ਗੁਰੂ
ਕਿਰਪਾ ਸਦਕਾ ਆਓ ਹਰਨੇਕ ਚੰਦ ਦੇ ਕੀਤੇ ਹੋਏ ਮਨਮੁੱਖਤਾ ਭਰੇ ਸਵਾਲ ਦਾ
ਜਵਾਬ ਦੇਣ ਦੀ ਕੋਸ਼ਿਸ ਕਰੀਏ ...!!
ਸਭ ਤੋਂ ਪਹਿਲਾਂ ਦੇਖਣ ਵਾਲੀ ਗੱਲ ਕਿ
ਹਰਨੇਕ ਚੰਦ ਨੇ ਸ਼ਬਦ ਦੀ ਸਿਰਫ ਇੱਕ ਤੁੱਕ ਵਰਤੀ ਹੈ, ਸ਼ਬਦ
ਨੂੰ ਵਾਚਣਾਂ ਹੋਵੇ ਤਾਂ #ਰਹਾਉ ਵਾਲੀ ਤੁੱਕ ਆਧਾਰ ਬਣਾਉਂਣੀ ਪੈਂਦੀ
ਹੈ।
ਹੁਣ ਪੂਰੀ ਤੁਕ ਹੈ ...
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ
ਭੁਲੈ ॥
ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥ {ਪੰਨਾ
1344}
ਸਵਾਲ ਪੈਦਾ ਹੁੰਦਾ
ਹੈ ਜੇਕਰ ਭੁੱਲਣ ਵਿਚ ਸਭ ਕੋਈ ਕਰਤੇ ਨੇ ਹੀ ਕੀਤਾ ਹੈ ਤਾਂ ਫਿਰ ਰੌਲਾ
ਕਾਹਦਾ ?????
ਜੇ ਕਰਤੇ ਨੇ ਹੀ
ਗਲਤੀਆਂ ਕਰਾਉਂਣੀਆ ਲਿੱਖ ਦਿੱਤੀਆਂ ਤਾਂ ਕਿਸੇ ਨੂੰ ਕੀ ਅਧਿਕਾਰ ਹੈ
ਉਸ ਵਿਚ ਖਲਲ ਪਾਉਂਣ ਦਾ? ??? ਫਿਰ ਭਾਣਾ ਮੰਨ ਕੇ ਚਲਦੇ ਰਹੋ।
ਪਰ ਗਲ ਕੁਝ ਹੋਰ ਹੈ ਇਹ ਅਧੂਰੀ ਤੁਕ ਹਰਨੇਕ ਚੰਦ ਸਿਰਫ ਆਪਣੀਆਂ
ਕੀਤੀਆਂ ਗਲਤੀਆਂ ਨੂੰ ਜਸਟੀਫਾਈ ਕਰਣ ਲਈ ਵਰਤ ਰਿਹਾ ਉਹ ਵੀ ਬਹੁਤ
ਚਾਲਾਕੀ ਨਾਲ ...
ਹੁਣ ਵਾਚੀਏ ਰਹਾਉ ਵਾਲੀ ਤੁਕ ਨੂੰ ...
ਕੋਈ ਜਾਣਿ ਨ ਭੂਲੈ ਭਾਈ ॥ ਸੋ ਭੂਲੈ ਜਿਸੁ
ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥੧॥ ਰਹਾਉ॥
ਕੋਈ ਜਾਂਣ ਬੁਝ ਕੇ ਗਲਤੀਆਂ ਨਹੀਂ ਕਰਦਾ, ਉਹੀ
ਕਰਦਾ ਜਿਸਨੇ ਹੁਕਮ ਨਹੀਂ ਬੁਝਿਆ, ਪਰ ਜੇਕਰ ਹੁਕਮ ਬੁਝ ਲੈਂਦਾ ਹੈ
ਫਿਰ ਗਲਤੀਆਂ ਨਹੀਂ ਕਰਦਾ। ਰਹਾਉ॥
ਸਾਰੀ ਗੁਰਬਾਣੀ ਹੁਕਮੁ ਬੁਝ ਕੇ ਹਊਮੈ ਨਵਿਰਤ ਕਰਣ ਦੀ ਗਲ ਕਰਦੀ ਹੈ।
ਸਵਾਲ ਫਿਰ ਖੜ੍ਹਾ
ਹੁੰਦਾ ਹੈ ..
ਫਿਰ ਜਿਸਨੇ ਗੁਰਬਾਣੀ ਰਚੀ ਕੀ ਉਸਨੇ ਹੁਕਮੁ
ਨਹੀਂ ਬੁਝਿਆ ਹੋਵੇਗਾ ???
