Share on Facebook

Main News Page

ਧੂਤਿਓ, ਗੁਰਦਾਸ ਮਾਨ ਵੀ ਸਮਝ ਗਿਆ ਕਹਿੰਦਾ ਕਿ ਭਗੌਤੀ "ਮਾਂ" ਹੈ... ਕਿਹਦਾ ਕਿਹਦਾ ਮੂੰਹ ਫੜੋਗੇ ?
-: ਸੰਪਾਦਕ ਖ਼ਾਲਸਾ ਨਿਊਜ਼

ਜਦੋਂ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ 'ਤੇ ਕੋਈ ਉਂਗਲ਼ ਚੱਕਦਾ ਹੈ ਤਾਂ ਕੋਈ ਧੂਤਾ ਨਹੀਂ ਬੋਲਦਾ........ ਪਰ ਜਦੋਂ ਕੋਈ ਅਖੌਤੀ ਦਸਮ ਗ੍ਰੰਥ ਬਾਰੇ ਜ਼ਰਾ ਜਿਹਾ ਵੀ ਬੋਲੇ.......... ਧੂਤੇ ਚਾਰੇ ਖੁਰ ਚੱਕ ਕੇ ੜਿੰਗਣ ਲੱਗ ਪੈਂਦਾ ਆ। ਅੱਗੇ ਵੀ ਕਈਆਂ ਨੇ ਕਿਹਾ ਹੈ ਕਿ ਭਗੌਤੀ.... ਦੁਰਗਾ ਹੈ।

ਪਿੱਛੇ ਜਿਹੇ ਆਰ.ਐਸ.ਐਸ. ਦੇ ਮੋਹਨ ਭਾਗਵਤ ਨੇ ਕਿਹਾ, ਹੁਣ ਆ ਗੁਰਦਾਸ ਮਾਨ ਦੀ ਵੀਡੀਓ ਸਾਹਮਣੇ ਆਈ ਹੈ...... ਭਾਵੇਂ ਖ਼ਾਲਸਾ ਨਿਊਜ਼ ਅਤੇ ਬਹੁਤਾਤ ਜਾਗਰੂਕ ਸਿੱਖ ਗੁਰਦਾਸ ਮਾਨ ਦੀਆਂ ਹਰਕਤਾਂ ਨਾਲ ਸਹਿਮਤ ਨਹੀਂ...... ਪਰ ਇਹ ਜੋ ਸਿਨੇ ਕਿਹਾ ਹੈ ਉਹ ਸੱਚ ਹੈ, ਕਿ ਕਥਿਤ ਅਰਦਾਸ 'ਚ ਪੜ੍ਹੀ ਜਾਣ ਵਾਲੀ ਰਚਨਾ "ਪ੍ਰਥਮ ਭਗੌਤੀ ਸਿਮਰ ਕੈ..." ਦੁਰਗਾ ਦੇਵੀ ਅੱਗੇ ਅਰਜੋਈ ਹੈ, ਜਿਸਨੂੰ ਧੱਕੇ ਨਾਲ ਸਿੱਖ ਦੀ ਅਰਦਾਸ ਵਿੱਚ ਸ਼ਾਮਿਲ ਕੀਤਾ ਗਿਆ।

ਧੂਤਿਆਂ ਦਾ ਤਾਂ ਧੱੜ ਤੋਂ ਉਪਰਲਾ ਹਿੱਸਾ ਖਾਲੀ ਹੈ, ਪਰ ਅਖਵਾਏ ਜਾਂਦੇ ਜਾਗਰੂਕ ਤੇ ਉਨ੍ਹਾਂ ਤੋਂ ਵੀ ਆਪਣੇ ਆਪ ਨੂੰ ਉਪਰ ਸਮਝਣ ਵਾਲੇ ਅਪਗ੍ਰੇਡ ਵੀ ਜਾਣਦੇ ਬੁਝਦੇ ਹਰ ਰੋਜ਼ ਭਗੌਤੀ ਸਿਮਰੀ ਜਾਂਦੇ ਹਨ... ਉਨ੍ਹਾਂ ਦਾ ਕੀ ਕਰੀਏ? ਇਹੀ ਕਿਹਾ ਜਾ ਸਕਦਾ ਹੈ:

ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥216॥
ਸਲੋਕ ਭਗਤ ਕਬੀਰ ਜੀਉ ਕੇ; ਸਫਾ 1376

ਰੱਬ ਰਾਖਾ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top