ਕਲ੍ਹ
ਤਕ ਜਦ ਭਾਈ ਰਣਜੀਤ ਸਿੰਘ ਇਨ੍ਹਾਂ
ਧੂਤਿਆਂ ਦੀ ਬੋਲੀ ਬੋਲਦਾ ਸੀ, ਕੱਚੀ ਧਾਰਨਾਵਾਂ ਲਾਉਂਦਾ ਸੀ, ਕਚੀ
ਬਾਣੀ ਪੜਦਾ ਸੀ, ਤਾਂ ਓਹ ਇਨ੍ਹਾਂ ਲਈ ਸੰਤ ਸੀ...... ਅੱਜ ਅਗਰ ਭਾਈ
ਰਣਜੀਤ ਸਿੰਘ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਨੂੰ
ਵਿਚਾਰ ਕੇ, ਵਧੇਰੀ ਸਟੱਡੀ ਕਰ ਕੇ ਗੁਰਬਾਣੀ ਦੇ ਗੁਰਮਤਿ ਅਨੁਸਾਰੀ ਸਹੀ
ਅਰਥ ਸਮਝ ਕੇ ਅਗੇ ਪ੍ਰਚਾਰ ਕਰਦਾ ਹੈ ਤੇ ਧੂਤੇ ਗੁੰਡਾ ਬਿਰਗੇਡ ਉਸ ਦੇ
ਧੁਆਲੇ ਹੋਣ ਨੂੰ ਫਿਰੀ ਹੈ।
ਭਾਈ ਰਣਜੀਤ ਸਿੰਘ ਨੂੰ ਚਾਹੀਦਾ ਕੀ ਇਨ੍ਹਾਂ
ਧੂਤਿਆਂ ਦੀ ਗੁੰਡਾ ਬਿਰਗੇਡ ਨੂੰ ਠੱਲ ਪਾਉਣ ਲਈ ਇਹਨਾਂ ਦੇ ਮੋਹਰੇ ਵੀ
ਡਾਂਗਾ ਸੋਟਿਆਂ ਵਾਲੇ ਨਿਧੜਕ ਯੋਧੇ ਖੜੇ ਕਰਣ ਤਾਂ ਜੋ ਇਹਨਾਂ ਦੀ
ਗੁੰਡਾਗਰਦੀ ਨੂੰ ਠੱਲ ਪਾਈ ਜਾਵੇ।
ਦੂਜੀ ਗਲ ਹੈ
ਹਰ ਕੋਈ ਜਾਗਰੂਕ ਆਪ ਜੀ ਦਾ ਬਹੁਤ ਸਤਕਾਰ ਕਰਦਾ ਹੈ ਕਿ ਤੁਸੀਂ
ਸਚੁ ਤੇ ਪਹਿਰਾ ਦਿੰਦੇ ਹੋ, ਤੁਸੀਂ ਇਕ ਅਨੋਖੀ ਜਾਗਰਿਤੀ ਲਿਆਂਦੀ ਹੈ।
ਬਸ ਹੁਣ ਇਕ ਉਮੀਦ ਹੈ ਕਿ ਤੁਸੀਂ ਪੂਰੀ ਦ੍ਰਿੜਤਾ ਨਾਲ ਕੌਮ ਨੂੰ ਇਹਨਾ
ਅਨਮਤੀ ਗ੍ਰੰਥਾਂ ਤੋਂ ਵੀ ਜਾਣੂ ਕਰਵਾਓਗੇ ਖਾਸ ਕਰਕੇ ਦਸਮ ਗ੍ਰੰਥ (ਬਚਿਤ੍ਰ
ਨਾਟਕ) ਵਾਰੇ ਕਿਉਂਕਿ ਅੱਜ ਇਸੇ ਗ੍ਰੰਥ ਨੂੰ ਗੁਰੂ ਸਾਹਿਬ ਦੇ ਬਰਾਬਰ
ਸ਼ਰੀਕ ਵਜੋਂ ਬਿਠਾਇਆ ਜਾ ਰਿਹਾ ਹੈ। ਸਾਡੀ ਉਮੀਦ ਉਤੇ ਪਾਣੀਂ ਨਾ ਫੇਰਨਾ
ਜੀ।
