Share on Facebook

Main News Page

ਸਿੰਘ ਸਭਾ ਸਾਉਥਹਾਲ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਨੇੜੇ ਹੋਣ 'ਤੇ ਝੂਠ ਦਾ ਪ੍ਰਚਾਰ ਸ਼ੁਰੂ
-: ਟਾਈਗਰ ਜਥਾ ਯੂਕੇ

ਸਿੰਘ ਸਭਾ ਸਾਉਥਹਾਲ ਯੂਰਪ ਦੀ ਸਭ ਤੋਂ ਵੱਡੀ ਸੰਸਥਾ ਮੰਨੀ ਜਾਂਦੀ ਹੈ। ਇਥੋ ਦੇ ਪ੍ਰਬੰਧ 'ਤੇ ਕਾਬਜ ਹੋਣ ਲਈ ਸਭ ਦਾ ਮਨ ਲੋਚਦਾ ਹੈ। ਚੋਣਾਂ ਤੋਂ ਤਿੰਨ ਚਾਰ ਹਫਤੇ ਪਹਿਲਾਂ ਦੂਸ਼ਣਬਾਜੀ ਦਾ ਬਜਾਰ ਗਰਮਾ ਜਾਂਦਾ ਹੈ। ਫਿਰ ਸਾਰੇ ਇੱਕ ਦੂਜੇ ਦੇ ਭੇਦ ਖੋਲਦੇ ਹਨ, ਕਿਉਂਕਿ ਤਕਰੀਬਨ ੯੦% ਪ੍ਰਬੰਧਿਕ ਦਾਗੀ ਹੁੰਦੇ ਹਨ, ਇਸ ਲਈ ਬਿਨਾ ਨਾਵਾਂ ਦੇ ਛੋਟੇ -ਛੋਟੇ ਟੋਟਕੇ ਜਹੇ ਲਿਖ ਕੇ Whatsapp ਅਤੇ Facebook ਦੇ ਮਾਧਿਅਮ ਰਾਹੀਂ ਇੱਕ ਦੂਜੇ ਦੇ ਖਿਲਾਫ਼ ਵਿਸ਼ ਘੋਲਦੇ ਰਹਿੰਦੇ ਹਨ।

ਸਾਡੀ ਕੋਸਿਸ਼ ਇਹ ਹੁੰਦੀ ਹੈ ਨਾਨਕ ਪੰਥ ਵਿਰੋਧੀ, ਹਰ ਉਸ ਅਨਸਰ ਨੂੰ ਸੰਗਤ ਵਿੱਚ ਜੁਆਬਦੇਹ ਬਣਾਇਆ ਜਾਵੇ ਜੋ ਬਾਹਰੀ ਤੌਰ 'ਤੇ ਤਾਂ ਧਾਰਮਿਕ ਲੀਡਰ, ਪ੍ਰਚਾਰਕ ਜਾਂ ਪ੍ਰਬੰਧਿਕ ਅਖਵਾਉਂਦਾ ਹੋਵੇ, ਪਰ ਅੰਦਰੋਂ ਉਸਦੀ ਤਾਰ ਗੁਰੂਪੰਥ ਵਿਰੋਧੀ ਸ਼ਕਤੀਆਂ ਨਾਲ ਜੁੜਦੀ ਹੋਵੇ।

ਜਿਸਦੀ ਮਿਸਾਲ ਤੁਸੀਂ ਹੇਠਾਂ ਦਿੱਤੀ ਹੋਈ ਗੁਰਮੇਲ ਸਿੰਘ ਮੱਲੀ ਦੀ ਆਡਿਉ ਤੋਂ ਲੈ ਸਕਦੇ ਹੋ, ਜਿਸ ਵਿੱਚ ਅਸੀਂ ਇਸ ਭੱਦਰ ਪੁਰਸ਼ ਨੂੰ ਸਿੰਘਸਭਾ ਦਾ ਪ੍ਰਧਾਨ ਹੋਣ ਦੇ ਨਾਤੇ ਇਸਦੇ ਮੋਦੀ ਦੇ ਸਵਾਗਤੀ ਸਮਾਰੋਹ ਸ਼ਮੂਲੀਅਤ ਬਾਰੇ ਪੁਛਿਆ ਤਾਂ ਮੱਲੀ ਸਾਬ ਫੋਨ ਕੱਟ ਕੇ ਦੌੜ ਗਏ।

