Share on Facebook

Main News Page

😎 ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ॥ 👀
-: ਵਰਪਾਲ ਸਿੰਘ ਨਿਊਜ਼ੀਲੈਂਡ

ਰਣਜੀਤ ਸਿੰਘ ਢੱਡਰੀਆਂਵਾਲੇ ਨੇ ਆਪਣੇ ਸਾਥੀ ਭੁਪਿੰਦਰ ਸਿੰਘ ਦੀ ਹੱਤਿਆ ਤੋਂ ਬਾਅਦ ਇੱਕ ਇੰਟਰਵਿਊ ਦਿੱਤੀ ਸੀ, ਜਿਹੜੀ ਸੁਣਨ ਵਾਲੀ ਹੈ। ਉਸ ਵਿੱਚ ਬਹੁਤ ਕੁੱਝ ਹੈ ਇਥੇ ਸਾਂਝਾ ਕਰਨ ਵਾਲਾ, ਪਰ ਫਿਲਹਾਲ ਆ ਹੇਠਲੀ ਕਲਿਪ ਉਸ ਵਿਚੋਂ ਵੇਖੋ।

- ਪਹਿਲੀ ਗੱਲ ਵਿਚਾਰਨ ਵਾਲੀ ਇਹ ਹੈ ਕਿ ਢੱਡਰੀਆਂਵਾਲੇ ਮੁਤਾਬਕ ਉਹਨੇ ਜਿਹੜੀ ਜਾਣਕਾਰੀ ਇਸਾਈਆਂ ਬਾਰੇ ਇਥੇ ਸਾਂਝੀ ਕੀਤੀ ਹੈ, ਉਹ ਉਹਨੂੰ "ਕਿਤਿਓਂ ਮਿਲੀ" ਹੈ। ਕਿਥੋਂ ਮਿਲੀ ਹੈ, ਇਹ ਨਹੀਂ ਦੱਸਿਆ। ਇਹ ਜਾਨਣਾ ਇਸ ਲਈ ਜਰੂਰੀ ਹੈ ਕਿ ਸਾਰੀ "ਜਾਣਕਾਰੀ" ਜਾਂ ਤਾਂ ਮਨਘੜਤ ਹੈ ਤੇ ਜਾਂ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ।

- ਦੂਜੀ ਗੱਲ ਇਹ ਵਿਚਾਰੋ ਕਿ ਢੱਡਰੀਆਂਵਾਲੇ ਨੂੰ ਇਹ ਵੀ ਨਹੀਂ ਪਤਾ ਕਿ "Merry Christmas" ਵਿਚਲਾ "Merry"... "ਖੁਸ਼" ਜਾਂ "Happy" ਲਈ ਆਇਆ ਹੈ, ਇਸਦਾ ਯੀਸੂ ਮਸੀਹ ਦੀ ਮਾਂ "Mary (Mother Mary)" ਨਾਲ ਕੋਈ ਤੱਲਕ ਨਹੀਂ।

- ਤੀਜੀ ਗੱਲ ਇਹ ਵਿਚਾਰੋ ਕਿ ਉਹਨਾਂ ਬੰਦਿਆਂ ਦਾ ਪੱਧਰ ਕੀ ਹੈ, ਜਿਹੜੇ ਢੱਡਰੀਆਂਵਾਲੇ ਨੂੰ ਸਾਡੀ ਕੌਮ ਦਾ ਲੀਡਰ ਬਣਾਉਣ ਲਈ ਜਤਨਸ਼ੀਲ ਨੇ! ਤੇ ਅਜਿਹਾ ਉਹ ਕਿਹੜੀਆਂ ਤਾਕਤਾਂ ਦੇ ਇਸ਼ਾਰੇ 'ਤੇ ਕਰ ਰਹੇ ਨੇ?

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top