Share on Facebook

Main News Page

ਸ਼ਹੀਦੀ... ਸੋਗ ਨਹੀਂ ਹੈ, ਸ਼ਹਾਦਤ ਸੱਚ ਦੀ ਸਾਖੀ ਹੈ, ਚੜ੍ਹਦੀਕਲਾ ਦਾ ਵਰਤਾਰਾ ਹੈ !
-: ਸੰਪਾਦਕ ਖ਼ਾਲਸਾ ਨਿਊਜ਼
13 Dec 2017

ਇੱਕ ਲੌਜਿਕ Logic ਜਿਹੜੇ ਕਈ ਵੀਰ ਦੇ ਰਹੇ ਹਨ ਕਿ ਸ਼ਹੀਦੀ ਦਿਹਾੜਾ ਤੇ ਜਨਮ ਦਿਹਾੜਾ ਇੱਕੋ ਤਾਰੀਖ ਨੂੰ ਨਹੀਂ ਮਨਾਇਆ ਜਾ ਸਕਦਾ, ਕਿਉਂਕਿ ਸ਼ਹੀਦੀ ਵੇਲੇ ਸੋਗ ਹੈ ਤੇ ਜਨਮ ਵੇਲੇ ਖੁਸ਼ੀ ਹੈ, ਉਹ ਵੀਰ ਗੁਰਬਾਣੀ ਤੋਂ ਸੇਧ ਲੈਣ:

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ :

ੴ ਸਤਿਗੁਰ ਪ੍ਰਸਾਦਿ ॥
ਰਾਗੁ ਗਉੜੀ ਮਹਲਾ 9 ॥
ਸਾਧੋ ਮਨ ਕਾ ਮਾਨੁ ਤਿਆਗਉ ॥ ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥1॥ ਰਹਾਉ ॥
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥ ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥1॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥ ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥2॥1॥

ਗੁਰੂ ਅਰਜਨ ਸਾਹਿਬ "ਗਉੜੀ ਮਹਲਾ 5 ਗੁਆਰੇਰੀ" ਵਿੱਚ ਫੁਰਮਾਨ ਕਰਦੇ ਹਨ:

ਹਰਖ ਸੋਗ ਦੁਹਹੂੰ ਤੇ ਮੁਕਤੇ ॥ ਸਦਾ ਅਲਿਪਤੁ ਜੋਗ ਅਰੁ ਜੁਗਤੇ ॥
ਦੀਸਹਿ ਸਭ ਮਹਿ ਸਭ ਤੇ ਰਹਤੇ ॥ ਪਾਰਬ੍ਰਹਮ ਕਾ ਓਇ ਧਿਆਨੁ ਧਰਤੇ ॥3॥

ਗੁਰੂ ਅਰਜਨ ਸਾਹਿਬ "ਅਸਟਪਦੀਆ ਸੁਖਮਨੀ ਮਹਲਾ 5" ਵਿੱਚ ਫੁਰਮਾਨ ਕਰਦੇ ਹਨ:

ਪ੍ਰਭ ਕੀ ਆਗਿਆ ਆਤਮ ਹਿਤਾਵੈ ॥ ਜੀਵਨ ਮੁਕਤਿ ਸੋਊ ਕਹਾਵੈ ॥
ਤੈਸਾ ਹਰਖੁ ਤੈਸਾ ਉਸੁ ਸੋਗੁ ॥ ਸਦਾ ਅਨੰਦੁ ਤਹ ਨਹੀ ਬਿਓਗੁ ॥
ਤੈਸਾ ਸੁਵਰਨੁ ਤੈਸੀ ਉਸੁ ਮਾਟੀ ॥ ਤੈਸਾ ਅੰਮ੍ਰਿਤੁ ਤੈਸੀ ਬਿਖੁ ਖਾਟੀ ॥
ਤੈਸਾ ਮਾਨੁ ਤੈਸਾ ਅਭਿਮਾਨੁ ॥ ਤੈਸਾ ਰੰਕੁ ਤੈਸਾ ਰਾਜਾਨੁ ॥
ਜੋ ਵਰਤਾਏ ਸਾਈ ਜੁਗਤਿ ॥ ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥
7॥

ਸ਼ਹੀਦੀ... ਸੋਗ ਨਹੀਂ ਹੈ, ਸ਼ਹਾਦਤ ਸੱਚ ਦੀ ਸਾਖੀ ਹੈ, ਇਹ ਤਾਂ ਚੜ੍ਹਦੀਕਲਾ ਦਾ ਵਰਤਾਰਾ ਹੈ, ਤੇ ਇਸ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਇਸ ਲਈ ਕੈਲੰਡਰ ਦੀਆਂ ਤਾਰੀਖਾਂ ਮਿਥਣੀਆਂ ਇੱਕ ਵਖਰਾ ਵਿਸ਼ਾ ਹੈ, ਪਰ ਇਹ ਕਹਿਣਾ ਕਿ ਸ਼ਹੀਦੀ ਦਿਹਾੜਾ ਤੇ ਜਨਮ ਦਿਹਾੜਾ ਇੱਕੋ ਦਿਨ ਨਹੀਂ ਮਨਾਇਆ ਜਾ ਸਕਦਾ.... ਇਹ ਭਰਮ ਹੈ, ਗੁਰਮਤਿ ਅਨੁਸਾਰ ਸਹੀ ਨਹੀਂ ਹੈ।

ਖ਼ਾਲਸਾ ਨਿਊਜ਼ 2003 ਵਾਲੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਹੈ, ਤੇ ਉਸ ਵਿੱਚ ਹੋਰ ਸੋਧ ਹੋਵੇ ਜਿਸ ਨਾਲ ਉਸ ਵਿੱਚ ਪਈਆਂ ਊਣਤਾਈਆਂ ਵੀ ਖ਼ਤਮ ਹੋਣ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top