Share on Facebook

Main News Page

 ਸ਼ਬਦ ਦੀ ਵਿਆਖਿਆ ਅਤੇ ਸ਼ਬਦ ਬਾਰੇ ਭੁਲੇਖੇ
-: ਅਵਤਾਰ ਸਿੰਘ ਮਿਸ਼ਨਰੀ 510 432 5827

ਸ਼ਬਦ ਬਾਰੇ ਅਗਿਆਨੀਡੇਰੇਦਾਰ ਅਤੇ ਸੰਪ੍ਰਦਾਈ ਲੋਕਾਂ ਨੇ ਬਹੁਤ ਭੁਲੇਖੇ ਪਾਏ ਹਨ। ਆਪਾਂ ਸ਼ਬਦ ਲਫਜ਼ ਦੀ ਵਿਸਥਾਰ ਨਾਲ ਵਿਆਖਿਆ ਕਰਾਂਗੇ। ਸ਼ਬਦ ਲਫਜ਼ ਕਈ ਅਰਥਾਂ ਤੇ ਰੂਪਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਆਉਂਦਾ ਹੈ। ਪ੍ਰਕਰਣ ਅਨੁਸਾਰ ਇਸ ਦੇ ਵੱਖਰੇ ਵੱਖਰੇ ਅਰਥ ਹਨ। ਮੂਲ ਰੂਪ ਵਿੱਚ ਇਹ ਸ਼ੰਸਕ੍ਰਿਤ ਦਾ ਲਫਜ਼ ਤੇ ਅਰਥ - ਧੁਨਿਅਵਾਜ਼ਸੁਰਪੰਚ ਸ਼ਬਦਪਦਲਫਜ਼ਗੁਫਤਗੂਗੁਰਉਪਦੇਸ਼ਬ੍ਰਹਮ,ਕਰਤਾਰਧਰਮਮਜਹਬਪੈਗਾਮਸੁਨੇਹਾਪਦ ਰਚਨਾ ਅਤੇ ਮਕਦਸ ਆਦਿ ਹਨ।

ਪੰਚ ਸ਼ਬਦ ਅਤੇ ਧੁਨਿ- ਪੰਚ ਸਬਦ ਧੁਨਿ ਅਨਹਦ ਵਾਜੇ ਹਮ ਘਰਿ ਸਾਜਨ ਆਏ॥ (੭੬੪) ਪੰਚ ਸ਼ਬਦ ਤਾਰਚੰਮਦਾਂਤਘੜੇ ਤੇ ਫੂਕ ਵਾਲੇ ਸਾਜਾਂ ਦੇਅਨਹਦ। ਧੁਨੀ ਅਵਾਜ ਅਤੇ ਅਲਾਪ ਦਾ ਨਾਂ ਹੈ। ਅਵਾਜ ਅਤੇ ਸੁਰ-ਧੁਨਿਸ਼ਬਦਸੱਦਪੁਕਾਰ ਜੋ ਬੋਲ ਕੇ ਸੁਣਾਈ ਜਾਂਦੀ ਹੈ। ਅਵਾਜਾ ਲੈਣਾ ਭਾਵ ਗੁਰੂ ਗ੍ਰੰਥ ਸਾਹਿਬ ਦਾ ਹੁਕਮਨਾਮਾ ਬੋਲ ਕੇ ਉੱਚੀ ਪੜ੍ਹਨਾਂ। ਸੁਰ ਭਾਵ ਨੱਕ ਦੇ ਰਾਹ ਸਵਾਸ ਦਾ ਆਉਣਾ ਜਾਣਾ. ਸੰਗੀਤ ਅਨੁਸਾਰ ਉਹ ਧੁਨਿ ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਣ ਹੋਵੇਇਸ ਦੇ ਸੱਤ ਸੁਰ ਹੁੰਦੇ ਹਨ। ਪਦ ਤੇ ਪਦ ਰਚਨਾ- ਪੈਰਚਰਨ ਅਤੇ ਕਵਿਤਾ ਲੇਖ ਆਦਿ ਦੇ ਪਦ (ਬੰਧ) ਲਫਜ਼-ਸ਼ਬਦਬੋਲ-ਭਿਸਤ ਪੀਰ ਲਫਜ ਕਮਾਇ ਅੰਦਾਜਾ॥ (੧੦੮੪) ਗੁਫਤਗੂ-ਸਬਦੌ ਹੀ ਭਗਤ ਜਾਪਦੇ ਜਿਨ੍ ਕੀ ਬਾਣੀ ਸਚੀ ਹੋਇ॥(੪੩੦) ਗੁਰਉਪਦੇਸ਼- ਗੁਰੂ ਸਿਖੁ ਸਿਖੁ ਗੁਰੂ ਹੈ ਏਕੋ ਗੁਰਉਪਦੇਸ ਚਲਾਏ॥ (੪੪੪) ਬ੍ਰਹਮ ਤੇ ਕਰਤਾਰ- ਸ਼ਬਦ ਗੁਰੂ ਸੁਰਤਿ ਧੁਨਿ ਚੇਲਾ॥ (੯੪੩) ਧਰਮ ਤੇ ਮਜਹਬ-ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ॥ (੪੬੯) ਪੈਗਾਮ ਤੇ ਸੁਨੇਹਾ-ਧਨ ਵਾਂਡੀ ਪਿਰੁ ਦੇਸ ਨਿਵਾਸੀ ਸਚੇ ਗੁਰ ਪਹਿ ਸਬਦ ਪਠਾਈਂ॥ (੧੨੭੩) ਮਕਸਦ-ਨ ਸਬਦ ਬੂਝੈ ਨ ਜਾਣੈ ਬਾਣੀ॥ (੬੬੫)

