿਆ ਕੀਤੀ ਹੈ ਤੇ ਨਾ ਹੀ ਉਸ ਸਮੇਂ ਦੇ ਪ੍ਰਚਲਿਤ ਕੈਲੇਂਡਰ ਦੇ ਸਿਧਾਂਤਾ ਨੂੰ ਅੰਗੀਕਾਰ ਕਿਤਾ ਹੈ। ਇਹ ਵਿਚਾਰ ਦੋਨੋ ਹੀ ਧਿਰਾਂ ਦੇ ਨਿਰਾਧਾਰ ਹਨ ਕਿ ਗੁਰੂ ਸਾਹਿਬ ਨੇ ਕੈਲੇਂਡਰ ਦੇ ਕੋਈ ਸਿਧਾਂਤ ਦਿਤੇ ਹਨ ਕਿਉਂਕਿ ਜੇ ਗੁਰੂ ਸਾਹਿਬ ਨੇ ਬਾਰਹ ਮਹੀਨੇ ਦਸੇ ਨੇ ਤੇ ਤਰੀਕਾਂ ਪੰਦਰਹ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਦਸਿਆ ਹਨ। ਦੋਨੋ ਧਿਰਾਂ ਦੀਆਂ ਵਿਚਾਰਾਂ ਸਾਬਤ ਕਰਣਾ ਕੋਈ ਮੁਸ਼ਕਲ ਕੰਮ ਨਹੀਂ ਹੈ। ਸੋ ਇਹ ਝਗੜਾ ਬਿਨਾਂ ਸਿਆਣਪ ਦੇ ਨਿਬਣਨ ਵਾਲਾ ਨਹੀਂ ਦਿਸਦਾ ਹੈ।ਹਾਂ ਆਪਹੋਦਰੇ ਤੇ ਲੰਡਰ ਲੀਡਰਾਂ ਲਈ ਇਹ ਪੁਰਾਣਿਆ ਕਤਿਣਾਂ ਕੱਢਣ ਤੇ ਝੂਠੀ ਸ਼ੋਹਰਤ ਖਟਣ ਦੇ ਕੰਮ ਇਹ ਮਸਲਾ ਜਰੂਰ ਆ ਰਿਹਾ ਹੈ।

ਸਾਡੇ ਕੋਮੀ ਦਰਦੀ ਸਦਾ ਇਸ ਵਿਚਾਰ ਦਾ ਵਿਰੋਧ ਕਰਦੇ ਹਨ ਕਿ ਸਿੱਖ ਹਿੰਦੁ ਹਨ। ਇਹ ਵਿਚਾਰ ਸੌ ਫਿਸਦੀ ਸੱਚ ਕਿ ਸਿੱਖ ਹਿੰਦੁ ਨਹੀਂ ਹਨ, ਕਿਉਂਕਿ ਸਿੱਖ ਗੁਰੂ ਸਾਹਿਬਾਨ ਤੇ ਭਗਤ ਸਾਹਿਬਾਨ ਨੇ ਵੀ ਆਪਣੇ ਆਪ ਨੂੰ ਕਦੀ ਵੀ ਹਿੰਦੂ ਜਾਂ ਮੁਸਲਮਾਣਾਂ ਦਾ ਹਿੱਸਾ ਨਹੀਂ ਮੰਨਿਆ ਹੈ। ਭਗਤ ਕਬੀਰ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਦਾ ਇਹ ਸ਼ਬਦ ਵਿਚਾਰਨਾ ਇਥੇਂ ਲੋੜਿਂਦਾ ਹੈ-

ਭੈਰਉ ਮਹਲਾ ੫॥
ਵਰਤ ਨ ਰਹਉ ਨ ਮਹ ਰਮਦਾਨਾ॥ ਤਿਸੁ ਸੇਵੀ ਜੋ ਰਖੈ ਨਿਦਾਨਾ॥
ਏਕੁ ਗੁਸਾਈ ਅਲਹੁ ਮੇਰਾ॥ ਹਿੰਦੁ ਤੁਰਕ ਦੋਹਾਂ ਨੇਬੇਰਾ॥੧॥ਰਹਾਉ॥
ਹਜ ਕਾਬੇ ਜਾਉ ਨ ਤੀਰਥ ਪੂਜਾ॥ ਏਕੁ ਸੇਵੀ ਅਵਰੁ ਨ ਦੂਜਾ॥੨॥
ਪੂਜਾ ਕਰਉ ਨ ਨਿਵਾਜ ਗੁਜਾਰਉ॥ ਏਕ ਨਿਰੰਕਾਰ ਲੇ ਰਿਦੈ ਨਮਸਕਾਰਉ॥੩॥
ਨ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥੪॥
ਕਹੁ ਕਬੀਰ ਇਹੁ ਕੀਆ ਵਖਾਨਾ॥ ਗੁਰ ਪੀਰ ਮਿਲਿ ਖੁਦਿ ਖਸਮੁ ਸਮਾਨਾ॥੫॥


