Share on Facebook

Main News Page

ਗੁਰਮਤਿ ਪ੍ਰਚਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਕੰਧ 'ਤੇ ਲਿਖਿਆ ਪੜ੍ਹਨ ਦੀ ਲੋੜ
ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਖੁਦ ਹੀ ਅੰਮ੍ਰਿਤਸਰ ਦੇ ਦਿਵਾਨ ਕੈਂਸਲ ਕਰਨੇ ਇਕ ਦੂਰਦ੍ਰਿਸ਼ਟੀ ਵਾਲਾ ਕੰਮ
-: ਵਰਲਡ ਸਿੱਖ ਫੈਡਰੇਸ਼ਨ

ਜਦੋਂ ਜਦੋਂ ਸੱਚ ਦਾ ਪ੍ਰਚਾਰ ਹੁੰਦਾ ਹੈ, ਉਦੋਂ ਉਦੋਂ ਬਿਪਰੀ ਵਿਚਾਰਾਂ ਵਾਲੇ ਅਤੇ ਝੂਠ ਦੇ ਸਹਾਰੇ ਪਨਪ ਰਹੀਆਂ ਜੋਕਾਂ ਨੂੰ ਗੁਰਬਾਣੀ ਦੇ ਬਣਾਏ ਗਏ ਬਿਜਨਸ ਰੁਕਣ ਕਾਰਣ ਖੁਸ ਰਹੀ ਰੋਜੀ-ਰੋਟੀ ਸਦਕੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਡੇਰੇਦਾਰ ਅਤੇ ਸੰਪਰਦਾਈ ਲੋਕ ਆਪਦੇ ਵਡਾਰੂਆਂ ਦੀਆਂ ਮਾਰੀਆਂ ਜੱਭਲੀਆਂ ਦੀ ਨਵੇਂ ਸਮੇਂ ਵਿੱਚ ਵਿਗਿਆਨਿਕ ਸੋਚ ਰਾਹੀਂ ਹੋ ਰਹੀ ਦੁਰਦਸ਼ਾ ਕਾਰਣ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਰੋਲ ਵਿਚਾਰਧਾਰਾ ਦਾ ਪਰਚਾਰ ਕਰ ਰਹੇ ਪਰਚਾਰਕਾਂ ਤੋਂ ਬੁਖਲਾਕੇ ਇਖਲਾਕੋਂ ਗਿਰੀਆਂ ਕਾਰਵਾਈਆਂ ਕਰਨ ਲੱਗੇ ਹਨ। ਇਹਨਾ ਲੋਕਾਂ ਦੇ ਉਜੱਡਪੁਣੇ ਕਾਰਣ ਜਿੱਥੇ ਨਵੀਂ ਜਨਰੇਸ਼ਨ ਸਿੱਖੀ ਤੋਂ ਦੂਰ ਹੁੰਦੀ ਜਾ ਰਹੀ ਹੈ ਉੱਥੇ ਵੱਖ-ਵੱਖ ਕੌਮਾਂ ਦੇ ਸਾਹਮਣੇ ਸਿੱਖਾਂ ਨੂੰ ਵਾਰ ਵਾਰ ਨਮੋਸ਼ੀ ਦਾ ਮੂੰਹ ਦੇਖਣਾ ਪੈਂਦਾ ਹੈ, ਜੋ ਸੋਚਦੇ ਹੋਣਗੇ ਕਿ ਸਿੱਖ ਏਨੇ ਬੂਝੜ ਹਨ ਕਿ ਵਿਚਾਰ ਚਰਚਾ ਵਾਲੇ ਮੁੱਦਿਆਂ ਤੇ ਧੂਤਕੜਾ ਮਚਾਉਂਦੇ ਫਿਰਦੇ ਹਨ।

