ਇੱਕ
ਦਿਨ ਬੇਵਕੂਫ਼, ਜ਼ਾਹਿਲ ਅਤੇ ਕਮੀਨਗੀ ਨਾਲ ਭਰੀ ਹੋਈ ਜਿਣਸ ਦੇ ਮਨ ਵਿੱਚ
ਧਿਰ ਬਣਨ ਦੀ ਚਾਹਤ ਪੈਦਾ ਹੋਈ। ਐਸੀ ਚਾਹਤ ਦਾ ਸੰਗਮ ਜਦੋਂ
ਕਾਹਲੀ ਨਾਲ ਹੋ ਜਾਂਦਾ ਹੈ, ਤਾਂ ਇਹ ਹੋਰ ਭੀ ਖਤਰਨਾਕ ਰੂਪ ਧਾਰਨ ਕਰ
ਲੈਂਦੀ ਹੈ। ਜਿਹੋ ਜਹੀ ਕੋਕੋ, ਉਹੋ ਜਹੇ ਕੋਕੋ ਦੇ ਬੱਚੇ ਦੀ ਮੁਹਾਰਨੀ
ਵਾਂਗ ''ਚਵਲਾਂ ਦੇ ਚਵਲ ਯਾਰ''। ਐਸੇ ਹੀ ਇੱਕ ਚਵਲ ਯਾਰ ਨੇ ਮਤਾ
ਪੁਕਾਇਆ ਕਿ ਛੇਤੀ ਮਸ਼ਹੂਰੀ ਖੱਟਣ ਦਾ ਇੱਕੋ ਇੱਕ ਤਰੀਕਾ ਇਹ ਹੈ ਕਿ
ਜਿਹੜਾ ਭੀ ਆਪਣੇ ਤੋਂ ਸਿਆਣਾ ਲੱਗੇ ਉਸਨੂੰ ਹੀ ਗਾਲ਼੍ਹਾਂ ਦੇਣਾ ਸ਼ੁਰੂ
ਕਰ ਦੇਵੋ। ਬੱਸ ! ਫਿਰ ਕੀ ਹੋਣਾ ਸੀ ਸਾਰੇ ਪ੍ਰਚਾਰਕਾਂ ਨੂੰ, ਵਿਦਵਾਨਾਂ
ਨੂੰ, ਪੰਥ ਦਰਦੀਆਂ ਨੂੰ ਹਰ ਰੋਜ ਗਾਲ਼੍ਹਾਂ ! ਗਾਲ਼੍ਹਾਂ ਹੀ ਗਾਲ਼੍ਹਾਂ
! ਰੋਜ਼ਾਨਾ ਦੇ ਅਭਿਆਸ ਨਾਲ ਹੁਣ ਗਾਲ਼੍ਹਾਂ
ਹੀ ਗੱਲਾਂ ਦਾ ਰੂਪ ਲੈ ਚੁੱਕੀਆਂ ਸਨ, ਜਿਵੇਂ ਗੱਲਾਂ ਤੇ ਗਾਲ਼੍ਹਾਂ ਦਾ
ਫਰਕ ਹੀ ਮਿਟ ਗਿਆ ਹੋਵੇ।
ਦੂਜੇ ਪਾਸੇ ਹੁਣ ਜਦੋਂ ਉਹਨਾਂ ਪੰਥ ਦਰਦੀਆਂ
ਦੀ ਗੱਲ ਕਰਦੇ ਹਾਂ ਤਾਂ ਇੱਕ ਗੱਲ ਸਹਿਜੇ ਹੀ ਸਮਝ ਵਿੱਚ ਆ ਜਾਂਦੀ ਹੈ
ਕਿ ਜਿੰਨਾ ਦੀ ਜਿੰਦਗੀ ਦੇ ਟੀਚੇ ਵੱਡੇ ਹੋਣ ਉਹ ਐਸੀ ਕੁੱਤ ਭੁਕਾਈ ਦੀ
ਪ੍ਰਵਾਹ ਨਹੀਂ ਕਰਦੇ, ਸਗੋਂ ਆਪਣੇ ਰਸਤੇ ਚੱਲਦੇ ਰਹਿੰਦੇ ਹਨ।
ਗੁਰੂ ਦੇ ਲਾਲਾਂ ਦਾ ਇਹ ਵਤੀਰਾ ਹੀ ਤਾਂ ਇਸਦੀ
Gradual Suicide
( ਮੱਧਮ ਗਤੀ ਵਿੱਚ ਹੁੰਦੀ ਰੋਜ਼ਾਨਾ ਮੌਤ) ਦਾ ਕਾਰਣ ਬਣਦਾ ਜਾ ਰਿਹਾ
ਸੀ। ਅਜੇ ਆਖਰੀ ਹਥਿਆਰ (ਬ੍ਰਹਮ ਅਸਤਰ)
ਬਾਕੀ ਸੀ, ਉਹ ਸੀ ਕਿਸੇ ਹੋਰ ਵੱਡੀ ਸ਼ਖਸੀਅਤ 'ਤੇ ਸਵਾਲੀਆ ਚਿੰਨ੍ਹ
ਲਾ ਕੇ ਸੁਰਖੀਆਂ ਵਿੱਚ ਆਉਣਾ।
ਬੱਸ ਫਿਰ ਗੁਰੂ ਤੋਂ
