Share on Facebook

Main News Page

ਮਸਲਾ ਕੈਲੰਡਰ ਦਾ, ਅਖੇ ਗੁਰਬਾਣੀ ਵਿੱਚ ਵਰਤਿਆ ਗਿਆ !
-: ਸੰਪਾਦਕ ਖ਼ਾਲਸਾ ਨਿਊਜ਼
12 Dec 2017

ਬਿਕਰਮੀ ਕੈਲੰਡਰ ਦੇ ਸਮਰਥਕ ਇਹ ਮਿਸਾਲ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਗੁਰਬਾਣੀ ਅੰਦਰ ਉਹ ਤਰੀਕਾਂ ਵਰਤੀਆਂ, ਤਾਂ ਹੀ ਅਸੀਂ ਉਹ ਕੈਲੰਡਰ ਮੰਨਣਾ ਹੈ।

ਭਲਿਓ, ਉਸ ਸਮੇਂ ਬਿਕਰਮੀ ਕੈਲੰਡਰ ਆਮ ਵਰਤਿਆ ਜਾਂਦਾ ਸੀ, ਗੁਰੂ ਸਾਹਿਬ ਨੇ ਉਹ ਇਸਤੇਮਾਲ ਕੀਤਾ, ਇਸ ਨਾਲ ਉਹ ਕੈਲੰਡਰ ਦੇ ਸਮਰਥਕ ਨਹੀਂ ਹੋ ਜਾਂਦੇ। ਉਹ ਸਿਰਫ ਇਕ ਤਾਰੀਖ ਦੇਖਣ ਦੱਸਣ ਦਾ ਜ਼ਰੀਆ ਹੈ, ਕੈਲੰਡਰ ਗੁਰਬਾਣੀ ਨਹੀਂ। ਜਿਸ ਤਰ੍ਹਾਂ ਗੁਰੂ ਸਾਹਿਬ ਨੇ ਰਾਮ, ਰਹੀਮ, ਖੁਦਾਇ, ਅਲਹੁ, ਬਿੱਠਲ, ਮੁਰਾਰੇ ਜੋ ਆਮ ਪ੍ਰਚਲਿੱਤ ਰੱਬ ਨੂੰ ਸੰਬੋਧਿਤ ਕੀਤੇ ਜਾਣ ਵਾਲੇ ਨਾਮ ਵਰਤੇ, ਪਰ ਸਿੱਖਿਆ ਇੱਕ ਅਕਾਲਪੁਰਖ ਦੀ ਦਿੱਤੀ। ਇਸੀ ਤਰ੍ਹਾਂ ਆਮ ਪ੍ਰਚਲਿੱਤ ਕੈਲੰਡਰ ਦੀਆਂ ਤਾਰੀਖਾਂ ਵਰਤੀਆਂ।

ਮਸਲਾ ਸਿਰਫ ਐਨਾ ਹੈ ਕਿ ਗੁਰੂ ਸਾਹਿਬ ਦਾ ਜਨਮ ਅਤੇ ਹੋਰ ਗੁਰਪੁਰਬ ਇੱਕ ਮਿੱਥੀ ਹੋਈ ਤਾਰੀਖ (Fixed date) ਨੂੰ ਆਉਣ, ਜਿਸ ਨਾਲ ਹਰ ਵਾਰੀ ਸਾਨੂੰ ਪੰਡਿਤਾਂ ਵੱਲ ਨਾ ਝਾਕਣਾ ਪਵੇ। ਕਿਉਂ ਨਹੀਂ ਐਨੀ ਕੁ ਸੌਖੀ ਗੱਲ ਸਾਡੀ ਸਮਝ ਵਿੱਚ ਪੈਂਦੀ? ਜੇ ਅਸੀਂ ਗੁਰੂ ਆਸ਼ੇ ਅਨੁਸਾਰ ਜੀਵਨ ਨਹੀਂ ਜੀਊਣਾ ਤਾਂ ਭਾਂਵੇਂ 25 ਦਸੰਬਰ ਨੂੰ ਹੋਵੇ ਜਾਂ 5 ਜਨਵਰੀ... ਨੂੰ ਕੋਈ ਫਰਕ ਨਹੀਂ ਪੈਣਾ।

