ਪਿਛੋਕੜ:
ਨਾਲ
ਲੱਗੀ ਤਸਵੀਰ ਵੀਰ ਲਖਬੀਰ ਸਿੰਘ ਦੀ ਹੈ ਜੋ ਕਿ ਕਨੇਡਾ ਵਿਚ ਰਹਿੰਦੇ
ਨੇ। ਮੇਰੀ ਇਹਨਾਂ ਨਾਲ ਪਹਿਲੀ ਵਾਰ ਮੁਲਾਕਾਤ ਅੱਜ ਤੋਂ ਕੋਈ 3-4 ਸਾਲ
ਪਹਿਲਾਂ ਹੋਈ ਸੀ ਜਦੋਂ ਇਹ ਗੁਰਦੁਆਰਾ ਸ਼ਰਲੀ ਰੋਡ ਕਥਾ ਕਰਣ ਆਏ ਸਨ
(ਇਹ ਉਹੀ ਗੁਰਦੁਆਰਾ ਜਿਹਦੇ ਪ੍ਰਬੰਧਕ ਅੱਜ
ਕੱਲ "ਅਪਗ੍ਰੇਡ"
ਹੋ ਗਏ ਨੇ ਤੇ ਗੁਰੂ ਪਾਤਿਸਾਹ ਦੀ ਨਿਰਾਦਰੀ ਕਰ ਰਹੇ ਨੇ)।
ਵੀਰ ਲਖਬੀਰ ਸਿੰਘ ਨਾਲ
ਹੋਈਆਂ ਗਲਾਂ-ਬਾਤਾਂ ਰਾਹੀਂ ਹੇਠਲੀਆਂ ਗੱਲਾਂ ਉਹਨਾਂ ਆਪ ਹੀ ਦੱਸੀਆਂ:
-
ਉਹਨਾਂ ਗੁਰਮਤਿ ਦੀ ਕਥਾ ਕਰਨੀ ਤਕਰੀਬਨ 1997
ਦੇ ਨੇੜੇ ਅਰੰਭੀ ਅਤੇ ਇਸਦੀ ਕਿਸੇ ਕੋਲੋਂ ਸਿਖਿਆ ਨਹੀਂ ਲਈ।
-
2013-14 ਵਿਚ ਉਹ ਪ੍ਰੋ. ਦਰਸ਼ਨ ਸਿੰਘ ਵਲੋਂ
ਕੈਨੇਡਾ ਵਿਚ ਚਲਾਈ ਜਾ ਰਹੀ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਚ
ਗੁਰਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਸਨ, ਜਦੋਂ ਪ੍ਰੋ ਸਾਹਿਬ
ਆਪ ਕਨੇਡਾ ਵਿਚ ਨਹੀਂ ਸਨ ਹੁੰਦੇ।
-
ਨਿਊਜ਼ੀਲੈਂਡ ਵਿਚ ਉਹ ਤਕਰੀਬਨ 1997 ਤੋਂ ਹੀ ਆ
ਰਹੇ ਸਨ ਤੇ ਆ ਵੀ ਇਕੋ ਧੜੇ ਕੋਲ ਹੀ ਰਹੇ ਸਨ।
-
ਕਿਸੇ ਤਰ੍ਹਾਂ ਦੇ ਮਤਭੇਦਾਂ ਕਰਕੇ ਪ੍ਰੋ.
