ਸ਼ਬਦਾਵਲੀ
ਤੋਂ ਮਨੁੱਖ ਦੇ ਮਾਨਸਿਕ ਪੱਧਰ ਦਾ ਪਤਾ ਚਲਦਾ ਹੈ
-: ਨਰਿੰਦਰ ਸਿੰਘ ਕਪੂਰ
ਰੇਡਿਓ ਵਿਸ਼ਟਾ ਦੇ ਹਰਨੇਕ ਤੇ ਉਸਦੀ ਟੀਮ ਦੀ
ਵਰਤੀ ਜਾ ਰਹੀ ਸ਼ਬਦਾਵਲੀ ਕਰਕੇ ਉਨ੍ਹਾਂ ਦੀ ਹੋ ਰਹੀ ਜੱਗ ਹਸਾਈ ਤੇ ਥੂ
ਥੂ ਕਾਰਣ ਉਨ੍ਹਾਂ ਦੀ ਮਾਨਸਿਕ ਪੱਧਰ ਦਾ ਅੰਦਾਜ਼ਾ ਲਉਣਾ ਕੋਈ ਔਖਾ ਨਹੀਂ।
ਇਹ ਲੋਕ ਨਰਿੰਦਰ ਸਿੰਘ ਕਪੂਰ ਨੂੰ ਗੁਰਬਾਣੀ ਨਾਲੋਂ ਵੀ ਵੱਧ ਤਰਜੀਹ
ਦਿੰਦੇ ਹਨ, ਪਰ ਸਿਰਫ ਉਨ੍ਹਾਂ ਗੱਲਾਂ ਨੂੰ ਮੁੱਖ ਰੱਖਦੇ ਹਨ, ਜਿਹੜੀਆਂ
ਉਨ੍ਹਾਂ ਦੇ ਮਾਫਿਕ ਬੈਠਦੀਆਂ ਹੋਣ।
ਨਰਿੰਦਰ ਸਿੰਘ ਕਪੂਰ
ਬਾਰੇ ਖੋਜ ਕਰਦਿਆਂ ਇਹ ਵੀਡੀਓ
ਸਾਹਮਣੇ ਆਈ, ਪੂਰੀ ਦੇਖੀ /
ਸੁਣੀ ਤੇ ਅਸਚਰਜ ਹੋਇਆ ਕਿ ਜਿਹੜੇ ਲੋਕ ਕਪੂਰ ਦੀਆਂ ਗੱਲਾਂ ਕਰਦੇ ਹਨ,
ਕੀ ਉਨਹਾਂ ਨੇ ਆਹ ਵੀਡੀਓ ਕਦੇ ਨਾ ਦੇਖੀ ਹੋਊ??
VIDEO
ਆਓ ਦੇਖਦੇ ਹਾਂ
ਕਪੂਰ ਦੇ ਵੀਚਾਰ ਤੇ ਇਨ੍ਹਾਂ ਦੇ
ਖਾਸ ਚਹੇਤੇ ਹਰਨੇਕ ਦੀ ਬੋਲੀ ਦੇ ਕੁੱਝ ਨਮੂਨੇ।
ਕਪੂਰ : ਬੰਦੇ ਦੇ ਕਪੜਿਆਂ ਤੋਂ
ਨਹੀਂ, ਕਪੜੇ ਪਿੱਛੇ ਚਲੇ ਜਾਂਦੇ ਹਨ, ਤੇ ਉਸਦਾ ਦਿਮਾਗ ਅੱਗੇ ਆ ਜਾਂਦਾ
ਹੈ ਤੇ ਅਸੀਂ ਉਸਦੀ Vocabulary ਤੋਂ, ਸ਼ਬਦਾਵਲੀ ਤੋਂ ਉਸਦੀ ਮਾਨਸਿਕ
ਪੱਧਰ ਦਾ ਪਤਾ ਲਾਉਂਦੇ ਹਾਂ। ਗਲਬਾਤ ਤੋਂ ਪਤਾ ਲੱਗਦਾ ਹੈ, ਕਿ ਮਨੁੱਖ
ਪੇਂਡੂ ਹੈ, ਸ਼ਹਿਰੀ ਹੈ, ਇਹ ਵਿਕਾਸਸ਼ੀਲ ਹੈ, ਕਿ ਇਹ ਪਰੰਪਰਾਵਾਦੀ ਹੈ।
ਇਹ ਪਰਿਵਰਤਨ ਦੇ ਪੱਖ ਵਿੱਚ ਹੈ, ਜਾਂ ਜੋ ਕੁੱਝ ਚੱਲ ਰਿਹਾ ਹੈ, ਉਸਨੂੰ
ਉਵੇਂ ਹੀ ਰੱਖਣ ਦੇ ਹੱਕ ਵਿੱਚ ਹੈ। ਇਹ ਨਵੇਂ ਰਿਸ਼ਤੇ ਉਸਾਰਣ ਦੇ ਪੱਖ
