Share on Facebook

Main News Page

ਆਦਿ ਤੋਂ ਅੱਜ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਗੁਰੂ ਨਾਨਕ ਨੇ ਸ਼ਬਦ ਗੁਰੂ ਦਾ ਫੈਸਲਾ ਸੁਣਾਇਆ, ਗੁਰੂ ਅਰਜਨ ਸਾਹਿਬ ਨੇ ਸ਼ਬਦ ਗੁਰੂ ਦਾ ਖਜਾਨਾ ਇਕੱਤਰ ਕੀਤਾ, ਦਸਮ ਪਿਤਾ ਨੇ ਸਿੱਖੀ ਨੂੰ ਹਮੇਸ਼ਾਂ ਲਈ ਸੁਰਖਸ਼ਤ ਕਰਨ ਵਾਸਤੇ ਅੰਮ੍ਰਿਤ ਬਾਣੀ ਦੇ ੴ ਤੋਂ ਮੁੰਦਾਵਣੀ {ਸੰਪੂਰਣਤਾ ਦੀ ਮੋਹਰ} ਤੱਕ ਦੇ ਸੰਪੂਰਣ ਸਾਗਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ, ਇਹ ਮੁਦਾਵਣੀ ਸਤਿਗੁਰੂ ਪਾਈ ਜੋ ਗੁਰੂ ਦੋਖੀ, ਸਿੱਖ ਦੋਖੀ ਬ੍ਰਾਹਮਨ ਸੋਚ ਨੂੰ ਨਾ ਭਾਇਆ, ਬ੍ਰਾਹਮਣ ਸੋਚ ਨੇ ਉਸੇ ਦਿਨ ਤੋਂ ਸ੍ਰੀ ਚੰਦ, ਪ੍ਰਿਥੀ ਚੰਦ, ਧੀਰ ਮੱਲ ਵਰਗੇ ਅਨੇਕਾਂ ਨਕਲੀ ਗੁਰੂ, ਸਿੱਖਾਂ ਦੇ ਨਾਮ ਹੇਠ ਗੁਰ ਬਿਲਾਸ ਪਾਤਸਾਹੀ ਛੇਵੀਂ-ਦਸਵੀਂ, ਸੂਰਜ ਪ੍ਰਤਾਪ, ਰਹਿਤ ਨਾਮੇ, ਰਹਿਤ ਮਰੀਯਾਦਾ, ਪ੍ਰੇਮ ਸੁਮਾਰਗ ਆਦ ਅਨੇਕਾਂ ਗ੍ਰੰਥ, ਅਤੇ ਸਭ ਤੋਂ ਜ਼ਹਿਰੀਲਾ ਹਥਿਆਰ ਬਚਿੱਤਰ ਨਾਟਕ {ਦਸਮ ਗਰੰਥ} ਗੁਰੂ ਦੇ ਨਾਮ ਹੇਠ ਇਉਂ ਅੰਮ੍ਰਿਤ ਸਰ ਸਤਿਗੁਰੂ ਸਤਿਵਾਦੀ ਦੇ ਦੁਆਲੇ ਇਕ ਜ਼ਹਿਰੀਲਾ ਜਾਲ ਵਿਛਾ ਦਿੱਤਾ।

ਪ੍ਰੋ. ਦਰਸ਼ਨ ਸਿੰਘ ਖਾਲਸਾ ਆਰ.ਐਸ.ਐਸ. ਬਾਰੇ
ਇਹ ਇੰਟਰਵੀਊ 2003 ਤੋਂ 2005 ਵਿਚਾਲੇ ਸਮੇਂ ਦੀ ਹੈ

ਗੁਰੂ ਇਹ ਚੇਤਾਵਨੀ ਦੇਂਦਾ ਰਿਹਾ ਸਿੱਖਾ ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥1॥"

ਪਰ ਸਿੱਖ ਅੰਮ੍ਰਿਤ, ਨਿਤਨੇਮ, ਅਰਦਾਸ, ਰਾਹੀ ਸ਼ਿਵਾ, ਕਾਲਕਾ, ਮਹਾਕਾਲ ਨੂੰ ਧਿਆਉਂਦਾ ਇਸ ਬਿਖ ਜਾਲ ਵਿੱਚ ਉਲਝ ਕੇ ਰਹਿ ਗਿਆ ਹੈ, ਜੋ ਕੋਈ ਇਸ ਜਾਲ ਨੂੰ ਤੋੜੇ ਉਸਨੂੰ ਧਮਕੀਆਂ ਦੇਂਦਾ ਹੈ, ਛੇਕ ਦੇਂਦਾ ਹੈ।  ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥ ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥15॥

ਆਰ.ਐਸ.ਐਸ. ਪ੍ਰਧਾਨ ਮੋਹਨ ਭਾਗਵਤ ਉਸੇ ਜਾਲ ਦੇ ਸਿਰਹਾਣੇ ਖਲੋਕੇ ਆਖ ਰਿਹਾ ਹੈ, ਸਿੱਖਾ ਦੇਖ ਤੂੰ ਤੇ ਤੇਰਾ ਗੁਰੂ ਸਾਡੇ ਸ਼ਿਵਾ ਕਾਲਕਾ ਮਹਾਕਾਲ ਦੇ ਪਿੰਜਰੇ ਦੇ ਪੰਛੀ ਹੋ, ਜੇ ਤੈਨੂੰ ਅਜੇ ਭੀ ਹੋਸ਼ ਨਹੀਂ ਆਉਣੀ, ਜੇ ਤੂੰ ਅਜੇ ਭੀ ਅੰਮ੍ਰਿਤ, ਨਿਤਨੇਮ, ਅਰਦਾਸ, ਆਦਿ ਆਪਣੇ ਜੀਵਨ ਸਮਾਗਮਾਂ ਵਿੱਚੋਂ ਬਚਿੱਤਰ ਨਾਟਕ, ਸ਼ਿਵਾ ਕਾਲਕਾ ਦੁਰਗਾ ਮਾਹਕਾਲ ਕੱਢ ਕੇ, ਇਸ ਬਿਖ ਜਾਲ ਨੂੰ ਨਹੀਂ ਤੋੜੇਂਗਾ ਤਾਂ ਗੁਰੂ ਆਖੇਗਾ...  ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੁਕ॥

   
ਮੋਹਨ ਭਾਗਵਤ ਨੇ ਸਹੀ ਕਥਾ ਕੀਤੀ ਹੈ "ਦੇਹ ਸ਼ਿਵਾ..." ਦੀ
ਲਉ ਚੁਕੋ ਆਪਣੇ ਅਖੌਤੀ ਦਸਮ ਗ੍ਰੰਥ ਨੂੰ। ਇਸੇ ਦਿਨ ਲਈ ਇਨ੍ਹਾਂ ਨੇ ਬਣਾਇਆ ਸੀ ਇਹ ਕੂੜ ਪੋਥਾ। ਬਚਿਤੱਰੀਉ, ਹੁਣ ਇਸਨੂੰ ਕਿਵੇਂ ਕਹੋਗੇ ਕਿ ਇਹ ਗੁਰੂ ਦੀ ਬਾਣੀ ਨਹੀਂ? ਤੁਸੀਂ ਤਾਂ ਆਪ ਇਸਨੂੰ ਦਸਮ ਦੀ ਬਾਣੀ ਐਲਾਨਦੇ ਹੋ!
ਫਿਲਮਾਂ ਵਾਲੇ ਵੀ "ਦੇਹ ਸ਼ਿਵਾ..." ਨੂੰ ਸ਼ਿਵਾ (ਪਾਰਵਤੀ/ ਦੁਰਗਾ) ਅੱਗੇ ਕੀਤੀ ਪ੍ਰਾਰਥਨਾ ਹੀ ਮੰਨਦੇ ਹਨ, ਪਰ ਸਿੱਖ ਸੁੱਤੇ ਪਏ ਹਨ
 

ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top