ਦਰਸ਼ਨ ਸਿੰਘ ਨੇ ਅਤੇ ਇਹਨਾਂ ਨੇ 2015 ਵਿਚ ਆਪਸੀ ਨਾਤਾ ਤੋੜ ਲਿਆ।
-
ਇਸ ਤੋਂ ਇਲਾਵਾ ਜਿਹੜੀ ਗੱਲ ਬੜੀ ਵਧੀਆ ਹੈ ਉਹ
ਇਹ ਹੈ ਕਿ ਇਹਨਾਂ ਦਾ ਬੇਟਾ ਅਜੇ ਸਕੂਲੇ ਹੀ ਪੜ੍ਹਦਾ ਸੀ, ਜਦੋਂ
ਉਹਨੇ ਇਕ ਦੋ ਵਿਸ਼ਿਆਂ ਤੇ ਬੜੇ ਡੂੰਘੇ ਲੇਖ ਲਿਖੇ ਜਿਹੜੇ ਪੜ੍ਹ
ਕੇ ਇਕ ਸਿੱਖ ਕੌਮੀ ਭਵਿੱਖ ਬਾਰੇ ਆਸਵੰਦ ਹੋਏ ਬਿਨਾਂ ਨਹੀਂ ਰਹਿ
ਸਕਦਾ।
ਮਸਲਾ ਇਹ:
-
ਇਹਨਾਂ ਨੂੰ ਜਿਨਾਂ ਕੁ ਮੈਂ ਜਾਣਦਾ ਹਾਂ ਉਸ
ਵਿਚ ਗਿਰਾਵਟ ਦਾ ਰੁਝਾਨ ਉਦੋਂ ਮਹਿਸੂਸ ਹੋਣ ਲੱਗਾ ਜਦੋਂ
ਮਾਰਚ-ਅਪ੍ਰੈਲ 2017 ਵਿਚ ਇਹ ਆਪਣੀ ਪਤਨੀ ਅਤੇ ਮੁੰਡੇ ਨਾਲ
ਗੁਰੂ-ਦੋਖੀ ਹਰਨੇਕ ਸਿੰਘ ਦੇ ਸੱਦੇ ਤੇ ਉਸਦੇ ਗੁਰਦੁਆਰੇ ਕਥਾ
ਕਰਣ ਆਏ।
-
ਵਾਪਸ ਕਨੇਡਾ ਜਾਣ ਦੇ ਕੁਝ ਚਿਰ ਬਾਦ ਇਹਨਾਂ
ਰੇਡਿਓ ਵਿਰਸਾ ਤੇ ਹਰਨੇਕ ਦੇ ਪ੍ਰੋਗਰਾਮ ਵਿਚ ਹਰ ਐਤਵਾਰ ਨੂੰ
ਸੂਰਜ ਪ੍ਰਕਾਸ਼ ਗ੍ਰੰਥ ਤੇ ਅੱਧੇ-ਪੌਣੇ ਘੰਟੇ ਦੀ ਸ਼ਮੂਲੀਅਤ ਕਰਨੀ
ਅਰੰਭ ਕੀਤੀ ਜਿਹੜੀ ਹੈਰਾਨੀ ਦਾ ਸਬੱਬ ਸੀ ਕਿ ਅਜਿਹੇ ਘਟੀਆ ਬੰਦੇ
ਦੀਆਂ ਅੱਤ ਘਟੀਆ ਗੱਲਾਂ ਨਾਲ ਸਾਂਝ ਇਵੇਂ ਕਿਉਂ ਬਣ ਰਹੀ ਹੈ? ਪਰ
ਕਿਉਂਕਿ ਮੁੱਦਾ ਗੁਰਮਤਿ-ਵਿਰੋਧੀ ਲਿਖਤਾਂ ਦਾ ਸੀ ਇਸ ਕਰਕੇ ਲੱਗਾ
ਕਿ ਖੌਰੇ ਵੱਡੇ ਟੀਚੇ ਲਈ ਦੋਸ਼ਾਂ ਨੂੰ ਅਣਗੌਲਾ ਕਰ ਰਹੇ ਨੇ।
-
ਫਿਰ ਹੌਲੀ ਹੌਲੀ ਦੋਸਤਾਂ ਮਿਤਰਾਂ ਨੇ ਵੀਰ
ਲਖਬੀਰ ਸਿੰਘ ਦੀਆਂ ਰੇਡਿਓ ਤੇ ਕਹੀਆਂ ਜਾਂਦੀਆਂ ਗੱਲਾਂ ਸਾਂਝੀਆਂ
ਕਰਨੀਆਂ ਅਰੰਭ ਦਿਤੀਆਂ। ਕੁੱਝ ਕਹਿਣ ਇਹ ਗੱਲਾਂ ਪਹਿਲਾਂ ਕਦੇ