ਤੀਜੀ ਗੱਲ
ਗੁੰਡਾ ਬਿਰਗੇਡ ਦੀ ਵਿਚਾਰ ਕਰਣ ਦੀ ਨਿਤੀ ਸ਼ੁਰੂ ਤੋਂ ਹੀ ਏਹੋ ਜਹੀ ਹੈ
ਜਿਵੇਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨਾਲ ਕਰਣ ਨੂੰ ਉਤਾਵਲੇ ਹੋਏ
ਮੂਰਖ ਟੋਲੇ ਦੀ ਹੈ ਪ੍ਰੋ. ਦਰਸ਼ਨ ਸਿੰਘ ਦੇ ਸਮਾਗਮਾਂ ਵਿਚ ਵੀ ਖਲਲ
ਪਾਉਣ ਦੀ ਕੋਸ਼ਿਸ ਕੀਤੀ ਟੋਰੰਟੋ ਵਿੱਚ ਪ੍ਰੋ. ਘੱਗਾ ਦਾ ਵਿਰੋਧ ਕਰਣ
ਲਈ ਸਿਰ ਪੜਵਾਏ ਤਲਵਾਰਾਂ ਚੱਲੀਆਂ, ਅਜੇ ਹੁਣੇ ਪਿੱਛੇ ਜਿਹੇ ਹੀ ਘੱਗਾ
ਜੀ ਦੀ ਪੱਗ ਵੀ ਲਾਹੀ ਗਈ । ਕਿਰਪਾਨਾਂ ਚੱਕ ਕੇ ਵਿਚਾਰ ਕਰਣ ਦੀ ਵਿਧੀ
ਨੂੰ ਬਹੁਤ ਕਾਰਗਾਰ ਸਮਝਦੇ ਹਨ ਕਿਉਂਕਿ ਇਹਨਾਂ ਨੂੰ ਪਿੱਛੇ ਸਰਕਾਰਾਂ
ਦਾ ਹੱਥ ਹੈ ਤੇ ਵਿਚਾਰਾ ਗੁਰਸਿੱਖ ਆਪਣੀਂ ਜਾਨ ਜਾਂ ਆਪਣੇਂ ਪ੍ਰੀਵਾਰ
ਦੀ ਭਲਾਈ ਕਰਕੇ ਇਹਨਾਂ ਗੁੰਡਿਆਂ ਨਾਲ ਟਕਰਾਉਂਣ ਲਈ ਢੈਲਾ ਪੈ ਜਾਂਦਾ
ਹੈ। ਪਰ ਜਿਵੇਂ ਪ੍ਰੋ. ਦਰਸ਼ਨ ਸਿੰਘ ਹੁਰਾਂ ਦੇ ਸਿੱਖ ਲਹਿਰ ਵਿੱਚ ਵੀ
ਇਹੀ ਵਿਧੀ ਅਪਣਾਈ ਗਈ, ਪਰ ਅੱਗੋਂ ਜਵਾਬ ਠੋਕਵਾਂ ਮਿਲਿਆ ਤੇ ਚੁੱਪ
ਕਰਕੇ ਬੈਠ ਗਏ।
ਦੂਜੇ ਪਾਸੇ ਗੁੰਡਿਆਂ
ਦਾ ਪ੍ਰਧਾਨ ਧੁੰਮਾ ਵੀ ਹਰ ਇਕ ਨੂੰ ਛਬੀਲਾਂ ਲਾਉਣ ਦੀਆਂ ਧਮਕੀਆਂ
ਦਿੰਦਾ ਹੈ ਪਿੱਛੇ ਜਹੇ ਅਜਿਹੀ ਹੀ ਇਕ ਛਬੀਲ ਲਾ ਕੇ ਦੋ
ਬੱਚਿਆਂ ਦੇ ਸਿਰ ਤੋਂ ਇਕ ਪਿਓ ਦਾ ਆਸਰਾ ਚੱਕ ਤਾ ਇਹਨਾਂ ਦੀ ਏਨੀ
ਹੋਸਲੇ ਬੁਲੰਦੀ ਵਾਲੀ ਗੁੰਡਾਗਰਦੀ ਤੋਂ ਸਾਫ ਜਾਹਰ ਹੈ ਕਿ ਪਿੱਛੇ