ਦੇਸ-ਵਿਦੇਸ ਵਿੱਚ ਨਵੀਂ ਜਨਰੇਸ਼ਨ ਦੇ ਬੱਚੇ ਜੋ ਕਿ ਕੇਵਲ ਤੇ ਕੇਵਲ ਲੌਜਿਕ ਨਾਲ ਹੀ ਸਮਝਦੇ ਹਨ ਇਹਨਾ ਅਜੋਕੇ ਬਾਹਮਣਾਂ ਨੂੰ ਨਕਾਰ ਚੁੱਕੇ ਹਨ। ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪਰੀਤ ਸਿੰਘ ਬਖਤਾਉਰ ਵਾਲੇ ਅਤੇ ਸਰਬਜੀਤ ਸਿੰਘ ਧੂੰਦਾ ਸਮੇਤ ਮਿਸ਼ਨਰੀ ਕਾਲੇਜ ਦੇ ਅਨੇਕਾਂ ਪਰਚਾਰਕਾਂ ਦਾ ਵਿਰੋਧ ਦੇਹ-ਪੂਜ ਲੋਕਾਂ ਦੀ ਇਸੇ ਬੁਖਲਾਟ ਦਾ ਨਤੀਜਾ ਹੈ। ਦੁਨੀਆਂ ਦੇਖ ਰਹੀ ਹੈ ਕਿ ਤੱਤ ਗੁਰਮਤਿ ਦਾ ਪਰਚਾਰ ਕਰਨ ਜਾਂ ਸੁਨਣ ਵਾਲਿਆਂ ਨੇ ਸਭ ਕੁਝ ਜਾਣਦੇ ਹੋਏ ਵੀ ਕਦੇ ਵੀ ਸੰਪਰਦਾਈਆਂ/ਡੇਰੇਦਾਰਾਂ ਦਾ, ਸਿੱਖਾਂ ਦਾ ਜਲੂਸ ਕਢਵਾਉਣ ਵਾਲਾ ਵਿਰੋਧ ਕਦੇ ਨਹੀਂ ਕੀਤਾ, ਜਦਕਿ ਇਹ ਬਚਿਤਰੀ/ਅੰਧਵਿਸ਼ਵਾਸੀ ਲੋਗ ਆਪਦੇ ਨਾਲ ਨਾਲ ਪੂਰੀ ਸਿੱਖ ਕੌਮ ਦਾ ਜਲੂਸ ਕੱਢਣੋ ਵੀ ਬਾਜ ਨਹੀਂ ਆਉਂਦੇ।

ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਇਕ ਮੀਟਿੰਗ ਦੌਰਾਨ ਤੱਤ ਗੁਰਮਤਿ ਦੇ ਦੁਸ਼ਮਣਾ ਨੂੰ ਕੰਧ 'ਤੇ ਲਿਖਿਆ ਪੜਨ ਦੀ ਨਸੀਹਤ ਦਿੰਦਿਆਂ ਕਿਹਾ ਕਿ ਧੁਤਾਗਿਰੀ ਨਾਲ ਦੁਨੀਆਂ ਨੂੰ ਸਿੱਖ ਕੌਮ ਦਾ ਤਮਾਸ਼ਾ ਬਣਾਕੇ ਦਿਖਾਉਣ ਦੀ ਜਗਹ ਆਪਣੇ ਸੰਪਰਦਾਈ ਗ੍ਰੰਥਾਂ ਅਤੇ ਸੋਚ ਦਾ ਪਰਚਾਰ ਕਰਕੇ ਦੇਖਣ ਕਿ ਸੰਗਤ ਹੁਣ ਇਹਨਾਂ ਦੀਆਂ ਅੰਧਵਿਸ਼ਵਾਸੀ ਗੱਪਾਂ ਨੂੰ ਸੁਣਦੀ ਹੈ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਦਰਤ ਦੇ ਅੰਗ-ਸੰਗ ਨਿਰੋਲ ਸੱਚ ਦੇ ਗਿਆਨ ਨੂੰ । ਉਹਨਾ ਸੰਸਾਰ ਦੀਆਂ ਸਮੂਹ ਪਰਚਾਰਕ ਜੱਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਨੂੰ ਬੇਨਤੀ ਕਰਦਿਆ ਕਿਹਾ ਕਿ ਸੱਚ ਦੇ ਗਿਆਨ ਦੇ ਦੁਸ਼ਮਣ ਧੂਤਿਆਂ ਤੋਂ ਡਰਕੇ ਸੱਚ ਦੇ ਪਰਚਾਰ ਦੇ ਵਿਰੁੱਧ ਨਾ ਭੁਗਤਣ ਸਗੋਂ ਧੂਤਾਗਿਰੀ ਖਿਲਾਫ ਸੱਚ ਦਾ ਸਾਥ ਦੇਣ।

ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਮਹੌਲ ਨੂੰ ਤਕਦਿਆਂ ਖੁਦ ਹੀ ਅਮ੍ਰਿਤਸਰ ਦੇ ਦਿਵਾਨ ਕੈਂਸਲ ਕਰਨ ਨੂੰ ਬਹੁਤ ਹੀ ਦੂਰਦ੍ਰਿਸ਼ਟਤਾ ਵਾਲਾ ਕੰਮ ਦੱਸਦਿਆਂ ਕਿਹਾ ਕਿ ਹੁਣ ਤਾਂ ਬੱਚਾ-ਬੱਚਾ ਜਾਣ ਚੁੱਕਾ ਹੈ ਕਿ ਸੰਪਰਦਾਈਆਂ/ਡੇਰੇਦਾਰਾਂ/ਰਾਜਨੀਤਕਾਂ ਦਾ ਉਦੇਸ਼ ਹਰ ਹੀਲੇ ਦੰਗਾ-ਫਸਾਦ ਕਰਵਾਕੇ ਸਰਕਾਰ ਦੀ ਨਿਗਾਹ ਵਿੱਚ ਸੱਚ ਦੇ ਪਰਚਾਰਕਾਂ ਨੂੰ ਹੀ ਅਜਿਹੇ ਹਾਲਾਤਾਂ ਦਾ ਦੋਸ਼ੀ ਠਹਿਰਾਕੇ ਆਪਣਾ ਉੱਲੂ ਸਿੱਧਾ ਕਰਨ ਦਾ ਹੈ ।ਇਹ ਲੋਕ ਜਾਣਦੇ ਹਨ ਕਿ ਇਹਨਾ ਕੋਲ ਲੌਜਿਕ/ਵਿਚਾਰ/ਦਲੀਲ ਨਾਮ ਦੀ ਤਾਂ ਕੋਈ ਚੀਜ ਹੈ ਹੀ ਨਹੀਂ ਇਸ ਲਈ ਆਪਦੀ ਹੋਂਦ ਰਾਜਨੀਤਕ ਪੈਂਤੜਿਆਂ ਨਾਲ ਬਚਾਈ ਰੱਖਣਾ ਚਾਹੁੰਦੇ ਹਨ ।ਏਸੇ ਲਈ ਚੱਲ ਰਹੇ ਦਿਵਾਨਾ ਵਿੱਚ ਧੂਤਕੜਾ ਮਚਾਕੇ ਦੰਗਾ ਫਸਾਦ ਕਰਵਾਉਣ ਦੀ ਤਾਕ ਵਿੱਚ ਹਨ। ਵਿਦੇਸ਼ਾਂ ਵਿੱਚ ਵੀ ਏਸੇ ਫਾਰਮੂਲੇ ਨਾਲ ਪਰਚਾਰਕਾਂ ਨੂੰ ਫਸਾਦ ਦਾ ਦੋਸ਼ੀ ਗਰਦਾਨ ਪਰਚਾਰਕਾਂ ਤੇ ਪਾਬੰਦੀ ਲਗਵਾਉਣ ਦੀਆਂ ਕੋਝੀਆਂ ਚਾਲਾਂ ਚੱਲਦੇ ਹਨ। ਸਮੂਹ ਸੰਗਤਾਂ ਨੂੰ ਦੋਹਾਂ ਧਿਰਾਂ ਦੇ ਵਿਚਾਰ ਸੁਣ ਖੁਦ ਫੈਸਲਾ ਕਰਨ ਲਈ ਆਖਦੇ ਹੋਏ ਵਰਲਡ ਸਿੱਖ ਫੈਡਰੇਸ਼ਨ ਦੇ ਸੇਵਾਦਾਰਾਂ ਕਿਹਾ ਕਿ ਇਸ ਵਿਰੋਧ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿਤਰ ਵਿਚਾਰਧਾਰਾ ਨੂੰ ਬਿਪਰਵਾਦ ਲਈ ਵਰਤਣ ਵਾਲੇ ਸ਼ਰੇਆਮ ਨੰਗੇ ਹੋ ਗਏ ਹਨ।

ਸਮੂਹ ਸੇਵਾਦਾਰ ਵਰਲਡ ਸਿੱਖ ਫੈਡਰੇਸ਼ਨ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top