Share on Facebook

Main News Page

ਨਾਮ "ਨਾਨਕ" ਹੈ, ਨਾ ਕਿ 'ਨਾਨਕ ਚੰਦ'
-: ਸੰਪਾਦਕ ਖ਼ਾਲਸਾ ਨਿਊਜ਼

ਪਿਛਲੇ ਦਿਨੀਂ ਵਿਸ਼ਟਾ ਰੇਡਿਓ 'ਤੇ 19 ਅਕਤੂਬਰ 2017 ਨੂੰ ਪ੍ਰਸਾਰਿਤ "ਚਿੱਟੀ ਸਿਉਂਕ" ਪ੍ਰੋਗਰਾਮ ਵਿੱਚ ਵਿਸ਼ਟਾ ਰੇਡਿਓ ਦੇ ਵਿਸਟਾ ਦੇ ਕੀੜੇ ਬਲਜਿੰਦਰ ਅਤੇ ਨਕਲੀ ਅੰਗ੍ਰੇਜ਼ ਵੱਲੋਂ ਇਹ ਬਕੜਵਾਹ ਮਾਰੀ ਗਈ ਕਿ "ਹਾਲੇ ਤਾਂ ਇਹ ਲੱਭਣਾ ਔਖਾ ਪਿਆ ਸਾਨੂੰ ਕਿ ਵਾਕਿਆ ਹੀ ਸਾਡੇ ਗੁਰੂਆਂ ਦੇ ਨਾਮ ਆਹੀ ਸਿਗੇ ਕੀ ਕੁਸ ਹੋਰ ਸੀਗੇ, ਸਾਨੂੰ ਮੰਨਣੇ ਪੈ ਰਹੇ ਜੋ ਲਿਖਿਆ ਬਸ..."

ਉਸਦੇ ਸੰਬੰਧ ਵਿੱਚ ਸਿਰਦਾਰ ਪ੍ਰਭਦੀਪ ਸਿੰਘ ਵੱਲੋਂ 21 ਅਕਤੂਬਰ ਨੂੰ ਰੇਡਿਓ ਸਿੰਘਨਾਦ 'ਤੇ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਵਿਸ਼ਟਾ ਰੇਡਿਓ ਦੇ ਕਰਿੰਦਿਆਂ ਵੱਲੋਂ ਕੀਤੀ ਬਕਵਾਸ ਦਾ ਜਵਾਬ ਦਿੱਤਾ ਗਿਆ। ਸਿਰਦਾਰ ਪ੍ਰਭਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਵਿੱਚ ਸਫਾ 1399 ਵਿੱਚ ਸੁਭਾਇਮਾਨ ਗੁਰਬਾਣੀ ਸ਼ਬਦ "ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਹ ਜਨ ਕੀਅਉ ਪ੍ਰਗਾਸ ॥..." ਦਾ ਪ੍ਰਮਾਣ ਦਿੱਤਾ ਗਿਆ।

ਅੱਜ ਫਿਰ ਨਿਊਜ਼ਲੈਂਡ ਦੇ ਕੁਖ਼ਿਆਤ ਭਾਜੀ ਹਰਨੇਕ ਵੱਲੋਂ ਇੱਕ ਹੋਰ ਜੱਬਲੀ ਮਾਰੀ ਗਈ ਜੋ ਇਸ ਪ੍ਰਕਾਰ ਹੈ:

ਲਓ ਜੀ, ਹੁਣ ਤਾਂ ਪ੍ਰਭਦੀਪ ਨੇ ਦੱਸ ਦਿੱਤਾ :
ਪਈ ਪਹਿਲੇ ਪਾਤਸ਼ਾਹ ਦਾ ਨਾਮ ;
ਗੁਰੂ ਗ੍ਰੰਥ ਸਾਹਿਬ ਮੁਤਾਬਿਕ ਨਾਨਕ ਚੰਦ ਹੈ !
ਹੁਣ ਦੱਸੋ ! ਦਸਾਂ ਪਾਤਸ਼ਾਹੀਆਂ ਦੇ ਕਿਹੜੇ ਰੱਖਣੇ ਹਨ :
ਗੁਰੂ ਗ੍ਰੰਥ ਸਾਹਿਬ ਵਾਲੇ ਜਾਂ ਭਾਈ ਨੰਦ ਲਾਲ ਵਾਲੇ ?