ਗੁਰਬਾਣੀ ਵਿੱਚ ਆਈ ਬਿਕਰਮੀ ਤਾਰੀਖ ਕਰਕੇ ਜੇ ਬਿਕਰਮੀ ਕੈਲੰਡਰ ਵਰਤਣਾ ਸਹੀ ਹੈ, ਤਾਂ ਉਹ ਲੋਕ ਜ਼ਰਾ ਥੱਲੇ ਦਿੱਤੀਆਂ ਗੁਰਬਾਣੀ ਦੀਆਂ ਤੁਕਾਂ ਵੱਲ ਧਿਆਨ ਦੇਣ:

- ਗੁਰਬਾਣੀ ਵਿੱਚ ਸਮੇਂ Time ਵਾਸਤੇ "ਵਿਸੁਏ ਚਸਿਆ ਘੜੀਆ ਪਹਰਾ..." ਆਦਿ ਵਰਤਿਆ ਗਿਆ ਹੈ, ਪਰ ਹੁਣ ਅਸੀਂ ਸੈਕੰਡ, ਮਿਨਟ, ਘੰਟੇ ਆਦਿ ਵਰਤਦੇ ਹਾਂ.... ਕਿਉਂ?

- ਭਾਰ ਲਈ "ਤੋਲਾ ਮਾਸਾ" ਵਰਤਿਆ ਗਿਆ ਹੈ "ਕਿਉ ਕੰਡੈ ਤੋਲੈ ਸੁਨਿਆਰੁ ॥ ਤੋਲਾ ਮਾਸਾ ਰਤਕ ਪਾਇ ॥"... ਸਿਵਾਏ ਕੁੱਝ ਕੁ ਪੰਜਾਬੀ ਸੁਨਿਯਾਰਾਂ ਤੋਂ ਹੁਣ ਸਾਰੇ Karat ਕੈਰੇਟ ਵਰਤਦੇ ਨੇ... ਕਿਉਂ?

- ਵਾਟ (Distance ਲਈ) ਵਾਸਤੇ ਗੁਰਬਾਣੀ ਵਿੱਚ "ਕੋਹ ਕਰੋੜੀ ਚਲਤ ਨ ਅੰਤੁ " ਕੋਹ ਆਦਿ ਵਰਤਿਆ ਗਿਆ ਹੈ, ਪਰ ਬਹੁਤਾਤ ਦੇਸ਼ਾਂ ਵਿੱਚ ਹੁਣ ਅਸੀਂ ਕਿਲੋਮੀਟਰ ਵਰਤਦੇ ਹਾਂ.... ਕਿਉਂ?

- ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਖੇਤੀ ਲਈ ਵਰਤੇ ਜਾਂਦੇ ਪਾਣੀ ਕੱਢਣ ਲਈ "ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇਕ ਸਖਨੀ ਹੋਰ ਫੇਰ ਭਰੀਅਤ ਹੈ ॥" ਵਰਤਿਆ ਗਿਆ ਹੈ, ਪਰ ਹੁਣ ਅਸੀਂ ਟਯੂਬਵੈਲ ਵਰਤਦੇ ਹਾਂ... ਕਿਉਂ?

- ਗੁਰੂ ਸਾਹਿਬ ਨੇ ਪੈਦਲ ਹੀ ਉਦਾਸੀਆਂ ਕੀਤੀਆਂ, ਤੇ ਉਹ ਵੀ ਲੱਕੜ ਦੀਆਂ ਖੜਾਵਾਂ ਪਾਕੇ, ਹੁਣ ਅਸੀਂ ਚੱਪਲਾਂ, ਬੁਟ ਆਦਿ ਪਾਉਂਦੇ ਹਾਂ... ਕਿਉਂ?

- ਗੁਰੂ ਨਾਨਕ ਸਾਹਿਬ ਨਾਲ ਭਾਈ ਮਰਦਾਨਾ ਜੀ ਰਬਾਬ ਵਜਾਉਂਦੇ ਸੀ, ਗੁਰੂ ਅਰਜਨ ਸਾਹਿਬ ਸਾਰੰਦਾ ਨਾਲ, ਗੁਰੂ ਹਰਗੋਬਿੰਦ ਸਾਹਿਬ ਸਾਰੰਗੀ ਨਾਲ, ਗੁਰੂ ਗੋਬਿੰਦ ਸਿੰਘ ਜੀ ਤਾਊਸ ਅਤੇ ਇਸਰਾਜ ਨਾਲ ਕੀਰਤਨ ਕਰਦੇ ਸੀ... ਪਰ ਹੁਣ 99% ਰਾਗੀ ਹਾਰਮੋਨਿਯਮ ਨਾਲ ਕੀਰਤਨ ਕਰਦੇ ਹਨ, ਉਹ ਵੀ ਰਾਗ ਵਿੱਚ ਨਹੀਂ... ਕਿਉਂ?