ਵਿੱਚ ਹੈ, ਜਾਂ ਪਿਛਾਂਹਖਿੱਚੂ ਹੈ, ਜਾਂ ਇਹ ਸ਼ਰਮਾਕਲ ਹੈ, ਜਾਂ ਇਹ
ਖੁੱਲਦਿਲਾ ਹੈ।
ਮਤਲਬ ਕਹਿਣ ਦਾ ਇਹ ਹੈ ਕਿ ਕਿਸੇ ਦੀ ਗਲਬਾਤ ਤੋਂ, ਸਾਨੂੰ ਉਸ
ਵਿਅਕਤੀ ਦੀ ਸ਼ਖਸੀਅਤ ਬਾਰੇ ਬਹੁਤ ਸਾਰੇ ਅੰਦਾਜ਼ੇ ਲੱਗ ਜਾਂਦੇ ਹਨ। ਭਾਸ਼ਾਂ
ਰਾਹੀਂ ਕਿਸੇ ਦੀ ਸ਼ਖ਼ਸੀਅਤ ਨੂੰ ਮਾਪਦੇ ਹਾਂ। ਗਲਬਾਤ ਦਾ ਹੁਨਰ ਆਉਂਦਾ
ਹੋਵੇ ਉਸਨੂੰ ਸਾਰੇ ਸਵੀਕਾਰ ਕਰਦੇ ਹਨ। ਗਲਬਾਤ ਕਰਦਿਆਂ ਕੋਈ ਹਲਕੀ
ਗੱਲ ਨਹੀਂ ਕਰਣੀ ਚਾਹੀਦੀ, ਕੋਈ ਨੀਵੀਂ ਪੱਧਰ ਦੀ ਸ਼ਬਦਾਵਲੀ ਨਹੀਂ
ਵਰਤਣੀ ਚਾਹੀਦੀ।
ਹਰਨੇਕ ਦੀ ਸ਼ਬਦਾਵਲੀ ਤੇ ਉਸਦੇ ਸਾਥੀਆਂ ਦੀ ਸ਼ਬਦਾਵਲੀ ਦਾ
ਨਮੂਨਾ ਹੇਠਾਂ ਦੇਖੋ!
ਕਪੂਰ
: ਕਿਸੇ ਬਾਰੇ ਕੋਈ ਫਤਵਾ ਨਹੀਂ ਦੇਣਾ ਚਾਹੀਦਾ।
ਹਰਨੇਕ : ....👇
ਕਪੂਰ : ਖਾਸ ਤੌਰ 'ਤੇ
ਇਸਤਰੀਆਂ ਬਾਰੇ ਪੁਰਸ਼ ਗੱਲ ਕਰਣ, ਤਾਂ ਉਸ ਵੇਲੇ ਉਨ੍ਹਾਂ
ਨੂੰ ਇਸਤਰੀ ਦੀ ਇਜ਼ਤ, ਸਨਮਾਨ, ਮਾਸ ਸਤਿਕਾਰ ਜਿਹੜਾ ਝਲਕਾਉਣ
ਚਾਹੀਦਾ ਹੈ। ਇਸ ਨਾਲ ਉਹ ਬੰਦਾ ੳਸਨੂੰ ਸਾਊ ਪ੍ਰਤੀਤ ਹੋਵੇਗਾ,
ਸਭਿਯਕ ਪ੍ਰਤੀਤ ਹੋਵੇਗਾ। ਪੜਿਆ ਲਿਖਿਆ ਪ੍ਰਤੀਤ ਹੋਵੇਗਾ,
ਅਤੇ ਉਸ ਨਾਲ ਅਸੀਂ ਗੱਲਬਾਤ ਕਰਨੀ ਪਸੰਦ ਕਰਾਂਗੇ। ਉਸ ਨਾਲ
ਅਸੀਂ ਦੋਸਤੀ ਜਾਂ ਕਿਸੇ ਨਾ ਕਿਸੇ ਪ੍ਰਕਾਰ ਦਾ ਰਿਸ਼ਤਾ ਹੈ,
ਉਹ ਬਣਾਈ ਰਖਣ ਦੇ ਹੱਕ ਵਿੱਚ ਹੋਵਾਂਗੇ।
ਹਰਨੇਕ : 👇
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ
ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ।