ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
1.
ਸਿੱਖੀ ਭੇਸ ਵਿੱਚ ਸਿੱਖੀ ਦਾ ਘਾਣ ਕਰਨ ਦੀਆਂ ਕੋਝੀਆਂ ਹਰਕਤਾਂ ਕਰਨ
ਵਾਲਾ ਨਿਹਾਇਤ ਘਟੀਆ ਇਨਸਾਨ "ਹਰਨੇਕ ਸਿੰਘ" ਕੱਲ ਰਾਤ "ਤਖਤ ਰੇਡੂਆ
ਸਾਬ੍ਹ" 'ਤੇ ਬੈਠਾ ਨਾਲੇ ਤਾਂ ਮੇਰੀਆਂ ਕਹੀਆਂ ਸਾਰੀਆਂ ਗੱਲਾਂ ਸੱਚੀਆਂ
ਸਾਬਤ ਕਰ ਗਿਆ ਤੇ ਨਾਲੇ ਗਾਲ੍ਹਾਂ ਕੱਢਦਾ ਰਿਹਾ! ਕੀ ਮੈਨੂੰ ਇਹਦੀਆਂ
ਘਟੀਆਂ ਹਰਕਤਾਂ ਨਾਲ ਕੋਈ ਫਰਕ ਪਿਆ?! ਮੈਂ
ਤਾਂ ਇਹਦੀਆਂ ਇਸਤੋਂ ਵੀ ਬਦਤਰ ਹਰਕਤਾਂ ਤੋਂ ਜਾਣੂ ਆਂ ਤੇ ਉਹਨਾਂ ਲਈ
ਤਿਆਰ ਹਾਂ।
2. ਗਾਲ੍ਹਾਂ ਤੇ ਗੁੰਡਾਗਰਦੀ ਦੇ ਚੈਂਪੀਅਨ
ਹਰਨੇਕ ਸਿੰਘ, ਤੇਰੇ ਹਥਿਆਰ ਸਿਰਫ ਉਨੇ ਹੀ ਕਾਮਯਾਬ ਨੇ ਜਿੰਨਾਂ
ਉਹ ਕਬੂਲਦੇ ਨੇ ਜਿਹਨਾਂ ਤੇ ਤੂੰ ਹਮਲਾ ਕਰਦਾਂ। ਮੈਂ ਇਕ ਤਿਲ ਜਿਨਾਂ
ਵੀ ਤੇਰੀਆਂ ਗਾਲ੍ਹਾਂ ਨੂੰ ਨਹੀਂ ਕਬੂਲਦਾ!
3. ਨਾਲੇ ਅਜਿਹੇ
ਬੰਦੇ ਦਾ ਕੀ ਬੁਰਾ ਮਨਾਉਣਾ ਜਿਹੜਾ ਆਪਣੇ ਪ੍ਰਾਇਮਰੀ ਸਕੂਲ ਦੀ ਉਮਰ
ਦੇ ਬੱਚੇ ਨੂੰ ਵੀ * "ਪਤੰਦਰ" ਕਹਿ ਕੇ ਸੰਬੋਧਿਤ ਹੁੰਦਾ ਹੋਵੇ !
4. ਜਿਹੜਾ ਬੰਦਾ
ਆਪਣੇ ਮੁੰਡੇ ਨੂੰ ਗਾਲ੍ਹਾਂ ਕੱਢ ਕੇ ਸੰਬੋਧਨ ਹੁੰਦਾ ਹੋਵੇ ਉਹਦੇ
ਦਿਮਾਗੀ ਸੰਤੁਲਨ ਦਾ ਅੰਦਾਜਾ ਲਾਉਣਾ ਔਖਾ ਨਹੀਂ। ਫਿਰ ਅਜਿਹੇ
ਬੰਦੇ ਦੀਆਂ ਹਰਕਤਾਂ ਦਾ ਬੁਰਾ ਕੀ ਮਨਾਉਣਾ? ਹਾਂ ਕਿਸੇ ਵੀ ਪਾਗਲ ਤੋਂ
ਸਾਵਧਾਨ ਰਹਿਣਾ ਜਰੂਰੀ ਹੁੰਦਾ ਹੈ ਕਿਉਂਕਿ ਉਹਦਾ ਪਤਾ ਨਹੀਂ ਹੁੰਦਾ
ਕਿ ਉਹਨੇ ਕਦੋਂ ਕਿਥੇ ਕੀ ਨੁਕਸਾਨ ਕਰ ਦੇਣਾ ਹੈ।
5. ਨਾਲ ਲੱਗੀਆਂ ਫੋਟੋ ਵੇਖ ਲਓ ਤੇ ਇਸ
ਤੋਂ ਅੰਦਾਜਾ ਲਾਓ ਕਿ ਹਰਨੇਕ ਵਰਗੇ ਬੰਦੇ ਕਿੰਨੇ ਕੁ ਘਟੀਆ ਪੱਧਰ 'ਤੇ
ਆਪਣੀ ਜਿੰਦਗੀ ਜੀਉਂਦੇ ਨੇ।
6. ਇਹੀ ਬੰਦੇ ਨੇ ਜਿਹੜੇ ਸਾਡੀਆਂ ਅੱਖਾਂ ਸਾਹਮਣੇ ਸਾਡੀ ਕੌਮ ਦਾ ਘਾਣ
ਕਰ ਰਹੇ ਨੇ। ਇਹਨਾਂ ਦਾ ਇਲਾਜ ਇਕੋ ਹੀ ਹੈ ਕਿ ਨਿਰੰਕਾਰੀਆਂ ਵਾਂਗ
ਇਹਨਾਂ ਨੂੰ ਕੌਮ ਤੋਂ ਬਿਲਕੁਲ ਅਲੱਗ ਕਰ ਦਿਤਾ ਜਾਵੇ -
ਨਹੀਂ ਤਾਂ ਅਸੀਂ ਸਾਰਿਆਂ ਜਾਂ ਤਾਂ ਵਾਰੀ
ਵਾਰੀ ਇਹਨਾਂ ਦੇ ਭੱਦੇ ਹਮਲਿਆਂ ਦਾ ਨਿਸ਼ਾਨਾ ਬਣਨਾ ਹੈ ਤੇ ਜਾਂ ਚੁੱਪ
ਧਾਰ ਕੇ ਬੈਠ ਜਾਣਾ ਹੈ ਆਪਣੀ ਇਜੱਤ ਬਚਾਉਣ ਖਾਤਰ। ਕੀ ਸਾਡੇ ਗੁਰੂ
ਪਾਤਿਸਾਹ ਨੇ ਸਾਨੂੰ ਅਜਿਹਾ ਸਿੱਖ ਬਣਾਇਆ ਹੈ?
* ਪਤੰਦਰ :
1. ਪਤਿ-ਅੰਤਰ, ਹੋਰ ਪਤਿ, ਮੱਲੋ ਮੱਲੀ ਬਣਿਆ ਖਸਮ
2. ਜਾਰ, ਵਿਭਚਾਰੀ ... ਸਰੋਤ - ਮਹਾਨ ਕੋਸ਼
ਭਾਈ ਕਾਹਨ ਸਿੰਘ ਨਾਭਾ
http://punjabipedia.org/topic.aspx?txt=%E0%A8%AA%E0%A8%A4%E0%A9%B0%E0%A8%A6%E0%A8%B0