Share on Facebook

Main News Page

ਬੰਟੀ ਭਈਆ, ਧੁਮੇ ਦੀ ਘਨੇੜੀ ਚੱੜ੍ਹਕੇ ਸ਼ਰੇਆਮ ਧਮਕੀਆਂ ਦਿੰਦਾ
-: ਸੰਪਾਦਕ ਖ਼ਾਲਸਾ ਨਿਊਜ਼

ਅਖੌਤੀ ਟਕਸਾਲ ਦਾ ਛੁਣਛੁਣਾ ਬੰਟੀ ਭਈਆ, ਜੋ ਕਿ ਆਰ.ਐਸ.ਐਸ. ਦਾ ਕਰਿੰਦਾ ਹੈ, ਤੇ ਹਰ ਗੁਰਮਤਿ ਦੀ ਗੱਲ ਦਾ ਵਿਰੋਧੀ ਹੈ। ਇਹ ਅਖੌਤੀ ਨਿਹੰਗ ਅਵਤਾਰ ਬਿਧੀਚੰਦੀਏ ਦਾ ਸ਼ਾਗਿਰਦ ਤੇ ਬਾਘੜਬਿੱਲਾ ਧੁੰਮੇ ਦਾ ਚਰਣਸੇਵਕ ਵੀ ਹੈ।

ਗੁਰੂ ਸਾਹਿਬ ਨੂੰ ਭੋਗ ਲਵਾਉਣ ਦੇ ਮਸਲੇ 'ਤੇ ਇਸ ਬੰਟੀ ਭਈਏ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਜਿਹੜਾ "ਭੋਗ ਨੂੰ ਮਨਮਤਿ ਕਹਿਣ ਵਾਲੇ ਦਾ ਭੋਗ ਪਾ ਦਿਆ ਕਰੋ"......... ਇਹ ਹੈ ਇਸ ਧੂਤੇ ਦੀ ਔਕਾਤ, ਨਾ ਕੋਈ ਦਲੀਲ ਨਾ ਕੋਈ ਅਕਲ ਵਾਲੀ ਗੱਲ, ਸਿਰਫ ਬਕਵਾਸਬਾਜ਼ੀ।

ਖ਼ਾਲਸਾ ਨਿਊਜ਼ ਦਾ ਭਾਈ ਰਣਜੀਤ ਸਿੰਘ ਨਾਲ ਕੋਈ ਨਿਜੀ ਵਿਰੋਧ ਨਹੀਂ, ਪਰ ਜਿੱਥੇ ਉਨ੍ਹਾਂ ਨੇ ਗੁਰਮਤਿ ਤੇ ਗੁਰਬਾਣੀ ਉਲਟ ਗੱਲ ਕਹੀ ਹੈ, ਉਨ੍ਹਾ ਨੂੰ ਸਭਿਯਤਾ ਦੇ ਦਾਇਰੇ ਵਿੱਚ ਰਹਿੰਦਿਆਂ  ਸਵਾਲ ਪੁੱਛੇ ਹਨ, ਤੇ ਉਹ ਸਵਾਲ ਹਾਲੇ ਵੀ ਖੜੇ ਹਨ। ਅੰਮ੍ਰਿਤਸਰ ਦੇ ਰੱਦ ਕਰਵਾਏ ਗਾਏ ਦੀਵਾਨਾਂ ਦੇ ਮਸਲੇ 'ਤੇ  'ਤੇ ਅਖੌਤੀ ਜਥੇਦਾਰਾਂ ਵੱਲੋਂ ਉਨ੍ਹਾਂ ਵਿੱਰੁਧ ਇੱਕ ਪਾਸੜ ਫੈਸਲਾ ਸੁਣਾਇਆ ਗਿਆ, ਜਿਸ ਕਰਕੇ ਖ਼ਾਲਸਾ ਨਿਊਜ਼ ਇਸ ਮਸਲੇ 'ਤੇ ਉਨ੍ਹਾਂ ਦੇ ਫੈਸਲੇ ਦਾ ਸਮਰਥਨ ਕਰਦੀ ਹੈ ਅਤੇ ਹੋਰ ਗੁਰਮਤਿ ਸਿਧਾਂਤ ਦੇ ਅਨੁਕੂਲ ਫੈਸਲਿਆਂ ਦਾ ਸਮਰਥਨ ਕਰੇਗੀ।

ਇਸ ਮਸਲੇ 'ਤੇ ਭਾਈ ਰਣਜੀਤ ਸਿੰਘ ਨੇ ਗੁਰਮਤਿ ਦੀ ਗਲ ਕੀਤੀ ਹੈ ਤੇ ਧੂਤੇ ਬੰਟੀ ਭਈਆ ਨੇ ਆਪਣੀ ਅਦਤ ਅਨੁਸਾਰ ਬਕਵਾਸਬਾਜੀ ਹੀ ਕੀਤੀ ਹੈ। ਇਹ ਧੂਤੇ ਹਰ ਗੱਲ ਵਿੱਚ ਜਰਨੈਲ ਸਿੰਘ ਭਿੰਡਰਾਵਾਲਿਆਂ ਨੂੰ ਖਿੱਚ ਲਿਆਉਂਦੇ ਹਨ, ਅਤੇ ਉਨ੍ਹਾਂ ਦੇ ਪਿੱਛੇ ਲੁੱਕਦੇ ਹਨ।

ਇੱਕ ਵਾਰੀ ਫਿਰ ਸਾਫ ਕਰ ਦੇਈਏ ਕਿ ਭਾਈ ਜਰਨੈਲ ਸਿੰਘ ਕੌਮੀ ਸ਼ਹੀਦ ਹਨ, ਪਰ ਕੋਈ ਵਿਦਵਾਨ ਨਹੀਂ, ਨਾ ਹੀ ਉਨ੍ਹਾਂ ਦੀ ਹਰ ਇੱਕ ਗੱਲ ਗੁਰਮਤਿ ਅਨੁਸਾਰੀ ਸੀ, ਤੇ ਨਾ ਹੀ ਉਹ ਸਾਡੇ ਗੁਰੂ ਹਨ, ਕਿ ਉਨ੍ਹਾਂ ਦੀ ਹਰ ਗੱਲ ਨੂੰ ਮੰਨਿਆ ਜਾਵੇ। ...ਤੇ ਭੋਗ ਲਵਾਉਣ ਵਾਲੀ ਗੱਲ ਵੀ ਗੁਰਮਤਿ ਅਨੁਸਾਰ ਸਰਾਸਰ ਗਲਤ ਹੈ। ਬਹੁਤ ਸਾਰੇ ਪ੍ਰਮਾਣ ਗੁਰਬਾਣੀ ਦੇ ਦਿੱਤੇ ਜਾ ਸਕਦੇ ਹਨ, ਪਰ ਧੂਤੇ ਗੁਰਬਾਣੀ ਦੀ ਨਹੀਂ, ਭਿੰਡਰਾਂਵਾਲੇ ਦੀ ਮੰਨਦੇ ਹਨ, ਪਰ ਅਸੀਂ ਗੁਰੂ ਦੀ ਮੰਨਦੇ ਹਾਂ ... ਤੇ ਗੁਰਬਾਣੀ ਅਨੁਸਾਰ ਗੁਰੂ ਸਾਹਿਬ ਜੋ ਕਿ ਅੱਜ ਸ਼ਬਦ ਗੁਰੂ ਦੇ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹਨ, ਨੂੰ "ਭੋਗ" ਲਵਾਉਣਾ ਮਨਮਤਿ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top