ਸਰਕਾਰ ਦਾ ਵੀ ਮਿਲਵਾ ਹੱਥ ਹੈ, ਜਿਵੇਂ ਤਾਜਾ ਹੀ ਮਿਸਾਲ ਹੈ ਆਪੂੰ ਬਣੇਂ
ਜੱਥੇਦਾਰ ਅਜਨਾਲਾ ਆਪਣੀ ਗੁੰਡਾ ਪਾਰਟੀ ਲੈ ਕੇ ਰਣਜੀਤ ਸਿੰਘ ਢੱਡਰੀਆਂ
ਵਾਲੇ ਦੇ ਗੁਰਦੁਆਰਾ ਪ੍ਰਮੇਸਰ ਦੁਆਰ ਸਾਹਮਣੇ ਕਿਰਪਾਨਾਂ ਗੰਡਾਸਿਆਂ
ਵਾਲਾ ਧਰਨਾ ਲਾਈ ਬੈਠਾ ਰਿਹਾ, ਕਿ ਵਿਚਾਰ ਕਰਣ ਆਇਆ ਹਾਂ।
ਸਚੁ ਦੀ ਵਿਚਾਰਧਾਰਾ
ਨੂੰ ਦਬਾਉਣ ਲਈ ਹਰ ਸੰਭਵ ਯਤਨ ਵਿਚ ਮਾਹਿਰ ਪਾਂਡੇ ਦੀ ਏਹ ਵਿਧੀ ਬਹੁਤ
ਕਾਰਗਰ ਹੈ ਸ਼ੁਰੂ ਤੋਂ ਹੀ ਸਾਡੇ ਗੁਰੂਆਂ ਵੇਲੇ ਵੀ ਪਾਂਡਾ ਏਹੋ
ਹਥਿਆਰ ਵਰਤਦਾ ਰਿਹਾ ਪਰ ਜਦੋਂ ਪਤਾ ਲੱਗਾ ਕਿ ਅੱਗੋਂ ਵੀ ਹੁਣ ਗੁਰੂ
ਨੇ ਤਲਵਾਰ ਚੁੱਕ ਲਈ ਹੈ ਤੇ ਪਾਂਡੇ ਨੂੰ ਭੱਜਦੇ ਨੂੰ ਰਾਹ ਨਾ ਲੱਭਾ,
ਮੁੜ ਮੌਕੇ ਦੀ ਸਰਕਾਰ ਅੱਗੇ ਲਿਲਕੜੀਆਂ ਕੱਢਣ ਚਲਾ ਗਿਆ।
ਗੁਰੂ ਦੇ ਪਿਆਰੇ
ਸਿੱਖੋ ਜੇਕਰ ਗੁਰੂ ਦੀ ਅੰਮ੍ਰਿਤਮਈ ਵਿਚਾਰਧਾਰਾ ਬਚਾਉਣੀ ਹੈ ਤੇ ਪਾਂਡੇ
ਦਾ ਡੱਟ ਕੇ ਮੁਕਾਬਲਾ ਕਰਣਾਂ ਪੈਣਾਂ ਹੈ, ਹੰਕਾਰ ਦਾ ਮਾਰਿਆ
ਪੰਡੀਆ ਸਹਿਜ ਤੇ ਪਿਆਰ ਦੀ ਭਾਸ਼ਾ ਨਹੀਂ ਸਮਝਦਾ ਤੁਹਾਨੂੰ ਜਹਰੀਲੇ ਸੱਪ
ਵਾਂਗ ਜਰੂਰ ਡੰਗਣ ਦੀ ਕੋਸ਼ਿਸ ਕਰੇਗਾ। ਇਸ ਲਈ ਪਹਿਲਾਂ ਤੋਂ ਹੀ ਤਿਆਰ
ਬਰ ਤਿਆਰ ਰਹੋ। ਜੇਕਰ ਤੁਸੀਂ ਵੀ ਵੀਚਾਰ ਦੇ ਨਾਲ ਨਾਲ ਡਾਂਗ ਦੀ
ਮੁਕੰਮਲ ਤਿਆਰੀ ਰੱਖੋਗੇ, ਫਿਰ ਪੰਡੀਏ ਦੀ ਗੁੰਡਾ ਬਿਰਗੇਡ ਤੁਹਾਡੇ ਦਰਾਂ
'ਤੇ ਖੜ ਕੇ ਲਲਕਾਰੇ ਨਹੀਂ ਮਾਰ ਸਕੇਗਾ।