ਅੱਜ ਕੰਮ ਕਾਰ ਦੇ ਦੌਰਾਨ ਅੱਧਾ ਕੁ ਘੰਟਾ ਵਿਹਲ
ਸੀ। ਕਿਸੇ ਚਿੰਤਤ ਸੱਜਣ ਵੱਲੋਂ ਇੱਕ ਆਡਿਉ ਭੇਜੀ ਗਈ ਸੀ,
ਜਿਸ ਵਿੱਚ ਹਿੰਦੂ ਮਿਥਿਹਾਸ ਵਾਂਗ ਆਪਣੇ
ਆਪ ਨੂੰ ਛੱਤੀ ਕਲਾਂ ਸੰਪੂਰਣ ਸਮਝਣ ਵਾਲੇ ਨਿਊਜ਼ੀਲੈਂਡ ਦੇ ਇੱਕ ਨੇਰੇ
ਵਿੱਚ ਕਾਲੀਆਂ ਐਨਕਾਂ ਲਾਉਣ ਵਾਲੇ ਭਰਮਗਿਆਨੀ ਨੇ ਮੈਨੂੰ
"ਫੁਕਰੇ"
ਸ਼ਬਦ ਨਾਲ ਸੰਬੋਧਨ ਕਰਕੇ ਯੂ ਟਿਊਬ 'ਤੇ ਆਡਿਉ ਪਾਈ ਹੈ।
ਮੈਂ ਸਾਰੀ ਆਡਿਉ ਸੁਣੀ ਜਿਸ ਵਿੱਚ ਇਸਨੇ
ਫਿਰ ਆਪਣੀ ਪੁਰਾਣੀ ਆਦਤ ਵਾਂਗ ਬੜੀਆਂ ਪੁੱਗੀਆਂ ਹੋਈਆਂ ਚਵਲਾਂ ਮਾਰੀਆਂ।
ਮੇਰੇ ਸੰਬੰਧ ਵਿੱਚ ਇਹ ਕਹਿੰਦਾ ਹੈ ਕਿ "ਸਰਨਿਆਂ
ਦੀ ਪਹਿਲੀ ਕਮੇਟੀ ਦੌਰਾਨ ਜਾਂ ਜੇ ਉਹ ਦੁਬਾਰਾ ਜਿੱਤ ਜਾਣ ਪ੍ਰਭਦੀਪ
ਸਿੰਘ ਦਾ ਕੇਵਲ ਇੱਕ ਮਿਸ਼ਨ ਹੈ ਕਿ ਨਾਲੇ ਕਥਾ ਨਾਲ ਪੰਜਾਹ ਹਜ਼ਾਰ
ਰੁਪਇਆ ਬਣ ਜਾਵੇ, ਨਾਲੇ ਘਰ ਵਾਲਿਆਂ ਨੂੰ ਮਿਲ ਆਵੇ।"
ਮੈਂ ਪਹਿਲਾਂ ਭੀ ਆਪਣੀ ਆਡਿਉ ਵਿੱਚ ਕਿਹਾ ਸੀ
ਇਲਜ਼ਾਮਾਂ ਦੀ ਵਹੀਆਂ (ਇਲਹਾਮ) ਨਹੀਂ
ਉੱਤਰਦੀਆਂ।
ਸਰਨੇ ਅੱਜ ਭੀ ਜਿਉਂਦੇ ਜਾਗਦੇ ਹਨ। ਦੂਜਿਆਂ ਨੂੰ ਹਰਾਮਦਾ ਕਹਿਣ ਵਾਲਾ
ਜੇ ਇਹ ਆਪ ਸਕੇ ਦਾ ਹੈ, ਤਾਂ ਇਸ ਗੱਲ ਨੂੰ ਤਸਦੀਕ ਕਰੇ ਅਤੇ ਨਾਲ
ਸਬੂਤ ਪੇਸ਼ ਕਰੇ, ਕਿਉਂਕਿ ਜੇ ਪੈਸੇ ਕਮੇਟੀ ਵੱਲੋਂ ਦਿੱਤੇ ਗਏ ਹਨ,
ਤਾਂ ਉਸਦੀ ਕੋਈ ਨਾ ਕੋਈ ਪਰਚੀ ਕੱਟੀ ਹੋਵੇਗੀ, ਜਾਂ ਕੋਈ ਚੈਕ ਹੋਵੇ।
ਕੁਝ ਭੀ ਹੋਵੇ ਆਪਣੇ ਆਪ ਨੂੰ ਸੱਚਾ ਸਿੱਧ
ਕਰਨ ਲਈ ਸਬੂਤ ਪੇਸ਼ ਕਰੇ, ਜੇ ਨਹੀਂ ਤਾਂ ਆਪਣੀਆਂ ਚਵਲ਼ਾਂ ਦੀ ਸਾਰੀ
ਕੌਮ ਤੋਂ ਮੁਆਫੀ ਮੰਗੇ, ਜੋ ਇਸਨੇ ਪਹਿਲਾਂ ਭੀ ਅਣਗਿਣਤ ਮਾਰੀਆਂ ਹਨ।
ਹੈ ਮੰਜੂਰ ?