ਜਵਾਬ ਹੈ ਹਾਂ ਬਿਲਕੁਲ ਹੁਕਮੁ ਬੁਝਿਆ ਹੈ, ਇਸੇ ਲਈ ਲੋਕਾਈ ਨੂੰ ਬੁਝਣ
ਦਾ ਉਪਦੇਸ਼ ਕੀਤਾ ਹੈ। ਹਰਨੇਕ ਚੰਦ ਦੀ ਵਰਤੀ ਤੁੱਕ ਤੋਂ ਅਗਲੀ ਤੁਕ ਇਹ
ਸਪੱਸ਼ਟ ਕਰ ਦਿੰਦੀ ਹੈ।
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ
ਭੁਲੈ ॥
ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥ {ਪੰਨਾ
1344}
ਅਰਥ :- ਅਕਾਲਪੁਰਖੁ ਦਾ ਹੁਕਮ ਹਰ
ਥਾਂ ਵਿਆਪਕ ਹੈ ਆਕੀ ਹੋਇਆ ਮਨੁਖ ਗਲਤੀਆਂ ਕਰ ਸਕਦਾ ਹੈ, ਪਰ ਅਟੱਲ ਸਚੁ
ਵਿਚ ਜੁੜਿਆਂ ਇਹਨਾਂ ਭੁੱਲਾਂ ਤੋਂ ਬਚ ਸਕੀਦਾ ਹੈ। ਸਤਿਗੁਰੁ ਦੀ ਕਿਰਪਾ
ਨਾਲ ਹੀ ਕੋਈ ਵਿਰਲਾ ਜੀਵ ਕੁਰਾਹੇ ਪੈਣ ਤੋਂ ਬਚਦਾ ਹੈ।
ਪੂਰਾ ਸ਼ਬਦ ਇਓਂ ਹੈ:
ਪ੍ਰਭਾਤੀ ਮਹਲਾ ੧ ਦਖਣੀ ॥
ਗੋਤਮੁ ਤਪਾ ਅਹਿਲਿਆ ਇਸਤ੍ਰੀ ਤਿਸੁ ਦੇਖਿ ਇੰਦ੍ਰੁ ਲੁਭਾਇਆ ॥
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥੧॥
ਕੋਈ ਜਾਣਿ ਨ ਭੂਲੈ ਭਾਈ ॥ ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ
ਜਿਸੈ ਬੁਝਾਈ ॥੧॥ ਰਹਾਉ ॥
ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥
ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥੨॥
ਕਰਉ ਅਢਾਈ ਧਰਤੀ ਮਾਂਗੀ ਬਾਵਨ ਰੂਪਿ ਬਹਾਨੈ ॥ ਕਿਉ ਪਇਆਲਿ ਜਾਇ
ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥੩॥
ਰਾਜਾ ਜਨਮੇਜਾ ਦੇ ਮਤੀ ਬਰਜਿ ਬਿਆਸਿ ਪੜ੍ਹ੍ਹਾਇਆ ॥ ਤਿਨ੍ਹ੍ਹਿ
ਕਰਿ ਜਗ ਅਠਾਰਹ ਘਾਏ ਕਿਰਤੁ ਨ ਚਲੈ ਚਲਾਇਆ ॥੪॥
ਗਣਤ ਨ ਗਣੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥ ਜੋ ਕਿਛੁ ਵਰਤੈ
ਤੁਧੈ ਸਲਾਹੀ ਸਭ ਤੇਰੀ ਵਡਿਆਈ ॥੫॥
ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥ ਮਨਮੁਖੁ
ਮੁਗਧੁ ਆਗੈ ਚੇਤੈ ਨਾਹੀ ਦੁਖਿ ਲਾਗੈ ਪਛੁਤਾਈ ॥੬॥
ਆਪੇ ਕਰੇ ਕਰਾਏ ਕਰਤਾ ਜਿਨਿ ਏਹ ਰਚਨਾ ਰਚੀਐ ॥ ਹਰਿ ਅਭਿਮਾਨੁ ਨ
ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥੭॥
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ
ਨ ਭੁਲੈ ॥ ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥੮॥੪॥
ਬਾਕੀ ਪੂਰੇ ਸ਼ਬਦ
ਵਿਚ ਇੰਦਰ, ਰਾਜਾ ਹਰੀ ਚੰਦ, ਜਨਮੇਜੇ ਵਗੈਰਾ ਦੀਆਂ ਕੀਤੀਆਂ ਗਲਤੀਆਂ
ਦਾ ਜਿਕਰ ਹੈ, ਪਰ ਰੇਡੂਆ ਸਾਬ
ਵਾਲੇ ਭਾਈ ਆਪਣੀ ਗਲਤੀ ਨੂੰ ਲੁਕਾਉਣ ਲਈ ਗੁਰੂਆਂ ਨੂੰ ਗਲਤ ਕਹਿਣ ਤੋਂ
ਬਾਜ ਨਹੀਂ ਆ ਰਹੇ।