ਸੁਣੀਆਂ ਨਹੀਂ ਸੀ। ਜਿਹਨਾਂ ਪਹਿਲਾਂ ਇਹ ਗੱਲਾਂ ਪੜ੍ਹੀਆਂ ਅਤੇ
ਘੋਖੀਆਂ ਵੀ ਸਨ, ਉਹਨਾਂ ਵਿਚੋਂ ਇਕ ਬਜੁਰਗ ਕਹਿੰਦੇ ਕਿ "ਲੱਗਦਾ
ਲਖਬੀਰ ਸਿੰਘ ਨੂੰ ਭੁਲੇਖਾ ਪੈ ਗਿਆ ਕਿ ਜਦੋਂ ਇਹਦੀ ਅੱਖ ਖੁਲ੍ਹੀ
ਉਦੋਂ ਹੀ ਸਵੇਰ ਹੋਈ ਆ"। ਉਹਨਾਂ ਡਾ ਕਿਰਪਾਲ ਸਿੰਘ ਵਲੋਂ
ਸੰਪਾਦਤ ਸੂਰਜ ਪ੍ਰਕਾਸ਼ ਦਾ ਹਵਾਲਾ ਵੀ ਦਿਤਾ ਕਿ "ਸੰਪਾਦਨਾ ਦਾ
ਕੰਮ ਤਾਂ ਕਈ ਦਹਾਕਿਆਂ ਦਾ ਹੋ ਰਿਹਾ ਹੈ ਤੇ ਕਰ ਵੀ ਰਹੇ ਨੇ ਉੱਘੇ
ਸਿੱਖ ਇਤਿਹਾਸਕਾਰ ਅਤੇ ਗੁਰਮਤਿ ਦੇ ਜਾਣੂ ਬੰਦੇ। ਜੇਕਰ ਇਹਨਾਂ
ਨੀਮ-ਹਕੀਮਾਂ ਨੂੰ ਨਹੀਂ ਪਤਾ ਤਾਂ ਕਸੂਰ ਕਿਸਦਾ ਹੈ?"
-
ਫਿਰ ਜਦੋਂ ਅਜਿਹੇ ਬਿਆਨ ਆਉਣ ਲੱਗੇ ਕਿ "ਫਲਾਂ
ਕਿਉਂ ਨਹੀਂ ਬੋਲਦਾ ਇਸ ਗ੍ਰੰਥ ਬਾਰੇ" ਜਾਂ "ਫਲਾਂ ਨੂੰ ਕਹੋ
ਸੂਰਜ ਪ੍ਰਕਾਸ਼ ਦੀ ਨਿਖੇਧੀ ਕਰੇ" ਜਾਂ "ਸੂਰਜ ਪ੍ਰਕਾਸ਼ ਨੂੰ ਮੁਢੋਂ
ਰੱਦ ਕਰੋ" ਤਾਂ ਮੈਂ ਸੋਚਣ ਲਈ ਮਜਬੂਰ ਹੋ ਗਿਆ ਕਿ ਇਹ ਬਿਆਨ
ਮੂਰਖਤਾ ਵਿਚੋਂ ਨਿਕਲ ਰਹੇ ਨੇ ਜਾਂ ਬਈਮਾਨੀ ਵਿਚੋਂ। ਇਹ ਗੱਲ ਉਦੋਂ
ਯਕੀਨੀ ਹੋ ਗਈ ਕਿ ਇਹ ਬਈਮਾਨੀ ਹੈ ਜਦੋਂ ਇਹ ਬਿਆਨ ਆਇਆ ਕਿ "ਸਿੱਖਾਂ
ਨੂੰ ਇਤਿਹਾਸ ਸਾਰਾ ਹੀ ਮੁਢੋਂ ਰੱਦ ਕਰ ਦੇਣਾ ਚਾਹੀਦਾ ਹੈ ਤੇ
ਸਿਰਫ ਗੁਰੂ ਗ੍ਰੰਥ ਸਾਹਿਬ ਹੀ ਪੜ੍ਹਨਾ ਚਾਹੀਦਾ ਹੈ"।
ਕੁੱਝ ਸਵਾਲ:
ਇਸ ਬਾਬਤ ਵੀਰ
ਲਖਬੀਰ ਸਿੰਘ ਨੂੰ ਕੁਝ ਸਵਾਲ ਨੇ:
1) ਕੀ ਅਜੇ ਤੱਕ ਜਿੰਨੀ ਕਥਾ ਤੁਸੀਂ ਕੀਤੀ
ਹੈ ਉਹਦੇ ਵਿਚ ਇਤਿਹਾਸਕ ਹਵਾਲੇ ਤੁਸੀਂ ਸੁਣੇ ਸੁਣਾਏ ਹੀ ਦਈ ਗਏ
ਹੋ ਜਾਂ ਇਤਿਹਾਸਕ ਸ੍ਰੋਤ ਆਪ ਪੜ੍ਹੇ ਸਨ?
