Share on Facebook

Main News Page

ਜਦੋਂ ਸ. ਪ੍ਰਭਦੀਪ ਸਿੰਘ ਅਤੇ ਸਾਥੀਆਂ ਨੇ ਦਰਬਾਰ ਸਾਹਿਬ ਨਾਲ ਲਗਦੇ ਸ਼੍ਰੀਚੰਦ ਦੇ ਮੰਦਿਰ ਵਿੱਚ ਸ਼ਰਧਾਲੂ ਵਜੋਂ ਪੇਸ਼ ਆਕੇ ਡੇਰੇ ਦੀ ਅਸਲੀਅਤ ਪਤਾ ਕੀਤੀ

- ਸਿੱਖ ਸਿਧਾਂਤਾਂ ਤੋਂ ਉਲਟ ਕੰਮ ਸ਼ਰੇਆਮ ਹੁੰਦੇ ਹਨ ਦਰਬਾਰ ਸਾਹਿਬ ਦੇ ਗਲਿਆਰੇ ਵਿੱਚ ਬਣੇ ਸ਼੍ਰੀਚੰਦ ਦੇ ਮੰਦਿਰ ਵਿੱਚ;
- ਦਰਬਾਰ ਸਾਹਿਬ ਤੇ ਅਕਾਲ ਤਖ਼ਤ ਗ੍ਰੰਥੀ ਕਰਦੇ ਹਨ ਪਾਠ

ਸਿਰਦਾਰ ਪ੍ਰਭਦੀਪ ਸਿੰਘ, ਬਲਜਿੰਦਰ ਸਿੰਘ ਤੱਲਣ, ਸਿਰਦਾਰ ਸਤਬੀਰ ਸਿੰਘ ਤਰਨ ਤਾਰਨ, ਭਾਈ ਸੁਖਵਿੰਦਰ ਸਿੰਘ ਜੇਠੂਵਾਲ, ਇਹਨਾਂ ਵੀਰਾਂ ਨੇ ਇਸ ਡੇਰੇ ਅੰਦਰ ਜਾ ਕੇ ਉਥੋਂ ਆਪਣੇ ਆਪ ਨੂੰ ਸ਼੍ਰੀਚੰਦ ਦੇ ਸ਼ਰਧਾਲੂ ਵਜੋਂ ਪੇਸ਼ ਕਰਕੇ ਤਸਵੀਰਾਂ ਲਈਆਂ।

ਇਸੇ ਨਿਮਾਣੇਪਨ ਨਾਲ ਇਹ ਸਾਰੀ ਟੀਮ ਡੇਰੇ ਦੇ ਮੁੱਖ ਮਹੰਤ ਨਾਲ ਮਿਲੀ, ਜਿਥੋਂ ਹੋਰ ਹੈਰਾਨੀਜਨਕ ਜਾਣਕਾਰੀ ਪ੍ਰਾਪਤ ਕੀਤੀ ਕਿ ਇਸ ਡੇਰੇ ਅੰਦਰ ਅਖੰਡ ਪਾਠ ਦੀ ਭੇਟਾ ਸੱਤ ਹਜ਼ਾਰ ਰੁਪਇਆ ਹੈ ਅਤੇ ਪਾਠ ਲਈ ਭਾੜੇ ਦੇ ਪਾਠੀ ਭੀ ਅਕਾਲ ਤਖ਼ਤ ਤੋਂ ਮੰਗਵਾ ਲਏ ਜਾਂਦੇ ਹਨ।

ਇੱਕ ਤਸਵੀਰ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਭੇਖੀ ਸਿੱਖ ਹਵਨ ਕਰਦੇ ਹੋਏ ਦੁਆਲੇ ਬੈਠ ਕੇ ਪਾਠ ਕਰ ਰਹੇ ਹਨ, ਜਦੋਂ ਇਹਨਾਂ ਹਵਨ ਵਾਲਿਆਂ ਦੀਆਂ ਤਸਵੀਰਾਂ ਖਿੱਚਣ ਦੀ ਕੋਸਿਸ਼ ਕੀਤੀ ਇਹਨਾਂ ਭੇਖੀਆਂ ਦੇ ਹਾਵ ਭਾਵ ਬਦਲ ਗਏ, ਪਰ ਇਹਨਾਂ ਦੀਆਂ ਤਸਵੀਰਾਂ ਲੈਣ ਲਈ ਨੀਤੀ ਤਹਿਤ ਇਸ ਟੀਮ ਨੇ ਥੋੜਾ ਨਜ਼ਦੀਕ ਜਾ ਕੇ ਇਹਨਾ ਦੀ ਬਲਦੀ ਅਹੂਤੀ ਵਿੱਚ ਤੇਲ ਪਾ ਕੇ ਇਹਨਾਂ ਨੂੰ ਅਪਣੱਤ ਦਾ ਅਹਿਸਾਸ ਕਰਵਾਉਂਦੇ ਹੋਏ ਤਸਵੀਰਾਂ ਲੈ ਲਈਆਂ।

ਇੱਕ ਹੋਰ ਤਸਵੀਰ ਵਿੱਚ ਤੁਸੀਂ ਇਹ ਭੀ ਦੇਖ ਸਕਦੇ ਹੋ ਕਿ ਕਿਵੇਂ ਕ੍ਰਿਸ਼ਨ ਦੇ ਪੱਗ ਬੰਨ ਕੇ ਕ੍ਰਿਸ਼ਨ ਕਨ੍ਹਯੀਆ ਤੋਂ ਭਾਈ ਕ੍ਰਿਸ਼ਨ ਸਿੰਘ ਬਣਾ ਦਿੱਤਾ ਗਿਆ।

ਇਹ ਹੈ ਦਰਬਾਰ ਸਾਹਿਬ ਗਲਿਆਰਾ ਪ੍ਰੋਜੈਕਟ ਦੀ ਅਸਲੀਅਤ, ਜਿਸਦੇ ਤਹਿਤ ਸੈਂਕੜੇ ਵੰਨ ਸੁਵੰਨੇ ਮੰਦਿਰ ਦਰਬਾਰ ਸਾਹਿਬ ਦੇ ਚੌਗਿਰਦੇ ਉਸਾਰ ਦਿੱਤੇ ਗਏ ਹਨ, ਉਹ ਵੀ ਸਿੱਖਾਂ ਦੇ ਕੇਂਦਰੀ ਅਸਥਾਨ ਤੇ ਉਸ 'ਤੇ ਕਾਬਜ਼ ਸ਼੍ਰੋਮਣੀ ਕਮੇਟੀ ਦੇ ਨੱਕ ਥੱਲੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top