ਸੋ ਮੋਟੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ਸ਼ਬਦ ਦੇ ਅਰਥ ਕਰਤਾਰਸਤਿਗੁਰਾਂ ਦੁਵਾਰਾ ਪ੍ਰਾਪਤ ਕਰਤਾਰ ਦਾ ਹੁਕਮ ਬਾਣੀਧਰਮਗੁਰ ਮੰਤ੍ਰ ਅਤੇ ਗੁਰਬਾਣੀ ਹਨ। ਸਾਰਾ ਗੁਰੂ ਗ੍ਰੰਥ ਸਾਹਿਬ ਹੀ ਸ਼ਬਦਾਂ ਦਾ ਸ਼ੰਗ੍ਰਹਿ ਹੈ ਜੋ ਗਿਆਨ ਰੂਪ ਵਿੱਚ ਸ਼ਬਦ ਗੁਰੂ ਹੈ- ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਗਦੈ ਜਗੁ ਬਉਰਾਨੰ॥ (੬੩੫) ਸ਼ਬਦ ਨੂੰ ਸਿੱਖਣ ਅਤੇ ਜਾਨਣ ਵਾਲਾ ਹੀ ਸਿੱਖ ਹੈ-ਸਿਖਹੁ ਸਬਦੁ ਪਿਆਰਿਹੁ ਜਨਮ ਮਰਨ ਕੀ ਟੇਕ॥ (੩੨੦) ਸ਼ਬਦੁ ਨ ਜਾਣਹਿ ਸੇ ਅੰਨ੍ਹੇ ਬੋਲੇਸੇ ਕਿਤ ਆਏ ਸ਼ੰਸਾਰਾ॥ (੬੦੧)

ਅਜੋਕੇ ਸਾਧਾਂ ਸੰਤਾਂਡੇਰੇਦਾਰ ਸੰਪ੍ਰਦਾਈਆਂ ਨੇ ਸਬਦ (ਗਿਆਨ) ਨੂੰ ਗਿਣਤੀ ਮਿਣਤੀ ਦਾ ਮੰਤ੍ਰ ਬਣਾ ਦਿੱਤਾ ਹੈ। ਸ਼ਰਧਾਲੂਆਂ ਨੂੰ ਗਿਣਤੀ ਦੇ ਸ਼ਬਦ ਬਾਰ ਬਾਰ ਪੜ੍ਹਨ ਦਾ ਉਪਦੇਸ਼ ਦਿੰਦੇ ਹਨ। ਫਲਾਨਾ ਸ਼ਬਦ ੧੧੨੧੩੧ਜਾਂ ੪੦ ਵਾਰ ਮੰਤ੍ਰ ਵਾਂਗ ਬਾਰ ਬਾਰ ਪੜ੍ਹੋ ਤਾਂ ਤੁਹਾਡੇ ਦੁੱਖ ਦੂਰਧੰਨ ਪ੍ਰਾਪਤਆਦਮੀ ਨੂੰ ਔਰਤ ਤੇ ਔਰਤ ਨੂੰ ਆਦਮੀ ਮਿਲੇਔਰਤ ਸੱਤ ਵਲ ਪਾ ਕੇ ਵੀ ਤੁਹਾਡੇ ਮਗਰ ਲੱਗੇਰੋਗ ਦੂਰ ਹੋਵਣਦੁਸ਼ਮਣ ਮਰੇ ਅਤੇ ਹੋਰ ਅਨੇਕ ਪ੍ਰਕਾਰ ਦੀਆਂ ਮੰਨੀਆਂ ਗਈਆਂ ਰਿਧੀਆਂ ਸਿਧੀਆਂ ਪ੍ਰਾਪਤ ਹੋਵਣ। ਸ਼ਬਦ ਦਾ ਜਾਪ ਕਰਕੇ ਟੂਣਾ ਕਰੋ ਦੂਸਰੇ ਦਾ ਨੁਕਸਾਨ ਹੋਵੇ। ਸ਼ਬਦ ਨੂੰ ਮਾਲਾ ਨਾਲ ਜੋੜ ਕੇ ਰਪੀਟ ਕਰਨ ਦਾ ਵੀ ਮੰਤ੍ਰ ਜਾਪ ਇਨ੍ਹਾਂ ਭਦਰਪੁਰਸ਼ਾ ਦੀ ਹੀ ਦੇਣ ਹੈ। ਸ਼ਬਦ ਨੂੰ ਦੇਹਾਂ ਵਾਂਗ ਪੂਜਣਾ ਵੀ ਇਨ੍ਹਾਂ ਦਾ ਅੰਧਵਿਸ਼ਵਾਸ਼ੀ ਸਟੰਟ ਹੈ।