- ਗੁਰੂ ਸਾਹਿਬ ਵੇਲੇ ਫੋਨ, ਸਪੀਕਰ, ਜਹਾਜ, ਕਾਰਾਂ ਹੋਰ ਅਨੇਕਾਂ ਸਾਜੋ ਸਮਾਨ ਨਹੀਂ ਹੁੰਦਾ ਸੀ, ਫਿਰ ਅਸੀਂ ਕਿਉਂ ਇਸਤੇਮਾਲ ਕਰਦੇ ਹਾਂ?

ਗੁਰੂ ਗ੍ਰੰਥ ਸਹਿਬ ਵਿੱਚ ਵਰਤੀ ਗਈ ਗੁਰਮੁਖੀ ਲਿਪੀ ਵਿੱਚ :

- ਵਰਤੇ "ਪੈਰਾਂ ਵਿੱਚ ਬਿੰਦੀ ਵਾਲੇ ਅੱਖਰ ਸ਼ ਖ਼ ਗ਼ ਜ਼ ਫ਼ ਲ਼" ਵੀ ਗੁਰੂ ਸਾਹਿਬ ਵੇਲੇ ਇਜਾਦ ਨਹੀਂ ਸੀ ਹੋਏ,
- ਅੱਧਕ ਇਜਾਦ ਨਹੀਂ ਹੋਇਆ ਸੀ,
- ਆਮ ਵਰਤਿਆ ਜਾਂਦਾ ਕੌਮਾ (,) ਗੁਰਬਾਣੀ ਵਿੱਚ ਨਹੀਂ ਵਰਤਿਆ ਗਿਆ
- ਗੁਰਬਾਣੀ ਵਿੱਚ ਰਾਗੁ ਗਉੜੀ ਪੂਰਬੀ ਬਾਵਨ ਅਖਰੀ ਕਬੀਰ ਜੀਉ ਕੀ ਵਿੱਚ "" ਨੂੰ "ਟਟਾ" ਕਿਹਾ ਜਾਂਦਾ ਹੈ, ਪਰ ਅਸੀਂ ਬਦਲ ਕੇ "ਟੈਂਕਾ" ਕਿਸ ਹਿਸਾਬ ਨਾਲ ਕੀਤਾ?

ਭਲਿਓ, ਗੁਰਬਾਣੀ ਜੀਵਨ ਦਾ ਆਧਾਰ ਹੈ, ਉਸ ਵਿੱਚ ਇਸਤੇਮਾਲ ਕੀਤੀਆਂ ਅਨੇਕਾਂ ਵਸਤੂਆਂ ਉਸ ਵੇਲੇ ਮੌਜੂਦ ਸੀ, ਹੁਣ ਨਹੀਂ ਹਨ, ਕੀ ਇਸ ਨਾਲ ਗੁਰਬਾਣੀ ਦੀ ਨਿਰਾਦਰੀ ਹੈ?

ਹੋਰ ਤਾਂ ਹੋਰ ਬਿਕਰਮੀ ਕੈਲੰਡਰ ਵਿੱਚ

ਵਿਸਾਖੀ ਤਾਂ 1 ਵੈਸਾਖ ਨੂੰ ਹੁੰਦੀ ਹੈ...
ਵੱਡੇ ਸਾਹਿਬਜਾਦਿਆਂ ਦਾ ਪੁਰਬ 8 ਪੋਹ
ਛੋਟੇ ਸਾਹਿਬਜਾਦਿਆਂ ਦਾ ਪੁਰਬ 13 ਪੋਹ
ਪਰ... ਗੁਰੂ ਗੋਬਿੰਦ ਸਿੰਘ ਜੀ ਦਾ ਪੁਰਬ 23 ਪੋਹ ਨੂੰ ਕਿਉਂ ਨਹੀਂ ? ਹੋਰ ਜਨਮ ਤਾਰੀਖਾਂ ਵਿੱਚ ਵੀ ਬਦਲਾਵ ਕਿਉਂ ਹੈ?