ਕੇਵਲ ਇਹ ਕਹਿ ਦੇਣਾ ਕਿ ਅਸੀ ਕਿਸੇ ਹੋਰ ਧਰਮ ਦਾ ਹਿੱਸਾ ਨਹੀਂ ਹਾਂ, ਇਸ ਗੱਲ ਨਾਲ ਕੰਮ ਚਲਣ ਵਾਲਾ ਨਹੀਂ ਹੈ। ਸਾਨੂੰ ਵਖਰਾ ਹੋਣ ਲਈ ਆਪਣਿਆਂ ਮਰਿਆਦਾਵਾਂ, ਪਰੰਪਰਾਵਾਂ ਤੇ ਜੀਵਨ ਜਾਚ ਨੂੰ ਵਖਰਾ ਤੇ ਅੱਡ ਰਖ ਕੇ ਆਪਣੀ ਸੁਤੰਤਰਤਾ ਤੇ ਧਾਰਮਕ ਸਂਪ੍ਰਭੁਤਾ (Sovereignty) ਨੂੰ ਸੰਭਾਲਣਾ ਤੇ ਮਹਿਫੂਜ਼ ਰਖਣਾ ਹੋਵੇਗਾ।

ਮੂਲ ਨਾਨਕਸ਼ਾਹੀ ਕੈਲੇਂਡਰ ਨੂੰ ਸੰਭਾਲਣਾ ਆਪਣੇ ਵਖਰੇ ਤੇ ਨਿਆਰੇ ਵਿਰਸੇ ਤੇ ਸਂਪ੍ਰਭੁਤਾ ਨੂੰ ਮਹਿਫੂਜ਼ ਕਰਣ ਦਾ ਇਕ ਸਾਰਥਕ ਵਸੀਲਾ ਹੈ। ਇਹ ਵਿਚਾਰ ਬਿਲਕੁਲ ਸੱਚ ਹੈ ਕਿ ਸਾਡੇ ਮੂਲ ਇਤਿਹਾਸਕ ਸ੍ਰੋਤ ਬਿਕ੍ਰਮੀ ਕੈਲੇਂਡਰ ਜਾਂ ਹਿਜਰੀ ਕੈਲੇਂਡਰ ਵਿਚ ਹੀ ਲਿਖੇ ਗਏ ਹਨ ਕਿਉਂਕਿ ਪੰਜਾਬੀ ਦਾ ਬਥੇਰਾ ਸਾਹਿਤ ਜਿਥੇਂ ਬਿਕ੍ਰਮੀ ਕੈਲੇਂਡਰ ਮੁਤਾਬਿਕ ਹੈ, ਉਥੇਂ ਫਾਰਸੀ ਤੇ ਉਰਦੂ ਦੇ ਸ੍ਰੋਤ ਹਿਜਰੀ ਕੈਲੇਂਡਰ ਮੁਤਾਬਿਕ ਵੀ ਹਨ ਕਿਉਂਕਿ ਉਸ ਸਮੇਂ ਦੇ ਇਹ ਪ੍ਰਚਲਤ ਕੈਲੇਂਡਰ ਹਨ।

ਜੇ ਅੱਜ ਸਿੱਖ ਵਿਦਵਾਨਾਂ ਨੇ ਆਪਣਾ ਕੈਲੇਂਡਰ ਬਣਾਇਆ ਹੈ ਤੇ ਸਿੱਖਾਂ ਨੂੰ ਵੀ ਆਪਣੀ ਵਖਰੀ ਹੋਂਦ ਤੇ ਧਾਰਮਕ ਸਂਪ੍ਰਭੁਤਾ (Sovereignty) ਲਈ ਇਸ ਨੂੰ ੳਪਨਾਉਣ ਲਈ ਨਾ-ਨੁਕਰ ਨਹੀਂ ਕਰਣੀ ਚਹੀਦੀ ਹੈ। ਹਿਜਰੀ ਕੈਲੇਂਡਰ ਵਿਚ ਵੀ ਕੁਛ ਓੜਤਾਇਆਂ ਹਨ ਲੇਕਿਨ ਮੁਸਲਿਮ ਭਰਾ ਕਦੀ ਵੀ ਆਪਣੇ ਕੈਲੇਂਡਰ ਲਈ ਜੁਤ ਪਤਾਂਗ ਨਹੀਂ ਕਰਦੇ, ਜੋ ਅੱਜ ਸਿੱਖ ਕਰ ਰਹੇ ਹਨ।

ਜੇ ਮੂਲ ਨਾਨਕਸ਼ਾਹੀ ਕੈਲੇਂਡਰ ਵਿਚ ਸੋਧ ਕਰਣਾ ਹੀ ਚਾਹੁੰਦੇ ਹੋ ਤਾਂ ਉਸ ਵਿਚ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਤਰੀਕ ਨਿਸ਼ਚਿਤ ਕਰੋ, ਸੰਗ੍ਰਾਂਦਾਂ, ਮਸਿਆ, ਪੁਨਿਆ ਆਦਿਕ ਬੇਲੋੜਿਆਂ ਧਾਰਮਕ ਤਾਰੀਖਾਂ ਤੇ ਅਨਮਤ ਦੀਆਂ ਮਰਿਆਦਵਾਂ ਨੂੰ ਕਢੋ ਨਾ ਕਿ ਆਪਣੇ ਸਤਿਗੁਰੂ ਪਾਤਸ਼ਾਹ ਦੇ ਪ੍ਰਕਾਸ ਗੁਰਪੁਰਬਾਂ ਦੀਆਂ ਤਾਰੀਖਾਂ ਨੂੰ ਦੁਜਿਆਂ ਦੇ ਕੈਲੇਂਡਰਾਂ ਨਾਲ ਮਿਲਗੋਭਾ ਕਰਕੇ ਆਪਣੀ ਧਾਰਮਿਕ ਆਜ਼ਾਦੀ ਤੇ ਸਂਪ੍ਰਭੁਤਾ ਨੂੰ ਹੀ ਖਤਰੇ ਵਿਚ ਪਾ ਕੇ ਮੁਕਾ ਲਵੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top