ਹੋਰ ਤਾਂ ਹੋਰ ਇਹ ਲੋਕ ਗੈਬੀ ਸ਼ਬਦ ਦਾ ਪ੍ਰਚਾਰ ਕਰਦੇ ਹਨ ਕਿ ਅਸਲੀ ਸ਼ਬਦ ਤਾਂ ਗੁਰੂ ਗ੍ਰੰਥ ਸਾਹਿਬ ਵੇਖਿ ਵੀ ਨਹੀਂ ਉਹ ਕੇਵਲ ਸੰਤਾਂ ਮਹਾਂਪੁਰਖਾਂ ਅਤੇ ਅਖੌਤੀ ਬ੍ਰਹਮਗਿਆਨੀਆਂ ਕੋਲੋਂ ਹੀ ਮਿਲਦਾ ਹੈ। ਦੇਹਧਾਰੀ ਗੁਰੂ ਬਣ ਕੇ ਗੁਪਤ ਮੰਤ੍ਰ ਦੇਣ ਦੀ ਰੀਤ ਵੀ ਇਨ੍ਹਾਂ ਧਰਮ ਠੱਗਾਂ ਦੀ ਹੀ ਦੇਣ ਹੈ। ਸੋ ਸਾਨੂੰ ਇਨ੍ਹਾਂ ਵਹਿਮਾਂ ਭਰਮਾਂ ਅਤੇ ਅਖੌਤੀ ਸਾਦਾਂ ਸੰਤਾਂ ਸੰਪ੍ਰਦਾਈਆਂ ਤੋਂ ਧੁਰ ਰਹਿ ਕੇ ਆਪ ਸਿੱਧੇ ਸ਼ਬਦ ਗੁਰੂ ਨਾਲ ਜੁੜਨ ਦੀ ਲੋੜ ਹੈ ਵਰਨਾ ਆਪਣਾ ਕੀਮਤੀ ਮਨੁੱਖਾ ਜਨਮ ਦਾ ਸਮਾਧੰਨ ਦੌਲਤਇਜ਼ਤ ਆਬਰੂ ਅਤੇ ਉੱਚਾ ਸੁੱਚਾ ਜੀਵਨ ਬਰਬਾਦ ਕਰ ਲਵਾਂਗੇ। ਪੰਜਾਬੀ ਦੀ ਵੀ ਕਹਾਵਤ ਹੈ ਕਿ "ਸ਼ਬਦ ਨਾ ਸ਼ਲੋਕ ਬਾਬਾ ਟਿੱਕੀਆਂ ਦਾ ਠੋਕ" ਸੋ ਬਹੁਤੇ ਬਾਬੇ ਸਾਡੀ ਅੰਧਵਿਸ਼ਵਾਸ਼ੀ ਲੁੱਟ ਨਾਲ ਅਮੀਰੀ ਠਾਠ ਬਣਾਈ ਫਿਰਦੇ ਹਨ, ਪਰ ਉਨ੍ਹਾਂ ਦੇ ਪੱਲੇ ਅਸਲੀ ਗੁਰੂ ਸ਼ਬਦ ਦਾ ਗਿਆਨ ਨਹੀਂ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top