ਹਰਨੇਕ ਸਿੰਘ ਨਿਊਜ਼ੀਲੈਂਡ

ਜਦੋਂ ਬੰਦਾ ਗਰਕਣਾ ਸ਼ੁਰੂ ਕਰਦਾ ਹੈ ਤਾਂ ਗਰਕਦਾ ਹੀ ਜਾਂਦਾ ਹੈ, ਜਿਸਦਾ ਸਬੂਤ ਇਹ ਜਿਣਸ ਹੈ। ਅੱਜ ਪਤਾ ਚੱਲਿਆ ਹੈ ਕਿ ਜਿਸ ਬਲਜਿੰਦਰ ਨੇ ਗੁਰੂ ਨਾਵਾਂ ਪ੍ਰਤੀ ਟਿੱਪਣੀ ਕੀਤੀ ਸੀ, ਉਹ ਸਿਰਦਾਰ ਪ੍ਰਭਦੀਪ ਸਿੰਘ ਦਾ ਪ੍ਰੋਗਰਾਮ ਸੁਣਨ ਤੋਂ ਬਾਅਦ ਫੁਰਰਰ ਹੋ ਗਿਆ ਹੈ, ਤੇ ਵਾਪਿਸ ਹੀ ਨਹੀਂ ਆਇਆ, ਜਿਸਦਾ ਸਬੂਤ "ਭਾਜੀ" ਵੱਲੋਂ ਕੀਤਾ ਹੋਇਆ ਪ੍ਰੋਗ੍ਰਾਮ https://www.youtube.com/watch?v=HSvTbQAPWEI&app=desktop ਹੈ। ਇਹ ਹੈ ਇਨ੍ਹਾਂ ਦੀ ਔਕਾਤ !!!

ਖੈਰ... ਵਿਸ਼ੇ 'ਤੇ ਪਰਤੀਏ... ਗੁਰੂ ਨਿੰਦਾ ਪ੍ਰਤੀ ਚੁੱਪ ਵੱਟੀ ਭਾਈ ਰਣਜੀਤ ਸਿੰਘ ਦੇ ਅੰਨ੍ਹੇ ਸਮਰਥਕ ਇਸ ਜਿਣਸ ਨੂੰ ਦੱਸ ਦੇਈਏ ਕਿ ਨਾਮ "ਨਾਨਕ" ਹੈ, ਨਾ ਕਿ ਨਾਨਕ ਚੰਦ।

ਥੱਲੇ ਦਿੱਤੇ ਅਰਥ ਪ੍ਰੋ. ਸਾਹਿਬ ਸਿੰਘ ਜੀ ਦੇ ਹਨ:

ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ਯ੍ਯ ਜਨ ਕੀਅਉ ਪ੍ਰਗਾਸ ॥
ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥
{ਪੰਨਾ 1399}

ਪਦ ਅਰਥ: ਪ੍ਰਥਮੇ = ਪਹਿਲਾਂ। ਚੰਦੁ = ਚੰਦ੍ਰਮਾ। ਆਨੰਦੁ = ਖ਼ੁਸ਼ੀ। ਤਾਰਨਿ = ਤਾਰਨ ਲਈ। ਪ੍ਰਗਾਸ = ਚਾਨਣਾ। ਦੀਅਉ = ਦਿੱਤਾ। ਨਿਧਾਨੁ = ਖ਼ਜ਼ਾਨਾ। ਅਕਥ = ਅਕਹ। ਪੰਚ ਭੂਤ = (ਕਾਮਾਦਿਕ) ਪੰਜੇ ਵੈਰੀ। ਜਮਤ ਨ = ਪੈਦਾ ਨਹੀਂ ਹੁੰਦਾ। ਤ੍ਰਾਸ = ਡਰ। ਕੀਨੇ = ਕਰ ਲਏ।

ਅਰਥ: ਪਹਿਲਾਂ ਗੁਰੂ ਨਾਨਕ ਦੇਵ ਜੀ ਚੰਦ੍ਰਮਾ (-ਰੂਪ ਪ੍ਰਗਟ ਹੋਏ), ਮਨੁੱਖਾਂ ਨੂੰ ਤਾਰਨ ਲਈ (ਆਪ ਨੇ) ਚਾਨਣਾ ਕੀਤਾ ਤੇ (ਸਾਰੇ) ਸੰਸਾਰ ਨੂੰ ਖ਼ੁਸ਼ੀ ਹੋਈ। (ਫਿਰ ਗੁਰੂ ਨਾਨਕ ਦੇਵ ਨੇ) ਗੁਰੂ ਅੰਗਦ ਦੇਵ ਜੀ ਨੂੰ ਹਰੀ ਦੀ ਅਕੱਥ ਕਥਾ ਦਾ ਗਿਆਨ-ਰੂਪ ਖ਼ਜ਼ਾਨਾ ਬਖ਼ਸ਼ਿਆ, (ਜਿਸ ਕਰਕੇ ਗੁਰੂ ਅੰਗਦ ਦੇਵ ਨੇ) ਕਾਮਾਦਿਕ ਪੰਜੇ ਵੈਰੀ ਵੱਸ ਵਿਚ ਕਰ ਲਏ, ਤੇ (ਉਸ ਨੂੰ ਉਹਨਾਂ ਦਾ) ਡਰ ਨਾਹ ਰਿਹਾ।