ਹਰਜੀਤ ਸਿੰਘ ਸਰਪੰਚ ਅਤੇ ਰਣਧੀਰ ਸਿੰਘ ਦੀਆਂ ਜੱਬਲੀਆਂ ਦੀ ਲੀਕ ਹੋਈ ਆਡਿਉ ਨੂੰ ਭੀ ਪੰਥ ਦੀ ਕਚਹਿਰੀ ਵਿੱਚ ਲਿਆਉਣ ਦਾ ਸਾਨੂੰ ਹੀ ਸੁਭਾਗ ਪ੍ਰਾਪਤ ਹੋਇਆ ਅਤੇ ਜੋ ਭੀ ਕੀਤਾ ਤੱਥਾ ਸਾਹਿਤ ਆਪਣੇ ਨਾਮ ਹੇਠ ਕੀਤਾ।

ਪਰ ਹੈਰਾਨੀ ਇਸ ਗੱਲ ਦੀ ਹੋ ਰਹੀ ਹੈ ਕਿ ਅੱਜ ਇਹ ਪ੍ਰਬੰਧਿਕ ਇੱਕ-ਦੂਜੇ ਦੀਆਂ ਕਰਤੂਤਾਂ ਨੂੰ ਸਾਹਮਣੇ ਲਿਆਉਣ ਲਈ ਟਾਈਗਰ ਜਥੇ ਦੇ ਲੋਗੋ ਅਤੇ ਨਾਮ ਦੀ ਦੁਰਵਰਤੋਂ ਕਰ ਰਹੇ ਹਨ। ਖਾਲਸਾ ਨਿਊਜ਼ ਤੇ ਪਾਈ ਗਈ ਨਿਊਜ਼ ਭੀ ਟਾਈਗਰ ਜਥੇ ਵੱਲੋਂ ਜਾਰੀ ਨਹੀਂ ਕੀਤੀ ਗਈ ਸੀ, ਸਗੋਂ ਟਾਇਗਰ ਜਥੇ ਦੇ ਨਾਮ ਹੇਠ ਖਾਲਸਾ ਨਿਊਜ਼ ਨੂੰ Whatsapp ਦੇ ਮਾਧਿਅਮ ਰਾਹੀਂ ਭੇਜੀ ਗਈ ਅਤੇ ਸੰਪਾਦਕ ਜੋ ਰੋਜ਼ਾਨਾ ਸਾਡੇ ਵੱਲੋਂ ਭੇਜੇ ਪ੍ਰੈਸ ਨੋਟ ਛਾਪਦਾ ਹੈ ਉਸ ਨੇ ਸਾਡੇ ਹੀ ਕਿਸੇ ਮੈਂਬਰ ਦੁਆਰਾ ਭੇਜੀ ਸਮਝ ਕੇ ਲਾ ਦਿੱਤੀ ਜੋ ਕਿ ਅਸੀਂ ਅਗਲੇ ਦਿਨ ਹੀ ਉਤਰਵਾ ਦਿੱਤੀ ਸੀ।

👉 ਹੁਣ ਅੱਜ ਮੈਨੂੰ ਇੱਕ ਹੋਰ ਪੋਸਟਰ ਮਿਲਿਆ ਹੈ ਜਿਸ ਵਿੱਚ ਮੱਲੀ ਗਰੁੱਪ ਦੇ 21 ਮੈਂਬਰਾਂ ਦੀਆਂ ਫੋਟੋ ਲਾ ਕੇ ਨਾਲ ਟਾਇਗਰ ਜਥਾ ਅਤੇ ਖਾਲਸਾ ਨਿਊਜ਼ ਦਾ ਲੋਗੋ ਲਗਾ ਕੇ ਵਾਇਰਲ ਕੀਤੀ ਜਾ ਰਹੀ ਹੈ। ਕਿਸੇ ਭੀ ਕਮੇਟੀ ਦੇ ਜਿਸ ਭੀ ਸ਼ੈਤਾਨ ਅਨਸਰ ਦੀ ਇਹ ਕਰਤੂਤ ਹੈ, ਉਸਨੂੰ ਸਖਤ ਤਾੜਨਾ ਕਰਦੇ ਹਾਂ ਕਿ ਉਹ ਐਸੀਆਂ ਹਰਕਤਾਂ ਤੋਂ ਬਾਜ ਆਵੇ ਨਹੀਂ ਤਾਂ ਸਾਨੂੰ ਕੋਈ ਹੋਰ ਪ੍ਰਬੰਧ ਕਰਨਾ ਪਵੇਗਾ।