ਜਾਂਦੇ ਜਾਂਦੇ ਕੈਲੰਡਰ ਮਾਹਿਰ ਸ. ਸਰਵਜੀਤ ਸਿੰਘ ਸੈਕਰਾਮੈਂਟੋ ਦੀ ਟਿੱਪਣੀ ਵੀ ਪੜ੍ਹ ਲਓ ਜ਼ਰਾ:

"ਨਾਨਕਸ਼ਾਹੀ ਕੈਲੰਡਰ ਮੁਤਾਬਕ ਹਰ ਸਾਲ 23 ਪੋਹ ਭਾਵ 5 ਜਨਵਰੀ (ਇਕ ਹੀ ਤਰੀਕ) ਨੂੰ ਗੁਰੂ ਗੋਬਿੰਦ ਸਿੰਘ ਜੀ ਜਨਮ ਦਿਹਾੜਾ ਮਨਾਉਣ ਦਾ ਵਿਰੋਧ ਕਰਨ ਵਾਲੇ ਗੁਰਬਚਨੇ, ਧੂੰਮੇ, ਨਾਰੀਅਲ ਸ਼ਪੈਸ਼ਲਿਸਟ ਬੰਤੇ ਅਤੇ ਆਸ਼ੂਤੋਸ਼ ਦੀ ਚੇਲੀ ਸਰਿੰਦਰ ਬਾਦਲ ਦੇ ਚਪਲੀਝਾੜ ਪਿੰਦਰਪਾਲ ਵਰਗੇ ਸਰਕਾਰੀ ਟੁੱਕੜਬੋਚਾਂ ਦੇ ਸਮਰਥਕ ਦਸਣਗੇ ਕੇ ਵਦੀਆਂ ਸੁਦੀਆਂ ਭਾਵ ਸ਼ੁੱਭ-ਅਸ਼ੁੱਭ ਦੇ ਚੱਕਰਾਂ ਵਿੱਚ ਪੈ ਕੇ ਹਰ ਸਾਲ ਬਿੱਪਰਾਂ ਨੂੰ ਪੁੱਛ ਕੇ ਵੱਖ-ਵੱਖ ਤਰੀਕਾਂ ਮਿੱਥ ਕੇ ਸਿੱਖਾਂ ਦਾ ਦੁਨੀਆਂ ਭਰ ਵਿੱਚ ਤਮਾਸ਼ਾ ਬਣਾਉਣ ਵਾਲਿਓ ਜਰਾ ਦੱਸਿਓ ਕਿ ਇਕ ਸਾਲ ਦੀ ਪੋਹ ਸੁਦੀ 7 ਤੋਂ ਅਗਲੇ ਸਾਲ ਪੋਹ ਸੁਦੀ 7 ਵਿੱਚ ਕਿੰਨੇ ਦਿਨਾਂ ਦਾ ਫਰਕ ਹੁੰਦਾ ਹੈ?! ਚੇਤੇ ਰਹੇ ਬਿੱਪਰਾਂ ਦੇ ਕੈਲੰਡਰ ਮੁਤਾਬਕ 19 ਸਾਲਾਂ ਵਿਚ ਚੰਦ ਦੇ 7 ਸਾਲ 13 ਮਹੀਨਿਆ ਦੇ ਵੀ ਹੁੰਦੇ ਹਨ! ਇਹ ਤੇਰਵਾਂ ਮਹੀਨਾ ਜਿਸ ਨੂੰ ਲੌਂਦ ਦਾ ਮਹੀਨਾ ਕਿਹਾ ਜਾਂਦਾ ਹੈ। ਹਿੰਦੂ ਮੱਤ ਅਨੁਸਾਰ ਇਹ ਮਹੀਨਾ ਮਾੜਾ ਹੁੰਦਾ ਹੈ। ਇਸ ਵਿੱਚ ਕੋਈ ਸ਼ੁਭ ਕੰਮ ਨਹੀਂ ਕੀਤਾ ਜਾ ਸਕਦਾ ਹੈ!"

ਜਵਾਬ ਦੇਣਾ ਹੋਵੇ ਤਾਂ ਉਪਰ ਦਿੱਤੇ ਸਵਾਲ ਜ਼ਰੂਰ ਪੜ੍ਹ ਲਿਓ।

ਧੰਨਵਾਦ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸਚ ਬੋਲਣ ਅਤੇ ਸਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top