ਵੱਡੀ ਸ਼ਖਸੀਅਤ ਕੀ ਹੋ ਸਕਦੀ ਹੈ? ਇਸ ਬੌਧਿਕ ਤੌਰ 'ਤੇ ਦਿਵਾਲੀਆ
ਨਿਕਲ ਚੁੱਕੇ ਚਵਲ਼ ਨੇ ਆਪਣੇ ਆਪ ਨੂੰ ਗੁਰੂ ਦਾ ਭੀ ਮੁਰਸ਼ਦ ਘੋਸ਼ਿਤ ਕਰ
ਦਿੱਤਾ।
ਜਦੋਂ ਇਹ ਅਤਿ ਨਿੰਦਣਯੋਗ ਵਰਤਾਰਾ ਵਾਪਰਿਆ
ਤਾਂ ਨਾਨਕ ਪੰਥ ਦਰਦੀਆਂ ਦੇ ਮਹਿਸੂਸ ਕੀਤਾ ਕਿ ਭਾਵੇ ਆਪਣੇ ਖਿਲਾਫ਼
ਕੀਤੀ ਇਸਦੀ ਕੁੱਤ ਭੁਕਾਈ ਦਾ ਤਾਂ ਸਾਨੂੰ ਕੋਈ ਅਸਰ ਨਹੀਂ ਸੀ,
ਪਰ ਹੁਣ ਇਹ ਗੁਰੂ ਵੱਲ ਉਂਗਲ ਕਰਕੇ ਮੱਕਿਉ ਅਗਾਂਹ ਨਿਕਲ ਚੁੱਕਾ ਹੈ।
ਇਹ ਕੁੱਤ ਭੁਕਾਈ ਕਿਸੇ ਪ੍ਰਚਿਲਤ ਰੁਝਾਨ
(ਖੱਬੇ ਪੱਖੀ) ਵਿੱਚੋਂ ਪੈਦਾ ਹੋਈ ਹੈ। ਇਸ ਲਈ ਇਸ ਦੇ ਮੂੰਹ
ਤੇ ਨਾਨਕ ਸਿਧਾਂਤ ਦਾ ਛਿੱਕੂ ਪਾ ਦਿੱਤਾ ਜਾਵੇ। ਬਹੁਤ ਸਾਰੇ ਸੁਹਿਰਦ
ਪ੍ਰਚਾਰਕਾਂ ਅਤੇ ਵਿਦਵਾਨਾਂ ਇਸ ਦੇ ਦੁਆਰਾ ਮਾਰੀਆਂ ਜੱਬਲੀਆਂ ਅਤੇ ਆਮ
ਸੰਗਤ ਵਿੱਚ ਪਾਈ ਦੁਬਿਧਾ ਦਾ ਜੁਆਬ ਗੁਰਬਾਣੀ ਦੀ ਰੋਸ਼ਨੀ ਹੇਠ ਦਿੱਤਾ।
ਪਰ ਨਾਲ ਹੀ ਕੁਝ ਕੁ ਵਿਦਵਾਨ ਕਥਾਕਾਰ ਅਜੇ ਭੀ
''ਹਮੇ ਮਾਲੂਮ ਨਹੀਂ, ਯਹਾਂ ਕਿਆ ਹੋ ਰਹਾ
ਹੈ'' ਦੀ ਨੀਤੀ ਤਹਿਤ ਚੱਲ ਰਹੇ ਹਨ।
ਇੱਥੇ ਉਹਨਾਂ ਕੁਝ ਕੁ ਐਸੇ ਭਾਈਆਂ ਦਾ
ਜ਼ਿਕਰ ਕਰਨਾ ਜਰੂਰੀ ਸਮਝਦਾ ਹਾਂ ਜੋ ਮੈਂਬਰ ਪੰਚਾਇਤ ਦਾ ਰੋਲ ਅਦਾ ਕਰਦੇ
ਹੋਏ ਸਮਝਾ ਰਹੇ ਹਨ ਕਿ ਆਪਣੇ ਮਿਸ਼ਨ ਨੂੰ ਪੂਰਾ ਕਰਨ ਲਈ ਅੱਗੇ ਵੱਧਦੇ
ਰਹੋ। ਮੈਂ
ਕੇਵਲ ਉਹਨਾਂ ਭੱਦਰ ਪੁਰਸ਼ਾਂ ਤੋਂ ਉਹ ਮਿਸ਼ਨ ਸਪੱਸਟ ਕਰਨਾ ਲੋਚਦਾ ਹਾਂ
ਕਿ ਉਹ ਕਿਹੜਾ ਮਿਸ਼ਨ ਹੈ, ਜਿਸ ਵਿੱਚ ਤੁਹਾਡੇ ਗੁਰੂ 'ਤੇ ਕੋਈ ਭੁੱਲੜ
ਜਾਂ ਅਸਪੱਸ਼ਟ ਹੋਣ ਦਾ ਦੂਸ਼ਣ ਲਾਵੇ, ਤਾਂ ਤੁਸੀਂ ਅਜੇ ਵੀ ਜੁਟੇ ਹੋ?
🕯 ਸਿੱਖਿਆ
- ਛੇਤੀ ਧਿਰ ਬਣਨ ਲਈ ਅਤੇ ਮਸ਼ਹੂਰੀ ਖੱਟਣ ਦਾ ਇੱਕੋ ਇੱਕ ਵਾਹਿਦ ਹੱਲ
- ''ਗੁਰੂ ਨਿੰਦਾ''!