ਬਾਕੀ ਫੁਕਰਾ ਕੌਣ ਹੁੰਦਾ ?
ਬੱਸ ਸੰਖੇਪ ਵਿੱਚ ਕਹਿਣਾ ਚਾਹਾਂਗਾ
ਕਿ ਜੋ ਅਸ਼ਲੀਅਤ ਤੋਂ ਕੋਹਾਂ ਦੂਰ
ਹੋਵੇ, ਜੋ ਨਾ ਹੋਵੇ ਉਹ ਬਣਨ ਦੀ ਬਨਾਵਟੀ ਜਿਹੀ
ਕੋਸ਼ਿਸ਼ ਕਰਦਾ ਰਹੇ।
ਬੱਸ ਇਹ ਨਾਲ ਦਿੱਤੀ ਤਸਵੀਰ ਜੋ ਇਸਨੇ ਆਪਣੀ
ਫੇਸਬੁੱਕ 'ਤੇ ਪ੍ਰੋਫ਼ਾਇਲ ਪਿਕਚਰ ਦੇ ਰੂਪ ਵਿੱਚ ਪਿੱਛੇ ਜਿਹੇ ਹੀ ਲਾਈ
ਸੀ, ਆਪ ਹੀ ਬਿਆਨ ਕਰ ਰਹੀ ਹੈ,
ਇਸਦੀ ਫੁਕਰਾਪੰਥੀ ਹਰਕਤ
ਨੂੰ।
ਧਿਆਨ ਨਾਲ ਦੇਖੋ ਕਿ ਮਸ਼ਹੂਰ ਹੋਣ ਦੀ ਇਸਦੀ ਭੁੱਖ ਅਤੇ ਲਾਲਸਾ
ਕਿਵੇ ਸੱਤਵੇਂ ਅਸਮਾਨ 'ਤੇ ਚੜੀ ਹੈ। ਦੁਨੀਆਂ ਦੇ ਮਸ਼ਹੂਰ ਚੈਨਲਾਂ ਦੇ
ਮਾਇਕ ਤਿਆਰ ਕਰਕੇ, ਇੱਕ ਨਕਲੀ ਤਸਵੀਰ ਤਿਆਰ ਕਰਨੀ ਅਤੇ ਪੇਸ਼ ਕਰਨਾ ਕਿ
ਸਾਰੀ ਦੁਨੀਆਂ ਦਾ ਮੀਡਿਆ ਇਸ ਚਵਲ਼-ਏ-ਕੌਮ ਦੀਆਂ ਚਵਲ਼ਾਂ ਸੁਣਨ ਲਈ
ਪਹੁੰਚਿਆ ਹੋਇਆ ਹੈ।
ਕੀ ਇਸਤੋਂ ਭੀ ਵਧੀਆ ਫੁਕਰੇ ਹੋਣ ਦੇ ਮਿਸਾਲ ਸਾਨੂੰ ਲੱਭੇਗੀ?