ਨਾਨਕ ਪੰਥੀ ਹੋਣ ਦੇ ਨਾਤੇ "ਸੁਣਾਇਸੀ ਸਚ ਕੀ ਬੇਲਾ" ਦੇ ਪਾਕ ਬਚਨ ਨੂੰ ਮੁੱਖ ਰੱਖਦਿਆਂ ਹੋਇਆਂ ਟਾਈਗਰ ਜਥੇ ਵੱਲੋਂ ਭੀ ਸਿੰਘਨਾਦ ਰੇਡਿਉ ਦੇ ਮਾਧਿਅਮ ਰਾਹੀਂ ਇਸ ਸ਼ੁੱਕਰਵਾਰ ਇੱਕ ਨਿਰਪੱਖ ਪ੍ਰੋਗਰਾਮ ਉਲੀਕਿਆ ਜਾਵੇਗਾ, ਜਿਸ ਵਿੱਚ ਦੋਵਾਂ ਮੁੱਖ ਪਾਰਟੀਆਂ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਅਤੇ ਨਾਲ ਜੇ ਤੀਜੀ ਪਾਰਟੀ ਜੋ ਕਿ ਅਜੇ ਨਵੀਂ ਹੀ ਹੋਂਦ ਵਿੱਚ ਆਈ ਹੈ, ਉਹ ਭੀ ਜੇ ਭਾਗ ਲੈਣਾ ਚਾਹੁਣ ਤਾਂ ਸਾਡੇ ਨਾਲ ਸੰਪਰਕ ਬਣਾ ਸਕਦੇ ਹਨ। ਸ਼ੇਰ ਗਰੁੱਪ ਦੇ ਉਹ ਪ੍ਰਬੰਧਿਕ ਜਿੰਨਾ ਦੇ ਇਸਤਰੀਆਂ ਦੇ ਨੰਗੇਜ ਕਲੱਬ (ਵੇਸ਼ਵਾ ਗਮਨੀ ਅਖਾੜੇ) ਵਿੱਚ ਸ਼ੇਅਰ ਹਨ, ਉਹਨਾਂ ਨਾਲ ਸਿੱਖ ਕੌਮ ਦੀਆਂ ਰਵਾਇਤਾਂ ਅਨੁਸਾਰ ਗੱਲਬਾਤ ਕੀਤੀ ਜਾਵੇਗੀ।

ਮੋਦੀ ਦੀ ਯੂ.ਕੇ ਫੇਰੀ ਅਤੇ ਪੂਛਾਂ ਵਾਲੇ ਅਖੌਤੀ ਸਿੱਖ
ਹੇਠਾਂ ਦਿੱਤੀ ਹੋਈ ਗੁਰਮੇਲ ਸਿੰਘ ਮੱਲੀ ਦੀ ਆਡਿਉ ਤੋਂ ਲੈ ਸਕਦੇ ਹੋ, ਜਿਸ ਵਿੱਚ ਅਸੀਂ ਇਸ ਭੱਦਰ ਪੁਰਸ਼ ਨੂੰ ਸਿੰਘਸਭਾ ਦਾ ਪ੍ਰਧਾਨ ਹੋਣ ਦੇ ਨਾਤੇ ਇਸਦੇ ਮੋਦੀ ਦੇ ਸਵਾਗਤੀ ਸਮਾਰੋਹ ਸ਼ਮੂਲੀਅਤ ਬਾਰੇ ਪੁਛਿਆ ਤਾਂ ਮੱਲੀ ਸਾਬ ਫੋਨ ਕੱਟ ਕੇ ਦੌੜ ਗਏ। Oct 2, 2015

ਯੂ.ਕੇ. ਦੇ ਗੁਰਦੁਆਰਿਆਂ ਅਤੇ ਜਥੇਬੰਦੀਆਂ ਵਿੱਚ ਧੁੰਮਾ ਦੇ ਫਿੱਟ ਕੀਤੇ ਏਜੈਂਟ
ਅਕਾਲ ਚੈਨਲ ਦਾ ਬੁਲਾਰਾ ਰਘੁਬੀਰ ਸਿੰਘ ਅਤੇ ਹਰਜੀਤ ਸਿੰਘ ਸਰਪੰਚ ਦਾ ਪਰਦਾਫਾਸ਼
29 May 2017 - www.KhalsaNews.org


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top