ਇੱਕਲਾ ਚੰਦ ਹੀ ਨਹੀਂ, ਹੋਰ ਵੀ ਅਨੇਕਾਂ ਸ਼ਬਦ "ਨਾਨਕ" ਨਾਮ ਦੇ ਨਾਲ ਗੁਰਬਾਣੀ ਵਿੱਚ ਆਏ ਹਨ, ਜਿਵੇਂ... ਗੁਰੂ, ਦੇਵ, ਦਾਸੁ, ਸਾਇਰ ਬਪੁੜਾ ਆਦਿ ਆਏ ਹਨ। ਕਪੂਰ ਨੂੰ ਛੱਡ ਕੇ, ਬਾਣੀ ਪੜੋ ਫਿਰ ਪਤਾ ਚਲੇ। ਇੱਤੇ ਸਿਰਫ ਕੁੱਝ ਕੁ ਹੀ ਪ੍ਰਮਾਣ ਸਾਂਝੇ ਕੀਤੇ ਜਾ ਰਹੇ ਹਨ:

👉 ਨਾਨਕ ਨਾਮ ਨਾਲ "ਗੁਰੁ"
ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ॥1॥ ਗਉੜੀ ਕੀ ਵਾਰ ਮਹਲਾ 5, ਸ਼ਫਾ 322

👉 ਨਾਨਕ ਨਾਮ ਨਾਲ "ਦੇਵ"
ਰਵਿਦਾਸ ਧਿਆਏ ਪ੍ਰਭ ਅਨੂਪ ॥ ਗੁਰ ਨਾਨਕ ਦੇਵ ਗੋਵਿੰਦ ਰੂਪ ॥8॥1॥ ਬਸੰਤੁ ਮਹਲਾ 5 ਘਰੁ 1 ਦੁਤੁਕੀਆ, ਸਫਾ 1192
ਅਬਿਚਲ ਨਗਰੀ ਨਾਨਕ ਦੇਵ ॥8॥1॥ ਮਹਲਾ 5 ਅਸਟਪਦੀਆ, ਸਫਾ 430

👉 ਨਾਨਕ ਨਾਮ ਨਾਲ "ਬਪੁੜਾ"
ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥4॥5॥ ਆਸਾ ਮਹਲਾ 1, ਸਫਾ 350

👉 ਨਾਨਕ ਨਾਮ ਨਾਲ "ਦਾਸੁ"
ਨਾਨਕੁ ਦਾਸੁ ਕਹੈ ਬੇਨੰਤੀ ਆਠ ਪਹਰ ਤੁਧੁ ਧਿਆਈ ਜੀਉ ॥4॥34॥41॥ ਮਾਝ ਮਹਲਾ 5, ਸਫਾ 106

👉 ਨਾਨਕ ਨਾਮ ਨਾਲ "ਸਾਇਰੁ"
ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥2॥ ਧਨਾਸਰੀ ਮਹਲਾ 1, ਸਫਾ 661

ਉਪਰੋਕਤ ਸ਼ਬਦਾਂ ਵਿੱਚ ਆਏ ਗੁਰੂ, ਦੇਵ, ਬਪੁੜਾ, ਦਾਸੁ, ਸਾਇਰੁ ਆਦਿ ਉਹ "ਨਾਨਕ" ਨਾਮ ਦਾ ਹਿੱਸਾ ਨਹੀਂ।

ਇਹ ਜਵਾਬ ਬੀਤੇ ਦਿਨ ਖ਼ਾਲਸਾ ਨਿਊਜ਼ ਫੇਸਬੁੱਕ 'ਤੇ ਪਾਈ ਪੋਸਟ ਵਿੱਚ ਦਿੱਤੇ ਜਾ ਚੁਕੇ ਹਨ, ਜਿੱਥੇ ਵਿਸ਼ਟਾ ਰੇਡਿਓ ਦੇ ਕਿਸੇ ਸਮਰਥਕ ਵੱਲੋਂ ਇਹੀ ਸਵਾਲ ਕੀਤਾ ਗਿਆ ਸੀ, ਤੇ ਜਵਾਬ ਮਿਲਣ ਤੋਂ ਬਾਅਦ ਸਿਰਫ ਊਲ ਜਲੂਲ ਹੀ ਲਿਖ ਰਿਹਾ ਸੀ।

ਖੈਰ ਇਹ ਜਿਣਸ ਹਾਲੇ ਹੋਰ ਗਰਕੇਗੀ, ਜਿਸ 'ਤੇ ਖ਼ਾਲਸਾ ਨਿਊਜ਼ ਨੂੰ ਕੋਈ ਹੈਰਾਨੀ ਨਹੀਂ ਹੈ।

ਧੰਨਵਾਦ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top