2) ਇਹਨਾਂ ਵਿਚੋਂ ਕਿਹੜੇ ਹਵਾਲੇ ਤੁਹਾਨੂੰ
ਪਤਾ ਸੀ ਕਿ ਸੂਰਜ ਪ੍ਰਕਾਸ਼ ਵਿਚੋਂ ਹਨ ਤੇ ਕਿਹੜੇ ਅਣਜਾਣੇ ਵਿਚ
ਹੀ ਦਿੰਦੇ ਰਹੇ ਹੋ?
3) ਕੀ ਹਰਨੇਕ ਅਤੇ ਇਸਦੇ ਪ੍ਰੇਮੀਆਂ ਵਲੋਂ
ਗੁਰੂ-ਪਾਤਿਸਾਹੀਆਂ ਦੀ ਕੀਤੀ ਜਾ ਰਹੀ ਨਿਰਾਦਰੀ ਵਿਚ ਤੁਹਾਡੀ
ਸਹਿਮਤੀ ਹੈ?
4) ਹਰਨੇਕ ਅਤੇ ਇਸਦੇ ਪ੍ਰੇਮੀਆਂ ਵਲੋਂ
ਗਾਲ੍ਹੀ-ਗਲੌਚ ਨਾਲ ਜਿਹੜੀ ਗਿਰਾਵਟ ਸਿੱਖਾਂ ਵਿਚਲੇ
ਆਪਸੀ-ਵਿਚਾਰ-ਵਟਾਂਦਰੇ ਵਿਚ ਲਿਆਂਦੀ ਜਾ ਰਹੀ ਹੈ ਕੀ ਉਸ ਵਿਚ
ਤੁਹਾਡੀ ਸਹਿਮਤੀ ਹੈ?
5) ਕੀ ਗੁਰਮਤਿ ਦੇ ਕਥਾਕਾਰਾਂ ਨੂੰ "ਮੰਗਖਾਣੇ"
ਤੇ ਹੋਰ ਭੱਦੇ ਨਾਵਾਂ ਨਾਲ ਸੰਬੋਧਨ ਹੋਣ ਵਾਲਿਆਂ ਨੂੰ ਤੁਸੀਂ ਸਹੀ
ਸਮਝਦੇ ਹੋ? ਜੇਕਰ ਨਹੀਂ ਤਾਂ ਉਹਨਾਂ ਨਾਲ ਸਾਂਝ ਕਿਉਂ?
ਜੇਕਰ ਹਾਂ, ਤਾਂ ਕੀ ਤੁਹਾਨੂੰ
ਮੰਗਖਾਣੇ ਕਿਹਾ ਜਾਵੇ?
ਵੀਰ ਲਖਬੀਰ ਸਿੰਘ ਜੀਓ, ਸਵਾਲ ਤਾਂ ਹੋਰ ਵੀ
ਬਹੁਤ ਨੇ, ਪਰ ਫਿਲਹਾਲ ਇਹਨਾਂ ਤੇ ਹੀ ਗੁਰੂ ਦੇ ਸਿੱਖਾਂ ਵਾਂਗ ਗੁਰਮਤਿ
ਦੇ ਦਾਇਰੇ ਅੰਦਰ ਰਹਿ ਕੇ ਵਿਚਾਰਾਂ ਕਰ ਲਈਏ ਤਾਂ ਸਾਡੇ ਸਾਰਿਆਂ ਲਈ
ਲਾਹੇਵੰਦ ਹੈ। ਆਸ ਇਹ ਕਰਦਾ ਹਾਂ ਕਿ ਤੁਸੀਂ
ਹਰਨੇਕ ਵਰਗੇ ਨਿਹਾਇਤ ਘਟੀਆ ਬੰਦੇ ਨੂੰ ਜਾਂ ਉਸਦੇ ਉਸ ਤੋਂ ਵੱਧੇਰੇ
ਘਟੀਆ ਪਿਛਲਗਾਂ ਨੂੰ ਤੁਹਾਡੇ ਵਲੋਂ ਬੋਲਣ ਦਾ ਹੱਕ ਨਹੀਂ ਦਵੋਗੇ।